Share on Facebook

Main News Page

👳 ਪੰਜਾਬ ਬਾਗੀ ਐ
-: ਗੁਰਦੇਵ ਸਿੰਘ ਸੱਧੇਵਾਲੀਆ
15.08.2022
#KhalsaNews #GurdevSingh #Sadhewalia #BaagiPunjab

⚠️ ਓਹ ਕਹਿੰਦੇ ਇਸ ਵਾਰੀ ਤਿਰੰਗਾ ਲਹਿਰਾਓ, ਇਹ ਕਹਿੰਦੇ ਸਾਡੇ ਕੋਲੇ ਆਵਦਾ ਹੈ ਨਾ ਤੁਸੀਂ ਰਖੋ ਸਾਂਭ ਕੇ ਅਪਣਾ । ਇਸ ਨੂੰ ਕਹਿੰਦੇ ਚੜਦੇ ਪਾਣੀ ਨੂੰ ਜਾਣਾ।

🙏 ਗੁਰੂ ਨਾਨਕ ਸਾਹਿਬ ਜਿਓਂ ਤੁਰੇ ਬਾਕੀ ਕੰਮਾ ਨਾਲ ਬਾਗੀ ਵੀ ਇਕੱਠੇ ਕਰਦੇ ਚਲੇ ਗਏ ਅਤੇ ਓਹ ਵੀ ਲੱਭ ਲੱਭ।

🔹 ਮਾਂ ਕਹਿੰਦੀ ਵੇ ਨਾਮਦੇਵਾ ਖੁਦਾ ਕਹਿ ਦੇਹ ਜਾਨ ਬਚਦੀ ਐ ਕੀ ਫਰਕ ਪੈਂਦਾ ਓਹ ਵੀ ਤਾਂ ਰਬ ਦਾ ਈ ਨਾਂ ਏ। ਬਾਬਾ ਕਹਿੰਦਾ ਮਾਂ ਕਿਸੇ ਦੀ ਟੈਂ ਮੰਨ ਕੇ ਤਾਂ ਰੱਬ ਵੀ ਨਾਂ ਕਹਾਂ ਮੈਂ।

🔸 ਬਾਬਾ ਕਬੀਰ ਤਾਂ ਸਿੱਧੇ ਈ ਹੋ ਪਏ ਜਦ ਕਹਿੰਦੇ ਪੰਡਤਾ ਤੂੰ ਇਨਾ ਈ ਪਵਿਤਰ ਸੈਂ ਤਾਂ ਮਾਂ ਦੇ ਕਿਸੇ ਹੋਰ ਰਸਤੇ ਆ ਜਾਂਦਾ। ਪੰਡੀਆ ਕਹਿੰਦਾ ਹੜੰਬੇ ਮਰਨ ਵਾਲਾ ਨਰਕ ਬਨਾਰਸ ਮਰਨ ਵਾਲਾ ਸਵਰਗ ਜਾਂਦਾ ਤਾਂ ਬਾਬਾ ਕਹਿੰਦਾ ਆਹ ਚਕ ਆਵਦਾ ਸਵਰਗ ਚਲਾਣੇ ਤਾਂ ਹੁਣ ਹੜੰਬੇ ਈ ਹੋਣਗੇ। ਇਸੇ ਨੂੰ ਕਹਿੰਦੇ ਚੜਦੇ ਪਾਣੀ ਨੂੰ ਜਾਣਾ।

👴 ਪੰਡੀਆ ਕਹਿੰਦਾ ਤੂੰ ਚਮਾਰ ਤਾਂ ਬਾਬਾ ਰਵਿਦਾਸ ਕਹਿੰਦੇ ਚਮਾਰ ਤਾਂ ਚਮਾਰ ਹੀ ਸਹੀਂ ਅਤੇ ਪੰਡੀਏ ਨੂੰ ਚਿੜਾਓਂਣ ਖਾਤਰ ਪਤਾ ਨਹੀ ਕਿੰਨੀ ਵਾਰੀ ਖੁਦ ਨੂੰ ਚਮਾਰ ਹੀ ਲਿਖ ਗਏ ਕਿ ਹੋਰ ਦਸ ਹੁਣ।

👉 ਤੁਸੀਂ ਉਸ ਨੂੰ ਹੀ ਪਿਆਰ ਕਰੋਂਗੇ ਨਾਲ ਬੈਠਾਓਂਗੇ ਜੇ ਤੁਹਾਡੀ ਗਲ ਉਸ ਨਾਲ ਫਿਟ ਬੈਠਦੀ ਹੋਵੇਗੀ ਤਾਂ ਇਸ ਦਾ ਮਤਲਬ ਬਾਬੇ ਨੇ ਹਿੰਦੋਸਤਾਨ ਦੇ ਸਾਰੇ ਬਾਗੀ ਲਭ ਲਭ ਗੁਰੂ ਗ੍ਰੰਥ ਸਹਿਬ ਵਿਚ ਲਿਆ ਇਕਠੇ ਕੀਤੇ ਕਿਉਂਕਿ ਬਗਾਵਤ ਬਾਬੇ ਦੇ ਖੁਦ ਦੇ ਅੰਦਰ ਵੀ ਤਾਂ ਭਰੀ ਪਈ ਸੀ। ਇਹ ਗਲ ਤਾਂ ਪਿੰਡ ਦੇ ਮਰਾਸੀ ਨਾਲ ਯਾਰੀ ਤੋਂ ਹੀ ਖੁੜਕ ਗਈ ਸੀ ਪੰਡੀਏ ਨੂੰ।

