Share on Facebook

Main News Page

🕉️ਹਿੰਦੂ ਧਰਮ ਦੀ ਰਖਿਆ !‼️
-: ਗੁਰਦੇਵ ਸਿੰਘ ਸੱਧੇਵਾਲੀਆ
05.11.2023
#KhalsaNews #GurdevSingh #Sadhewalia #BantaSingh

⚠️ਜਿਹੜਾ ਧਰਮ ਖੁਦ ਦੀ ਰਖਿਆ ਨਹੀਂ ਕਰ ਸਕਿਆ ਉਸ ਨੂੰ ਧਰਤੀ 'ਤੇ ਜੰਮਣ ਖੁਣੋਂ ਕੀ ਥੁੜਿਆ ਸੀ?

👳ਸਿੱਖਾਂ ਨੂੰ ਇਸ ਉਪਰ ਮਾਣ ਕਰਨ ਵਾਲੀ ਕੋਈ ਗਲ ਨਹੀਂ ਜਦ ਹਿੰਦੂ ਕਹਿੰਦਾ ਕਿ ਸਿੱਖ ਤਾਂ ਸਾਡੀ ਰਖਿਆ ਲਈ ਨੇ। ਯਾਣੀ ਮੈਂ ਹਿੰਦੂ ਦਾ ਬਾਡੀਗਾਰਡ ਹੀ ਪੈਦਾ ਹੋਇਆ ਅਤੇ ਬਾਡੀਗਾਰਡ ਮਤਲਬ ਨੌਕਰ ਹੀ ਮਰਾਂਗਾ। ਮੈਂ ਕਿਸੇ ਖਾਸ ਦੀ ਰਖਿਆ ਵਖਿਆ ਲਈ ਨਹੀਂ ਹਾਂ, ਪਰ ਮੇਰੇ ਗੁਰਾਂ ਦਾ ਫਲਸਫਾ ਪ੍ਰੇਰਣਾ ਸਰੋਤ ਹੈ ਮੇਰਾ ਕਿ ਮਾੜੇ ਯਾਣੀ ਵਿਕਟਮ ਨਾਲ ਖੜੋਣਾ, ਜਾਬਰ ਵਿਰੁਧ ਲੜਨਾ। ਜਾਬਰ ਚਾਹੇ ਅਰੰਗਜੇਬ ਹੋਵੇ ਚਾਹੇ ਮੋਦੀ, ਇੰਦਰਾ ਜਾਂ ਉਸ ਦਾ ਮੁੰਡਾ।

🌎ਸੰਸਾਰ ਦੀਆਂ ਜੰਗਾਂ ਵਿੱਚ ਮਰ ਰਹੇ ਆਮ ਲੋਕ ਚਾਹੇ ਮੁਸਲਮਾਨ ਨੇ ਚਾਹੇ ਕਿਸੇ ਜਾਤ ਜਾਂ ਧਰਮ ਦੇ ਖਾਲਸਾ ਵਰ੍ਹਦੇ ਬੰਬਾਂ ਵਿਚ ਵੀ ਲੰਗਰ ਲੈ ਕੇ ਪਹੁੰਚਦਾ ਹੈ ਇਨਸਾਨੀਅਤ ਨਾਤੇ ਨਾ ਕਿ ਕੇਵਲ ਹਿੰਦੂ ਲਈ।

👿ਮੋਦੀ ਕੇ ਮੁਸਲਮਾਨ ਕਸ਼ਮੀਰਨਾਂ ਨਾਲ ਵਿਆਹਾਂ ਦੇ ਸੁਪਨੇ ਦੇਖ ਰਹੇ ਸਨ, ਜਦ ਸਿੱਖਾਂ ਆਪਣੇ ਕੋਲ਼ੋਂ ਟਿਕਟਾਂ ਖਰਚ ਖਰਚ ਕੁੜੀਆਂ ਮਹਿਫੂਜ ਘਰੀਂ ਪਹੁੰਚਾਈਆਂ ਓਹ ਹਿੰਦੂ ਨਹੀਂ ਸਨ।

