Share on Facebook

Main News Page

ਘੱਗੇ ਦੇ ਸਿੰਗ 🐮
-: ਗੁਰਦੇਵ ਸਿੰਘ ਸੱਧੇਵਾਲੀਆ
27.01.2023
#KhalsaNews #GurdevSingh #Sadhewalia #InderGhagga #Ghagga #Dhagga #Horns #Singh #Kaur #Navi #Dhadd

✴️ ਕਹਿੰਦੇ ਘੱਗੇ ਦੇ ਸਿੰਗ ਉਗ ਆਏ ਨੇ ਯਾਣੀ... "ਗਿਆਨ ਦੇ ਸਿੰਗ" ਅਤੇ ਉਸ ਸਭ ਤੋਂ ਪਹਿਲਾਂ ਓਸੇ "ਸਿੰਘ" ਦੀ ਵਖੀ ਪਾੜੀ ਜਿਸ ਨੂੰ ਸਾਰੀ ਉਮਰ ਪੂਛ ਪਿਛੇ ਬੰਨੀ ਫਿਰਦਾ ਰਿਹਾ ਅਤੇ ਇਸੇ "ਸਿੰਘ" ਦੇ ਨਾਂ 'ਤੇ ਹੀ ਪੰਡੀਏ ਤਰਾਂ ਗੁਰਦੁਆਰਿਆਂ ਵਿਚੋਂ ਖੀਰ ਪੂੜਿਆਂ ਨਾਲ ਲਿਹੜਦਾ ਰਿਹਾ।

🐂 ਸਿੰਗ ਇਨੇ ਤਿੱਖੇ ਨਿਕਲੇ ਕਿ ਪਿਓ ਧੀ ਨੇ ਰਲ਼ ਕੇ "ਸਿੰਘ" ਹੀ ਸਿੰਗਾਂ 'ਤੇ ਚੁੱਕ ਲਿਆ, ਪਰ ਹੈਰਾਨੀ ਹੋਈ ਕਿ "ਕੌਰ" ਕਿਵੇਂ ਹਲਾਲ ਹੋਣੋ ਬੱਚ ਗਈ। ਜਦ "ਸਿੰਘ" ਵੰਨੀ ਹੋਏ ਸਨ ਨਾਲ ਲਗਦੀ "ਕੌਰ" ਵੀ ਵੱਢ ਸੁੱਟਦੇ। ਬੀਬੀ ਨੇ ਢੱਡ ਤਾਂ ਕਦ ਦੀ ਪਾੜ ਸੁੱਟੀ, "ਕੌਰ" ਵੀ ਲਾਹ ਸੁੱਟਦੀ।❗

👉 ਕਾਫੀ ਦੇਰ ਦੀ ਗਲ ਹੈ ਸਾਡੇ ਸ਼ਹਿਰ ਦੀਆਂ ਚੋਣਾਂ ਵਿੱਚ ਇਕ ਬੰਦਾ ਖੜ ਗਿਆ। ਜਿਤਣਾ ਉਸ ਹੈ ਨਾ ਸੀ ਇਹ ਪਕਾ ਪਤਾ ਉਸ ਨੂੰ ਵੀ ਸੀ। ਅਸੀਂ ਵੀ ਦੋ ਚਾਰ ਜਣਿਆਂ ਵਿਹਲੇ ਸਮੇਂ ਪਕੌੜੇ ਖਾਣ ਜਾ ਵੜਨਾ ਕਿਉਂਕਿ ਉਸ ਦਾ ਅਗਾਂਹ ਸਾਡਾ ਵੀ ਇੱਕ ਮਿੱਤਰ ਗਿਣਤੀ ਵਖਾਓਂਣ ਖਾਤਰ ਸਾਨੂੰ ਲੈ ਜਾਇਆ ਕਰਦਾ ਸੀ।

☝️ ਮੈਂ ਇਕ ਦਿਨ ਚੋਣਾਂ ਵਿੱਚ ਖੜੋਤੇ ਬੰਦੇ ਨੂੰ ਕਿਹਾ ਸਾਹਬ ਜੀ ਜਿਤਣਾ ਤੁਸਾਂ ਹੈ ਨਹੀਂ, ਲੋਕਾਂ ਵਲੋਂ ਕੁੱਤੇ ਖਾਣੀ ਵੱਖਰੀ, ਸੁੱਖ ਨਾਲ ਤੁਹਾਡਾ ਆਦਰ ਮਾਣ ਪਹਿਲਾਂ ਹੀ ਕਾਫੀ ਸੀ, ਪੈਸੇ ਦਾ ਉਜਾੜਾ ਵਖਰਾ, ਤਾਂ ਇਹ ਪੰਗਾ ਕਾਹਦੇ ਲਈ। ਪਰ ਓਹ ਕਹਿੰਦਾ ਜਿੱਤਣ ਵਿੱਤਣ ਨੂੰ ਮਾਰ ਗੋਲੀ, ਜੱਟ ਦੀ ਬਲੇ ਬਲੇ ਤਾਂ ਹੋਈ ਪਈ ਏ ਨਾ ਨਹੀਂ ਤਾਂ ਸ਼ਹਿਰ ਦੀ ਕੁੱਤੀ ਨਾ ਸੀ ਜਾਣਦੀ ਮੈਨੂੰ। 🔸 ਮਤਲਬ ਸਿੰਗ ਟੁੱਟਦੇ ਟੁੱਟਣ, ਬਲੇ ਬਲੇ ਤਾਂ ਹੋਈ ਪਈ ਏ ਨਾ ਯਾਣੀ ਘੱਗਾ ਘੱਗਾ।

