🌿 ਖੇਤੀ ਖਸਮਾ ਸੇਤੀ
-: ਗੁਰਦੇਵ ਸਿੰਘ ਸੱਧੇਵਾਲੀਆ
12.07.2022
#KhalsaNews #GurdevSingh #Sadhewalia #Christianity #Pastors #SGPC
#Missionary #Dhadrianwala #Taksaali #Raagi
💥
ਛੋਟੇ ਹੁੰਦੇ ਅਸੀਂ ਦੋਨੋ ਭਰਾ ਨਾਨਕੇ ਪੜਦੇ ਹੁੰਦੇ ਸਾਂ। ਦੋ ਕੀਲੇ ਮਿਰਚਾਂ ਲਾ ਕੇ ਮਾਮਾ
ਸਾਡਾ ਜਰੂਰੀ ਕੰਮ ਚਾਰ ਦਿਨ ਲਈ ਬਾਹਰ ਚਲਾ ਗਿਆ। ਇਨੇ ਸਮੇ ਵਿਚ ਹੀ ਕਾਮੇ ਨੇ ਮਿਰਚਾਂ
ਪਾਣੀ ਵਿਚ ਡੋਬ ਦਿਤੀਆਂ। ਪਾਣੀ ਛਡ ਕੇ ਆਪ ਤੂਤਾਂ ਹੇਠ ਜਾ ਬੈਠਾ ਕਿਂਓਕਿ ਤਨਖਾਹਦਾਰ ਕਾਮੇ
ਨੂੰ ਕੀ ਲੋੜ ਪਈ ਸੀ ਕਿ ਓਹ ਸਿਰਦਰਦੀ ਲਏ ਅਤੇ ਜਾਣੇ ਕਿ ਮਿਰਚਾਂ ਨੂ ਪਾਣੀ ਦੇਣਾ ਕਿ
ਡੋਬਣਾ। ਖਸਮ ਹੋਵੇ ਤਾਂ ਸਿਰਦਰਦੀ ਲਏ।
🌳 ਮੈਂ ਫਾਰਮ ਵਿਚ ਸ਼ੌਂਕੀਆ ਹੀ ਕਿੱਲਾ ਸਬਜੀ ਬੀਜੀ ਕਿ ਗਰਮੀਆਂ ਵਿਚ ਆਹਰ ਰਹਿੰਦਾ ਪਰ
ਬੂਟੇ ਪਾਲਣੇ ਤੁਹਾਨੂੰ ਇਓਂ ਪੈਂਦੇ ਜਿਵੇਂ ਨਿਆਣੇ ਪਾਲੀ ਦੇ ਨੇ। ਹਰ ਰੋਜ ਓਨ੍ਹਾਂ ਕੋਲੇ
ਨਾ ਜਾਓ ਤਾਂ ਇਓਂ ਲਗਦਾ ਜਿਵੇਂ ਬੂਟੇ ਕਮਲਾਂਓਣ ਲਗ ਗਏ ਨੇ। ਤੁਸੀਂ ਸਿਰ 'ਤੇ ਰਹੋਂਗੇ
ਤਾਂ ਬੂਟੇ ਪਲਣਗੇ ਨਹੀਂ ਤਾਂ ਘਾਹ-ਬੂਟੀ ਤੋਂ ਲੈ ਕੇ ਮੱਛਰ, ਸੁੰਡੀਆਂ, ਭੂੰਡੀਆ, ਕੀੜੇ
ਪਤਾ ਨਹੀਂ ਕੀ ਕੀ ਤਿਆਰ ਖੜਾ ਇਸ ਨੂੰ ਖਾ ਜਾਣ ਲਈ।
✝️ ਈਸਾਈਅਤ ਵਲੋਂ ਪੰਜਾਬ ਵਿਚ ਅਪਣੀ ਤਰਾਂ ਦੇ ਜਹਾਦ ਦਾ ਬਿਗਲ
ਵਜਾਏ ਜਾਣ 'ਤੇ ਤੁਸੀਂ ਦੁਖੀ ਹੋਏ ਓਂ ਕਿ ਸ਼੍ਰੋਮਣੀ ਕਮੇਟੀ ਕੀ ਕਰਦੀ, ਸ਼੍ਰੋਮਣੀ
ਕਮੇਟੀ ਨੇ ਕੀ ਕੀਤਾ, ਸ਼ਰਮੋਣੀ ਕਮੇਟੀ ਕਿਓਂ ਨਹੀਂ ਕਰਦੀ ਪਰ ਕੌਮ ਮੇਰੀ ਸਮਝ ਨਹੀਂ ਪਾ ਰਹੀ
ਕਿ ਖੇਤੀ ਤੁਹਾਡੀ ਹੈ ਤਨਖਾਹਦਾਰ ਸ਼੍ਰੋਮਣੀ ਕਮੇਟੀ ਦੀ ਨਹੀਂ ਕਿ ਓਹ ਸਿਰਦਰਦੀ ਲੈਣ ਕਿ ਇਸ
ਨੂੰ ਬਚਾਓਂਣਾ ਕਿਵੇਂ ਐ।