👁️ ਤਾਂ ਹੁਣ ਜਦ ਤੁਹਾਡਾ ਬਾਬਾ ਈ ਬਗਾਵਤ ਬੀਜ ਗਿਆ ਤਾਂ ਭੁਗਤਣਾ ਤਾਂ ਪੈਣਾ ਈ ਐ। ਜਾਂ ਫਿਰ ਗਲ ਟੱਲੀਆਂ ਬੰਨ ਲਓ ਟਿਕਾ ਲਾਕੇ ਜੈ ਸੀਆ ਰਾਮ ਕਰੀ ਚਲੋ ਇਹ ਦਸਣ ਲਈ ਕੀ ਬਾਬਾ ਤਾਂ ਸਾਡਾ ਕਮਲਾ ਸੀ ਕਿਸੇ ਨਾਲ ਬਣਾ ਕੇ ਨਹੀਂ ਰਖੀ। ਮੁਲਾਣਾ ਪੰਡਤ ਜੋਗੀ ਜਾਂ ਸਿਧ ਹਰੇਕ ਮਗਰ ਈ ਡਾਂਗ ਫੜੀ ਖੜਾ ਅਤੇ ਆਹਾ ਦੇਖੋ ਅਸੀਂ। ਇਓਂ ਰਿਹਾ ਜਾਂਦਾ ਸੰਸਾਰ ਵਿਚ। ਗੁਰਦੁਆਰੇ ਵੀ ਕੜਾਹ ਖਾ ਆਓ, ਮੰਦਰ ਦੀਆਂ ਫੁਲੀਆਂ ਨੂੰ ਵੀ ਫਕਾ ਮਾਰ ਲਓ। ਬੋਲੇ ਸੋ ਨਿਹਾਲ ਵੀ ਅਤੇ ਜੈ ਸ਼ੇਰਾਂ ਵਾਲੀ ਵੀ। ਤਿਰੰਗਾ ਵੀ ਚਕ ਲਓ ਕੇਸਰੀ ਵੀ ਝੁਲਾ ਦਿਓ।

👳 ਪੰਜਾਬ ਵਿਚਲੀ ਬਗਾਵਤ ਦੇ ਬੀਜ ਬਹੁਤ ਡੂੰਘੇ, ਇਨੇ ਡੂੰਘੇ ਕੇ ਘਾਹ ਦੀਆਂ ਤਿੜਾਂ ਤਰਾਂ ਤੁਸੀਂ ਹੁਣੇ ਖੋਦ ਕੇ ਹਟਦੇ ਓਂ ਅਗਲੇ ਹਫਤੇ ਫਿਰ ਸਿਰ ਚੁਕੀ ਖੜਾ ਹੁੰਦਾ।

🇮🇳 ਦਿੱਲੀ ਚੰਗੀ ਭਲੀ ਲੰਮੇ ਪੈ ਗਈ ਨਾਦਰ ਅਗੇ ਅਤੇ ਉਸ ਦਿੱਲ ਖੋਹਲ ਕੇ ਦਿੱਲੀ ਲੁੱਟੀ ਪਰ ਪੰਜਾਬ ਵਾਲਿਆਂ ਨਾਦਰ ਹੀ ਲੁੱਟ ਕੱਢਿਆ।

📛 ਅਬਦਾਲੀ ਨਾਲ ਫੈਸਲਾ ਛੇਤੀ ਹੋ ਜਾਣਾ ਸੀ ਕਿਓਕਿ ਓਹ ਹੁਸ ਚੁਕਾ ਸੀ ਅਤੇ ਇਨੇ ਬੰਦੇ ਮਰਵਾਓਂਣ ਦੀ ਲੋੜ ਨਾ ਸੀ ਪਰ ਓਹ ਕਹਿੰਦੇ ਇਓਂ ਦੇ ਰਾਜ ਸਾਡੀ ਜੁੱਤੀ ਦੀ ਨੋਕ 'ਤੇ।

