👉 ਸਾਡੇ ਪਿੰਡ ਵਾਲੇ ਬੀਰਹੇ ਪਦੋਂ ਦੇ ਕੁੱਝ ਕੁ ਚਿਰ ਬਾਅਦ ਖੁਰਕ
ਹੋਣ ਲਗ ਜਾਂਦੀ ਹੁੰਦੀ ਸੀ ਕਿ ਜੱਟ ਦਾ ਨਾਂ ਹੀ ਨਹੀਂ ਲਿਆ ਪਿੰਡ ਵਿੱਚ ਕਿਸੇ ਨੇ, ਕਿੰਨੇ
ਚਿਰ ਤੋਂ ਤਾਂ ਉਸ ਬੋਤਲ ਦਾ ਢੱਕਣ ਖੋਹਲ ਐਵੇਂ ਈ ਕਿਸੇ ਅੜਬ ਜੱਟ ਦੇ ਘਰ ਮੂਹਰੇ ਜਾ ਕੇ
ਡੁਅਰਰਰਰ ਆਂ ਕਰ ਦੇਣੀ ਤਾਂ ਹੁਣ ਅਗਲਿਆਂ ਲੰਮਿਆਂ ਤਾਂ ਪਾਓਂਣਾ ਹੀ ਹੁੰਦਾ ਸੀ, ਤਾਂ ਚਲੋ
ਜੀ ਹੋ ਗਈ ਜੱਟ ਦੀ ਬੱਲੇ ਬੱਲੇ। ਕਿਸੇ ਪੁੱਛਣਾ ਬੀਰਿਆ ਕੀ ਮਿਲਦਾ ਛਿੱਤਰ ਖਾ ਕੇ ਤਾਂ ਉਸ
ਮੌਰਾਂ ਨੂੰ ਸੇਕ ਦਿੰਦੇ ਕਹਿਣਾ ਲੈਅ ਹਾਲੇ ਮਿਲਿਆ ਹੀ ਕੱਖ ਨਹੀਂ, ਮਾਅਰ ਸਾਰੇ ਪਿੰਡ
ਵਿੱਚ ਜੱਟ ਦੀ ਬੱਲੇ ਬੱਲੇ ਹੋ ਗਈ।
🇳🇿 ਨਿਊਜੀਲੈਂਡ ਵਾਲੇ ਬੀਰਹੇ ਪਦੋਂ ਅਤੇ ਪਟਿਆਲੇ ਵਾਲੇ ਤੋਤੇ ਦੀ
ਇਕੋ ਕਹਾਣੀ ਐ। ਬੱਲੇ ਬੱਲੇ ਚਾਹੀਦੀ ਦੋਨਾਂ ਨੂੰ ਚਾਹੇ ਸੰਸਾਰ ਦਾ ਕੋਈ ਵੀ ਕੁੱਤਾ ਕੰਮ
ਕਰ ਕਰਕੇ ਹੀ ਕਿਓਂ ਨਾ ਹੋ ਜਾਏ। ਚਾਹੇ ਕੁੱਤਿਆਂ ਨੂੰ ਮੂੰਹ ਚਟਾ ਕੇ ਹੋ ਜਾਏ, ਚਾਹੇ ਔਰਤ
ਅਪਣੀ ਹੱਥ ਛਾਂਨਣੀ ਫੜਾ ਕੇ। ਚਾਹੇ ਦਾਲ ਵਾਲੀ ਤੌੜੀ ਦਿਖਾ ਕੇ ਹੋ ਜਾਏ, ਚਾਹੇ ਨਿਆਣੇ
ਅਪਣੇ ਨੂੰ ਰੋਡ ਭੋਡ ਕਰਕੇ। ਹੋਰ ਕੁੱਝ ਨਾ ਲੱਭਾ ਤਾਂ ਬਾਬਾ ਤੋਤਾ ਇਕ ਦਿਨ 'ਬੇਬੀ ਕੇਲੇ'
ਨੂੰ ਹੀ ਮਿੱਠਾ ਕਰੀ ਜਾ ਰਿਹਾ ਸੀ।
😳 ਮੈਂ ਹੈਰਾਨ ਹਾਂ ਕਿ ਮਿਸ ਯੂਨੀਵਰਸ ਤਰਾਂ ਇਸ ਬਾਰੀ ਤੋਤੇ ਕੇ
ਸੁੰਦਰ ਮੁਕਾਬਲਿਆਂ ਬਾਰੇ ਕਿਵੇਂ ਚੁੱਪ ਰਹਿ ਸਕੇ।
👽 ਤੋਤੇ ਕੇ ਲਾਣੇ ਦੀ ਹਾਲਤ ਬੇਸ਼ਰਮਾਂ ਦੀ ਡੁੱਲੀ ਦਾਲ ਵਰਗੀ ਹੈ
ਕਿ ਲੋਕ ਤਾਂ ਮਖੌਲ ਉਡਾ ਰਹੇ ਹੁੰਦੇ ਚਸਕੇ ਲੈ ਲੈ, ਓਹ ਕਰੀ ਜਾਣਗੇ ਸੜੋ ਲੋਕੋ ਸੜੋ। ਨਹੀਂ?❓