⚠️ ਬਾਹਰ ਤੋਂ ਲੈ ਕੇ ਪੰਜਾਬ ਵਾਇਆ ਸਾਰਾ ਹਿੰਦੋਸਤਾਨ ਵਿਚੇ
ਲੈ ਲਵੋ ਅਤੇ ਅਪਣੇ ਪ੍ਰਚਾਰਕਾਂ, ਰਾਗੀਆਂ, ਢਾਡੀਆਂ, ਕਥਾਵਾਚਕਾਂ, ਡੇਰਿਆਂ, ਸੰਤਾਂ
ਬਾਬਿਆਂ, ਕਾਰਸੇਵੀਆਂ, ਨਹੰਗਾ ਦੀ ਗਿਣਤੀ ਕਰਕੇ ਦਸਿਓ ਕਿ ਲੱਖਾਂ ਚਿੱਟੇ ਹਾਥੀ ਤੁਸੀਂ
ਕਾਹਦੇ ਲਈ ਪਾਲ ਰਖੇ ਨੇ ਜੇ ਹਾਲਤ ਸਾਡੀ ਇਓਂ ਈ ਰਹਿਣੀ ਹੈ।
👽 ਢੱਡਰੀ ਵਰਗੇ ਜਾਂ ਗੋਲਡ ਮੈਡਲਿਸਟ ਹੁਰੀਂ ਸ਼੍ਰੋਮਣੀ ਕਮੇਟੀ
ਜਾਂ ਅਜਨਾਲਿਆਂ ਉਪਰ ਮਿਟੀ ਝਾੜ ਕੇ ਬਰੀ ਹੋ ਜਾਂਦੇ ਨੇ ਕਿ ਜੇ ਸਾਨੂੰ ਮਾਝੇ
ਵਿੱਚ ਵੜਨ ਦਿੱਤਾ ਹੁੰਦਾ। ਵੜਨੋਂ ਤਾਂ ਤੁਹਾਨੂੰ ਬਾਹਰੋਂ ਵੀ ਰੋਕਦੇ ਸਨ ਪਰ ਹਟੇ ਨਹੀਂ
ਤੁਸੀਂ ਵੜਨੋ। ਅਜਨਾਲਾ ਤਾਂ ਕਨੇਡਾ ਅਮਰੀਕਾ ਵੀ ਬੈਠਾ ਸੀ ਓਥੇ ਤਾਂ ਰੁਕੇ ਨਾ ਤੁਸੀਂ। ਓਥਾ
ਤਾਂ ਸ਼ਾਂਤੀ ਭੰਗ ਦਾ ਫਿਕਰ ਨਾ ਹੋਇਆ।
👉 ਕਿਓਂ ਲੋਕਾਂ ਨੂੰ ਮੂਰਖ ਬਣਾਓਂਣ ਤੇ ਲਕ ਬੰਨਿਆ ਵਿਆ?
ਇਨੀਆਂ ਧਾੜਾਂ ਇਹਨਾਂ ਦੀਆਂ ਹੋਣ ਦੇ ਬਾਵਜੂਦ ਜੇ ਪੰਜਾਬ ਦਾ ਇਹ ਹਾਲ ਐ ਤਾਂ ਲਾਹਨਤ ਹੈ
ਇਨਾ ਨੂੰ ਸਟੇਜਾਂ ਤੇ ਸਦ ਸਦ ਗੋਲਡ ਮੈਡਲ ਦੇਣ ਵਾਲਿਆਂ ਉਪਰ ਅਤੇ ਯਾਦ ਰਖਣਾ ਜੇ ਜੜ ਸਾਡੀ
ਪੰਜਾਬ ਵਿਚੋਂ ਸੁਕ ਗਈ ਤਾਂ ਬਾਹਰ ਜਿੰਨੀਆਂ ਮਰਜੀ ਬਾਹਾਂ ਖਲਾਰ ਲਿਓ ਪੱਲੇ ਕਖ ਨਹੀਂ
ਰਹਿਣਾ।
👁️ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਤਾਂ ਕੌਮ ਪਹਿਲਾਂ ਹੀ ਮੁਰਦਾ ਲਾਸ਼ਾਂ ਮੰਨਦੀ ਜਿੰਨਾ
ਤੋਂ ਕੋਈ ਆਸ ਉਮੀਦ ਨਹੀਂ ਅਤੇ ਓਨਾ ਨੂੰ ਫਰਕ ਵੀ ਕੋਈ ਨਹੀਂ ਪੈਂਦਾ ਮੁਰਦਾ ਛਡ ਚਾਹੇ ਬਦਬੂ
ਮਾਰਦੀਆਂ ਲਾਸ਼ਾਂ ਕਹੀ ਚਲੋ ਪਰ ਬਾਕੀਆਂ ਨੂੰ ਕੀ ਕਿਹਾ ਜਾਵੇ ਫਿਰ? ਓਹ ਨਹੀਂ ਸਿਖਾਂ ਦੇ
ਪੈਸੇ ਤੇ ਪਲਦੇ? ਤੁਹਾਨੂੰ ਨਹੀਂ ਸੈਂਟਰਾਂ ਲਈ ਪੈਸਾ ਦਿਤਾ ਕੌਮ ਨੇ ਤੁਸੀਂ ਕੀ ਰਿਜ਼ਲਟ