👺ਔਰੰਗਜ਼ੇਬ ਥਾਂ ਉਸ ਸਮੇਂ ਮੋਦੀ ਹੁੰਦਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨਾਂ ਲਈ ਤੁਰਦੇ, ਨਾ ਕਿ ਹਿੰਦੂ ਖਾਤਰ।

👹ਅਬਦਾਲੀ ਥਾਂ ਜੋਗੀ ਹੁਰੀਂ ਹੁੰਦੇ ਤਾਂ ਖਾਲਸੇ ਦੀ ਤੇਗ ਹਿੰਦੂ ਦਾ ਗਾਟਾ ਲਾਹੁੰਦੀ, ਨਾ ਕਿ ਅਫਗਾਨੀਆਂ ਦਾ।

☝️ਇੱਕ ਸਾਡੇ ਢਾਡੀਆਂ ਕਵੀਸ਼ਰਾਂ ਨੂੰ ਪਤਾ ਨਹੀਂ ਕੀ ਵਾ ਵਗੀ ਓਹ ਹਰੇਕ ਦੂਜੀ ਗਲ ਨਾਲ ਗਊ ਗਰੀਬ ਦੀ ਰਖਿਆ ਲਈ, ਹਿੰਦੂ ਧਰਮ ਦੀ ਰਖਿਆ ਲਈ, ਦੇਸ਼ ਦੀ ਅਜਾਦੀ ਲਈ ਕੁਰਬਾਨੀਆਂ।

🐐ਅਸੀਂ ਬੱਕਰੇ ਪੈਦਾ ਨਹੀਂ ਕੀਤੇ ਸਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿ ਹਰੇਕ ਐਵੇ ਗੈਰੇ ਲਈ ਕੁਰਬਾਨੀਆਂ ਦਿੰਦੇ ਫਿਰੀਏ।

🐷ਬੰਦਾ ਕਲ ਆਖ ਰਿਹਾ ਸੀ ਗੁਰਦੁਆਰੇ ਨਾਸੂਰ ਨੇ ਅੱਜ ਆਖ ਰਿਹਾ ਹਿੰਦੂ ਧਰਮ ਦੀ ਰਖਿਆ ਲਈ ਓਂ। ਤੁਹਾਡੇ ਹੱਥ ਟੁਟੇ ਕਿ ਖੁਦ ਦੀ ਰਖਿਆ ਨਹੀਂ ਕਰ ਸਕਦੇ ਤੁਸੀਂ।

🐵ਬਾਘੇਸ਼ਵਰ ਸਾਧ ਦਾ ਥੁੱਕ ਨਹੀਂ ਸਾਂਭ ਹੁੰਦਾ ਸਨਾਤਨਤਾ ਦੀਆਂ ਬਾਤਾਂ ਪਾਓਂਦੇ ਦਾ ਤਾਂ ਰਖਿਆ ਤੁਹਾਡੀ ਹੋਰ ਕੋਈ ਕਿਓਂ ਕਰੇ। ਪੰਜਾਬ ਆ ਕੇ ਹੀ ਧਮਕੀਆਂ ਦਈ ਜਾਂਦਾ ਕਿ ਨਹੀਂ ਤਾਂ ਫਿਰ....!!

