Share on Facebook

Main News Page

💥ਗਿਆਰਾਂ ਰੋਜ਼ਾ 'ਮਾਈਂਡ ਰੀਸੈਟ'‼ (ਵਿਅੰਗ)
-: ਗੁਰਦੇਵ ਸਿੰਘ ਸੱਧੇਵਾਲੀਆ
05.12.2023
#KhalsaNews #GurdevSingh #Sadhewalia #Dhadrianwala #MindReset #MindUpset #Harnek #newzealand
🐦ਬਾਬੇ ਤੋਤੇ ਕਿਆਂ ਦੀ "ਦਾਲ ਤੌੜੀ" ਦੀ ਭਰਪੂਰ ਸਫਲਤਾ ਤੋਂ ਬਾਅਦ ਹੁਣ ਨਵਾਂ ਸ਼ਾਹਕਾਰ ਆ ਗਿਆ ਮਾਰਕਿਟ ਵਿਚ ਅਤੇ ਓਹ ਹੈ ਗਿਆਰਾਂ ਦਿਨਾ ਵਿਚ "ਮਾਈਂਡ ਰੀਸੈਟ" ਯਾਣੀ ਤੁਹਾਡੀਆਂ ਬਰੇਕਾਂ ਢਿੱਲੀਆਂ, ਪਲੱਗ ਬਦਲਣ ਵਾਲੇ, ਸਰਵਿਸ ਹੋਣ ਵਾਲੀ, ਟਾਇਰਾਂ ਵਿੱਚ ਹਵਾ ਘੱਟ, ਬੱਤੀਆਂ ਤੁਹਾਡੀਆਂ ਜਗਜੂੰ ਬੁਝਜੂੰ ਕਰਦੀਆਂ ਤੁਸੀਂ ਗਿਆਰਾਂ ਦਿਨ ਆਓ ਖੀਸਿਆਂ ਵਿੱਚ ਹੱਥ ਪਾਓ ਜਿੰਦਗੀ ਤੁਹਾਡੀ ਟੱਲੀਆਂ ਖੜਾਕਾਓਂਦੀ ਫਿਰੂ। ਗਿਆਰਾਂ ਰੋਜਾ ਮਾਈਂਡ ਰੀਸੈਟ ਕੈਂਪ।

🤖 ਮਾਈਂਡ ਛੱਡੋ, ਮਕੈਨਿਕ ਦੇਖੋ ਕਿਹੜਾ ਜਿਸ ਦੀ ਖੁਦ ਦੀ ਗਡੀ ਲੀਹੋਂ ਲੱਥੀ ਰਹਿੰਦੀ।

🤔ਮਾਈਂਡ ਸੈਟ ਤੋਂ ਚੇਤੇ ਆਇਆ ਇਕ ਦਿਨ ਫਾਰਮ ਵਿਚ ਦੌੜਾ ਫਿਰਦਾ 🐇ਸਿਹਾ ਕਿਤੇ 🐴ਘੋੜੀ ਮੇਰੀ ਦੇ ਖੁਰਾਂ ਵਿੱਚ ਆਣ ਵੱਜਾ। ਘੋੜੀ ਪਹਿਲਾਂ ਹੀ ਇਕਲਾਪੇ ਕਾਰਣ ਮਾਈਂਡ ਅਪਸੈਟ ਕਰੀ ਬੈਠੀ ਸੀ ਉਨ ਖਿਝੀ ਨੇ ਮਾਰ ਕੇ ਦੁਲੱਤਾ ਸਿਹਾ ਵਿਚਾਰਾ ਉਲਟਾ ਕੇ ਔਹ ਮਾਰਿਆ।

🐺ਉਧਰ ਤਾਜਾ ਗੋਸ਼ਤ ਦੇਖ ਕੁੱਤਿਆਂ ਮੇਰਿਆਂ ਦਾ ਮਾਈਂਡ ਇਨਾ ਅਪਸੈਟ ਹੋਇਆ ਕਿ ਓਹ ਸਿਹਾ ਖੋਹਣ ਦੇ ਗੇੜ ਵਿਚ ਆਪਸ ਵਿਚੀਂ ਜੁਤੀਓ ਜੁੱਤੀ ਹੋ ਲਏ। ਕੁੱਤਿਆਂ ਸਿਹੇ ਦੀ ਹਾਲਤ ਵੱਢੇ ਟੁੱਕੇ ਨਿਊਜ਼ੀਲੈਂਡ ਵਾਲੇ ਮਿਰਜੇ ਵਰਗੀ ਕਰ ਦਿਤੀ ਯਾਣੀ ਹੱਡੀਆਂ ਕਿਤੇ ਬੋਟੀਆਂ ਕਿਤੇ। ਕੁੱਤੇ ਖਿਚ ਧੂਹ ਕੇ ਅੰਦਰ ਵਾੜੇ ਤਾਂ ਖਲਾਰਾ ਜਿਹਾ ਖਿਲਰਿਆ ਦੇਖ ਕਾਵਾਂ ਦਾ ਮਾਈਂਡ ਅਪਸੈਟ ਹੋਈ ਫਿਰੇ ਰਹਿੰਦੀ ਕਸਰ ਉਨ ਕੱਢ ਛੱਡੀ। ਪਾੜ ਕੇ ਸੁੱਟੇ ਪਏ ਮਿਰਜੇ ਤਰਾਂ ਪਤਾ ਨਾ ਲਗੇ ਸਿਹਾ ਸੀ ਜਾਂ ਕੋਈ ਹੋਰ ਬਲਾਅ।

