Share on Facebook

Main News Page

☢️ ਬਾਦਸ਼ਾਹਾਂ ਦੇ ਚੋਂਚਲੇ ਅਤੇ ਗੁਲਾਮਾਂ ਦੇ ਤਾਜ 👑
-: ਗੁਰਦੇਵ ਸਿੰਘ ਸੱਧੇਵਾਲੀਆ
21.09.2021
#KhalsaNews #GurdevSinghSadhewalia #GianiZailSingh #DrManmohanSingh #CaptAmrinderSingh #CharanjitSinghChanni #NawabKapoorSingh


👉 ਪਿੱਛੇ ਜਿਹੇ ਵੀ ਕਿਹਾ ਸੀ ਕਿ ਗੁਲਾਮ ਦੀ ਕਾਹਦੀ ਤਾਜਪੋਸ਼ੀ ਅਤੇ ਕਾਹਦੇ ਤਾਜ। ਗੁਲਾਮ ਦੇ ਸਿਰ 'ਤੇ ਰਖਿਆ ਤਾਜ ਅਮੀਰ ਔਰਤ ਦੀ ਜੁੱਤੀ ਵਰਗਾ ਹੁੰਦਾ ਜਿਹੜੀ ਇੱਕ ਵਾਰੀ ਪਾ ਕੇ ਓਹ ਭੁਲ ਈ ਜਾਂਦੀ ਕਿ ਕਿਹੜੇ ਖੂੰਝੇ ਹੋਵੇਗੀ ਯਾਣੀ ਕੋਈ ਅਹਿਮੀਅਤ ਨਾ।
ਤੁਸੀਂ ਘਟਨਾਵਾਂ ਦੀ ਖਿੜਕੀ ਵਿਚਦੀ ਦੇਖਣ ਲਗੋਂਗੇ ਤਾਂ ਕੁਝ ਪਲ ਤੁਹਾਡਾ ਮਨ ਸਕੂਨ ਮਹਿਸੂਸ ਕਰੇਗਾ ਕਿ ਪੜਿਆ ਲਿਖਿਆ ਮੰਤਰੀ ਮਿਲ ਗਿਆ ਪੰਜਾਬ ਨੂੰ, ਪਰ ਜੇ ਤੁਸੀਂ ਇਤਿਹਾਸ ਦਾ ਦਰਵਾਜਾ ਖੋਹਲ ਕੇ ਦੇਖੋਂਗੇ ਤਾਂ ਸੰਸਾਰ ਉਪਰ ਬੜੇ ਗੁਲਾਮਾਂ ਦੇ ਸਿਰ 'ਤੇ ਤਾਜ ਰਖੇ ਗਏ ਅਤੇ ਸਮੇਤ ਸਿਰਾਂ ਦੇ ਹੀ ਲਾਹ ਲਏ ਗਏ। ਬਾਦਲਾਂ- ਕੈਪਟਨਾ ਦੇ ਸਿਰਾਂ 'ਤੇ ਰਖੇ ਤਾਜਾਂ ਬਾਰੇ ਸੋਚ ਕੇ ਦੇਖੋ ਤੁਹਾਡਾ ਮਨ ਗਿਲਾਨੀ ਨਾਲ ਭਰ ਉਠੇਗਾ।

ਘਟਨਾਵਾਂ ਦੇ ਵਹਿਣਾ ਵਿਚ ਵਹਿਣ ਵਾਲੇ ਖੜੋ ਜਾਇਆ ਕਰਦੇ, ਪਰ ਇਤਿਹਾਸ ਦੀਆਂ ਪੈੜਾਂ ਵਿਚ ਤੁਰਨ ਵਾਲਿਆਂ ਨੂੰ ਪਤੈ ਕਿ ਗੁਲਾਮਾ ਦੇ ਸਿਰਾਂ ਦੇ ਤਾਜਾਂ ਦੀ ਕੀ ਔਕਾਤ ਹੁੰਦੀ।

