Khalsa News homepage

 

 Share on Facebook

Main News Page

...ਹਾਥਿ ਦੀਪੁ ਕੂਏ ਪਰੈ
-: ਗੁਰਦੇਵ ਸਿੰਘ ਸੱਧੇਵਾਲੀਆ
 31.03.2021
#KhalsaNews #GurdevSingh #Sadhewalia #BalbirSingh #Dhadrianwala #Rangeela #HarjinderSingh #SriNagar

ਹੱਥ ਵਿੱਚ ਦੀਵਾ ਸੀ, ਪਰ ਜਾ ਡਿੱਗਾ ਖੂਹ ਵਿੱਚ ਯਾਣੀ ਹੱਥ ਫੜੇ ਚਾਨਣ ਦਾ ਫਾਇਦਾ ਨਾ ਲੈ ਸਕਿਆ।

ਰਾਗੀ ਬਲਬੀਰ ਸਿੰਘ ਬੜਾ ਪਿਆਰਾ ਕੀਰਤਨ ਕਰਦਾ । ਰਾਗਾਂ ਵਿੱਚ ਕਰਦਾ, ਸੁਰਾਂ ਦਾ ਧਨੀ। ਬੜਾ ਚਿਰ ਦਰਬਾਰ ਸਾਹਬ ਦਾ ਹਜੂਰੀ ਰਾਗੀ ਵੀ ਰਿਹਾ ਪਰ ਬੁੱਢੇ ਵਾਰੇ ਡਿੱਗਾ ਪਤਾ ਕਿਥੇ? ਫਰਿਜ ਵਿੱਚ ਲਗੇ ਆਸ਼ੂਤੋਸ਼ ਦੇ ਪੈਰਾਂ ਵਿੱਚ! ਯਾਣੀ ਸਾਰੀ ਉਮਰ ਹੱਥ ਦੀਵਾ ਫੜੀ ਰਖਿਆ, ਪਰ ਜਾ ਡਿੱਗਾ ਖੂਹ ਵਿੱਚ।

ਸ਼੍ਰੀ ਨਗਰ ਵਾਲਾ ਹਰਜਿੰਦਰ ਸਿੰਘ ਬਾਬਰ ਬਾਣੀਆਂ ਸੁਣਾਉਂਦੇ ਨੇ ਸੰਘ ਦੇ ਪੱਖੇ ਘਸਾ ਮਾਰੇ, ਪਰ ਸਿਫਤਾਂ ਲੋਕਾਂ ਦਾ ਖੂਨ ਪੀਣੀ ਜੋਕ ਯਾਣੀ ਬਾਦਲਾਂ ਦੀ ਮਾਈ ਦੀ ਕਰੀ ਗਿਆ ਅਖੇ 8-8 ਘੰਟੇ ਸਿਮਰਨ ਕਰਦੀ ਸੀ।

ਬਲਵਿੰਦਰ ਸਿੰਘ ਰੰਗੀਲਾ ਹੱਥ ਦੀਵਾ ਫੜੀ ਰਖਿਆ ਗੁਰਬਾਣੀ ਦਾ, ਵੇਚ ਵੇਚ ਗੁਰਬਾਣੀ ਖਾਂਦਾ ਰਿਹਾ ਸਾਰੀ ਉਮਰ ਪਰ ਲਗਾਤਾਰ ਅਖੰਡ ਪਾਠਾਂ ਦੀ ਲੜੀ ਅਤੇ ਅਰਦਾਸਾਂ ਪਤਾ ਕਿਸ ਦੇ ਰਾਜ ਦੀ ਵਾਪਸੀ ਲਈ ਕਰਦਾ ਰਿਹਾ? ਜਰਵਾਣੇ ਬਾਦਲਾਂ ਦੀ ਜੀਹਨਾ ਪੰਜਾਬ ਦੀ ਜਵਾਨੀ ਦੀਆਂ ਵਾਢੀਆਂ ਪਾਓਂਣ ਵਾਲੇ ਸੈਣੀਆਂ ਅਤੇ ਆਲਮਾਂ ਨੂੰ ਪੰਜਾਬ ਦੀ ਹਿੱਕ ਤੇ ਬੈਠਾ ਛਡਿਆ। ਜਗਾਧਰੀ ਜਾਂ ਹੋਰ ਰੰਗੀਲੇ ਚਮਕੀਲੇ ਪਤਾ ਨਹੀ ਕਿੰਨੇ ਜਿਹੜੇ ਹਥਾਂ ਵਿੱਚ ਦੀਵੇ ਫੜੀ ਖੂਹਾਂ ਵਿੱਚ ਡਿਗਦੇ ਕੁਲ ਸੰਸਾਰ ਨੇ ਦੇਖੇ।

