Share on Facebook

Main News Page

💥 ਜੱਟ ਕਿ ਸਿਰਦਾਰ ‼️
-: ਗੁਰਦੇਵ ਸਿੰਘ ਸੱਧੇਵਾਲੀਆ
16.06.2022
#KhalsaNews #Sirdar #GurdevSingh #Sadhewalia #Moosa #Jatt #Moosewala
👳 ਪੰਜਾਬ ਦੀ ਸ਼ਾਨ ਸਿਰਦਾਰ ਐ ਨਾ ਕਿ ਜੱਟ।‼️ ਜੱਟ ਇਕੱਲਾ ਰਹਿ ਜਾਂਦਾ... ਸਿਰਦਾਰ ਦਾ ਦਾਇਰਾ ਐਨਾ ਵਿਸ਼ਾਲ ਕਿ ਜਿਸ ਨੂੰ ਮਰਜੀ ਕਲਾਵੇ ਵਿਚ ਲੈ ਲਓ। ਪੰਜਾਬ ਜੇ ਗੁਰਾਂ ਦੇ ਨਾਂ 'ਤੇ ਜਿਓਂਦਾ ਤਾਂ ਗੁਰਾਂ ਦੀ ਚੋਣ ਸਿਰਦਾਰ ਹੈ, ਨਾ ਕਿ ਜੱਟ। ਜੱਟ ਮੇਰੇ ਨਿਜੀ ਹੰਕਾਰ ਦਾ ਪ੍ਰਤੀਕ ਹੈ, ਜਦ ਕਿ ਸਿਰਦਾਰ ਗੁਰ ਫਲਸਫੇ ਵਿੱਚ ਦੀ ਹੋ ਕੇ ਆਓਂਣ ਵਾਲਾ ਮਾਣ।

⚠️ ਕੱਲ ਤੱਕ ਜਿਹੜੇ ਵਿਦਵਾਨ ਇਸ ਗਲੇ ਖਫਾ ਸਨ ਕਿ ਫਿਲਮਾ ਜਾਂ ਗਾਣਿਆਂ ਰਾਹੀਂ ਜੱਟਵਾਦ ਨੂੰ ਬੜਾਵਾ ਦੇ ਕੇ ਮੈਨੂੰ ਸਿਰਦਾਰ ਨਾਲੋਂ ਵੱਖ ਕੀਤਾ ਜਾ ਰਿਹਾ, ਅੱਜ ਓਹ ਮੂਸੇ ਵਾਲੇ ਦੇ ਜੱਟ ਨੂੰ ਘਿਓ ਸਮਝ ਪੀ ਰਹੇ ਨੇ ਅਤੇ ਬੜੇ ਮਾਣ ਨਾਲ ਦਸ ਰਹੇ ਨੇ ਕਿ ਜੱਟ ਅਣਖ ਨਾਲ ਜੀਆ ਜੱਟ ਟੌਹਰ ਨਾਲ ਮਰਿਆ।

👉 ਅਚੇਤ ਹੀ ਓਹ ਉਸ ਜੱਟ ਨਾਲ ਇੱਕ ਮਿੱਕ ਹੋ ਕੇ ਰਹਿ ਗਏ ਜਿਸ ਜੱਟ ਕਾਰਨ ਮੈਨੂੰ ਸਿਰਦਾਰ ਹੋਣ ਉਪਰ ਮਾਣ ਹੀ ਹੋਣੋ ਹਟ ਗਿਆ ਅਤੇ ਜੱਟ ਹੋਣਾ ਚੰਗਾ ਲਗਣ ਲਗਿਆ ਖਾਸ ਕਰ ਮੇਰੀਆਂ ਅਗਲੀਆਂ ਨਸਲਾਂ ਨੂੰ ਜਿਹੜੇ ਸਿਰਦਾਰ ਨੂੰ ਪਹਿਲਾਂ ਹੀ ਭੁਲਦੇ ਆ ਰਹੇ ਸਨ।

🌴 ਕਿਸਾਨ ਮੋਰਚੇ ਦੌਰਾਨ ਕਲ ਹਾਲੇ ਓਨਾ ਨੂੰ ਸਿਰਦਾਰ ਬਘੇਲ ਸਿੰਘ ਯਾਦ ਹੋਇਆ ਸੀ, ਜਿਹੜਾ ਅਜ ਮੂਸੇ ਰਾਹੀਂ ਜੱਟ ਵਿਚ ਆ ਕੇ ਖਤਮ ਵੀ ਹੋ ਗਿਆ। ਹਾਲੇ ਕਲ ਕਿਰਨ ਬੇਦੀ ਸਿਰਦਾਰ ਉਪਰ ਤਨਜ ਕੱਸ ਰਹੀ ਹੈ ਅਤੇ ਚਿਰਾਂ ਤੋਂ ਪੰਡੀਏ ਕੇ ਜੇ ਸਿਰਦਾਰ ਮਗਰ ਪਏ ਵੇ ਨੇ ਤਾਂ ਇਸ ਦੇ ਕਾਰਨ ਤਾਂ ਸਮਝ ਆਓਂਦੇ ਹੋਣਗੇ।

🛡 ਕਦੇ ਕਿਸੇ ਜੱਟ ਉਪਰ ਚੁਟਕਲਾ ਬਣਾਇਆ ਹੋਵੇ ਜਾਂ ਜੱਟ ਦੇ ਬਾਰਾਂ ਵਜਾਏ ਹੋਣ ਪਰ ਸਿਰਦਾਰ ਦੇ ਹੀ ਕਿਓਂ? ਕਿਓਂਕਿ ਸਿਰਦਾਰ ਮਗਰ ਮਾਣਮੱਤਾ ਇਤਿਹਾਸ ਖੜਾ ਹੈ ਜੱਟ ਮਗਰ ਕੀ ਹੈ?

