Share on Facebook

Main News Page

👳 #ਸਰਦਾਰ👳
-: ਗੁਰਦੇਵ ਸਿੰਘ ਸੱਧੇਵਾਲੀਆ
19.08.2024
#KhalsaNews #Sardar #Sirdar #Punjab

 

👳ਪੰਜਾਬ ਦਾ ਬਚਾਅ #ਸਰਦਾਰ ਬਣੇ ਰਹਿਣ ਵਿੱਚ ਹੈ, ਨਾ ਕਿ ਜੱਟ ਜਾਂ ਚਮਾਰ ਜਾਂ ਚੂਹੜਾ।

▪️ *ਸਰਦਾਰ* ਮੀਚੀ ਹੋਈ ਮੁੱਠ ਹੈ, ਜਿਹੜੀ *ਘਸੁੰਨ* ਬਣਦਾ ਜਦ ਕਿ ਜੱਟ ਚਮਾਰ ਚੂਹੜਾ ਖੁਲੀ ਮੁੱਠ ਹੈ ਕੋਈ ਵੀ ਉਂਗਲਾਂ ਭੰਨ ਸਕਦਾ।
▪️ *ਸਰਦਾਰ* ਵਗਦੇ ਦਰਿਆ ਦਾ ਵਹਿਣ ਹੈ ਜੇ ਬਿਖਰਦਾ ਹੈ ਤਾਂ ਛੋਟੇ ਛੋਟੇ ਨਾਲ਼ੇ ਖਾਲ਼ੇ ਬਣ ਕੇ ਖਤਮ ਹੋ ਜਾਏਗਾ।
▪️ ਸੱਤਾ ਦਾ ਪੂਰਾ ਤਾਣ ਇਸ ਨੂੰ ਛੱਪੜ ਕਰਨ 'ਤੇ ਲਗਾ ਪਿਆ ਕਿਉਂਕਿ ਛੱਪੜ ਨੂੰ ਸੁਕਾਓਣਾ ਸੌਖਾ, ਜਦ ਮਰਜ਼ੀ ਪੂਰ ਦਿਓ।
▪️ *ਸਰਦਾਰ* ਉਪਰ ਚੁਟਕਲੇ, ਸਰਦਾਰ ਦਾ ਫਿਲਮਾਂ ਵਿਚ ਮੌਜੂ, ਸਰਦਾਰ ਨੂੰ ਅਤਿਵਾਦੀ ਸਭ ਸਰਦਾਰ ਨੂੰ ਮੁਕਾਓਂਣ ਦੇ ਬਰੀਕ ਤਰੀਕੇ ਹਨ।

📛 ਜੱਟ ਨੂੰ ਬੜਾਵਾ, ਜੱਟ ਨੂੰ ਸ਼ਹਿ, ਜੱਟ ਦੇ ਨਾਂ 'ਤੇ ਫਿਲਮਾਂ, ਜੱਟ ਦੇ ਨਾਂ 'ਤੇ ਗਾਣੇ, ਗਾਣਿਆਂ ਵਿੱਚ ਬਦਮਾਸ਼ੀ... ਇਹ ਸਭ *ਸਰਦਾਰ* ਨੂੰ ਪੰਜਾਬ ਦੀ ਮਾਨਸਿਕਤਾ ਵਿਚੋਂ ਮਨਫੀ ਕਰਨਾ ਹੈ।

👴 ਪੰਡੀਆ *ਸਰਦਾਰ* ਅਤੇ ਜੱਟ ਚਮਾਰ ਦੇ ਫਰਕ ਨੂੰ ਸਮਝਦਾ। ਓਹ ਜਾਣਦਾ ਕਿ ਇਸ ਵਿੱਚਲੀ ਬਗਾਵਤ ਓਨਾ ਚਿਰ ਜਿੰਨੀ ਦੇਰ ਸਰਦਾਰ ਜਿਓਂਦਾ, ਜੱਟ ਚਮਾਰ ਚੂਹੜਾ ਤਾਂ ਸਦੀਆਂ ਤੋਂ ਉਸ ਦਾ ਪਾਣੀ ਭਰਦਾ ਰਿਹਾ ਅਤੇ ਜ਼ੁਅਰਤ ਨਾ ਸੀ ਧੌਣ ਵੀ ਉਚੀ ਕਰ ਜਾਏ ਅਤੇ ਯਾਦ ਰਖਣਾ ਪੂਰੇ ਮੁਲਖ ਵਿੱਚ ਕੇਵਲ ਪੰਜਾਬ ਰਿਹਾ ਜਿਹੜਾ ਪੰਡੀਏ ਕਿਆਂ ਨੂੰ 'ਓਏ ਬਾਹਮਣਾ' ਕਰਕੇ ਸਦਦਾ ਰਿਹਾ, ਬਾਕੀ ਸੂਬਿਆਂ ਵਿੱਚ ਤਾਂ ਹਾਲਾਂ ਤਕ ਕਥਿਤ ਸ਼ੂਦਰ ਠਾਕੁਰਾਂ ਮੂਹਰਿਓਂ ਸਾਈਕਲ 'ਤੇ ਚੜ੍ਹਕੇ ਨਹੀਂ ਲੰਘ ਸਕਦਾ।