👑 ਤਾਜ ਜਿੱਤ ਕੇ ਲਏ ਜਾਂਦੇ, ਮੰਗ ਕੇ ਮਿਲੇ ਜਾਂ ਖੈਰਾਤ ਵਿਚ ਮਿਲੇ ਤਾਜ, ਤਾਜ ਕਾਹਨੂੰ ਹੁੰਦੇ।

👮 ਕੈਪਟਨ ਨੂੰ ਜਾਪਦਾ ਹੁੰਦਾ ਸੀ ਮੇਰੇ ਬਿਨ ਦਿਨ ਨਹੀਂ ਚੜ੍ਹਨਾ ਪਰ ਤਾਜਾਂ ਵਾਲਿਆਂ ਰਾਤੋ ਰਾਤ ਤਾਜ ਲਾਹ ਕੇ ਔਹ ਮਾਰਿਆ, ਹੁਣ ਜ਼ਲੀਲ ਹੋਇਆ ਕੈਪਟਨ ਨੰਗਾ ਸਿਰ ਕਿਸੇ ਅਗੇ ਵੀ ਕਰਨ ਲਈ ਤਿਆਰ ਖੜਾ ਕਿ ਸ਼ਾਇਦ ਕੋਈ ਖੈਰਾਤ ਮਿਲ ਜਾਏ।

☝️ ਮੇਰਾ ਤਾਂ ਮਤਲਬ ਕੇਵਲ ਇਨਾ ਕਿ ਅਜਿਹੀਆਂ ਹੌਲੀਆਂ ਗਲਾਂ ਉਪਰ ਸ਼ੋਰ ਕਰਨੋ ਯਾਣੀ ਅਪਣਾ ਸਮਾਂ ਖਰਾਬ ਕਰਨੋਂ ਬੱਚ ਕੇ ਕੌਮ ਮੇਰੀ ਇਧਰ ਸੋਚਣ ਲਗੇ ਕਿ ਅਪਣਾ ਖੁੱਦ ਦਾ ਖੁਸਿਆ ਤਾਜ ਜਰਵਾਣਿਆਂ ਕੋਲੋਂ ਵਾਪਸ ਕਿਵੇਂ ਖੋਹਣਾ, ਨਾ ਕਿ ਖੈਰਾਤਾਂ ਵਿਚ ਮਿਲੇ ਤਾਜਾਂ ਤੇ ਹੀ ਭੰਗੜੇ ਪਾਈ ਜਾਣੇ।

👩 ਸੋਨੀਆਂ ਦਾ ਮੁੰਡਾ ਛੋਟਾ ਸੀ, ਕਿਸੇ ਹੋਰ ਦੇ ਸਿਰ ਤੇ ਰਖਦੀ ਤਾਂ ਅਗਲਾ ਰਖਿਆ ਤਾਜ ਵਾਪਸ ਕਾਹਨੂੰ ਮੋੜਨਾ ਸੀ, ਤਾਂ ਉਸ ਮਨਮੋਹਨ ਸਿੰਘ ਨਾਂ ਦਾ ਗੁਲਾਮ ਚੁਣਿਆ ਜਿਸ ਦੇ ਸਿਰ ਤੋਂ ਜਦ ਜੀਅ ਚਾਹੇ ਅਪਣਾ ਤਾਜ ਲਾਹਿਆ ਜਾ ਸਕਦਾ ਸੀ ਤੇ ਉਸ ਬੇਹਦ ਸਰੀਫ ਬੰਦੇ ਹਥ ਜੋੜ ਕੇ ਆਪੇ ਈ ਵਾਪਸ ਕਰ ਦਿੱਤਾ।

👿ਇੰਦਰਾ ਗਾਂਧੀ ਨੇ ਹਾਲੇ ਤਾਜੇ ਟੈਂਕ ਚਾਹੜੇ ਸਨ ਦਰਬਾਰ ਸਾਹਿਬ 'ਤੇ, ਪਰ ਗਿਆਨੀ ਜੈਲ ਸਿੰਘ ਨੇ ਓਸੇ ਦੇ ਮੁੰਡੇ ਦੇ ਸਿਰ 'ਤੇ ਸਹਿਤ ਆਦਰ ਤਾਜ ਜਾ ਰਖਿਆ। ਇਓਂ ਤਾਂ ਗੁਲਾਮ ਹੀ ਕਰ ਸਕਦਾ ਅਜਾਦ ਬੰਦਾ ਕੁੱਟ ਖਾ ਕੇ ਕਿਸੇ ਦੇ ਸਿਰ 'ਤੇ ਤਾਜ ਕਿਓਂ ਰਖੂ?

