Share on Facebook

Main News Page

🦉ਇਨਸਾਨੀਅਤ ਹੀ ਧਰਮ ਹੈ 🐷
-: ਗੁਰਦੇਵ ਸਿੰਘ ਸੱਧੇਵਾਲੀਆ
10.04.2022
#KhalsaNews #GurdevSinghSadhewalia #Insaniyat #Humanity #SatpalDaang #JagjitAnand #JatinderPannu #InderSinghGhagga

👉 ਬਿਲਕੁਲ ਧਰਮ ਹੈ ਇਨਸਾਨੀਅਤ, ਕੋਈ ਸ਼ਕ ਨਹੀਂ ਇਸ ਗਲ ਵਿੱਚ। ਜਦ ਧਰਮ ਹੋਂਦ ਵਿਚ ਹੀ ਇਨਸਾਨੀਅਤ ਕਰਕੇ ਆਇਆ ਤਾਂ ਇਨਸਾਨੀਅਤ ਧਰਮ ਹੋਣਾ ਤਾਂ ਤੈਅ ਹੈ। ਕਿਵੇਂ ਕੋਈ ਇਨਕਾਰ ਕਰ ਸਕਦਾ ਕਿ ਇਨਸਾਨੀਅਤ ਧਰਮ ਨਹੀਂ ਪਰ ! ਇਨਸਾਨ ਹੋਊ ਤਾਂ ਇਨਸਾਨੀਅਤ ਹੋਊ ਬੰਦੇ ਵਿੱਚ ਕਿ ਡੰਗਰ ਨੂੰ ਇਨਸਾਨ ਕਹਿਕੇ ਵਿੱਚ ਇਨਸਾਨੀਅਤ ਲਭੀ ਜਾਓਂਗੇ।

🙏 ਬਾਬਾ ਜੀ ਅਪਣੇ ਤਾਂ ਸਪਸ਼ਟ ਕਰ ਗਏ ਕਿ ਜਾਤ ਹੀ ਮਾਣਸ ਵਾਲੀ ਚੁਕੀ ਫਿਰਦਾਂ ਕਰਤੂਤਾਂ ਤਾਂ ਵਿਚ ਵੱਡੇ ਵੱਡੇ ਸਿੰਗਾਂ ਵਾਲੀਆਂ ਨੇ। ਜਿਹੜਾ ਆਵੇ ਢਿੱਡ ਪਾੜ ਸੁੱਟਦਾਂ, ਜਿਥੇ ਦਿਲ ਕਰੇ ਗੋਹਾ ਕਰ ਸੁਟਦਾਂ ਅਤੇ ਮੁੜ ਓਸੇ ਗੋਹੇ ਉਪਰ ਹੀ ਲੇਟੀ ਜਾਨਾਂ।

☝️ ਹਾਲੇ ਪਰਸੋਂ ਦੀ ਹੀ ਗੱਲ ਐ, ਮੌਸਮ ਚੰਗਾ ਸੀ, ਸਿਆਲੀ ਵਾਲ ਲਾਹੁਣ ਲਈ ਮੈਂ ਘੋੜੀ ਉਪਰ ਚੰਗਾ ਰੰਦਾ ਫੇਰ ਕੇ ਲਿਸ਼ਕਾਈ ਅਤੇ ਬੜਾ ਖੁਸ਼ ਹੋ ਕੇ ਦੇਖਣ ਲਗਾ ਕਿ ਕਿੰਨੀ ਸੋਹਣੀ ਨਿਕਲ ਆਈ ਹੇਠੋਂ। ਹਾਲੇ ਮੇਰਾ ਦੇਖਣ ਦਾ ਚਾਅ ਹੀ ਨਾ ਸੀ ਲੱਥਾ ਕਿ ਮੇਰੇ ਵਿਹਦਿਆਂ ਵਿਹਦਿਆਂ ਖੁਦ ਦੀਆਂ ਕੀਤੀਆਂ ਲਿਦਾਂ ਉਪਰ ਹੀ ਦੇਹ ਲੇਟੇ ਤੇ ਲੇਟਾ।

📍 ਇਓਂ ਈ ਇਹ ਮਾਣਸ ਨੇ, ਹਾਲੇ ਅੱਜ ਗਲ ਕਰਕੇ ਹਟਦੇ ਅਗਲੇ ਦਿਨ ਓਸੇ ਉਪਰ ਹੀ ਲੇਟਣ ਡਿਹੇ ਹੁੰਦੇ, ਪਰ ਗਲ ਇਨਸਾਨੀਅਤ ਦੀ ਗਲ ਸਭ ਤੋਂ ਉਚੀ ਅਵਾਜ ਵਿਚ ਕਿ, ਹਮਾਰਾ ਧਰਮ ਇਨਸਾਨੀਅਤ। ਓ ਭਾਈ ਪਹਿਲਾਂ ਇਨਸਾਨ ਤਾਂ ਬਣ ਜਾਹ, ਇਨਸਾਨੀਅਤ ਦਾ ਮਾਮਾ ਫਿਰ ਬਣ ਜੀਂ।