📛 ਖੁੱਡੇ ਲਾਈਨ ਲਗੇ ਖੜੇ ਪੁਰਾਣੇ ਰੇਲੂ ਸਾਈਕਲ ਤਰਾਂ ਘੱਗਾ ਸੋਚਦਾ ਹੁਣ ਤੇਲ ਵੇਲ ਤਾਂ ਕੋਈ ਦੇਣੋ ਰਿਹਾ, ਕਿਓਂ ਨਾ ਹੁਣ ਟੱਲੀਆਂ ਵੱਲੀਆਂ ਹੀ ਖੜਕਾ ਕੇ ਦੇਖ ਲਈਆਂ ਜਾਣ ਸ਼ਾਇਦ ਕੋਈ ਪਿਛੇ ਮੁੜ ਦੇਖ ਲਏ ਗਰੀਬ ਵੰਨੀ।

🐦 ਬਾਬੇ ਤੋਤੇ ਵੀ ਕਿਸੇ ਪਾਰ ਨਹੀਂ ਲਾਇਆ। ਉਸ ਦੀ ਅਪਣੀ ਗੱਡੀ ਦਾ ਤੇਲ ਮੁਕਿਆ ਰਹਿੰਦਾ ਓਹ ਘੱਗੇ ਦਾ ਕੀ ਕਰੇ। ਉਸ ਦਾ ਤਾਂ ਆਵਦਾ ਮਿਰਜਾ ਵਿਚਾਰਾ ਉਸ ਖਾਤਰ 25-25 ਡਾਲਰ ਮੰਗਦਾ ਅਪਣੇ ਯਾਰਾਂ ਦੇ ਹੀ ਪੰਜਾਮੇ ਪਾੜ ਰਿਹਾ ਹੁੰਦਾ, ਜਿਹੜੇ ਕਰਦੇ ਕੱਖ ਨਹੀਂ ਸਿਵਾਏ ਹਵਾ ਦੇਣ ਦੇ ਕਿ ਚੜ ਜਾਹ ਬਚਾ ਸੂਲੀ ਰਾਮ ਭਲੀ ਕਰੂ। ਘੱਗੇ ਸੋਚਿਆ ਸੀ ਤੋਤੇ ਤਰਾਂ ਯਬਲੀਆਂ ਛਬਲੀਆਂ ਮਾਰ ਕੇ ਜਾਂ ਕੋਟ ਐਕਚਨ ਨਾਲ ਸਲੋਅ ਮੋਸ਼ਨ ਕਰਕੇ ਸ਼ਾਇਦ ਚਾਰ ਪੈਸੇ ਬਣ ਜਾਣਗੇ, ਪਰ ਇਥੇ ਤਾਂ ਪਹਿਲਾਂ ਆਓਂਦੇ ਵੀ ਗਵਾਏ।

️🎯 ਘੱਗੇ ਦੀ ਹਾਲਤ ਹੰਭੇ ਹੋਏ ਉਸ ਢੱਗੇ ਵਰਗੀ ਹੈ, ਜਿਸ ਨੂੰ ਧੀ ਉਸ ਦੀ ਅਤੇ ਅਪਗਰੇਡਾਂ ਦੀ ਮੰਡੀਰ ਬਲਾ ਬਾਪੂ ਬਲਾ ਬਾਪੂ ਕਹਿ ਕਹਿ ਬਥੇਰਾ ਉਠਾਉਂਦੀ, ਪਰ ਹੰਭਿਆ ਕਾਹਨੂੰ ਉਠਦਾ ਓਹ ਬੈਠਾ ਹੀ ਸਿੰਗ ਮਾਰੀ ਜਾਂਦਾ।

