Share on Facebook

Main News Page

🦇ਚੰਮਗਿੱਦੜਾਂ ਦਾ #ਬੋਹੜ 🌳
-: ਗੁਰਦੇਵ ਸਿੰਘ ਸੱਧੇਵਾਲੀਆ
27.04.2023
#KhalsaNews #GurdevSingh #Sadhewalia #ParkashBadal #ਕੋਹੜ

🌳ਕਹਿੰਦੇ ਪੰਜਾਬ ਦਾ ਬੋਹੜ ਡਿੱਗ ਗਿਆ! ਪਰ ਕੌਣ ਕਹਿੰਦਾ ਇਹ ਜਰਵਾਣਾ ਪੰਜਾਬ ਦਾ ਬੋਹੜ ਸੀ? ਚੰਮਗਿੱਦੜਾਂ ਦਾ ਬੋਹੜ ਡਿੱਗਿਆ ਅਤੇ ਹਾਲ ਦੁਹਾਈ ਵੀ ਚੰਮਗਿੱਦੜਾਂ ਦੀ ਹੀ ਪੈ ਰਹੀ ਕਿ ਬਾਬਾ ਬੋਹੜ ਸੀ ਓਹ। ਪੰਜਾਬ ਤਾਂ ਸ਼ੁਕਰ ਕਰ ਰਿਹਾ ਗਦੂਦ ਗਲ਼ੋਂ ਲੱਥੀ।

👉ਇਸ ਬੋਹੜ ਨੇ ਬੜੇ 🦇ਚੰਮਗਿੱਦੜ ਪਾਲੇ ਜਿਹੜੇ ਸਾਰੀ ਹਯਾਤੀ ਇਸ ਦੁਆਲੇ ਹੀ ਪੁੱਠੇ ਸਿੱਧੇ ਲਮਕਦੇ ਫਨਾਹ ਹੋ ਗਏ, ਵਿਚੇ ਤੁਹਾਡੇ ਅਖੌਤੀ ਜਥੇਦਾਰ, ਰੰਗੀਲੇ, ਚਮਕੀਲੇ, ਸਿਰੀ ਨਗਰੀਏ... ਸਭ ਚੰਮਗਿੱਦੜਾਂ ਇਸ ਬੋਹੜ ਦੀਆਂ ਛਾਵਾਂ ਮਾਣੀਆਂ ਭੰਡਪੁਣੇ ਕੀਤੇ ਅਤੇ ਕਸੀਦੇ ਪੜੇ।

👀 ਸਰਕਾਰੀ ਟਾਊਟ ਮਹਿਤੇ, ਚਾਵਲੇ, ਵਲਟੋਹੇ, ਲੰਗਾਹ, ਮੱਕੜ, ਕੁੜੀ ਮਾਰ ਜਗੀਰ ਕੌਰ... ਪਤਾ ਨਹੀਂ ਕਿਹੋ ਕਿਹੋ ਜਿਹੀਆਂ ਨਸਲਾਂ ਲਮਕਦੀਆਂ ਰਹੀਆਂ ਇਸ ਬੋਹੜ ਨਾਲ।ਇਸ ਬੋਹੜ ਤੇ ਬੈਠ ਬੜੇ ਕਾਵਾਂ ਨੇ ਸਿੱਖ ਕੌਮ ਦੇ ਸਿਰ ਵਿੱਠਾਂ ਕੀਤੀਆਂ ਠੂੰਗੇ ਮਾਰੇ ਅਤੇ ਗੰਦ ਪਾਇਆ।

⚠️ ਇਸ ਬੋਹੜ ਨੇ ਸੈਣੀ-ਆਲਮ ਵਰਗੇ ਬੜੇ ਜਰਵਾਣਿਆਂ ਨੂੰ ਛਾਵਾਂ ਕੀਤੀਆਂ ਅਤੇ ਸਿੱਖ ਕੌਮ ਦੀ ਹਿੱਕ ਵਿੱਚ ਖੰਜਰ ਖੋਭੇ।

❎ਇਸ ਬੋਹੜ ਦੀ ਛਾਂ ਨੇ ਮੇਰੀਆਂ ਲਹਿਰਾਓਂਦੀਆਂ ਫਸਲਾਂ ਦਾ ਨਾਸ ਮਾਰ ਕੇ ਰੱਖ ਦਿੱਤਾ ਅਤੇ ਇਸੇ ਦੀ ਛਾਂ ਹੇਠ ਮੇਰੀਆਂ ਨਸਲਾਂ ਨਸ਼ਿਆਂ ਦੇ ਹੜ ਵਿੱਚ ਵਹਿ ਗਈਆਂ।

📍 ਫਿਰ ਕਹਾਂ ਇਹ ਬੋਹੜ ਪੰਜਾਬ ਦਾ ਨਹੀਂ, ਚੰਮਗਿੱਦੜਾਂ ਦਾ ਬੋਹੜ ਰਿਹਾ ਜਿਹੜੇ ਇਸ ਦੇ ਟਾਹਣਿਆਂ ਨਾਲ ਲਮਕ ਕੇ ਸਿੱਖ ਕੌਮ ਦੀ ਨਸਲ, ਗੈਰਤ ਅਤੇ ਇਖਲਾਕ ਦਾ ਘਾਣ ਕਰਦੇ ਰਹੇ।

🛐 ਦੁਆ ਕਰੋ ਰੱਬ ਸੱਚੇ ਅੱਗੇ ਕਿ ਅਜਿਹੇ ਬੋਹੜ ਪੰਜਾਬ ਦੀ ਜਰਖੇਜ਼ ਜ਼ਮੀਨ ਉਪਰ ਕਦੀ ਪੈਦਾ ਨਾ ਹੋਣ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top