ਬਾਬੇ ਤੋਤੇ ਵਰਗੇ ਦੀਵਾ ਤਾਂ ਛੱਡੋ ਨਾਲ ਵਿਗਿਆਨ ਦੇ ਲਾਟੂ ਵੀ ਫੜੀ ਫਿਰਦੇ ਨੇ, ਪਰ ਡਿਗਣ ਲਈ ਖੂਹ ਕੈਪਟਨਾ ਦਾ ਲੱਭਾ ਜਿਹੜਾ ਰਾਜਾ ਬਣਦਿਆਂ ਸਾਰ ਹੀ ਬੁੱਚੜ ਕੇ ਪੀ ਗਿੱਲ ਦੇ ਪੈਰੀਂ ਹਥ ਲਾਓਂਣ ਤੁਰ ਪੈਂਦਾ ਹੈ ਜਿਸ ਨੇ ਪੰਜਾਬ ਦੀ ਪੂਰੀ ਇੱਕ ਨਸਲ ਹੀ ਖਤਮ ਕਰ ਦਿਤੀ ਤੇ ਇਹ ਲਾਟੂ ਉਸ ਦੀ ਰਾਣੀ ਦੇ ਸਿਰੋਪੇ ਪਾ ਰਿਹਾ।

ਕਾਮਰੇਡ ਕਹਿੰਦੇ ਜਦ ਅਕਲ ਦਾ ਮੀਂਹ ਵਰ੍ਹ ਰਿਹਾ ਸੀ ਤਾਂ ਸਾਰੀ ਅਕਲ ਦੇ ਪ੍ਰਨਾਲਿਆਂ ਦਾ ਮੂੰਹ ਓਨੀ ਅਪਣੇ ਵੰਨੀ ਕਰ ਲਿਆ ਸੀ ਅਕਲ ਹੋਰ ਕਿਤੇ ਜਾਣ ਹੀ ਨਾ ਦਿਤੀ ਸੀ ਯਾਣੀ ਬਾਕੀ ਸਭ ਬੇਅਕਲੇ ਬੇਵਕੂਫ। ਪਰ ਅਕਲਾਂ ਦੇ ਭਰੇ ਡਰੰਮ ਡਿੱਗੇ ਪਤਾ ਕਿਹੜੇ ਖੂਹ? ਹਿੰਦੂ ਰਾਸ਼ਟਰਵਾਦ ਦੇ! ਜਿਹੜਾ ਹਰ ਵਿਰੋਧੀ ਦਾ ਖੂਨ ਪੀ ਜਾਣਾ ਚਾਹੁੰਦਾ ਅਤੇ ਜਿਸ ਦਾ ਧਰਮ ਕਰਮ ਦੰਗੇ ਕਰਵਾ ਕੇ ਲੋਕਾਂ ਦੇ ਢਿੱਡ ਛੁਰਿਆਂ ਨਾਲ ਪੜਵਾਉਣੇ ਅਤੇ ਜਿਸਦਾ ਨਾਹਰਾ ਹਿੰਦੀ ਹਿੰਦੂ ਹਿੰਦੋਸਤਾਨ।

ਬਾਬਾ ਜੀ ਅਪਣੇ ਕਹਿੰਦੇ ਇਹ ਕਾਹਦੀ ਸਿਆਣਪ, ਕਾਹਦੀ ਅਕਲ, ਕਾਹਦਾ ਚਾਨਣ ਫੜਿਆ ਹੋਇਆ ਹਥ ਜੇ ਖੂਹ ਵਿੱਚ ਹੀ ਡਿਗਦੇ ਫਿਰਨਾ ਹੋਇਆ।