👳 *ਸਰਦਾਰ* ਮੈਨੂੰ ਗੁਰਾਂ ਦੇ ਸਨਮੁਖ ਕਰਦਾ, ਜਦ ਕਿ ਜੱਟ ਚੂਹੜਾ ਚਮਾਰ ਮੈਨੂੰ ਪੰਡੀਏ ਦੇ ਖਾਰੇ ਸਮੁੰਦਰ ਵਿੱਚ ਸੁੱਟਦਾ, ਜਿਥੇ ਮੇਰੇ ਡੁਬ ਮਰਨ ਤੋਂ ਸਿਵਾਏ ਕੋਈ ਰਸਤਾ ਨਹੀਂ।

👳 *ਸਰਦਾਰ* ਪ੍ਰਤੀ ਨਫਰਤ ਰਖਣ ਵਾਲਾ ਗੁਰਨਾਮ ਸਿੰਘ ਮੁਕਤਸਰ ਵਰਗਾ ਵੀ ਆਖਰੀ ਵੇਲੇ ਕਹਿ ਗਿਆ ਕਿ ਪੰਡੀਏ ਕਿਆਂ ਨਾਲ ਸਰਦਾਰ ਹੋ ਕੇ ਹੀ ਲੜਿਆ ਜਾ ਸਕਦਾ, ਨਾ ਕਿ ਜੱਟ ਚਮਾਰ।

🙏 ਭਗਤ ਸਹਿਬਾਨਾਂ ਨੂੰ ਲੈ ਕੇ ਪਾਏ ਜਾ ਰਹੇ ਰੋਲ ਘਚੋਲੇ ਇਸੇ ਕੜੀ ਦਾ ਹਿੱਸਾ ਹਨ ਕਿ ਪੰਜਾਬ ਵਿਚੋਂ ਸਰਦਾਰ ਖਤਮ ਕੀਤਾ ਜਾ ਸਕੇ। ਨਹੀਂ ਤਾਂ ਇਹ ਕੋਈ ਮਸਲਾ ਹੀ ਨਹੀ ਅਤੇ ਨਾ ਕਦੇ ਇਹ ਉਠਿਆ ਸੀ।

🙏 ਗੁਰਾਂ ਦਾ ਸਭ ਤੋਂ ਪਹਿਲਾ ਸਾਥੀ ਹੀ ਭਾਈ ਮਰਦਾਨਾ ਜੀ ਸਨ ਯਾਣੀ ਕਥਿਤ ਮਰਾਸੀ। ਅੱਗੇ ਜਾ ਕੇ ਤਾਂ ਲੰਮੀ ਕੜੀ ਹੈ ਖਾਲਸੇ ਦੇ ਇਤਹਾਸ ਦੀ ਜਿੱਥੇ ਜੱਟ ਚੂਹੜਾ ਚਮਾਰ ਸ਼ੀਂਬਾ ਨਾਈ ਝਿਓਰ ਸਭ ਮਿਟ ਗਏ ਸਨ ਅਤੇ ਬਾਕੀ ਜੋ ਬਚਿਆ ਸੀ ਓਹ ਸੀ "ਸਰਦਾਰ"।

👳 ਪੰਜਾਬ ਦੇ ਜੱਟ ਚਮਾਰ ਜਾਂ ਚੂਹੜੇ ਯਾਣੀ ਸਭ ਨੂੰ ਇਹ ਗਲ ਸਮਝਣੀ ਬਣਦੀ ਕਿ ਕੱਲੇ ਕੱਲੇ ਕਰਕੇ ਪੰਡੀਆ ਮਾਰੂ ਸਭ ਨੂੰ ਕਿਸੇ ਨੂੰ ਪਹਿਲਾਂ ਕਿਸੇ ਨੂੰ ਬਾਅਦ ਬਖਸ਼ਣਾ ਉਸ ਕਿਸੇ ਨੂੰ ਨਹੀਂ ਜੇ, ਸਰਦਾਰ ਦੀ ਬਜਾਇ ਜੱਟ ਚੂਹੜੇ ਚਮਾਰ ਬਣੇ ਰਹੇ।

❌ ਜੱਟਾਂ ਚਮਾਰਾਂ ਜਾਂ ਬਾਕੀਆਂ ਵਿਚੋਂ ਕੁਝ ਬੰਦੇ ਪੇਡ ਕਰਕੇ ਓਨੀ ਇਹ ਜਹਿਰੀਲਾ ਛਿੜਕਾ ਸ਼ੁਰੂ ਕਰ ਦਿਤਾ ਹੋਇਆ ਤਾਂ ਕਿ ਪੰਜਾਬ ਦੀ ਮਾਨਸਿਕਤਾ ਵਿਚੋਂ ਸਰਦਾਰ ਮਾਰਿਆ ਜਾ ਸਕੇ।

️🎯 ਯਾਦ ਰਖਣਾ ਜਿਸ ਦਿਨ *ਸਰਦਾਰ* ਮਰਿਆ ਛੱਡਣਾ, ਉਨ ਜੱਟ ਚੂਹੜਾ ਚਮਾਰ ਵੀ ਕੋਈ ਨਹੀਂ, ਬੋਧੀਆਂ ਤਰਾਂ ਇਕ ਵਢਿਓਂ ਜੇ ਕੱਲੇ ਕੱਲੇ ਕਰਕੇ ਨਾ ਵੱਢੇ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top