Khalsa News homepage

 

 Share on Facebook

Main News Page

ਹੁੱਕਾ ਇੰਨਕਲਾਬ
-: ਗੁਰਦੇਵ ਸਿੰਘ ਸੱਧੇਵਾਲੀਆ
 16.04.2021
#KhalsaNews #GurdevSingh #Sadhewalia #SimmalRukh #Dhadrianwala

ਬੀੜੀ ਇੰਨਕਲਾਬ ਤੋਂ ਬਾਅਦ ਕਾਮਰੇਡਾਂ ਦੇ ਪ੍ਰੋਫੈਸਰ ਇਕ ਨੇ ਹੁਣ ਹੁੱਕਾ ਇਨਕਲਾਬ ਦਾ ਐਲਾਨ ਕਰ ਮਾਰਿਆ। ਆਖਰ ਤਰੱਕੀ ਵੀ ਕੋਈ ਸ਼ੈਅ ਹੈ। ਬੰਦੇ ਦਾ ਸਾਰੀ ਉਮਰ ਬੀੜੀਆਂ ਦੇ ਧੂੰਏ ਨਾਲ ਈ ਮੂੰਹ ਕਾਲਾ ਕਰੀ ਜਾਣਾ ਵੀ ਕੀ ਆਖ ਨਵਾਬੀ ਸ਼ੌਂਕ ਵੀ ਹੁੰਦੇ ਆਖਰ ਬੰਦੇ ਦੇ। ਪਰ ਭਰਾ ਤੁਸੀਂ ਯਾਣੀ ਤੁਹਾਡੇ ਕਾਮਰੇਡ ਚਾਹੇ ਸਬੂਤੇ ਈ ਹੁਕੇ ਵਿੱਚ ਵੜ ਜਾਓ ਪਰ ਸਿੱਖ ਕੌਮ ਦੇ ਸਿਰ ਹੁਕੇ ਦੀ ਸਵਾਹ ਤਾਂ ਨਾ ਪਾਓ।

ਰਾਜਪੂਤ ਜਵਾਹਰ ਸਿੰਘ ਦਾ ਪਿਓ ਸੂਰਜ ਮਲ ਜਦ ਅਬਦਾਲੀ ਦੇ ਜਰਨੈਲ ਨਜੀਬਓਦੌਲਾ ਨੇ ਮਾਰ ਕਢਿਆ ਤਾਂ ਜਵਾਹਰ ਸਿੰਘ ਸਿੰਘਾਂ ਦੀ ਮਦਦ ਲੈਣ ਆਇਆ। ਆਉਂਦਿਆਂ ਦੀਵਾਨ ਸਜਿਆ ਹੋਇਆ ਸੀ, ਪਰ ਰਾਜਿਆਂ ਦੇ ਸ਼ੌਂਕ ਜਵਾਹਰ ਸਿੰਘ ਨਾਲ ਈ ਚੱਕੀ ਫਿਰਦਾ ਸੀ, ਜਦ ਦੀਵਾਨ ਅੰਦਰ ਜਾਣ ਲਗਿਆ ਤਾਂ ਪਹਿਰੇ ਤੇ ਖੜੇ ਸਿੰਘ ਕਹਿੰਦੇ ਪਹਿਲਾਂ ਅਪਣੀ ਜੁਤੀ ਲਾਹ ਦੂਜਾ ਅਪਣਾ ਹੁਕੇ ਵਾਲਾ ਇਥੇ ਛਡ ਜੇ ਅੰਦਰ ਜਾਣਾ ਨਹੀਂ ਤਾਂ ਮੁੜ ਜਾਹ ਜਿਥੋਂ ਆਇਆਂ ਤੇ ਰਾਜਾ ਹੁੱਕੇ ਵੁੱਕੇ ਅਪਣੇ ਜੁੱਤੀਆਂ ਵਿੱਚ ਛੱਡ ਕੇ ਗਿਆ ਪਰ ਅੰਦਰੋਂ ਔਖਾ ਕਿ ਜੁਤੀਆਂ ਵੀ ਲੁਹਾ ਛੱਡੀਆਂ?

ਬੀੜੀ ਪੀਣੇ ਨੂੰ ਤਾਂ ਨਿਹੰਗ ਓਂ ਈ ਖੋਤੀ ਚੁੰਘਣਾ ਕਹਿੰਦੇ। ਦਸਣ ਦੀ ਲੋੜ ਨਹੀਂ ਤੰਬਾਕੂ ਯਾਣੀ ਬੀੜੀ ਯਾਣੀ ਹੁਕਾ ਤਾਂ ਬਾਬਿਆਂ ਸਾਡਿਆਂ ਬਜਰ ਗਲਤੀ ਵਿੱਚ ਪਾ ਕੇ ਯੱਬ ਈ ਨਬੇੜ ਛਡਿਆ ਇਹ ਹੁਕਾ ਪੀਕੇ ਕਿਹੜੇ ਨਾਨਕ ਨੂੰ ਮੰਨਣ ਦੀ ਗਲ ਕਰਦੇ?

