Khalsa News homepage

 

 Share on Facebook

Main News Page

ਏਕਤਾ ਬਣਾਈ ਰਖੋ ਬਈ
-: ਗੁਰਦੇਵ ਸਿੰਘ ਸੱਧੇਵਾਲੀਆ  09.02.2021
#KhalsaNews #Gurdev_Singh #Sadhewalia #Ekta #StayUnited #NodeepKaur #DeepSidhu

ਏਕਤਾ ਬਣਾਈ ਓ ਈ ਰਖਣੀ ਚਾਹੀਦੀ। ਹੁਣ ਏਕਤਾ ਦਾ ਦਾਇਰਾ ਹੋਰ ਵਿਸ਼ਾਲ ਹੋਵੇਗਾ ਅਤੇ ਮੋਰਚਾ ਹੁਣ ਫਤਹਿ ਸਮਝੋ ਕਿਉਂਕਿ ਏਸ ਮੋਰਚੇ ਨੂੰ ਫਿਹਲ ਕਰਨ ਅਤੇ ਏਕਤਾ ਨੂੰ ਢੀਮਾਂ ਮਾਰਨ ਦਾ ਸਾਜਸ਼ੀ ਯਾਣੀ ਦੀਪ ਸਿਧੂ ਵਰਗਾ ਸੁਣਿਆ ਪੁਲਿਸ ਨੇ ਫੜ ਲਿਆ ਅਤੇ ਲੱਖੇ ਦਾ ਏਕਤਾ ਨੇ ਪਤਾ ਨਹੀਂ ਕੀ ਕੀਤਾ।

ਇਹ ਪਤਾ ਲਗਾ ਬਾਬਾ ਰੁਲਦਾ ਸਿਓਂ ਕਹਿੰਦਾ ਚੰਗਾ ਹੋਇਆ। ਕਹਿਣਾ ਤਾਂ ਬਾਕੀ ਵੀ ਚਾਹੁੰਦੇ ਹੁਣੇ ਏਕਤਾ ਭੰਗੀਆਂ ਨੂੰ ਛੇਤੀ ਫਾਹੇ ਲਾਓ, ਪਰ ਚਲੋ ਲੋਕ ਲਾਜ ਵੀ ਬੰਦੇ ਨੂੰ ਰਖਣੀ ਪੈਂਦੀ।

ਏਕਤਾ ਨੇ ਰਸਤੇ ਦੇ ਸਭ ਬੈਰੀਅਰ ਤੋੜ ਸੁੱਟੇ, ਰੋਕਾਂ ਭੰਨ ਸੁਟੀਆਂ। ਫੇਸਬੁਕੀ ਸਾਜਸ਼ੀਆਂ ਨੇ ਬੜੀਆਂ ਵਾਛੜਾਂ ਕੀਤੀਆਂ, ਬੜੇ ਕਿੱਲ ਗੱਡੇ, ਬਥੇਰੇ ਬੈਰੀਅਰ ਖੜੇ ਕੀਤੇ, ਪਰ ਏਕਤਾ ਮਾਈ ਨੇ ਸਭ ਤੋੜ ਭੰਨ ਕਰਕੇ ਆਖਰ ਅਪਣਾ ਯਾਣੀ ਏਕਤਾ ਦਾ ਝੰਡਾ ਗੱਡ ਹੀ ਦਿੱਤਾ।

ਏਸੇ ਖੁਸ਼ੀ ਵਿੱਚ ਕਿਸੇ ਕਿਹਾ ਕਿ ਕਾਮਰੇਡਾਂ ਨੂੰ ਗੁਲਾਬ ਜਾਮਨਾ ਦਾ ਭੰਡਾਰਾ ਕਰਨਾ ਚਾਹੀਦਾ ਅਤੇ ਏਕਤਾ ਉਪਰ ਲੰਮੀਆਂ ਅਤੇ ਖੁਲੀਆਂ ਕਵਿਤਾਵਾਂ ਦਾ ਸਵੰਬਰ ਰਚਣਾ ਚਾਹੀਦਾ ਕਿਉਂਕਿ ਪੁਲਿਸ ਵਲੋਂ ਰੇਪ ਹੋਈ ਧੀ ਧਿਆਣੀ ਨੂੰ ਏਕਤਾ ਜੀ ਨੇ ਇਨਸਾਫ ਵੀ ਤਾਂ ਅਗਲੇ ਈ ਦਿਨ ਦਿਵਾ ਦਿਤਾ। ਆਖਰ 4-5 ਲੱਖ ਫੌਜ ਦੇ ਜਰਨੈਲ ਨੇ ਇਨਾ ਤਾਂ ਕਰਨਾ ਹੀ ਸੀ।

ਵੈਸੇ ਕਪੂਰ ਤਰਾਂ ਇਥੇ ਚੀ ਗਵੇਰਾ ਪਤਾ ਨਹੀਂ ਕੀ ਕਹਿੰਦਾ ਹੋਵੇਗਾ ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top