Share on Facebook

Main News Page

👿ਮੂਰਖੁ ਰਾਵਨੁ ਕਿਆ ਲੇ ਗਇਆ ॥
-: ਗੁਰਦੇਵ ਸਿੰਘ ਸੱਧੇਵਾਲੀਆ
28.04.2023
#KhalsaNews #GurdevSingh #Sadhewalia #Moorakh #Raavan #ParkashSinghBadal #Badal

👴ਪੰਡੀਏ ਕੇ ਕਹਿੰਦੇ ਸਨ ਕਿ ਰਾਵਣ ਦੀ ਸੋਨੇ ਦੀ ਲੰਕਾ, ਚੰਦ ਸੂਰਜ ਉਸ ਦੇ ਰਸੋਈਏ, ਅੱਗ ਉਸ ਦੇ ਕਪੜੇ ਧੋਣ ਆਓਂਦੀ, ਲੱਖਾਂ ਪੁੱਤ ਪੋਤੇ ਉਸ ਦੇ, ਸ਼ੁਮਾਰ ਕੋਈ ਨਾ ਅਤੇ ਬਾਬਾ ਜੀ ਅਪਣੇ ਉਸ ਦੀ ਸਾਰੀ ਕਹਾਣੀ ਲਿਖ ਕੇ ਕਹਿੰਦੇ ਜੇ ਇਨੀਆਂ ਤਾਕਤਾਂ ਦੇ ਮਾਲਕ ਰਾਵਣ ਦੇ ਘਰ ਕੋਈ ਦੀਵਾ ਬਤੀ ਡੁੰਗਣ ਵਾਲਾ ਨਾ ਰਿਹਾ ਤਾਂ ਤੈਂ ਕਾਹਤੋਂ ਲਤਾਂ ਅਸਮਾਨੀ ਕੀਤੀ, ਖੜਾਂ ਜਦ ਕਿ ਤੇਰੇ ਕੋਲੇ ਤਾਂ ਇਨੀ ਸਤਿਆ ਵੀ ਨਹੀਂ ਨਾ ਤਾਕਤ। ਜੇ ਓਹ ਮੂਰਖ ਕੁੱਝ ਨਹੀਂ ਲੈ ਗਿਆ ਤਾਂ ਤੈਂ ਕਾਹਤੋਂ ਪੰਡਾਂ ਬੰਨੀ ਬੈਠਾਂ।

🖐️ਪੰਜ ਸਿਤਾਰੇ, ਸੱਤ ਸਿਤਾਰੇ ਹੋਟਲ, ਜ਼ਮੀਨਾਂ, ਜਾਇਦਾਦਾਂ, ਹਵੇਲੀਆਂ, ਸਲਤਨਤਾਂ, ਪਰ ਅਖੀਰ ਆਹਾ ਪਾ ਕੇ ਰੱਖ ਦਿਤਾ ਬੱਠਲ ਵਿੱਚ ਸੁੱਖੇ ਦਾ ਭਾਪਾ।

👀ਕਹਿੰਦੇ ਸਕੰਦਰ ਕਹਿੰਦਾ ਮੇਰੇ ਮਰਨ 'ਤੇ ਹੱਥ ਮੇਰੇ ਅਰਥੀ ਤੋਂ ਬਾਹਰ ਲਮਕਾ ਦਿਓ ਤਾਂ ਕਿ ਲੋਕ ਦੇਖ ਸਕਣ ਕਿ ਆਹਾ ਜਾਂਦਾ ਜੇ ਖਾਲੀ ਹੱਥ ਦੁਨੀਆਂ ਦਾ ਜੇਤੂ।