👉 ਪਰ ਆਹਾ ਕੈਂਪ ਮੈਨੂੰ ਲੇਟ ਪਤਾ ਲਗਿਆ ਨਹੀ ਤਾਂ ਮੈਂ ਪੱਕਾ ਅਪਣੇ ਜਾਨਵਰਾਂ ਦਾ "ਮਾਈਂਡ ਰੀਸੈਟ" ਕਰਨ ਲਈ ਬਾਬੇ ਤੋਤੇ ਕਿਆਂ ਦਾ ਤਰਲਾ ਕਰ ਲੈਣਾ ਸੀ ਕਿਓਂਕਿ ਜੇ ਇਨੀ ਬੇਦਮਾਗੀ ਭੇਡ ਦਾ ਗਿਆਰਾਂ ਦਿਨਾ ਵਿਚ ਮਾਈਂਡ ਰੀਸੈਟ ਹੋ ਸਕਦਾ ਮੇਰੇ ਵਾਲੇ ਜਾਨਵਰ ਤਾਂ ਫੇਰ ਸਿਆਣੇ ਸਨ।

🎃 ਮਾਈਂਡ ਰੀਸੈਟ ਦੀ ਤਾਂ ਚਲੋ ਖਾਧੀ ਕੜੀ ਪਰ ਇਹ ਕਿਵੇਂ ਪਤਾ ਲਗੇ ਕਿ ਮਾਈਂਡ ਰੀਸੈਟ ਗਿਆਰਾਂ ਦਿਨਾ ਵਿਚ ਹੀ ਹੁੰਦਾ ਜਦ ਕਿ 'ਬਾਬਾ' ਨਿਆਣੇ ਦੇਣ ਵਾਲੇ ਸੜਕਸ਼ਾਪ ਹਕੀਮਾਂ ਤਰਾਂ ਸ਼ਰਤੀਆ ਇਲਾਜ ਦਸ ਰਿਹਾ।

🤡 ਨਿਊਜ਼ੀਲੈਂਡ ਵਾਲੀ ਭਟਕੀ ਆਤਮਾ ਦਾ ਮਾਈਂਡ ਰੀਸੈਟ ਤਾਂ ਤਰਪਾਈ ਕਰਾ ਕੇ ਵੀ ਨਹੀਂ ਹੋਇਆ, ਜਿਹੜੀ ਹਾਲੇ ਵੀ ਖੁਰਕ ਪਈ ਗਧੀ ਤਰਾਂ ਹਰੇਕ ਦੇ ਮੁੰਨੇ ਨਾਲ ਖਹੀ ਜਾ ਰਹੀ। ਇਹ ਗਿਆਰਵਾਂ ਰੋਜਾ ਵੋਜਾ ਕਿਤੇ ਉਧਰ ਨਿਊਜੀਲੈਂਡ ਵੰਨੀ ਕਰ ਦੇਖਣਾ ਸੀ ਸ਼ਾਇਦ ਉਬਲ ਹਟੀ ਔਰਗੈਨਿਕ ਦਾਲ ਦਾ ਅਸਰ ਹੋ ਜਾਏ।

☣️ ਪਖੰਡ ਓਹੀ ਕਰਨਾ, ਲੁੱਟ ਮਾਰ ਓਹੀ ਜੇਹਬਾਂ ਕਟਣ ਵਾਲੀ, ਪਰ ਭੰਡਾਂ ਦਾ ਭੰਡਾਂ ਦੇ ਸਟਾਰ ਹੋਣ ਵਾਂਗ ਲਫਜ ਕਿੰਨੇ ਚੋਪੜੇ ਹੋਏ ਅਖੇ "ਮਾਈਂਡ ਰੀਸੈਟ" ਕੈਂਪ !!!

<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top