☣️ ਜੇ ਜੱਟ ਜੱਟ ਕਰਨ ਵਾਲੇ ਬਾਕੀ ਗਾਇਕ ਜਾਂ ਫਿਲਮਾਂ ਤੁਹਾਡਾ ਨਿਸ਼ਾਨਾ ਰਹੀਆਂ ਤਾਂ ਮੂਸਾ ਤੁਹਾਡਾ ਨਾਇਕ ਕਿਵੇਂ? ਬਾਕੀਆਂ ਤਰਾਂ ਕਿਆ ਮੂਸੇ ਨੇ ਲੋਕ ਮਨਾ ਵਿਚੋਂ ਸਿਰਦਾਰ ਨੂੰ ਧੁੰਦਲਾ ਨਹੀ ਕੀਤਾ ਜੱਟਵਾਦ ਨੂੰ ਬੜਾਵਾ ਦੇ ਕੇ ਜਦ ਓਹ ਹਰੇਕ ਗਾਣੇ ਵਿਚ ਥਾਪੀ ਮਾਰ ਕੇ ਜੱਟ ਹੋਣ ਨੂੰ ਤੁਹਾਡੇ ਅਚੇਤ ਮਨਾ ਵਿਚ ਹੋਰ ਪਕਿਆਂ ਕਰ ਰਿਹਾ ਹੈ।

☝️ ਯਾਦ ਰਖਣਾ ਇਕ ਰੈਪਰ ਅਤੇ ਫੁਕਰਾ ਜੱਟ ਗਾਓਂਣ ਵਾਲੇ ਗਾਇਕ ਦੇ ਗੁਰੂ ਘਰਾਂ ਵਿਚ ਸੋਹਿਲੇ ਗਾਓਂਣੇ, ਛਬੀਲਾਂ ਲਾਓਂਣੀਆਂ, ਗੁਰਦੁਆਰਿਆਂ ਵਿਚ ਫੋਟੋਆਂ ਲਾਓਂਣੀਆਂ, ਭਾਈਆਂ ਦਾ ਸਾਹਿਬਜਾਦਿਆਂ ਤਕ ਨਾਲ ਤੁਲਨਾ ਕਰ ਜਾਣੀ, ਉਸ ਦੇ ਨਾਂ ਦੀਆਂ ਲਾਇਬਰੇਰੀਆਂ ਅਤੇ ਬੁੱਤਾਂ ਦੇ ਮਸ਼ਵਰੇ ਦਿਤੇ ਜਾਣੇ ਇਹ ਕੌਮ ਮੇਰੀ ਦੀ ਬੌਧਿਕ ਕੰਗਾਲੀ ਦਾ ਵੱਡਾ ਸਬੂਤ ਹੈ।

☀️ ਸਿਸਟਮ ਸਿਸਟਮ ਕਹਿ ਕੇ ਜੋ ਮਰਜੀ ਪੜਦੇ ਪਾਈ ਜਾਓ ਪਰ ਕੌਮ ਦੇ ਔਖੇ ਸਮੇਂ ਗੁਰਾਂ ਤੇ ਟੇਕ ਰਖਣ ਦੀ ਬਜਾਇ ਗਾਓਣ ਵਾਲਿਆਂ ਮਗਰ ਦੌੜਨਾ ਮੇਰਾ ਹਰਾਸ ਜਾਣਾ ਸਾਬਤ ਕਰਦਾ ਹੈ।

💢 ਬਾਕੀ ਭੀੜ ਤਾਂ ਨਿਆਣੇ ਸਨ ਕਹਿਕੇ ਅਸੀਂ ਇਸ ਸਭ ਤੋਂ ਬਚ ਸਕਦੇ ਸੀ, ਪਰ ਇਤਿਹਾਸ ਦੇ ਇਨਾ ਕਾਲੇ ਅੱਖਰਾਂ ਦਾ ਕੀ ਕਰੋਂਗੇ ਜਦ ਤੁਹਾਡੇ ਜਥੇਦਾਰ, ਗਿਆਨੀ, ਗ੍ਰੰਥੀ, ਵਿਦਵਾਨ ਪ੍ਰਚਾਰਕ ਵੀ ਇਸ ਭੀੜ ਦਾ ਹਿਸਾ ਬਣ ਕੇ ਰਹਿ ਗਏ ਜਿਹੜੀ ਜੱਟ ਪਿਛੇ ਜੁੜੀ ਸੀ, ਨਾ ਕਿ ਸਿਰਦਾਰ ਪਿੱਛੇ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top