🍭 ਬਥੇਰੀਆਂ ਗਿਆਨ ਦੀਆਂ ਰਿਓੜੀਆਂ ਵੰਡ ਲਈਆਂ ਜੇਹਬਾਂ ਖਾਲੀ ਨੇ ਹੁਣ। ਹੁਣ ਤਾਂ ਐਵੇਂ ਹੁਸਿਆ ਹੋਇਆ ਸਿੰਘ ਯਾਣੀ ਸ਼ੇਰ ਦੀ ਮੁੱਛ ਨੂੰ ਹੱਥ ਲਾਓਂਣ ਦੇ ਸੁਪਨੇ ਦੇਖਣ ਤੁਰ ਪਿਆ।

🐽 ਮੂਰਖ ਸੋਚਦਾ ਮੂਹਰਲਾ ਮੈਥੋਂ ਡਰ ਗਿਆ, ਪਰ ਸਿਆਣਾ ਮੂਰਖ ਦੇ ਮੂੰਹ ਲਗਣੋ ਚੁੱਪ ਰਹਿੰਦਾ। ਇਹੀ ਸੋਚ ਘੱਗੇ ਦੀ ਕੁੜੀ ਦੀ ਹੈ, ਲੋਕ ਤਾਂ ਧੀ ਧਿਆਣੀ ਜਾਣ ਕੋਈ ਗਲ ਕਰਨੋ ਸੰਕੋਚ ਕਰਦੇ, ਪਰ ਉਸ ਬੀਬੀ ਦੇ ਗਿਆਨ ਦੇ ਉਗੇ ਸਿੰਗ ਲੋਕਾਂ ਦੀਆਂ ਵਖੀਆਂ ਪਾੜਨੋ ਬਾਜ ਨਹੀਂ ਆਓਂਦੇ।

💧 ਬਾਬਾ ਤੋਤਾ ਅਜਿਹਾ ਸਿਰ ਨੂੰ ਚੜਿਆ ਕਿ ਓਹ ਹਰੇਕ ਚੌਥੇ ਦਿਨ ਵਡਭਾਗੀਆਂ ਦੇ ਭੂਤਾਂ ਤਰਾਂ ਸਿਰ ਮਾਰਨ ਬੈਠ ਜਾਂਦੀ। ਪਰ ਜਿਦੇਂ ਕਿਸੇ ਕੋਈ ਕਸੂਤੀ ਕਹਿ ਦਿਤੀ ਸਿਆਪੇ ਤੇ ਲਿਆਂਦੀ ਨੈਣ ਤਰਾਂ ਦੇਹ ਪਿਟ ਸਿਆਪਾ ਸ਼ੂਰੂ ਹੋ ਜਾਣਾ ਕਿ ਆਹ ਦੇਖ ਲਵੋ ਵੱਡੇ ਖਾਲਿਸਤਾਨੀ, ਇਹ ਬਣਾਉਣਗੇ ਖਾਲਿਸਤਾਨ, ਇਵੇਂ ਦਾ ਹੋਊ ਖਾਲਿਸਤਾਨ, ਧੀਆਂ, ਭੈਣਾਂ ਦੀ ਇਜ਼ਤ।

💥 ਪਤਾ ਨਹੀਂ ਕਾਮਰੇਡਾਂ ਜਾਂ ਰਾਸ਼ਟਰਵਾਦੀਆਂ ਤਰਾਂ ਹਰੇਕ ਗਲੇ ਖਾਲਿਸਤਾਨ ਵਾਲਾ ਸੱਪ ਕਿਥੋਂ ਕਢ ਲਿਆਓਂਦੇ ਜਿਸ ਦਾ ਕਿਸੇ ਗਲ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੁੰਦਾ।

ਕੁੱਲ ਪਾ ਕੇ "ਘੱਗਾ ਵਿਚਾਰਾ ਬਹੱਤਰ ਗਿਆ ਹੋਇਆ ਹੈ", ਜਿਸਨੂੰ "ਸਿੰਘ" ਦਾ ਮਤਲਬ ਵੀ ਭੁਲ ਗਿਆ ਹੋਇਆ ਅਤੇ ਉਮਰ ਮੰਗ ਕਰਦੀ ਉਸ ਦੀ ਕਿ ਰੱਬ ਤਾਂ ਚਲੋ ਪੁਜਾਰੀ ਖਾਤੇ ਪਾ ਦਿਤਾ ਕਿਤੇ ਇਕਾਂਤ ਬੈਠ ਕੇ ਤੋਤਾ ਤੋਤਾ ਜਪ ਕੇ ਹੀ ਜਨਮ ਸਫਲਾ ਕਰ ਲਏ, ਕਿਓਂਕਿ ਆਖਰੀ ਉਮਰੇ ਉਡਾਈ ਖੇਹ ਸਿਰ ਚੋਂ ਨਿਕਲਦੀ ਨਹੀਂ ਹੁੰਦੀ ਮੁੜ। ਕਿ ਨਿਕਲਦੀ?❓


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top