🎃ਬਾਦਲਾਂ ਦੀ ਮਰ ਚੁਕੀ ਮਾਈ ਨੇ ਨੋਟਾਂ ਨਾਲ ਭਰੇ ਸੂਟਕੇਸਾਂ ਦੀਆਂ ਧਾੜਾਂ ਚਿਣ ਚਿਣ ਰੱਖ ਛੱਡੀਆਂ ਭੋਰਿਆਂ ਵਿੱਚ ਅਤੇ ਜੱਜਾਂ ਤੱਕ ਦੀਆਂ ਪੋਸਟਾਂ ਦੀਆਂ ਸੇਲਾਂ ਲਾ ਛਡੀਆਂ, ਪਰ ਆਖਰ ਕੈਂਸਰ ਨਾਲ ਅਮਰੀਕਾ ਤਕ ਭਟਕਦੀ ਹੋਈ ਕਰੂਪ ਹੋ ਕੇ ਇਸ ਸੰਸਾਰ ਤੋਂ ਫਨਾਹ ਹੋ ਗਈ।

👽ਅਜਿਹੇ ਲੋਕਾਂ ਨੂੰ ਹੀ ਬਾਬਾ ਜੀ ਅਪਣਿਆਂ ਅੰਨਾ ਬੋਲਾ ਕਿਹਾ ਹੈ ਜਿਹੜੇ ਨਾ ਕੁੱਝ ਦੇਖ ਸਕਦੇ ਨਾ ਸੁਣ। ਜੀਹਨਾਂ ਨੂੰ ਨਾ ਕਿਸੇ ਦਾ ਭੁੱਖਾ ਢਿੱਡ ਦਿਸਦਾ ਨਾ ਕਿਸੇ ਦੀ ਆਹ ਸੁਣਦੀ। ਲੋਭੀ ਨੂੰ ਹਰਕਾਇਆ ਕੁੱਤਾ ਆਖਦੇ ਨੇ ਜਿਹੜਾ ਖੁਦ ਦੇ ਹੀ ਲੋਕਾਂ ਨੂੰ ਵੱਢ ਸੁੱਟਦਾ ਹੈ। ਅਪਣੇ ਪਰਾਏ ਦੀ ਪਛਾਣ ਹੀ ਕੋਈ ਨਾ। ਇਸ ਟੱਬਰ ਨੇ ਪੂਰੇ ਪੰਜਾਬ ਨੂੰ ਨਹੀਂ ਵੱਢ ਖਾਧਾ ਤਾਂ ਦਸੋ?

👉ਯਾਦ ਰਖਣਾ ਸੋਨੇ ਦੀ ਲੰਕਾ ਵਾਲਾ ਕੁੱਝ ਨਹੀਂ ਲੈ ਗਿਆ, "ਬਾਰਹ ਜੋਜਨ ਛਤ੍ਰੁ ਚਲੈ ਥਾ..." ਵਾਲਾ ਦੁਰਯੋਧਨ ਰੁਲਦਾ ਮਰ ਗਿਆ, ਕੋਈ ਲਾਸ਼ ਤੱਕ ਨਾ ਚੁਕਣ ਵਾਲਾ ਆਇਆ, ਦੁਨੀਆਂ ਜਿੱਤਣ ਦੇ ਦਾਅਵੇ ਕਰਨ ਵਾਲਾ ਸਕੰਦਰ ਖਾਲੀ ਹੱਥ ਲਮਕਾਓਂਦਾ ਤੁਰ ਗਿਆ, ਤੁਹਾਡੇ ਸਾਹਵੇਂ ਕਬਰਾਂ ਤੱਕ ਚੋਂ ਪੈਸੇ ਕੱਢ ਕੱਢ ਖਾ ਜਾਣ ਵਰਗਾ ਬਾਦਲ ਅਪਣੀਆਂ ਹਵੇਲੀਆਂ ਛੱਡ ਕੇ ਮੁੱਠ ਸਵਾਹ ਰਹਿ ਗਿਆ, ਤਾਂ ਬਾਬਾ ਜੀ ਅਪਣੇ ਕਹਿੰਦੇ ਫਿਰ ਕਾਹਤੋਂ❓

 


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top