Share on Facebook

Main News Page

🏃ਅੱਗਾ ਦੌੜ ਪਿੱਛਾ ਚੌੜ😵
-: ਗੁਰਦੇਵ ਸਿੰਘ ਸੱਧੇਵਾਲੀਆ
12.11.2023
#KhalsaNews #GurdevSingh #sadhewalia #Punjabi

👳ਪੰਜਾਬੀ ਬੋਲੀ ਨਾਲ ਇਓਂ ਹੀ ਹੋਇਆ ਹੈ ਕਿ ਅੰਗਰੇਜ਼ੀ ਦੇ ਅੱਗੇ ਦੌੜ ਦੇ ਗੇੜ ਵਿੱਚ ਪੰਜਾਬੀ ਵਾਲਾ ਪਿੱਛਾ ਚੌੜ ਕਰਾ ਬੈਠਾ ਪੰਜਾਬੀ ਮਾਪਾ।

👉ਪੰਜਾਬੀ ਮਰ ਰਹੀ ਹੈ, ਪਰ ਪੰਜਾਬੀ ਪੁੱਤ, ਅੰਗਰੇਜ਼ੀ ਦੀ ਬੰਸਰੀ ਵਜਾ ਰਿਹਾ ਹੈ।

⚠️ਅੰਗਰੇਜ਼ੀ ਦੀ ਵੈਤਰਨੀ ਪਾਰ ਕਰਨ ਦੇ ਗੇੜ ਵਿਚ ਨਿਆਣੇ ਉਸ ਦੇ ਹਿੰਦੀ ਦੀ ਪੂਛ ਨੂੰ ਹੱਥ ਪਾ ਬੈਠੇ ਨੇ ਜਿਹੜੇ ਪੰਜਾਬੀ ਨਾਲੋ ਹਿੰਦੀ ਬੋਲਣ ਵਿੱਚ ਜਿਆਦਾ 'ਅਪਗ੍ਰੇਡ' ਹੋਣਾ ਮੰਨ ਬੈਠੇ ਨੇ ਅਤੇ ਇਹ ਬਿਮਾਰੀ ਧੁਰ ਪਿੰਡਾ ਤਕ ਵੀ ਫੈਲ ਰਹੀ ਹੈ।

🔹ਕੁੱਝ ਚਿਰ ਦੀ ਗਲ ਕੱਚਘਰੜ ਸਕੂਲਾਂ ਵਿੱਚ ਪੜਦੇ ਮੇਰੇ ਇੱਕ ਮਿੱਤਰ ਦੇ ਨਿਆਣੇ ਜਦ ਮੈਂ ਘਰੇ ਆ ਕੇ ਹਿੰਦੀ ਚਰਦੇ ਦੇਖੇ, ਤਾਂ ਮੈਂ ਕਿਹਾ ਇਨਾ ਵਿੱਚ ਪੰਜਾਬੀ ਵਾਲਾ ਹਰਾ ਵੀ ਰਲ਼ਾ ਦਿਆ ਕਰ, ਨਿਰੀ ਤੂੜੀ ਚਰੀ ਜਾਂਦੇ ਭਵਿੱਖ ਵਿੱਚ ਆਸ ਕੀ ਇਨਾ ਤੋਂ?

ਓਹ ਕਹਿੰਦਾ ਕੀ ਕਰੀਏ ਅੰਗਰੇਜੀ ਨਾ ਸਿਖੇ ਤਾਂ ਨਿਆਣੇ ਕਿਧਰ ਜਾਣਗੇ ਅਤੇ ਅੰਗਰੇਜੀ ਵਾਲੇ ਪੰਜਾਬੀ ਬੋਲਣ ਨਹੀਂ ਦਿੰਦੇ ਸਕੂਲਾਂ ਵਿਚ ਤੇ ਆਦਤ ਪੈ ਗਈ ਹੁਣ ਇਨਾ ਨੂੰ ਹਿੰਦੀ ਦੀ।

ਮੈਂ ਕਿਹਾ ਸੰਸਾਰ ਉਪਰ ਜਿਹੜੇ ਅੰਗਰੇਜੀ ਨਹੀਂ ਜਾਣਦੇ ਓਹ ਸਭ ਭੁਖੇ ਮਰ ਗਏ। ਜਾਪਾਨ ਚੀਨ ਵਾਲੇ ਇੱਕ ਅੱਖਰ ਨਹੀਂ ਲਿਖਣ ਦਿੰਦੇ ਅੰਗਰੇਜੀ ਦਾ ਆਵਦੀਆਂ ਦੁਕਾਨਾ ਮੂਹਰੇ ਓਹ ਭੁਖੇ ਰਹਿ ਰਹੇ ਨੇ?