⚠️ ਇਕ ਨਵਾਂ ਇਨਸਾਨੀਅਤ ਦਾ ਅਲੰਬਦਾਰ ਉਠਿਆ ਓਹ ਵੀ ਕਿ ਹਮ ਨੇ ਗੁੰਡੋਂ ਕਾ ਧਰਮ ਛੋਡਾ ਹਮ ਇਨਸਾਨੀਅਤ ਹੋਵੇ ਹੈਂ। (ਆਪੇ ਬੁੱਝ ਲਵੋ) ਗੁਰਦੁਆਰਿਆਂ ਚੋਂ ਦਾਲਾਂ ਪੀ ਪੀ ਹੁਣ ਧਰਮ ਗੁੰਡਿਆਂ ਦਾ ਹੋ ਗਿਆ?

ਪਹਿਲੇ ਕਾਮਰੇਡ ਇਕ ਗਲੇ ਤਾਂ ਈਮਾਨਦਾਰ ਸਨ ਕਿ ਸਿਧਾ ਈ ਕਹਿੰਦੇ ਸਨ ਕਿ ਅਸੀਂ ਕੋਈ ਧਰਮ ਵਰਮ ਨਹੀਂ ਮੰਨਦੇ, ਪਰ ਹੁਣ ਵਾਲਿਆਂ ਥੋੜਾ ਲਿਬਰਲ ਜਿਹਾ ਦਿਸਣ ਲਈ ਇਨਸਾਨੀਅਤ ਵਾਲੀ ਸ਼ੈਤਾਨੀ ਰਲਾ ਲਈ ਕਿ ਇਨਸਾਨੀਅਤ ਹੀ ਧਰਮ ਹੈ।

🐑 ਓਨਾ ਦੀ ਹੀ ਲਾਈ ਲਗ ਪੈਦਾ ਹੋਈ ਨਵੀਂ ਬਰੀਡ ਨੇ ਪਹਿਲਾਂ ਪੁਜਾਰੀ ਗਲ ਸਾਫਾ ਪਾਈ ਰਖਿਆ, ਫਿਰ ਰੱਬ ਦੁਆਲੇ ਡਾਂਗ ਕਢ ਲਈ ਹੁਣ ਇਨਸਾਨੀਅਤ ਦੇ ਧਰਮ ਵਾਲਾ ਫਾਨਾ ਠੋਕ ਲਿਆ।

☣️ ਸਿੱਧਾ ਤਾਂ ਕਹਿ ਨਹੀਂ ਸਕਦੇ ਸਨ ਨਾ ਇਨੀ ਈਮਾਨਦਾਰੀ ਸੀ ਕਿ ਭਾਈ ਅਸੀਂ ਧਰਮ ਧੁਰਮ ਦਾ ਯੱਬ ਨਬੇੜਿਆ ਤਾਂ ਪੁੱਠੇ ਪਾਸਿਓਂ ਕੰਨ ਫੜ ਲਏ। ਨਬੇੜਨਾ ਇਸ ਕਰਕੇ ਪਿਆ ਕਿ ਗਲੈਮਰ ਦੀ ਦੁਨੀਆਂ ਦੀ ਮਾਨਸਿਕ ਗੁਲਾਮੀ ਮੰਨ ਚੁਕੇ ਸਨ, ਦਾਹੜੀ ਵਿਚ ਦਾਲ ਫਸਦੀ ਦਿਸਣ ਲਗੀ ਸੀ ਅਤੇ ਘਰੇ ਮਾਈਆਂ ਬਿਊਟੀ ਹੋਣ ਅਤੇ ਬੀਚਾਂ 'ਤੇ ਜਾਣ ਲਈ ਰੱਸੇ ਤੁੜਾਈ ਫਿਰਦੀਆਂ ਸਨ, ਤਾਂ ਇਹ ਇਨਸਾਨੀਅਤ ਵਾਲਾ ਫਾਰਮੂਲਾ ਹੀ ਠੀਕ ਬੈਠਦਾ ਜਾਪਿਆ ਤਾਂ ਚਲੋ ਜੀ ਹੋ ਗਈ ਇਨਸਾਨੀਅਤ ਸ਼ੁਰੂ।