ਦਿਤਾ। ਆਹਾ? ਜਿਹੜਾ ਦਿਸ ਰਿਹਾ? ਤਾਂ ਕੌਮ ਦੀ ਹੋ ਰਹੀ ਇਸ ਅਧੋਗਤੀ ਦੇ ਤੁਸੀਂ ਜਿੰਮੇਵਾਰ
ਕਿਵੇਂ ਨਹੀਂ? ਤੁਸੀਂ ਕੋਈ ਜਥੇਬੰਦਕ ਨਤੀਜੇ ਦਿਤੇ ਤਾਂ ਦਸੋ।
☝️ ਯਾਦ ਰਖਣਾ ਸ਼੍ਰੋਮਣੀ ਕਮੇਟੀ ਤਾਂ ਦੋਸ਼ੀ ਹੈ ਹੀ, ਪਰ ਕੌਮ ਮੇਰੀ ਇਨਾ ਬਾਕੀ ਹੇੜਾਂ ਨੂੰ
ਕਿਓਂ ਛਡ ਜਾਂਦੀ ਜਿਹੜੀ ਵੀ ਸਿਖਾਂ ਦੇ ਪੈਸਿਆਂ ਉਪਰ ਹੀ ਪਲ ਰਹੀ ਹੈ।
💰 ਤੁਹਾਡੇ ਕਰੋੜਾਂਪਤੀ ਰੰਗੀਲੇ,
ਚਮਕੀਲੇ, ਜਗਾਧਰੀ, ਸਿਰੀ ਨਗਰੀਏ, ਊਨੇ, ਜਵਦੀ, ਸੋਢੀ ਕਿਥੇ ਨੇ? ਕੁਕੜ ਦੇ ਖੰਭਾਂ
ਤਰਾਂ ਬਾਹਾਂ ਖਲਾਰਨ ਵਾਲੇ ਕਿਹੜੇ ਬਾਗ ਦੀ ਮੂਲੀ ਹੋਏ ਜੇ ਈਸਾਈਅਤ ਹੀ ਸਾਡੇ ਲਈ ਹਊਆ ਬਣੀ
ਖੜੀ ਜਿਸ ਦੇ ਪੱਲੇ ਹੀ ਕਖ ਨਹੀਂ।
🇨🇦 🇺🇸 🇬🇧 ਗਰਮੀਆਂ ਵਿਚ ਬਾਹਰ ਵੰਨੀ ਬਗਲਿਆਂ ਤਰਾਂ ਜਹਾਜਾਂ ਦੇ ਜਹਾਜ ਉਤਰਦੇ ਓਹ
ਸਾਧ ਬਾਬੇ ਕਿਥੇ ਨੇ ਜਿਹੜੇ ਘਰਾਂ ਵਿਚੋਂ ਹੀ ਲੁਟ ਮਾਰ ਕਰਕੇ ਰਾਹੇ ਪੈਂਦੇ ਅਤੇ ਬਥੂਹੀਆਂ
ਦੀਆਂ ਜੇਬਾਂ ਪਾਟਣ ਆਈਆਂ ਵੀਆਂ ਹੁੰਦੀਆਂ ਪੈਸੇ ਨਾਲ।
⛔ ਫਿਰ ਕਹਾਂ ਤਨਖਾਹ ਦਾਰ ਕਾਮਿਆਂ ਨੂੰ ਤੁਹਾਡੀ ਖੇਤੀ ਨਾਲ
ਕੋਈ ਲੈਣਾ ਦੇਣਾ ਨਹੀਂ ਜਿੰਨਾ ਨੂੰ ਦਰਦ ਹੁੰਦਾ ਓਹ ਇਕ ਬੂਟਾ ਟੁੱਟੇ 'ਤੇ ਵੀ ਕਰਾਹ ਉਠਦੇ
ਨੇ ਇਥੇ ਤਾਂ ਲੱਖਾਂ ਟੁੱਟੀ ਜਾਂਦੇ ਫਿਕਰ ਕਿਸ ਨੂੰ, ਵਿਹਲ ਕਿਸਨੂੰ ਅਤੇ ਯਾਦ
ਰਖਣਾ ਇਹ ਖੇਤੀ ਬਚਣੀ ਹੀ ਤਦ ਜੇ ਅਸੀਂ ਖੁਦ ਗੇੜਾ ਰਖਾਂਗੇ ਨਹੀਂ ਤਾਂ ਤਨਖਾਹਦਾਰ ਕਾਮਿਆਂ
ਸਿਰ 'ਤੇ ਤਾਂ ਉਜੜੀ ਕਿ ਉਜੜੀ ਜਿਵੇਂ ਉਜੜ ਰਹੀ ਹੈ। ਨਹੀਂ?⁉️
|
<<
ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ
ਦੀਆਂ ਹੋਰ ਲਿਖਤਾਂ
>> |
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|