ਜਾਂ ਪੈਦਾ ਹੀ ਅੰਗਰੇਜੀ ਵਿਚ ਹੋਏ ਸਾਰੇ ਗੋਰੇ ਰੱਜ ਕੇ ਰੋਟੀ ਖਾਂਦੇ ਨੇ? ਓਥੇ ਆਈਂ ਦਿਖਾਵਾਂ ਤੈਨੂੰ ਸੜਕਾਂ 'ਤੇ ਲਾਈਨਾਂ ਲਾਈ ਖੜੇ ਹੁੰਦੇ ਨੇ ਮੁਫਤੇ ਫੂਡ ਖਾਤਰ। ਓਹਨਾ ਮੁਕਾਬਲੇ ਅਸੀਂ ਪੰਜਵੀ ਛੇਵੀਂ ਪੜੇ ਜੀਹਨਾ ਦੇ ਹਾਲੇ ਵੀ ਡਬਲਯੂ ਸੰਘੋਂ ਨਹੀਂ ਉਤਰਦਾ ਵਧੀਆ ਜੀਅ ਰਹੇ ਹਾਂ ਅਤੇ ਅਪਣੇ ਅਨਪੜ ਬੰਦਿਆਂ ਹੇਠ ਕਈ ਕਈ ਗੋਰੇ ਲੇਬਰ ਕਰਦੇ ਨੇ।

ਇਨਾ ਨੂੰ ਖੁਦ ਉਪਰ ਭਰੋਸਾ ਕਰਨਾ ਸਿਖਾ ਦਿਓ, ਇਹ ਧਰਤੀ ਵਿਚ ਟੋਆ ਪੁੱਟ ਕੇ ਵੀ ਰੋਟੀ ਖਾ ਲੈਣਗੇ, ਨਹੀਂ ਤਾਂ ਚਾਹੇ ਬਾਦਸ਼ਾਹੀ ਦੇ ਦਿਓ ਓਹ ਵੀ ਉਜਾੜ ਦੇਣਗੇ।

ਹਰਾਸ ਜਿਹਾ ਹੋਇਆ ਓਹ ਕਹਿੰਦਾ ਫਿਰ ਅਨਪੜ ਰਹਿਣ ਦੇਈਏ?

⛔ਅਨਪੜ ਨਹੀਂ, ਪਰ ਅਪਣੀ ਮਾਂ ਦਾ ਗਲ ਘੁੱਟ ਕੇ ਕੀਤੀ ਤਰੱਕੀ ਕੋਈ ਤਰੱਕੀ ਨਹੀਂ ਹੁੰਦੀ, ਲਾਹਨਤ ਹੁੰਦੀ ਐ, ਅਤੇ ਤੁਸੀਂ ਓਹ ਖਟ ਰਹੇ ਓਂ।

😳ਤੁਸੀਂ ਹੈਰਾਨ ਹੋਵੋਂਗੇ ਕਿ ਪਿੰਡਾ ਵਾਲੇ ਨਿਆਣੇ ਆਵਦਿਆਂ ਨੂੰ ਬਾਹਰ ਗਲੀ ਵਿਚ ਨਹੀਂ ਖੇਡਣ ਜਾਣ ਦਿੰਦੇ ਅਖੇ 'ਕੰਮੀਆਂ' ਦੇ ਨਿਆਣਿਆਂ ਤੋਂ ਗਾਹਲਾਂ ਸਿਖ ਆਓਂਦੇ ਸਕੂਲ ਵਾਲੇ ਨਿਆਣਾ ਕਢ ਦਿੰਦੇ। ਓਹਨੂੰ ਮੈਂ ਦਸਿਆ ਕਿ ਜਿੰਨੀਆਂ ਗਾਹਲਾਂ ਤੁਸੀਂ ਡੰਗਰਾਂ ਨੂੰ ਕਢਦੇ ਓਂ ਜਾਂ ਡਰਾਈਵ ਕਰਨ ਲਗੇ ਰਿਕਸ਼ੇ ਟਾਗਿਆਂ ਵਾਲਿਆਂ ਨੂੰ ਓਨੀਆਂ ਨਹੀ ਇਹ ਸਿਖਦੇ ਕਿਓਂ ਨਿਆਣਿਆਂ ਦਾ ਬਚਪਨ ਵੀ ਖੋਹ ਰਹੇ ਓਂ।