‼️ ਬਾਕੀਆਂ ਨੂੰ ਪਿਛਾਂਹ ਖਿਚੂ ਸਮਝ ਚਾਰ ਗਾਹਲਾਂ ਕੱਢੀਆਂ, ਕੱਟ ਪੇਸਟ ਕੀਤੀਆਂ ਚਾਰ ਕੁ ਝੱਖਾਂ ਮਾਰੀਆਂ, ਲੋਕਾਂ ਦੀ ਧੀ ਦੀ ਭੈਣ ਦੀ ਕੀਤੀ ਅਤੇ ਚਕੋ ਬਣ ਗਿਆ ਇਨਸਾਨੀਅਤ ਦਾ ਕੜਾਹ। ਬਿਨਾ ਇਹ ਗਲ ਸਮਝੇ ਕਿ ਬੇਈਮਾਨ ਹੋਣਾ, ਦੋਗਲੇ ਹੋਣਾ ਇਨਸਾਨੀਅਤ ਕਿਵੇਂ ਹੋਇਆ ਅਤੇ ਇਨਸਾਨੀਅਤ ਦਾ ਧਰਮ?

💢 ਜਿਥੋਂ ਇਹ ਕਥਿਤ ਇਨਸਾਨੀਅਤ ਆਈ ਓਨਾ ਦੇ ਤਾਂ ਵਡੇ ਕਾਮਰੇਡ ਤਾਂ ਖੜਦੇ ਹੀ ਕੇ ਪੀ ਗਿਲ ਵਰਗੇ ਇਨਸਾਨੀਅਤ ਦੇ ਘਾਣ ਕਰਨ ਵਾਲਿਆਂ ਨਾਲ ਸਨ ਤਾਂ ਇਨਸਾਨੀਅਤ ਰਹੀ ਕਿੱਥੇ।

📛 ਜਗਜੀਤ ਅਨੰਦ, ਸਤਪਾਲ ਡਾਂਗ ਜਾਂ ਜਤਿੰਦਰ ਪੰਨੂ ਵਰਗੇ ਜਰਵਾਣਿਆਂ ਨਾਲ ਖੜਦੇ ਨਹੀਂ ਰਹੇ?

🤔 ਮੈਨੂੰ ਯਾਦ ਨਹੀਂ ਪਰ ਸ਼ਾਇਦ ਕਿਸੇ ਗੋਰੇ ਜਾਂ ਕਿਸੇ ਪਤਰਕਾਰ ਨੇ ਗਿਆਨੀ ਜੈਲ ਸਿੰਘ ਬਾਰੇ ਇਕ ਗਲ ਕਹੀ ਸੀ ਕਿ ਸਿੱਖਾਂ ਵਿਚ ਸਭ ਤੋਂ ਵਧ ਬਦਨਸੀਬ ਬੰਦਾ ਇਹ ਮੰਨਿਆ ਜਾਵੇਗਾ ਜਿਹੜਾ ਹਰ ਪਾਸਿਓਂ ਜਲੀਲ ਹੋ ਕੇ ਮਰੇਗਾ ਅਤੇ ਹੋਇਆ ਵੀ।

👉 ਪਤਾ ਨਹੀਂ ਕਿਓਂ ਇਸ ਗਲ ਤੋਂ ਮੈਨੂੰ ਇੰਦਰ ਸਿੰਘ ਘਗਾ ਹੋਰਾਂ ਦੀ ਯਾਦ ਆ ਜਾਦੀ ਜਿਹੜੇ ਪਿਤਰੀ ਮੋਹ ਵਿਚ ਖੁੱਦ ਦੀਆਂ ਕਹੀਆਂ ਗਲਾਂ ਤੋਂ ਹੀ ਉਲਟ ਹੋ ਤੁਰੇ ਹਨ ਯਾਣੀ ਸਾਰੀ ਉਮਰ ਡੇਰਿਆਂ ਨੂੰ ਭੰਡਣ ਤੋਂ ਬਾਅਦ ਮੇਰੀ ਘੋੜੀ ਤਰਾਂ ਉਨਾਂ ਡੇਰਿਆਂ ਦੀ ਹੀ ਲਿੱਦ 'ਤੇ ਲੇਟਣ ਤੁਰ ਪਏ ਹੋਏ ਨੇ, ਪਰ ਗਲ ਇਨਸਾਨੀਅਤ ਧਰਮ ਦੀ। ਧਰਮ ਇਨਸਾਨੀਅਤ ਹੀ ਹੈ, ਧਰਮ ਇਨਸਾਨ ਖਾਤਰ ਹੀ ਹੈ, ਧਰਮ ਇਨਸਾਨ ਦੀ ਹੋਂਦ ਵਿਚੋਂ ਹੀ ਹੈ, ਪਰ ਮੈਂ ਇਨਸਾਨ ਹੋਵਾਂ ਵੀ ਤਾਂ ਸਹੀਂ। ਕਿ ਗੱਲਾਂ ਦੇ ਹੀ ਕੜਾਹ?⁉️


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top