ਇੰਨਕਲਾਬ ਦੀ ਚੜਤ ਵੇਲੇ ਪੰਜਾਬ ਵਿੱਚ ਪ੍ਰਭਾਵਤ ਹੋਏ ਨੌਜਵਾਨਾ ਨੂੰ ਕਾਮਰੇਡ ਬੀੜੀ ਦਖਣਾ ਦਿਆ ਕਰਦੇ ਸਨ ਯਾਣੀ ਸੂਟਾ ਲਾਓਂਣ ਵਾਲੇ ਨੂੰ ਪਕਾ ਚੇਲਾ। ਇਨਾ ਨੂੰ ਅਪਣੇ ਇਨਕਲਾਬ ਨਾਲੋਂ ਬੀੜੀ ਤੇ ਜਿਆਦਾ ਭਰੋਸਾ ਸੀ ਕਿ ਬੀੜੀ ਦਾ ਡੰਗਿਆ ਵਾਪਸ ਸਿੱਖ ਨਹੀਂ ਬਣਦਾ।

ਜਿਵੇਂ ਦੀ ਦਖਣਾ ਉਵੇਂ ਦੇ ਅਗਿਓਂ 'ਸ਼ਹੀਦ'। ਯਾਣੀ ਕੋਈ ਸਿਨਮਾ ਸ਼ਹੀਦ, ਕੋਈ ਪੁਲਿਸ ਟਾਊਟ ਸ਼ਹੀਦ। ਲੋਕ ਕਵੀ ਸੰਤ ਰਾਮ ਉਦਾਸੀ ਵਰਗਿਆਂ ਦੀ ਬਜਾਇ ਪਾਸ਼ ਵਰਗੇ ਡੁਰਰਰਰਰ ਸ਼ਹੀਦ।

ਉਂਝ ਪੰਜਾਬ ਵਿੱਚ ਕਾਮਰੇਡਾਂ ਦਾ ਇਨਕਲਾਬ ਤਾਂ ਕਦ ਦਾ ਬਾਬੇ ਆਸ਼ੂਤੋਸ਼ ਤਰਾਂ ਫਰੀਜਰ ਵਿੱਚ ਲਗ ਚੁਕਾ ਸੀ ਪਰ ਤੋਤੇ ਕੇ ਮਿਰਜਿਆਂ ਕਾਮਰੇਡਾਂ ਨੂੰ ਸਾਹ ਦਿਤਾ ਅਤੇ ਦੂਜਾ ਮੋਢਾ ਓਨਾ ਨੂੰ ਕਿਸਾਨੀ ਮੋਰਚੇ ਤੋਂ ਮਿਲ ਗਿਆ ਜਿਸ ਮੋਢੇ ਤੇ ਰਖ ਕੇ ਓਨੀ ਬੀੜੀਆਂ ਹੁਕਿਆਂ ਨਾਲ ਧੁਖਦੇ ਤੀਰ ਸਿੱਖ ਕੌਮ ਵੰਨੀ ਚੰਗੇ ਖਿਚ ਕੇ ਛਡੇ ਯਾਣੀ ਜਿਹੜੀ ਖੁਰਲੀ ਵਿੱਚ ਖਾਧਾ ਓਸੇ ਨੂੰ ਈ ਸਿੰਗ ਮਾਰਕੇ ਢਾਹੁਣ ਬੈਠ ਗਏ।

ਮੋਰਚੇ ਨੂੰ ਮੋਹਰਾ ਬਣਾ ਕੇ ਟਿਡੀਆਂ ਅਜਿਹਾ ਮੱਕੇ ਨੂੰ ਤੁਰੀਆਂ ਕਿ ਪਿੰਡ ਦੀ ਜੂਹ ਨਾ ਟਪ ਸਕਣ ਵਾਲਿਆਂ ਬੰਗਾਲ ਕਲਕੱਤਾ ਜਾ ਗਾਹਿਆ। ਯਾਣੀ ਛਡਿਆ ਮੱਝ ਹੇਠ ਸੀ ਜਾ ਕੇ ਬੰਗਾਲ ਦਾ ਇਨਕਲਾਬ ਚੁੰਘਣ ਤੁਰ ਪਏ।

ਹੌਸਲੇ ਦੇਖੋ ਇਨਾ ਦੇ ਕਿ ਮਾਲੀ ਵਰਗੀਆਂ ਖਸਤਾ ਹੋ ਚੁਕੀਆਂ ਟਟਆਓਲੀਆਂ ਦੀਆਂ ਈ ਲਤਾਂ ਨਹੀਂ ਹੇਠਾਂ ਹੋ ਰਹੀਆਂ ਕਿ ਕਿਤੇ ਅਸਮਾਨ ਨਾ ਹੇਠਾਂ ਡਿਗ ਜਾਏ। ਕਾਂਤੀ ਵਰਗੇ ਪੁਲਿਸ ਟਾਊਟ ਮੂਹਰਲੀਆਂ ਕਤਾਰਾਂ ਦੀ ਸ਼ਾਨ ਹੋ ਨਿਬੜੇ ਅਤੇ ਕੁਕੜਾਂਵਾਲੇ ਬਲਦੇਵ ਸਿਓਂ ਟਾਊਟ ਵਰਗਿਆਂ ਦੀਆਂ ਬਰਸੀਆਂ ਮਨਾਓਂਣੀਆਂ ਦੀਆਂ ਜੁਅਰਤਾਂ ਸੁਝ ਪਈਆਂ।

