| 🐵 ਬਾਬੇ ਆਂਹਦੇ ਸੰਗੀ ਜਨੋ ਆਹਾ ਐਵੇਂ ਈ 🫏 ਗਧਾ
ਜਾਪੀ ਜਾਂਦਾ, ਗੁਣ ਵਿਚ ਸਾਰੇ 🐎ਘੋੜੇ ਵਾਲੇ ਈ ਨੇ। ਗੋਰਿਆਂ ਤਰ੍ਹਾਂ ਥੋੜੇ
ਚਿਰ ਬਾਅਦ ਬਾਬਿਆਂ ਦਾ ਮਾਈਂਡ ਚੇਂਜ ਹੋ ਗਿਆ ਅਤੇ 🐎ਘੋੜਾ ਲਿਆ ਖੜਾ ਕੀਤਾ।
🐑🐑ਸੰਗੀ ਜਨੋ ਹੈ ਇਹ 🐎ਘੋੜਾ ਈ ਐ, ਪਰ ਗੁਣ ਇਸ
ਵਿਚ ਸਾਰੇ 🫏 ਗਧਿਆਂ ਵਾਲੇ ਹੀ ਨੇ ਤੇ ਸੰਗੀ ਜਨ ਗਧੇ ਵੇਲੇ ਵੀ ਧੰਨ ਧੰਨ
ਤੇ ਘੋੜੇ ਵੇਲੇ ਵੀ ਵਡਭਾਗੀਆਂ ਦੀ ਧੌਲੀ ਧਾਰ ਤਰਾਂ ਸਿਰ ਘੁੰਮਾ ਰਹੇ ਸਨ
ਕਿ ਇਹੀ ਸਤ (ਸੱਚ) ਐ। 🐵 ਬਾਬਿਆਂ ਪਹਿਲਾਂ ਢੋਲਕੀਆਂ ਦੇ ਚੰਗੇ
ਪੁੜੇ ਪਾੜੇ, ਪਰ ਜਦ ਨੋਟਾਂ ਦੇ ਮੀਂਹ ਵਰੇ ਬਰਦਾਸ਼ਤ ਨਾ ਹੋਏ ਤਾਂ ਗਿਆਨ ਦੇ
ਗੜਿਆਂ ਆਣ ਘੇਰਿਆ। 👆 ਪਹਿਲਾਂ ਬਾਬੇ ਮਿਸ਼ਨਰੀ ਹੋ ਗਏ, ਪਰ ਮਿਸ਼ਰੀ
ਇਨੀ ਜਿਆਦਾ ਖਾ ਬੈਠੇ ਕਿ ਓਸ਼ੋ ਦੀ ਪੂਛ ਫੜਕੇ ਅਪਗ੍ਰੇਡ ਹੋ ਲਏ।
😜 ਮੁਸ਼ਕਲ ਪਰ ਇਹ ਕਿ ਪੰਜਾਬ ਨੇ ਬਰਦਾਸ਼ਤ ਨਾ ਸੀ
ਕਰਨਾ ਕਿ ਓਸ਼ੋ ਤਰਾਂ ਅਲਫ ਨੰਗੇ ਹੋ ਸਕਣ, ਤੇ ਹਾਲਤ ਰੰਨ ਗਈ ਕੰਨ ਪਾਟੇ
ਵਾਲੀ ਅਜਿਹੀ ਹੋਈ ਕਿ ਚੇਲੇ 25-25 ਡਾਲਰਾਂ ਦੀ ਭੀਖ 'ਤੇ ਆ ਗਏ। 😆
ਬਗਵੇਸ਼ਵਰ ਦੁਆਰ ਦੀ ਹਾਲਤ ਜਦ ਮੇਲੇ ਬਾਅਦ ਜਲੇਬੀਆਂ ਦੇ ਉਡਦੇ ਫਿਰਦੇ
ਲਫਾਫਿਆਂ ਵਰਗੀ ਹੋ ਗਈ ਤਾਂ ਬਾਬੇ ਹੁਰੀਂ ਫਿਰ ਓਹੀ ਪੁਰਾਣਾ ਗਧਾ ਹਿਕ
ਲਿਆਏ ਕਿ ਸੰਗੀ ਜਨੋ ਦੇਖਣ ਨੂੰ ਈ ਗਧਾ ਐ, ਪਰ ਗੁਣ ਸਾਰੇ ਘੋੜਿਆਂ ਵਾਲੇ
ਵੀ ਨੇ।
🐽 ਪੁਰਾਣੇ ਖਿੱਦੋਂ ਤਰ੍ਹਾਂ ਪਾੜ ਕੇ ਸੀਤਾ ਮਿਰਜਾ
ਵਿਚਾਰਾ ਪੁਛਦਾ ਫਿਰ ਰਿਹਾ ਕੰਮਬਖਤੋ ਦਸ ਤਾਂ ਜਾਂਦੇ ਘੋੜਾ ਕਿਹੜਾ ਗਧਾ
ਕੌਣ?
🐒 ਭੁੱਖ ਦੀ ਭੰਗ ਭੁੱਜਦੀ ਦੇਖ ਤੋਤੇ ਦੇ ਦਰਬਾਰੀ
ਕਵੀ ਮੁਛਾਂ ਮੁਨਾ ਕੇ ਸੁਕਰਾਤ ਹੋਣ ਦੀ ਫੀਲਿੰਗ ਲੈਣ ਡਹੇ ਨੇ ਅਤੇ ਕੈਮਰੇ
ਮੂਹਰੇ ਕੈਂਚੀ ਕੈਂਚੀ ਖੇਡਣ ਵਾਲਿਆਂ ਨੂੰ ਸਮਝ ਨਹੀਂ ਆ ਰਹੀ ਘੋੜੇ ਦਾ ਗਧਾ
ਕਦ ਬਣ ਗਿਆ!!!
🐑🐑 ਪਰ ਅਸ਼ਕੇ ਸਿਰ ਮਾਰਨ ਵਾਲਿਆਂ ਪ੍ਰੇਤਾਂ ਦੇ ਓਨਾ
ਨੂੰ ਨਾ ਗਧੇ ਨਾਲ ਕੋਈ ਫਰਕ ਪਿਆ ਨਾ ਘੋੜੇ ਨਾਲ, ਓਨਾ ਨੂੰ ਤਾਂ ਢੋਲਕੀਆਂ
ਚਿਮਟਿਆਂ ਮਤਲਬ ਸੀ ਚਾਹੇ ਘੋੜਾ ਖੜਕਾਈ ਜਾਏ ਚਾਹੇ ਗਧਾ।
ਨਹੀਂ?😜 |