Share on Facebook

Main News Page

ਸਨਾਤਨ ਧਰਮ ਰਾਸ਼ਟਰੀ ਧਰਮ ?
-: ਗੁਰਦੇਵ ਸਿੰਘ ਸੱਧੇਵਾਲੀਆ
28.01.2023
#KhalsaNews #GurdevSingh #Sadhewalia #Snatan #Rashtriya #Dharam #YogiAdityanath

ਧਰਮ ਅਤੇ ਰਾਸ਼ਟਰ ਨੂੰ ਰਲਗੱਡ ਕਰਨ ਵਾਲਾ ਬੰਦਾ ਕਿੰਨਾ ਕੁ ਸਿਆਣਾ ਹੋ ਸਕਦਾ? ਪਰ ਗਲ ਤਾਂ ਦਾਣਿਆਂ ਦੀ ਹੈ ਜਿਸ ਦੀ ਕੋਠੀ ਹੋਣ ਓਥੇ ਜੋਗੀ ਵਰਗੇ ਪਾਗਲ ਵੀ ਸਿਆਣੇ।  ਵੈਸੇ ਵੀ ਕੋਈ ਕੋਈ ਇਹ ਤਾਂ ਦਸੇ ਕੀ ਸਨਾਤਨ ਧਰਮ ਸ਼ੁਰੂ ਕਿਥੋਂ ਹੁੰਦਾ, ਕਿਸ ਤੋਂ ਹੁੰਦਾ, ਇਸ ਦਾ ਬਾਨੀ ਕੌਣ ਐ, ਇਸ ਦਾ ਮੁੱਢ ਕਿੱਥੇ ਹੈ।

ਸਨਾਤਨਤਾ ਇੱਕ ਉਲਝੀ ਹੋਈ ਓਹ ਤਾਣੀ ਹੈ ਜਿਸ ਦਾ ਕੋਈ ਸਿਰਾ ਹੀ ਨਹੀਂ ਲਭਦਾ ਯਾਣੀ ਧੁੰਦ ਹੀ ਧੁੰਦ ਹੱਥ ਮਾਰੀ ਜਾਓ ਠੇਡੇ ਖਾਈ ਚਲੋ। ਕਿਸੇ ਨੂੰ ਕੱਖ ਪਤਾ ਨਾ ਇਹ ਕਿਥੋਂ ਸ਼ੁਰੂ ਹੁੰਦਾ ਕਿਸ ਤੋਂ ਸ਼ੁਰੂ ਹੁੰਦਾ। ਵਿਸ਼ਨੂੰ, ਬ੍ਰਹਮਾ ਜਾਂ ਸ਼ਿਵ ਤੋਂ। ਕ੍ਰਿਸ਼ਨ ਜਾਂ ਰਾਮ ਤੋਂ। ਇਸ ਦਾ ਬੇਸ ਰਮਾਇਣ, ਮਹਾਂਭਾਰਤ ਜਾਂ ਗੀਤਾ? ਵੇਦ ਨੇ ਪੁਰਾਣ ਜਾਂ ਸਿਮਰਤੀਆਂ। ਸਿੱਖਾਂ, ਮੁਸਲਮਾਨਾ ਜਾਂ ਈਸਾਈਆਂ ਦਾ ਤਾਂ ਸਭ ਨੂੰ ਪਤਾ ਓਨਾ ਦੇ ਧਾਰਮਿਕ ਗ੍ਰੰਥਾਂ ਦਾ ਵੀ ਪਰ ਇਹ ਸਨਾਤਨਤਾ ਕੀ ਹੈ। ਇਸ ਦੀ ਕਿਸ ਗਲ ਉਪਰ ਮਾਣ ਕੀਤਾ ਜਾਵੇ। ਕੋਈ ਫਖਰ ਕਰਨ ਵਾਲੀ ਕਹਾਣੀ ਹੀ ਦਸ ਦਿਓ।

ਪੂਰੇ ਰਾਸ਼ਟਰ ਉਪਰ ਥੋਪੀ ਜਾਣ ਵਾਲੀ ਸਨਾਤਨਤਾ ਬਾਰੇ ਕੁਝ ਤਾਂ ਦਸੋ ਜਿਸ ਉਪਰ ਤੁਸੀਂ ਮਾਣ ਕਰ ਸਕੋਂ, ਜਾਂ ਜਿਸ ਵਿਚ ਕਿਸੇ ਦਾ ਕੋਈ ਭਲਾ ਹੋ ਸਕਦਾ ਹੋਵੇ। ਦੋ ਜੰਗਾਂ ਸਨਾਤਨਤਾ ਦੇ ਆਖੇ ਜਾਂਦੇ ਭਗਵਾਨਾਂ ਨੇ ਲੜੀਆਂ ਨੇ। ਲੰਕਾ ਵਾਲੀ ਅਤੇ ਮਹਾਂਭਾਰਤ। ਦੋਨਾ ਵਿਚੋਂ ਮਾਣ ਕਰਨ ਵਾਲੀ ਕਿਹੜੀ ਹੈ। ਦੋਨੋਂ ਘਰੇਲੂ ਲੜਾਈਆਂ। ਦੋਨੋਂ ਵਿਚ ਕਪਟ ਅਤੇ ਛੱਲ। ਰਾਮ ਵਾਲੀ ਲੜਾਈ ਅਪਣੀ ਔਰਤ ਛਡਾਉਣ ਖਾਤਰ ਲੜੀ ਗਈ ਸੀ ਕੋਈ ਹੋਰ ਕਾਰਨ ਹੋਵੇ ਤਾਂ ਦਸ ਦਿਓ। ਮਹਾਂਭਾਰਤ ਚਾਚੇ ਤਾਇਆਂ ਦੇ ਜਮੀਨੀ ਝਗੜੇ ਦੀ ਜੰਗ ਸੀ। ਜਮੀਨ ਵੀ ਓਹ ਜਿਹੜੀ ਸਮੇਤ ਅਪਣੀ ਔਰਤ ਜੂਏ ਵਿਚ ਹਾਰੀ ਜਾ ਚੁਕੀ ਸੀ। ਔਰਤ ਤੱਕ ਨੂੰ ਜੂਏ ਉਪਰ ਲਾ ਦੇਣੀ ਵਾਲੀ ਸਨਾਤਨਤਾ ਕਿੰਨੀ ਕੁ ਮਾਣ ਜੋਗ ਹੋ ਸਕਦੀ।