ਇੰਨਕਲਾਬ ਦੇ ਇਨਾ ਬੁਲੰਦ ਹੌਸਲਿਆਂ ਵਿੱਚ ਸਾਡੇ ਵਾਲੇ ਮਿਸ਼ਨਰੀਆਂ ਨਾਲ ਪੂਛ ਜੋੜੀ ਬੈਠੇ ਕਈ ਲਾਈਲਗ ਕਾਮਰੇਡਾਂ ਨੂੰ ਸਿੱਖ ਹੋਣ ਦੇ ਸਰਟੀਫਿਕੇਟ ਜਾਰੀ ਕਰਨ ਮੈਦਾਨ ਵਿੱਚ ਉਤਰ ਆਏ ਅਤੇ ਕਾਮਰੇਡਾਂ ਦੀਆਂ ਪੰਜਾਬ ਨਾਲ ਕੀਤੀਆਂ ਗੱਦਾਰੀਆਂ ਅਤੇ ਨੌਜਵਾਨੀ ਦੇ ਕੀਤੇ ਸ਼ਿਕਾਰ ਦੇ ਪਾਪਾਂ ਨੂੰ ਗੰਗਾ ਜਲ ਦੀ ਟੁੱਬੀ ਲਵਾਓਂਣ ਤੁਰ ਪਏ ਜਿਥੇ ਮੋਦੀ ਵਰਗੇ ਦੇ ਖੂਨੀ ਹਥ ਵੀ ਧੋਤੇ ਜਾ ਸਕਦੇ ਹਣ।

ਜਿੱਥੇ ਬਾਦਲ ਕੇ ਸੁਖਿਆਂ ਫੀਮ ਇਨਕਲਾਬ ਲਿਆਂਦਾ, ਮਜੀਠੀਆਂ ਚਿੱਟਾ, ਕੈਪਟਨਾਂ ਇਸ਼ਕ ਇਨਕਲਾਬ ਓਥੇ ਕਾਮਰੇਡਾਂ ਹੁਕਾ ਇਨਕਲਾਬ ਲੈ ਆਂਦਾ। ਬੀੜੀ ਇਨਕਲਾਬ ਤਾਂ ਪਹਿਲਾਂ ਹੀ ਸੀ।

ਸਿਆਣੇ ਕਹਿੰਦੇ ਸਿਰ 'ਤੇ ਕੁੰਡਾ ਨਾ ਹੋਵੇ ਹਾਥੀ ਲੁੰਡਾ ਜਿਸ ਨੂੰ ਮਰਜੀ ਮਿੱਧੀ ਫਿਰਦਾ। ਸਾਡੇ ਵਾਲਾ ਏਕਤਾ ਮਹਿਕਮਾ ਤਾਂ ਨਿੱਛ ਵਜੀ ਤੇ ਵੀ ਤਰਬਕ ਉਠਦਾ ਸੀ ਕਿ ਏਕਤਾ ਦੀ ਨੀਂਦ ਨਾ ਖਰਾਬ ਹੋ ਜਾਏ। ਕਈ ਮਾਹਤੜ ਚੁਪ ਕਰ ਗਏ ਕਿ ਚਲੋ ਏਕਤਾ ਦੀ ਨੀਂਦ ਪੂਰੀ ਹੋ ਲੈਣ ਦਿਓ ਸ਼ਾਇਦ ਇਨਕਲਾਬ ਉਠ ਖੜੇ ਪਰ ਕਾਮਰੇਡਾਂ ਸਾੜੇ ਅਤੇ ਨਫਰਤ ਦਾ ਅਜਿਹਾ ਧੂੰਆਂ ਕੀਤਾ ਕਿ ਜਿਵੇਂ ਇਹ ਮੋਰਚਾ ਮੋਦੀ ਨਹੀਂ ਲਖੇ ਜਾਂ ਸਿਧੂ ਖਿਲਾਫ ਹੋਵੇ। ਰਹਿੰਦੀ ਕਸਰ ਇਨੀ ਖਾਲਸਾ ਏਡ ਵਾਲੇ ਰਵੀ ਸਿੰਘ ਖਿਲਾਫ ਮੋਰਚਾ ਖੋਹਲ ਕੇ ਕਢ ਦਿਤੀ ਉਸ ਤੋਂ ਰਹਿੰਦੀ ਕਸਰ ਹੁਣ ਇਹ ਟਾਊਟਾਂ ਦੀਆਂ ਬਰਸੀਆਂ ਮਨਾ ਕੇ ਕਢ ਰਹੇ ਅਤੇ ਉਸ ਤੋਂ ਅਗਲੀ ਗਲ ਹੁਣ ਹੁਕੇ ਇਨਕਲਾਬ 'ਤੇ ਜਾ ਪਹੁੰਚੀ। ਨਹੀਂ ਪਹੁੰਚੀ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top