ਚਾਨਣ ਤੋਂ ਗਲ ਯਾਦ ਆਈ ਥੋੜਾ ਚਿਰ ਪਹਿਲਾਂ ਗੁਰਦੁਆਰੇ ਦਾ ਇੱਕ ਪ੍ਰਧਾਨ ਮਰਿਆ ਪਰ ਤੁਸੀਂ ਕਿਤੇ ਓਹਦੇ ਮਰੇ ਦੇ ਅਡੰਬਰ ਦੇਖ ਸਕਦੇ ਹੁੰਦੇ ਜਿਵੇਂ ਉਹ ਸਰਦਾਰ ਬਘੇਲ ਸਿੰਘ ਨਾਲ ਜਾ ਕੇ ਦਿੱਲੀ ਦੇ ਲਾਲ ਕਿਲੇ ਉਪਰ ਨਿਸ਼ਾਨ ਗੱਡਦਾ ਰਿਹਾ ਹੁੰਦਾ, ਜਦ ਕੇ ਸਾਰੀ ਉਮਰ ਗੁਰਦੁਆਰੇ ਨੂੰ ਕਚਹਿਰੀਆਂ ਦੇ ਖੂਹ ਵਿੱਚ ਸੁੱਟੀ ਫਿਰਦਾ ਰਿਹਾ ਅਤੇ ਪ੍ਰਧਾਨਗੀ ਬਣਾਈ ਰਖਣ ਲਈ ਓਸ ਗੁਰਦੁਆਰੇ ਦੇ ਲਖਾਂ ਡਾਲਰ ਵਕੀਲਾਂ ਤੋਂ ਇਓਂ ਵਾਰੇ ਜਿਵੇਂ ਬਾਹਰੋਂ ਗਿਆ ਸ਼ਰਾਬੀ ਹੋਇਆ ਜੀਜਾ ਸਾਲੇ ਦੇ ਵਿਆਹ ਤੇ ਗਾਓਂਣ ਵਾਲੀਆਂ ਉਪਰੋਂ ਵਾਰਦਾ। ਸਕੀਆਂ ਧੀਆਂ ਨੂੰ ਧੀਆਂ ਈ ਕਹਿਣ ਤੋਂ ਮੁਕਰ ਗਿਆ ਜਾਅਲੀ ਵੋਟਾਂ ਖਾਤਰ ਯਾਣੀ ਹੱਥ ਦੀਵਾ, ਹਰ ਸਮੇਂ ਗੁਰਦੁਆਰੇ ਰਹਿਣ ਵਾਲਾ ਬੰਦਾ ਜਦ ਇਓਂ ਖੂਹ ਵਿੱਚ ਡਿਗਦਾ ਤਾਂ ਬਾਬਾ ਜੀ ਅਪਣੇ ਕਹਿੰਦੇ ਇਹ ਕਾਹਦੀ ਅਕਲ ਸੀ, ਕਾਹਦੀ ਕੁਸਲਾਤ, ਕਾਹਦੀ ਸਮਝਦਾਰੀ।

ਬਾਬਾ ਜੀ ਅਪਣੇ ਕਹਿੰਦੇ ਕਿ ਭੌਰਾ ਦੂਰੋਂ ਆ ਕੇ ਫੁਲ ਦੇ ਨਜਾਰੇ ਲੁਟ ਜਾਂਦਾ, ਪਰ ਡੱਡੂ ਫੁਲ ਦੀਆਂ ਜੜਾਂ ਵਿੱਚ ਰਹਿੰਦਾ ਵੀ ਚਿਕੜ ਖਾਈ ਜਾਂਦਾ। ਆਸ਼ਕ ਲੋਕ ਦੂਰੋਂ ਆ ਕੇ ਵੀ ਅਪਣੀ ਜਿੰਦਗੀ ਨੂੰ ਚਾਨਣ ਨਾਲ ਭਰ ਜਾਂਦੇ ਪਰ ਉਹ ਲੋਕ ਵੀ ਜਿਹੜੇ ਹੱਥ ਵਿੱਚ ਚਾਨਣ ਫੜ ਕੇ ਵੀ ਖੂਹਾਂ ਵਿੱਚ ਜਾ ਡਿੱਗਦੇ। ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top