ਧਾਰਮਿਕ ਗ੍ਰੰਥਾਂ ਦੀ ਗਲ ਕਰ ਲਓ। ਖੁਦ ਭਗਵਾਨ ਦੇ ਰਚੇ ਵੇਦ, ਇਹ ਗਲ ਸਵਾਮੀ ਦਯਾ ਨੰਦ ਵਰਗੇ ਕਹਿੰਦੇ ਰਹੇ ਜਿਸ ਕਾਰਨ ਦਯਾ ਨੰਦ ਨੂੰ ਗਿਆਨੀ ਦਿੱਤ ਸਿੰਘ ਮੂਹਰੇ ਝੂਠਾ ਅਤੇ ਸ਼ਰਮਿੰਦਾ ਹੋਣਾ ਪਿਆ। ਪਰ ਕਿਸੇ ਕਦੇ ਵੇਦ ਦੇਖੇ? ਜਾਂ ਪੜੇ? ਜਾਂ ਉਲੱਥਾ ਕਰਕੇ ਪਰਚਾਰੇ ਗਏ ਹੋਣ। ਜੇ ਨਹੀਂ ਪਰਚਾਰੇ ਤਾਂ ਕਿਓਂ? ਪਰ ਮੋਟੇ ਮੋਟੇ ਤਤ ਦਸਦੇ ਕਿ ਰਿਗਵੇਦ ਵੇਦ ਆਰੀਅਨ ਦਰਾਵੜਾਂ ਦੀਆਂ ਲੜਾਈਆਂ ਉਪਰ ਕਾਫੀ ਚਾਨਣਾ ਪਾਓਂਦਾ ਜਿਥੇ ਇੰਦਰ ਦੀ ਕਮਾਂਡ ਹੇਠ ਦਰਾਵੜਾਂ ਦੀਆਂ ਗਰਭਵਤੀ ਔਰਤਾਂ ਤਕ ਦੇ ਪੇਟ ਚਾਕ ਕਰ ਦਿਤੇ ਗਏ। ਪੁਰਾਣਾਂ ਦੀ ਤਾਂ ਗੱਲ ਹੀ ਛੱਡੋ ਅਤੇ ਸਿਮਰਤੀਆਂ ਖਾਸ ਕਰ ਮੰਨੂੰ ਸਿਮਰਤੀ ਤਾਂ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੀ ਜਿਥੇ ਓਹ ਕਾਂ, ਕੁੱਤਾ, ਸ਼ੂਦਰ ਅਤੇ ਔਰਤ ਨੂੰ ਬਰਾਬਰ ਰਖਦੀ ਹੈ।

ਅਸੀਂ ਮੰਨ ਲੈਨੇ ਆਂ ਕਿ ਸਨਾਤਨਤਾ ਹੀ ਸਭ ਦਾ ਯਾਣੀ ਰਾਸ਼ਟਰੀ ਧਰਮ ਹੈ ਪਰ ਸਾਨੂੰ ਕੋਈ ਓਹ ਗਲ ਤਾਂ ਦਸੀ ਜਾਵੇ ਜਿਸ ਵਿਚੋਂ ਸਾਨੂੰ ਕੋਈ ਮਾਣ ਕਰਨ ਵਾਲੀ ਗਲ ਲਭਦੀ ਹੋਵੇ। ਤੁਸੀਂ ਕੁਝ ਵੱਡਾ ਦਿਓਂਗੇ ਤਾਂ ਲੋਕ ਅਪਣਾ 'ਛੋਟਾ' ਛਡਣਗੇ ਨਹੀਂ ਤਾਂ ਕਿਓਂ ਲੋਕ ਸਨਾਤਨਤਾ ਨੂੰ ਅਪਣੇ ਉਪਰ ਥੋਪੇ ਜਾਣ ਦੀ ਇਜਾਜਤ ਦੇਣ। ਇਸ ਕਰਕੇ ਕਿ ਤੁਹਾਡੇ ਕੋਲੇ ਰਾਜ ਹੈ?


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top