☝️ਲੱਖੇ ਸਿਧਾਣੇ ਦੀ ਗਿਰਫਤਾਰੀ ਹੋਣੀ ਬਣਦੀ ਸੀ, ਚਾਹੀਦੀ ਸੀ ਹੋਣੀ ਗ੍ਰਿਫਤਾਰੀ ਕਿਉਂਕਿ ਓਹ ਅਪਣੀ ਬੋਲੀ ਖਾਤਰ ਲੜ ਰਿਹਾ ਹੈ ਜਿਹੜੀ ਹਿੰਦੂ ਨੂੰ ਬਰਦਾਸ਼ਤ ਨਹੀਂ ਪਰ ਇਹ ਗ੍ਰਿਫਤਾਰੀ ਸਭ ਓਨਾ ਮਾਪਿਆਂ ਦੇ ਮੂੰਹ ;ਤੇ ਚਪੇੜ ਐ ਜਿਹੜੇ ਅਗਾ ਦੌੜ ਦੇ ਗੇੜ ਵਿਚ ਪਿਛਾ ਚੌੜ ਕਰ ਰਹੇ ਨੇ। ਤੁਸੀਂ ਇਨਾ ਸਕੂਲਾਂ ਦੀ ਮਕਾਣ ਵੀ ਨਾ ਜਾਓ ਤਾਂ ਇਹ ਇਓਂ ਬਦਮਾਸ਼ੀਆਂ ਕਿਓਂ ਕਰਨ।

🙏ਅਗਲੀ ਗਲ ਕਿ ਮਾਪੇ ਦੀ ਸੋਚ ਤਾਂ ਚਲੋ ਅਨਪੜਤਾ ਕਹਿ ਸਕਦੇ ਓਂ ਕਿ ਨਿਆਣੇ ਪੜ ਜਾਣ ਓਨਾ ਦੇ ਪਰ ਲੱਖੇ ਵਰਗੇ ਨੂੰ ਓਹਨਾ ਵਿਦਵਾਨਾ ਨੂੰ ਵੀ ਸਮਝਾਓਂਣਾ ਪੈ ਰਿਹਾ ਜਿਹੜੇ ਗਲ ਤਾਂ ਪੰਜਾਬ ਦੇ ਹੱਕਾਂ ਦੀ ਕਰ ਰਹੇ ਸਨ, ਪੰਜਾਬ ਨੂੰ ਬਚਾਓਂਣ ਦੀ ਕਰ ਰਹੇ ਸਨ, ਪਰ ਪੂਛ ਓਨੀ ਵੀ ਅੰਗਰੇਜੀ ਦੀ ਹੀ ਫੜੀ ਰਖੀ ਕਿ ਵਿਦਵਤਾ ਦੀ ਭਲਵਾਨੀ ਨਾ ਕਮਜੋਰ ਪੈ ਜਾਏ ਕਿਤੇ ਅਤੇ ਇਹ ਵਰਤਾਰਾ ਵਡੇ ਪਧਰ ਦੇ ਵਿਦਵਾਨਾ ਵਿਚ ਆਮ ਹੈ।

👁️ਵੱਡੇ ਪੱਧਰ ਦੇ ਵਿਦਵਾਨਾਂ ਵਿਚੋਂ ਹੀ ਜੇ ਪੰਜਾਬੀ ਪ੍ਰਤੀ ਹੀਣਭਾਵਨਾ ਨਹੀਂ ਗਈ, ਤਾਂ ਪੰਜਾਬੀ ਮਾਪੇ ਨੂੰ ਕੀ ਦੋਸ਼ ਦਿਓਂਗੇ ਅਤੇ ਕੀ ਆਸ ਕਰੋਂਗੇ ਕਿ ਇਹ ਬੋਲੀ ਬਚ ਰਹੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top