Share on Facebook

Main News Page

🙏 ਸ੍ਰ. ਕਰਤਾਰ ਸਿੰਘ ਸਰਾਭਾ ਨੂੰ ਯਾਦ ਕਰਦਿਆਂ
-: ਗੁਰਦੇਵ ਸਿੰਘ ਸੱਧੇਵਾਲੀਆ
16.11.2021
#KhalsaNews #KartarSingh #Sarabha #Gadar #Salute

⚠️ਮੁਗਲ ਹੋਣ ਅਬਦਾਲੀ ਚਾਹੇ ਅੰਗਰੇਜ ਕੌਮ ਮੇਰੀ ਹਿੱਕਾਂ ਡਾਹ ਕੇ ਭਿੜੀ। ਇਨੇ ਸ਼ਹੀਦ ਪੈਦਾ ਕੀਤੇ ਇਸ ਨੇ ਕਿ ਸ਼ਾਇਦ ਤਾਂ ਹੀ ਕੌਮ ਮੇਰੀ ਦਾ ਸ਼ਹੀਦਾਂ ਤੋਂ ਮੂੰਹ ਹੀ ਮੁੜ ਗਿਆ ਅਤੇ ਓਹ ਅਪਣੇ ਸੂਰਬੀਰਾਂ ਦੇ ਨਾਂ ਤੇ ਯਾਦ ਕੀ ਰਖਣੇ ਸਨ ਗੁਰੂ ਸਹਿਬਾਨਾਂ ਦੇ ਨਾਂ ਤੱਕ ਵੀ ਭੁੱਲ ਬੈਠੀ। ਇਹ ਗਲ ਵਾਇਰਲ ਹੋ ਰਹੀ ਇਕ ਵੀਡੀਓ ਤੋਂ ਸਾਬਤ ਹੋ ਰਹੀ ਸੀ ਜਿਥੇ ਚਿੱਟੀਆਂ ਦਾਹੜੀਆਂ ਵਾਲੇ ਵੀ ਕੈਮਰੇ ਤੋਂ ਮੂੰਹ ਲੁਕਾਉਂਦੇ ਨਜ਼ਰ ਆਏ।

👉 ਕਦੇ ਸੋਚਦਾਂ ਸ੍ਰ. ਸਰਾਭਿਆ ਤੂੰ ਵੀ ਕਿਤੇ ਆਰੀਆ ਸਮਾਜੀ ਹੀ ਹੁੰਦਾ ਜਾਂ ਨਾਸਤਿਕ ਹੋਣ ਦੀ ਕੋਈ ਕਿਤਾਬ ਹੀ ਲਿਖ ਛੱਡਦਾ ਘੱਟੋ ਘੱਟ ਝੂਠੇ ਮੂਠੇ ਹੀ ਸਹੀਂ ਤੇਰੀ ਮੂਰਤੀ 'ਤੇ ਵੀ ਕੋਈ ਫੁੱਲ ਤਾਂ ਚੜ ਰਹੇ ਹੁੰਦੇ। ਇਨੀ ਛੋਟੀ ਉਮਰੇ ਬੰਦਾ ਹਿੱਕ ਡਾਹ ਕੇ ਫਾਹੇ ਲਗਾ ਅਤੇ ਇਨੀ ਤੇਜੀ ਨਾਲ ਫੌਜਾਂ ਵਿਚ ਘੁਸਪੈਠ ਕਰ ਗਿਆ, ਸ੍ਰ. ਸਰਾਭਾ ਕਿ ਥੋੜਾ ਚਿਰ ਹੋਰ ਰਹਿ ਜਾਂਦਾ ਹੇਠਲੀ ਉਤੇ ਕਰ ਮਾਰਦਾ, ਪਰ ਉਸ ਦੀ ਫੋਟੋ ਸੁੰਨੀ।