👞ਜਦ ਛਿੱਤਰ ਪੈਣ ਲਗਦੇ ਮੈਂ ਰਖਿਅਕ, ਜਦ ਪਾਵਰ ਹੋਵੇ ਆਤੰਕਵਾਦੀ।

🕉️ਹਿੰਦੂ ਨੂੰ ਤਾਂ ਪਤੈ ਕਿ ਰਖਿਅਕ ਵਾਲਾ ਸੰਦ ਕਾਹਦੇ ਲਈ ਹੈ ਅਤੇ ਕਦ ਵਰਤਣਾ, ਪਰ ਸਿੱਖ ਅਪਣਾ ਸਿਰ ਕਦ ਖੋਲ੍ਹਣਗੇ ਕਿ ਪੰਡੀਏ ਕਾ ਬਾਡੀਗਾਰਡ ਹੋਣ ਉਪਰ ਹੀ ਮਾਣ ਕਰੀ ਜਾ ਰਹੇ ਨੇ।

👨ਹਿੰਦੂ ਨੂੰ ਜ਼ਲੀਲ ਹੋ ਕੇ ਕੋਈ ਫਰਕ ਨਹੀਂ ਪੈਂਦਾ ਕਿ ਮੇਰੀਆਂ ਪੁਰਾਤਨ ਅਤੇ ਮਾਣ ਕਰਨ ਜੋਗ ਅਤੇ ਮਹਾਨ ਸਨਾਤਨਤਾ ਦੀਆਂ ਲੱਤਾਂ ਭਾਰ ਕਿਓਂ ਨਹੀਂ ਝਲਦੀਆਂ ਰਹੀਆਂ ਕਿ ਕਿਸੇ ਦੂਜੇ ਨੂੰ ਉਸ ਦੀ ਰਖਿਆ ਕਰਨੀ ਪਵੇ ਪਰ ਤੁਹਾਨੂੰ ਬਾਡੀਗਾਰਡ ਬਣਕੇ ਕੀ ਸਵਾਦ ਆਓਂਦਾ।

💣ਰਖਿਅਕ ਉਪਰ ਕੋਈ ਤੋਪਾਂ ਨਹੀਂ ਚਾਹੜਦਾ ਨਾ ਟੈਂਕ ਨਾ ਥਾਂ ਥਾਂ ਜਲੀਲ ਕਰਦਾ, ਐਵੇਂ ਹਵਾ ਵਿਚ ਹੋਣ ਦੀ ਲੋੜ ਨਹੀਂ, ਕਲ ਨੂੰ ਲੜਾਈ ਲਗ ਜਾਏ ਮੰਦਰਾਂ ਵਿਚ ਵੀ 'ਪੁਰਜਾ ਪੁਰਜਾ ਕਟ ਮਰੈ' ਸੁਣੇਗੀ, ਨਹੀਂ ਤਾਂ ਡੰਡੇ ਨੂੰ ਤੇਲ ਲਾਈ ਹੀ ਰਖਦੇ ਇਹ, ਤੁਸੀਂ ਭਾਈ ਨਿਝਰ ਵੇਲੇ ਉਗਲਦੀ ਜਹਿਰ ਵੇਖ ਲਈ ਹੋਈ ਹੈ।

🇨🇦ਕੈਨੇਡਾ ਤੱਕ ਨਾਲ ਸਬੰਧ ਵਿਗਾੜ ਲਏ, ਪਰ ਤੁਸੀਂ ਬਰਦਾਸ਼ਤ ਨਹੀਂ ਉਸ ਨੂੰ।

️🎯ਯਾਦ ਰਖਣਾ ਦੁਸ਼ਮਣ ਜਦ ਲੋੜੋਂ ਵੱਧ ਤੁਹਾਡੀ ਸਿਫਤ ਕਰ ਰਿਹਾ ਹੁੰਦਾ, ਤਾਂ ਸਾਵਧਾਨ ਹੋ ਜਾਣਾ ਕੋਈ ਵੱਡਾ ਤੁਫਾਨ ਆਓਂਣ ਵਾਲਾ ਹੈ, ਇੰਦਰਾ ਦੇ ਬਿਆਨ ਪੜ ਲਵੋ ਦਰਬਾਰ ਸਾਹਿਬ ਉਪਰ ਤੋਪਾਂ ਚਾਹੜਨ ਤੋਂ ਇੱਕ ਦਿਨ ਪਹਿਲਾਂ ਦੇ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top