Share on Facebook

Main News Page

🇮🇳 15 ਅਗਸਤ ਬਨਾਮ ਅਜ਼ਾਦੀ ⁉️
-: ਗੁਰਦੇਵ ਸਿੰਘ ਸੱਧੇਵਾਲੀਆ
15.08.2024
#KhalsaNews #GurdevSingh #sadhewalia #India #IndependenceDay #Partition1947 #Punjab #panjab

⛔ ਕਿਸ ਦੀ ਅਜ਼ਾਦੀ? ਕੌਣ ਹੋਇਆ ਅਜ਼ਾਦ? ਕੀਹਨੇ ਕੀਹਨੂੰ ਅਜ਼ਾਦ ਕੀਤਾ? ਅਜ਼ਾਦੀ ਲਈ ਕਿਸ ਤੋਂ? ਗਾਧੀਂ ਕਿਆਂ ਅਤੇ ਅੰਗਰੇਜਾਂ ਦੇ 'ਫਰੈਂਡਲੀ ਮੈਚ' Friendly Match ਨੂੰ ਅਜ਼ਾਦੀ ਮੰਨ ਕੇ ਲੋਕੀਂ ਅਪਣਾ ਘਾਣ ਕਰਵਾ ਲਿਆ ਅਤੇ ਵੱਡੇ ਕਾਰਪੋਰੇਟ ਘਰਾਣਿਆਂ ਦਾ ਓਹ ਫਰੈਂਡਲੀ ਮੈਚ ਹਾਲਾਂ ਤਕ ਜਾਰੀ ਹੈ।

☢️ ਘੱਟੋ ਘੱਟ ਪੰਜਾਬ ਲਈ ਤਾਂ ਇਹ ਸੋਗ ਦਾ ਦਿਨ ਹੋਣਾ ਚਾਹੀਦਾ ਸੀ, ਜਿਹੜੇ ਉਜੜ ਕੇ ਵੱਢੇ ਟੁਕੇ ਲਹੂ ਭਿਜੇ ਆਏ ਅਤੇ ਆਓਂਦਿਆਂ ਹੀ ਜਰਾਇਮ ਪੇਸ਼ਾ ਹੋ ਗਏ। ਕਲ ਦੇ ਸਰਦਾਰ ਰਾਤੋਂ ਰਾਤ ਭਿਖਾਰੀ ਬਣ ਗਏ।

🌎 ਸੰਸਾਰ ਵਿਚ ਪੰਜਾਬ ਦੇ ਇਹ ਪਹਿਲੇ ਲੋਕ ਨੇ ਜਿਹੜੇ ਅਪਣੀਆਂ ਲਾਸ਼ਾਂ ਉਪਰ ਜਸ਼ਨ ਮਨਾਓਂਦੇ ਦੇਖੇ ਗਏ ਅਤੇ ਲਗਾਤਾਰ ਮਨਾ ਰਹੇ ਨੇ। ਮੈਂ ਅਪਣੇ ਮੋਇਆਂ ਦੇ ਬਾਵਜੂਦ ਵੀ ਜਸ਼ਨ ਮਨਾ ਲੈਂਦਾ ਕਿ ਚਲੋ ਕੋਈ ਨਾ ਅਜ਼ਾਦੀ ਦੀ ਕੀਮਤ ਤਾਂ ਤਾਰਨੀ ਪੈਂਦੀ, ਪਰ ਅਜ਼ਾਦ ਹੋਇਆ ਕਦ ਮੈਂ?

