Share on Facebook

Main News Page

⛔ ਕਤਲਗਾਹ ਦੇ ਜੱਲਾਦ 👿
-: ਗੁਰਦੇਵ ਸਿੰਘ ਸੱਧੇਵਾਲੀਆ
13.12.2023
#KhalsaNews #GurdevSingh #Sadhewalia #BandiSingh #SGPC #JasbirRode #Fraud #Alert

👳ਪੰਜਾਬ ਬੜਾ ਚਿਰ ਸਿੱਖਾਂ ਦੀ ਕਤਲਗਾਹ ਬਣਿਆ ਰਿਹਾ, ਜਿਹੜਾ ਹੁਣ ਤੱਕ ਹੈ। ਕਦੇ ਗੋਲ਼ੀ ਨਾਲ, ਕਦੇ ਗੋਲੀਆਂ ਨਾਲ ਯਾਣੀ ਕਦੇ ਬਰੂਦ ਕਦੇ ਚਿੱਟੇ ਨਾਲ।

👉ਹੁਣ ਇਸ ਕਤਲਗਾਹ ਦੇ ਜੱਲਾਦ ਫਿਰ ਇੱਕਠੇ ਹੋ ਕੇ ਬਲੀ ਦਿਤੇ ਗਇਆਂ ਲਈ ਅੱਖ ਭਰ ਆਏ ਨੇ। ਅੱਖਾਂ ਨੂੰ ਥੁੱਕ ਲਾ ਕੇ ਅੱਥਰੂ ਕੇਰਨ ਵੰਨੀ ਹੋ ਤੁਰੇ ਨੇ ਯਾਣੀ ਮਗਰਮੱਛ ਦੀਆਂ ਅੱਖਾਂ ਵਿਚ ਪਾਣੀ ਉਤਰ ਆਇਆ ਹੈ।

👁️ਕਹਿੰਦੇ ਬਲੀ ਦਿੱਤੇ ਗਇਆਂ ਲਈ ਇਨਸਾਫ ਦੀ ਅਵਾਜ ਉਚੀ ਹੋਣ ਲਗੀ ਹੈ, ਸਾਰੇ ਜੱਲਾਦ ਰਲ਼ਕੇ ਓਨ੍ਹਾਂ ਨੂੰ ਜਿਹਲਾਂ ਵਿਚੋਂ ਬਾਹਰ ਕੱਢਣ ਦੀ ਗਲ ਆਖਣ ਲਗੇ ਨੇ, ਜਦਕਿ ਓਹ ਖੁਦ ਵੀ ਕਾਰਣ ਰਹੇ ਨੇ ਕਿ ਓਹ ਜਿਹਲਾਂ ਵਿਚ ਹਨ। ਇਸ ਤੋਂ ਲਗਦਾ ਅਗਲੀ ਬਕਰੀਦ ਜ਼ਰੂਰ ਨੇੜੇ ਆ ਰਹੀ ਹੋਵੇਗੀ ਨਹੀਂ ਤਾਂ ਜੱਲਾਦ ਦੀ ਬਕਰੇ ਨਾਲ ਮੁੱਹਬਤ ਕਾਹਦੀ, ਕਾਹਦਾ ਤੇਹ!

🚬ਚਿੱਟੇ ਵਾਲਾ ਬਘਿਆੜ ਭੰਤੇ ਦੀ ਕੁੜੀ ਖਾਤਰ ਹਾਲੋਂ ਬੇਹਾਲ ਹੋ ਰਿਹਾ ਹੈ ਅਤੇ ਪਿਓ ਦੇ ਫਰਜ ਨਿਭਾਉਣ ਦੀ ਗਲ ਆਖ ਰਿਹਾ ਹੈ ਕਿ ਜਦਕਿ ਜਿਹੜਾ ਖੁਦ ਪਤਾ ਨਹੀਂ ਕਿੰਨੀਆਂ ਧੀਆਂ ਦੇ ਪਿਓ ਇਸ ਜਹਾਨੋ ਹੀ ਤੋਰ ਚੁਕਾ ਹੋਇਆ ਚਿੱਟੇ ਦੇ ਛੱਟੇ ਦੇ ਦੇ।

