Share on Facebook

Main News Page

💥 #ਬੇਗਮਪੁਰਾ ਜਾਂ #ਰਾਮਰਾਜ?❓
-: ਗੁਰਦੇਵ ਸਿੰਘ ਸੱਧੇਵਾਲੀਆ
24.02.2026
#KhalsaNews #GurdevSingh #Sadhewalia #bhagatravidasji #begampura #ramrajya #modi #deraballaan #NiranjanDas

👉 #ਬੇਗਮਪੁਰਾ ਕਿਰਤੀ ਦੀ ਤਰਜਮਾਨੀ ਕਰਦਾ, #ਰਾਮਰਾਜ #ਰਜਵਾੜਾਸ਼ਾਹੀ ਦੀ।

🙏 #ਬੇਗਮਪੁਰਾ ਜਾਤੀ ਨਫਰਤ ਤੋਂ ਉਚਿਆਂ ਉਠ ਕੇ ਦੇਖਦਾ ਅਤੇ ਕੁਲ ਕਾਇਨਾਤ ਨੂੰ ਅਪਣੇ ਕਲਾਵੇ ਵਿਚ ਲੈਂਦਾ, ਪਰ #ਰਾਮਰਾਜ ਖੁਦ ਹਥੀਂ ਸ਼ੂਦਰ ਦਾ ਸਿਰ ਵੱਢਦਾ ਅਤੇ ਉਸ ਦੀ ਬੁਨਿਆਦ ਹੀ ਜਾਤ ਉਪਰ ਖੜੀ ਹੈ ਅਤੇ ਹਾਲੇ ਓਹ ਕੱਲ ਕਹਿ ਹਟਿਆ ਕਿ ਪਸ਼ੂ ਵੀ ਤਾਂ ਜਾਤੀ ਹੀ ਹੈ ਯਾਣੀ ਅਸਿਧੇ ਤੌਰ 'ਤੇ ਕਿ ਜੇ ਸ਼ੂਦਰ ਵੀ ਪਸ਼ੂ ਤਰਾਂ ਇਕ ਜਾਤੀ ਮੰਨ ਲਈ ਜਾਵੇ ਤਾਂ ਫਿਰ ਕੀ।

💢 ਬੇਗਮਪੁਰੇ ਵਾਲੇ ਮਹਾਂਪੁਰਖ ਦੀ ਕਿਸੇ ਰਾਜੇ ਰਜਵਾੜੇ ਨਾਲ ਨਹੀਂ ਬਣਦੀ ਖਾਸ ਕਰ ਕਸਾਈ ਰਾਜੇ ਨਾਲ ਤਾਂ ਮੁਢੋਂ ਵੈਰ ਅਤੇ ਓਹ ਅਪਣੀਆਂ ਜੁੱਤੀਆਂ ਗੰਢਣ ਵਿਚੋਂ ਹੀ ਰੱਬ ਦੇ ਦੀਦਾਰ ਕਰ ਲੈਂਦੇ ਨੇ, ਪਰ ਰਾਮਰਾਜ ਵਾਲਾ ਰਾਜੇ ਨਾਲ ਬਰਾਬਰ ਗੱਦੀ ਲਾ ਕੇ ਬੈਠਦਾ ਅਤੇ ਰਾਜੇ ਦੇ ਜੁਲਮਾਂ ਨੂੰ ਰਾਜੇ ਦਾ ਨੇਹਕਲੰਕੀ ਹੋਣਾ ਕਹਿ ਕੇ 'ਜਸਟੀਫਾਈ' ਕਰਦਾ। ਬੇਗਮਪੁਰਾ ਰਾਮਰਾਜ ਦੇ ਕਿਤੇ ਵੀ ਫਿੱਟ ਨਹੀਂ ਬੈਠਦਾ, ਬੈਠ ਸਕਦਾ ਹੀ ਨਹੀਂ। ਰਾਮਰਾਜ ਦਾ ਬੇਗਮਪੁਰਾ ਨਾਲ ਬਣ ਸਕਣ ਦਾ ਕੋਈ ਕਾਰਣ ਹੀ ਨਹੀਂ। ਇੱਕ ਵੀ ਨਹੀਂ। ਦੋਨੋਂ ਈਸਟ ਵੈਸਟ।