💠 ਗਲ ਤਾਂ ਚਾਰ ਕਲਮਿਆਂ ਦੀ ਹੀ ਸੀ, ਪਰ ਲਾਹੌਰ ਦੇ ਨਖਾਸ ਚੌਕ ਤੇ ਰੋਜਾਨਾ ਵਢੀਦੇ ਟੁਕੀਂਦੇ ਰਹੇ ਪਰ ਮਜਾਲ ਕਿਸੇ ਪੜਿਆ ਹੋਵੇ।

🔰 ਮਾਂ ਕਹਿੰਦੀ ਮੇਰਾ ਪੁੱਤ ਸਿੱਖ ਹੀ ਨਹੀ ਪਰ ਪੁਤ ਕਹਿੰਦਾ ਇਹ ਮੇਰੀ ਮਾਂ ਹੀ ਨਹੀ ਸਿਰ ਲਾਹੋ ਛੇਤੀ ਪਤਾ ਨਹੀ ਕੌਣ ਐ ਇਹ ਮਾਈ।

💣 ਤੋਪ ਦਾ ਗੋਲਾ ਜਦ ਚਲਣ ਲਗਿਆ ਤਾਂ ਛੋਟੇ ਨਿਆਣੇ ਨੂੰ ਦੇਖ ਕੇ ਤੋਪਚੀ ਕਹਿੰਦਾ ਇਸ ਦਾ ਸਿਰ ਨਹੀ ਆਓਣਾ ਗੋਲੇ ਦੀ ਜਦ ਹੇਠ ਕਢ ਦਿਓ ਇਸ ਨੂੰ। ਪਰ ਸਿੰਘ ਕਹਿੰਦਾ ਆਓਂਦਾ ਕਿਓਂ ਨਹੀ ਹੇਠਾਂ ਇਟਾਂ ਚਾਰ ਰਖਕੇ ਕਹਿੰਦਾ ਆਹ ਚਕ ਆ ਗਿਆ ਈ ਉਡਣ ਦੇਹ ਸਿਰ ਹੁਣ।

☝️ਹਾਲੇ ਸਾਡਾ ਬਣਿਆ ਤੁਣਿਆ ਈ ਕੱਖ ਨਹੀਂ ਦਿੱਲੀ ਗਲ ਗੂਠ ਰਖੀ ਬੈਠੀ ਪਾਕਿਸਤਾਨ ਬੈਠੇ ਮੁਲਾਣੇ ਨੂੰ ਹੁਣੇ ਤੋਂ ਈ ਫਿਕਰ ਪਿਆ ਵਿਆ ਕਿ ਜੇ ਖਾਲਿਸਤਾਨ ਬਣ ਗਿਆ ਪਾਕਿਸਤਾਨ ਹੈ ਨੀ। ਯਾਣੀ ਸਾਡੇ ਉਤੇ ਬੈਠੇ ਈ ਲੋਕ ਡਰ ਜਾਂਦੇ।

🇮🇳 ਪੂਰੇ ਹਿੰਦੁਸਤਾਨ ਨੂੰ ਲਿਤਾੜਦਾ ਅੰਗਰੇਜ ਸਾਡੇ ਹੀ ਟਾਊਟਾਂ ਸਾਡੇ ਸਾਹਵੇਂ ਤਾਂ ਲਿਆ ਬੈਠਾਇਆ ਪਰ ਮਹਾਰਾਜਾ ਰਣਜੀਤ ਸਿੰਘ ਦੇ ਜਿਓਂਦੇ ਤਕ ਇਨੀ ਜੁਅਰਤ ਨਾ ਕਰ ਸਕਿਆ ਕਿ ਅਖ ਵੀ ਚਕ ਕੇ ਦੇਖ ਜਾਏ।

✊ ਬਾਗੀ ਹੋਣਾ ਪੰਜਾਬ ਦੇ ਲਹੂ ਵਿਚ ਐ। ਨਫੇ ਨੁਕਸਾਨ ਤਾਂ ਸਾਡੇ ਬਾਬਿਆਂ ਨਾ ਸੋਚੇ ਨਹੀਂ ਖੁਆਰੀਆਂ ਤੋਂ ਬਚ ਨਾ ਜਾਂਦੇ। ਅਨੰਦਪੁਰ ਉਜੜਦਾ ਕਾਹਤੋਂ। ਪੁਤਾਂ ਦੀਆਂ ਲਾਸ਼ਾਂ ਕਾਹਤੋਂ ਲੰਘਣੀਆਂ ਪੈਂਦੀਆਂ ਪਰ ਵਡਾ ਬਾਬਾ ਬੀਜ ਹੀ ਬਗਾਵਤ ਦੇ ਬੀਜ ਗਿਆ। ਹੁਣ ਜਾਂ ਤਾਂ ਬਾਬਾ ਛੱਡਣਾ ਪੈਣਾ ਜਾਂ ਖੁਆਰੀਆਂ ਤਾਂ ਫਿਰ ਕੰਧ 'ਤੇ ਲਿਖੀਆਂ ਪਈਆਂ। ਨਹੀਂ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top