🐺ਬਘਿਆੜਾਂ ਦੀ ਇਹ ਖੇਡ ਦੇਖ ਮੈਨੂੰ ਅਪਣੇ ਕੁੱਤਿਆਂ ਦੀ 'ਖੇਡ' ਯਾਦ ਗਈ ਜਦ ਓਹ ਮੇਰੇ ਫਾਰਮ ਦੇ ਸ਼ੈਡ ਵਿਚ ਆਣ ਵੜੇ ਬਿਲੇ ਜਿਹੇ ਵਰਗੇ ਰਾਕੂਨ ਉਪਰ ਝਪਟ ਪਏ। ਕੁੱਤਿਆਂ ਅਪਣੀ ਵਫਾਦਾਰੀ ਸਾਬਤ ਕਰਨ ਖਾਤਰ ਉਸ ਦੀ ਓਹ 'ਕੁਤੇਖਾਣੀ' ਕੀਤੀ ਕਿ ਛੁਡਾਓਂਦੇ ਛੁਡਾਓਂਦੇ ਵੀ ਗਰੀਬ ਖਲਾਰ ਕਢਿਆ ਯਾਣੀ ਅੱਧਾ ਉਸ ਪਾਸੇ, ਅੱਧਾ ਓਸ ਜਦ ਕਿ ਕੁੱਤਿਆਂ ਅਤੇ ਉਸ ਦੀ ਕੋਈ ਦੁਸ਼ਮਣੀ ਨਾ ਸੀ

👹ਇਹ ਖੂੰਖਾਰ ਜੱਲਾਦ ਜਿਹੜੇ ਹੁਣ ਤੱਕ ਪੰਜਾਬ ਨੂੰ ਜੀਪਾਂ ਮਗਰ ਧੂਹ ਧੂਹ ਵਿਚਾਲਿਓਂ ਅੱਧਾ ਅੱਧਾ ਕਰਦੇ ਆਏ ਨੇ ਅਤੇ ਅੱਧਾ ਅੱਧਾ ਕਰਨ ਵਾਲੇ ਸੈਣੀ ਅਤੇ ਆਲਮ ਇਜਹਾਰ ਵਰਗਿਆਂ ਨੂੰ ਸਨਮਾਨਤ ਅੱਜ ਸਿੱਖਾਂ ਨਾਲ ਹੋਏ ਧੱਕੇ ਦੇ ਦਰਦ ਦੀਆਂ ਪੰਡਾਂ ਨਾਲ ਧੌਣ ਤੁੜਾਈ ਫਿਰ ਰਹੇ ਨੇ। ਲਹੂ ਨਾਲ ਲਿਬੜੇ ਜਬਾੜੇ ਲੁਕਾ ਕੇ ਦਰਬਾਰ ਸਹਿਬ ਜੁੱਤੀਆਂ ਝਾੜਨ ਦੇ ਖੇਖਣ ਕਰ ਰਹੇ ਨੇ।

️🎯ਯਾਦ ਰੱਖਣਾ ਪੰਜਾਬ ਨੂੰ ਕਤਲਗਾਹ ਦਾ ਮੈਦਾਨ ਤਿਆਰ ਕਰਕੇ ਦੇਣ ਵਾਲੇ ਅੱਜ ਜੇ ਤੁਹਾਡੇ ਨਾਲ ਹਮਦਰਦੀ ਕਰ ਰਹੇ ਨੇ ਤੁਹਾਡੇ ਲਈ ਇਨਸਾਫ ਮੰਗ ਰਹੇ ਨੇ, ਤਾਂ ਸਮਝੋ ਤੁਹਾਡੇ ਪਿੰਡ ਦੀ ਫਿਰਨੀ ਉਪਰ ਕੁੱਤਾ ਦਿਨੇ ਰੋ ਰਿਹਾ ਹੈ, ਕੋਈ ਅਣਹੋਣੀ ਜ਼ਰੂਰ ਵਾਪਰਨ ਵਾਲੀ ਹੈ। ਨਹੀਂ?❓


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top