👉ਇਹੀ ਕਾਰਣ ਸੀ ਕਿ ਪੰਡੀਏ ਨੇ #ਭਗਤ #ਰਵਿਦਾਸ ਜੀ ਬਾਰੇ ਤਰਾਂ ਤਰਾਂ ਦੀਆਂ ਕਹਾਣੀਆਂ ਦੇ ਯੱਕੜ ਛੱਡੇ ਅਤੇ ਓਨਾ ਨੂੰ ਪਿਛਲੇ ਜਨਮ ਬ੍ਰਾਹਮਣ ਨਾਲ ਜਾ ਜੋੜਿਆ। ਪਿਛਲੇ ਜਨਮ ਵਾਲਾ ਬੇਹਦ ਘਟੀਆ ਅਤੇ ਘਾਤਕ ਹਥਿਆਰ ਹੈ ਪੰਡੀਏ ਦਾ। ਜਿਸ ਜਿਸ ਵੀ ਉਸ ਦੀ ਅਜਾਰੇਦਾਰੀ ਨੂੰ ਵੰਗਾਰਿਆ ਅਤੇ ਜਿਸ ਜਿਸ ਦਾ ਓਹ ਕੱਖ ਨਾ ਸੀ ਵਿਗਾੜ ਸਕਦਾ, ਉਸ ਨੂੰ ਹੀ ਓਹ ਧੂਹ ਕੇ ਪਿਛਲੇ ਜਨਮ ਲੈ ਗਿਆ ਅਤੇ ਪੁੱਜ ਕੇ ਮਨ ਆਈਆਂ ਕੀਤੀਆਂ ਉਸ ਸਖਸ਼ੀਅਤ ਨਾਲ ਚਾਹੇ ਭਗਤ ਸਹਿਬਾਨ ਹੋਣ ਜਾਂ ਗੁਰੂ ਸਹਿਬਾਨ।

☝️ ਅੱਜ ਦਾ ਵਰਤਾਰਾ ਦੁਖਦਾਈ ਇਸ ਕਰਕੇ ਹੈ ਕਿ ਭਗਤ ਰਵਿਦਾਸ ਜੀ ਨੂੰ ਗੁਰੂ ਗ੍ਰੰਥ ਸਹਿਬ ਨਾਲੋਂ ਅਲਹਿਦਾ ਕਰਕੇ ਦੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕੀਤੀ ਵੀ ਓਨਾ ਇਸ਼ਾਰਿਆਂ ਤੇ ਜੀਹਨੀ ਜਿਓਂਦੇ ਜੀਅ ਵੀ ਭਗਤ ਜੀ ਨੂੰ ਸੁੱਖ ਦੀ ਨੀਂਦ ਨਾ ਸੀ ਸੌਣ ਦਿਤਾ ਅਤੇ ਇਨਾ ਦੁਰਕਾਰਿਆ ਕਿ ਭਗਤ ਜੀ ਨੂੰ ਵਾਰ ਵਾਰ ਅਪਣੀ ਬਾਣੀ ਵਿਚ ਪੰਡੀਏ ਨੂੰ ਸ਼ਰਮਿੰਦਿਆਂ ਕਰਨਾ ਪਿਆ ਕਿ ਤੂੰ ਕੀ ਕਹਿਣਾ ਮੈਂ ਖੁਦ ਕਹਿੰਨਾ ਕਿ ਮੈਂ ਚਮਾਰ ਹਾਂ, ਤੇ ਚਮਾਰ ਹੀ ਸਹੀਂ ਅਤੇ ਮੈਨੂੰ ਚਮਾਰ ਹੀ ਰਹਿਣ ਦੇਹ ਅਤੇ ਚਲ ਪਤੇ ਵਾਹ ਜਾਹ ਇਥੋਂ। ਪੰਡੀਏ ਦੀ ਸਥਾਪਤੀ ਨੂੰ ਓਸ ਸਮਿਆਂ ਵਿਚ ਇਓਂ ਖੁਲੇਆਮ ਵੰਗਰਾਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ।

🖐️ #ਯਾਦ ਰਹੇ ਭਗਤ ਰਵਿਦਾਸ ਜੀ ਦੇ ਬੇਗਮਪੁਰਾ ਦੇ ਸੁਪਨੇ ਦੀ ਝਲਕ ਖਾਲਸਾ ਅਪਣੇ ਰਾਜ ਵਿੱਚ ਦੇ ਚੁਕਾ ਹੋਇਆ, ਜਦ ਬਾਬਾ ਬੰਦਾ ਸਿੰਘ ਬਹਾਦਰ ਨੇ ਧਨਾਢਾਂ ਦੀਆਂ ਧੌਣਾਂ ਉਪਰ ਗੋਡਾ ਰੱਖ ਜਮੀਨਾਂ ਓਨਾ ਲੋਕਾਂ ਨੂੰ ਦਿਤੀਆਂ ਜਿਹੜੇ ਜਮੀਨਾਂ ਉਪਰ ਕਿਰਤ ਕਰ ਰਹੇ ਸਨ ਅਤੇ ਅੱਗੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਇਕ ਬੰਦਾ ਫਾਹੇ ਨਹੀਂ ਟੰਗਿਆ ਗਿਆ ਅਤੇ ਓਹ ਖੁਦ ਪਾਂਡੀ ਬਣ ਬਣ ਲੋਕਾਂ ਦੇ ਘਰੀਂ ਅਨਾਜ ਦੀਆਂ ਬੋਰੀਆਂ ਸੁੱਟ ਕੇ ਆਓਂਦਾ ਰਿਹਾ ਅਤੇ ਓਸ ਸਮੇਂ ਜਿੰਨਾ ਪੰਜਾਬ ਖੁਸ਼ਹਾਲ ਕਦੇ ਨਹੀਂ ਹੋਇਆ।