ਬਾਦਸ਼ਾਹਾਂ ਤਾਂ ਅਪਣੀਆਂ ਵੋਟਾਂ ਦੀਆ ਗਿਣਤੀਆਂ ਮਿਣਤੀਆਂ ਤਹਿਤ ਕੈਪਟਨ ਦੀ ਸਫ ਵਲੇਟ ਕੇ ਚੰਨੀ ਦੇ ਸਿਰ 'ਤੇ ਤਾਜ ਰੱਖ ਦਿੱਤਾ, ਪਰ ਭੋਲਾ ਪੰਜਾਬ ਉਸ ਦੀਆਂ ਪੀ.ਐਚ.ਡੀਆਂ ਦੀਆਂ ਡਿਗਰੀਆਂ ਉਪਰ ਹੀ ਬਾਗੋ ਬਾਗ ਹੋਈ ਫਿਰਦਾ।

ਮੰਤਰੀ ਵਿਚਾਰਾ ਕਹਿੰਦਾ ਕਦੇ ਮੇਰੇ ਸਿਰ 'ਤੇ ਛਤ ਵੀ ਨਾ ਸੀ, ਪਰ ਉਸ ਨੂੰ ਕੌਣ ਦਸੇ ਕਿ ਕਮਲਿਆ ਇਤਿਹਾਸ ਦਾ ਦਰਵਾਜਾ ਖੋਹਲ ਕੇ ਦੇਖ ਛੱਤ ਤਾਂ ਹੁਣ ਵੀ ਨਹੀਂ, ਸਿਰ ਤਾਂ ਹੁਣ ਵੀ ਛਤੋਂ ਸਖਣਾ ਈ ਏ। ਬਾਦਸ਼ਾਹਾਂ ਦੀਆਂ ਖੈਰਾਤਾਂ ਛੱਤਾਂ ਕਾਹਨੂੰ ਹੁੰਦੀਆਂ।

👺 ਅਬਦਾਲੀ ਤਾਂ ਪੂਰੇ ਪੰਜਾਬ ਦੀ ਬਾਦਸ਼ਾਹੀ ਦਿੰਦਾ ਸੀ, ਪਰ ਇਤਿਹਾਸ ਦੇ ਵਾਰਸ ਕਹਿੰਦੇ ਅਬਦਾਲੀ ਤੂੰ ਕਿਵੇਂ ਸੋਚ ਲਿਆ ਕਿ ਤੇਰਾ ਖੈਰਾਤ ਵਿਚ ਦਿਤਾ ਤਾਜ ਅਸੀਂ ਸਿਰ 'ਤੇ ਰਖ ਲਾਂਗੇ।

😠 ਜ਼ਕਰੀਆ ਕਹਿੰਦਾ ਨਵਾਬੀ ਲੈ ਲਓ, ਪਰ ਅਗਲਿਆਂ ਜੁੱਤੀ ਨਾਲ ਛੁਹਾ ਕੇ ਲਈ, ਨਾਲੇ ਓਹ ਖੈਰਾਤ ਕਾਹਨੂੰ ਸੀ ਜਕਰੀਏ ਨੂੰ ਅਗਲੇ ਸੁਪਨਿਆਂ ਵਿੱਚ ਵੀ ਦਿਸਦੇ ਸਨ ਤਰਲੇ ਕਰਕੇ ਦਿੱਤੀ ਨਵਾਬੀ ਸੀ।

👳 ਪੰਜਾਬ ਜਿੰਨਾ ਚਿਰ ਮੰਗਣੋਂ ਅਤੇ ਇਨਾ ਖੈਰਾਤਾਂ ਵਿੱਚ ਦਿੱਤੇ ਤਾਜਾਂ 'ਤੇ ਖੁਸ਼ ਹੋਣੋ ਨਹੀਂ ਹੱਟਦਾ, ਓਨਾ ਚਿਰ ਓਹ ਅਪਣੇ ਖੁਦ ਦੇ ਖੁੱਸੇ ਤਾਜ ਬਾਰੇ ਕਦੇ ਨਹੀਂ ਸੋਚ ਸਕਦਾ। ਕਿ ਸਕਦਾ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top