👁️ ਅਜ ਦੇ ਦਿਨ 7 ਬੰਦਿਆਂ ਨਾਲ ਸ੍ਰ ਸਰਾਭਾ ਫਾਂਸੀ ਚੜਿਆ ਜਿਸ ਵਿਚੋਂ ਤਿੰਨ ਬੰਦੇ ਮੇਰੇ ਪਿੰਡ ਦੇ ਸਨ ਦੋਨੋ ਸੁਰੈਣ ਸਿੰਘ ਅਤੇ ਸ੍ਰ. ਬਖਸ਼ੀਸ਼ ਸਿੰਘ ਸਾਡੇ ਬਜੁਰਗਾਂ ਵਿਚੋਂ।

👳 ਸ੍ਰ. ਸਰਾਭਾ ਦੀ ਕਮਾਂਡ ਹੇਠ ਚੱਬੇ ਵਿੱਚ ਪਏ ਡਾਕੇ ਵਿਚ ਸਾਡਾ ਬਰੁਜਗ ਬਾਬਾ ਵਸਾਵਾ ਸਿੰਘ ਜਰਮਨ ਵੀ ਸ਼ਾਮਲ ਸੀ, ਜਿਹੜਾ ਬਾਅਦ ਕਾਲਾ ਪਾਣੀ ਕੱਟ ਕੇ ਆਇਆ, ਪਰ ਤੁਹਾਨੂੰ ਪਿੰਡ ਅਪਣੇ ਦਾ ਦੁਖਾਂਤ ਦਸਾਂ ਕਿ ਸ਼ਾਇਦ ਹੀ ਕਿਸੇ ਨੂੰ ਅੱਜ ਦਾ ਦਿਨ ਯਾਦ ਹੋਵੇ ਯਾਣੀ ਪਿੰਡ ਦੇ ਸ਼ਹੀਦਾਂ ਦਾ ਪਤਾ ਹੋਵੇ ਜਦ ਕਿ ਮੇਰੇ ਪਿੰਡ ਨੂੰ ਰੱਜ ਕੇ ਗਾਹਲ ਵਾਹੁਣ ਵਾਲੇ ਹੋ ਚੁਕੇ ਇਕ ਨੰਗ ਜਿਹੇ ਬਾਬੇ ਜਸ ਦਾ ਮੇਲਾ ਲਾਓਂਣਾ ਮੇਰਾ ਪਿੰਡ ਕਦੇ ਨਹੀਂ ਭੁਲਦਾ।

🔸 ਮੇਰੇ ਪਿੰਡ ਨੂੰ ਇਸ ਗਲ ਦਾ ਕੋਈ ਇਤਰਾਜ ਨਹੀਂ ਕਿ ਉਸ ਦੇ ਗੇਟ ਉਪਰ ਲਿਖੇ ਗਏ ਤਿੰਨੋਂ ਸ਼ਹੀਦਾਂ ਦਾ ਨਾਮ ਪੂੰਝ ਕੇ ਕਿਸੇ ਬਾਬੇ ਦਾ ਨਾਮ ਲਿਖ ਦਿਤਾ ਗਿਆ ਹੈ।

🔹 ਮੇਲਿਆਂ ਵਿਚ ਗੁਆਚੀ ਮੇਰੀ ਕੌਮ ਅਪਣੇ ਸੂਰਬੀਰ ਸਰਦਾਰਾਂ ਨੂੰ ਭੁਲ ਚੁਕੀ ਹੋਈ ਹੈ, ਜਿਹੜੀ ਕਿਸੇ ਮਲੰਗ ਦਾ ਮੇਲਾ ਤਾਂ ਲਾ ਸਕਦੀ, ਪਰ ਅਪਣੇ ਪੁਰਖਿਆਂ ਦੇ ਦਿਨ ਨੂੰ ਯਾਦ ਨਹੀਂ ਰਖ ਸਕਦੀ। ਕਿ ਸਕਦੀ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top