☄️ ਦੁੱਧ ਦੀਆਂ ਨਹਿਰਾਂ ਰਾਮਰਾਜ ਵਿੱਚ ਕਿਸੇ ਵਗਦੀਆਂ ਦੇਖੀਆਂ ਹੋਣ, ਪਰ ਬੇਗਮਪੁਰਾ ਦੀ ਤਰਜ 'ਤੇ ਖਾਲਸਾ ਰਾਜ ਵਿੱਚ ਵੱਗ ਚੁਕੀਆਂ ਨੇ।

🔸 ਮੇਰਾ ਬੜਾ ਪਿਆਰਾ ਮਿੱਤਰ ਐ ਇਕ ਦਿਨ ਓਹ ਹਾਸੇ ਨਾਲ ਕਹਿਣ ਲਗਿਆ ਸਾਡੇ ਬਾਬੇ ਬਾਰੇ ਵੀ ਕੁੱਝ ਕਹਿ ਦਿਆ ਕਰੋ। ਮੈ ਕਿਹਾ ਵੱਖੀ ਛੱਖੀ 'ਚ ਕਿਤੇ ਮਾਰ ਦਿੰਨੋ ਹਿੱਕ 'ਚ ਹੀ ਸਿਧਾ? ਸਿਰ ਝੁਕ ਜਾਂਦਾ ਓਨਾ ਮਹਾਂਪੁਰਖਾਂ ਦਾ ਨਾਮ ਸੁਣਕੇ ਹੀ ਪਰ ਇਹ ਬਾਬਾ ਤੁਹਾਡਾ ਹੀ ਕਿਵੇਂ? ਮੈਂ ਕਿਹਾ ਦਰਅਸਲ ਸਾਡੀਆਂ ਫਰਿਜਾਂ ਭਰੀਆਂ ਪਈਆਂ ਹੁਣ ਦੇ ਨਿਆਣਿਆਂ ਤਰਾਂ ਓਨਾ ਨੂੰ ਸਮਝ ਨਹੀਂ ਲਗਦੀ ਕੀ ਖਾਈਏ ਅਤੇ ਓਹ ਕਹਿਣਗੇ ਕੁਝ ਖਾਣਾ।

⭕ ਸਾਡੇ ਮਾਣਮੱਤੇ ਫਲਸਫੇ ਅਤੇ ਇਤਿਹਾਸ ਦੇ ਖਜਾਨੇ ਇਨੇ ਭਰੇ ਅਤੇ ਡਕੇ ਪਏ ਨੇ ਕਿ ਕਈ ਦਫਾ ਪਤਾ ਹੀ ਨਹੀਂ ਲਗਦਾ ਕੀ ਲੰਘ ਗਿਆ।

🎯 ਬੇਗਮਪੁਰਾ ਅਤੇ ਰਾਮਰਾਜ ਦੋ ਅਲਹਿਦਾ ਧਰਾਵਾਂ ਨੇ ਜਿਹੜੀਆਂ ਕਦੇ ਇਕੇ ਦਿਸ਼ਾ ਵਿੱਚ ਵੱਗ ਸਕਦੀਆਂ ਹੀ ਨਹੀਂ।

♦️ ਬੇਗਮਪੁਰਾ ਕ੍ਰਾਂਤੀ ਦਾ ਪ੍ਰਤੀਕ ਹੈ, ਰਾਮਰਾਜ ਰਜਵਾੜਾਸ਼ਾਹੀ ਦਾ ਅਤੇ ਯਾਦ ਰਖਣਾ ਕ੍ਰਾਂਤੀਕਾਰੀ ਦੀ ਅਤੇ ਰਜਵਾੜਾ ਸ਼ਾਹੀ ਦੀ ਨਾ ਕਦੇ ਬਣੀ ਨਾ ਬਣਨੀ, ਪਰ ਜਿਹੜੇ ਰਾਮਰਾਜੀਆਂ ਮਗਰ ਗੁੰਮਰਾਹ ਹੋ ਕੇ ਬਣਾਓਂਣਾ ਚਾਹੁੰਦੇ, ਓਹ ਭਗਤ ਰਵਿਦਾਸ ਜੀ ਦੀ ਵਿਚਾਰਧਾਰਾ ਦੇ ਉਲਟ ਭੁਗਤ ਰਹੇ ਹਨ।


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top