😳 ਮੰਗਤਿਆਂ ਤਰਾਂ ਕਦੇ ਘਾਹ ਮੰਗ ਲਾ ਕਦੇ ਪੱਠੇ ਵੱਢਣੇ ਮੰਗ ਲਾ, ਕਦੇ ਆਟਾ ਦਾਲ ਮੰਗ ਲਾ, ਕਦੇ ਪਾਣੀ ਮੰਗ ਲਾ, ਕਦੇ ਜਿਹਲੀਂ ਬੈਠਿਆਂ ਦੀ ਰਿਹਾਈ ਮੰਗ ਲਾ, ਕਦੇ ਓਨਾ ਵਲੋਂ ਹੀ ਦਿਤੇ ਜ਼ਖਮਾਂ ਉਪਰ ਲਾਓਂਣ ਲਈ ਮਲਮ ਮੰਗ ਲਾ। ਮੈਂ ਪੱਟੀ ਕਰਾਓਂਣ ਜਾਨਾ, ਓਹ ਇਕ ਚੀਰਾ ਹੋਰ ਲਾ ਦਿੰਦੇ ਯਾਣੀ ਜ਼ਖਮ 'ਤੇ ਜ਼ਖਮ।

👁️ ਅੱਜ ਦੇ ਦਿਨ ਇੱਕ ਮੰਗਤਾ ਭਿਖਾਰੀ ਹੋਣ ਦੇ ਜਸ਼ਨ ਮਨਾ ਰਿਹਾ ਹੁੰਦਾ ਅਤੇ ਓਹ ਵੀ ਓਸੇ ਝੰਡੇ ਹੇਠ ਜਿੰਨ ਭਿਖਾਰੀ ਕੀਤਾ ਹੁੰਦਾ। ਯਾਣੀ ਓਸੇ ਬਲਦ ਨੂੰ ਵੜੇਵੇਂ ਜਿੰਨ ਰੰਡੀ ਕੀਤੀ ਸੀ।

♥️ ਮੇਰਾ ਵੀ ਦਿਲ ਕਰਦਾ ਅਜ਼ਾਦੀ ਦਾ ਝੰਡਾ ਲਹਿਰਾਵਾਂ ਪਰ ਝੰਡਾ ਕਿਹੜਾ? ਜਿਸ ਹੇਠ ਹਜੇ ਕਲ ਛਿੱਤਰ ਵਰਿਆ ਮੇਰੇ 84 ਵੇਲੇ?

👳 ਜਦ ਬੰਦੇ ਦੀ ਮਿੱਟੀ ਮਰ ਜਾਏ ਲਾਸ਼ ਨੂੰ ਅਗਲੇ ਬਾਖੂਬ ਸਾਂਭ ਲੈਂਦੇ ਨੇ ਕਿਓਕਿ ਲਾਸ਼ਾਂ ਉਪਰ ਸੱਤਾ ਬਿਨਾ ਕਿਸੇ ਝਮੇਲੇ ਕੀਤੀ ਜਾ ਸਕਦੀ ਹੈ। ਅਤੇ ਮੈਂ ਫਿਰ ਕਹਿੰਨਾ ਕਿ ਹਿਲਜੁਲ ਜਿਓਂਦੇ ਮਨੁੱਖ ਵਿੱਚ ਹੁੰਦੀ ਮੁਰਦੇ ਤਾਂ ਖੁਦ ਦੇ ਹੀ ਖਫਣ ਪਾੜੀ ਜਾਂਦੇ ਕਿ ਗਲਤੀ ਸਾਡੀ ਸੀ।

👉 ਜਾਂ ਤਾਂ ਇਨਕਲਾਬੀਆਂ ਤਰਾਂ ਮੈਂ ਰਾਸ਼ਟਰਵਾਦੀ ਹੋ ਕੇ ਬੀਬਾ ਪੁੱਤ ਬਣਾ ਜਾਂ ਨਹੀ ਤਾਂ ਇਸੇ ਝੰਡੇ ਦੇ ਡੰਡੇ ਨਾਲ ਉਨ ਮੈਨੂੰ ਲੰਮਿਆਂ ਪਾਈ ਰੱਖਣਾ ਕਿਓਕਿ 'ਅਜ਼ਾਦੀ' ਸ਼ਾਂਤੀ ਚਾਹੁੰਦੀ ਸ਼ੋਰਗੁਲ ਨਹੀਂ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top