ਬਚਿੱਤਰ ਨਾਟਕ ਵਿੱਚ
ਬਹੁਤੀਆਂ ਰਚਨਾਵਾਂ ਲਿਖਣ ਵਾਲਾ ਕਵੀ ਰਾਮ ਉਰਫ ਕਵੀ ਸਿਯਾਮ ਆਖੀਰਕਾਰ ਅੱਜ
ਲਭ ਹੀ ਗਿਆ ! ਬਚਿੱਤਰੀਉ ! ਜਦੋਂ ਅਸੀਂ ਪੁਛਦੇ ਸੀ ਕਿ ਇਹ ਕਵੀ
ਰਾਮ ਅਤੇ ਕਵੀ ਸਿਯਾਮ ਕੌਣ ਹਨ ? ਜਿਸਨੇ ਤੁਹਾਡਾ ਅਖੌਤੀ ਦਸਮ ਗ੍ਰੰਥ
ਲਿਖਿਆ ਹੈ, ਤਾਂ ਤੁਸੀਂ ਕਹਿੰਦੇ ਸੀ ਕਿ ਮਾਤਾ ਗੁਜਰ ਕੌਰ ਜੀ ਪਿਆਰ ਨਾਲ
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਦੀ "ਪੁੱਤਰ ਰਾਮ" ਕਹਿੰਦੇ ਸੀ ਅਤੇ
ਕਦੀ "ਪੁੱਤਰ ਸਿਯਾਮ" ਕਹਿੰਦੇ ਸੀ। ਇਸ ਲਈ ਬਚਿੱਤਰ ਨਾਟਕ (ਅਖੌਤੀ ਦਸਮ
ਗ੍ਰੰਥ) ਲਿਖਣ ਵੇਲੇ ਗੁਰੂ ਸਾਹਿਬ ਨੇ ਆਪਣਾ ਨਾਮ ਕਿਧਰੇ ਰਾਮ ਅਤੇ ਕਿਧਰੇ
ਸਿਯਾਮ ਲਿਖਿਆ!
ਉਏ
ਝੂਠੇ ਬਚਿੱਤਰੀਉ ! ਕਵੀ ਰਾਮ ਦੀ ਜੀਵਨੀ ਪੜ੍ਹ ਕੇ ਹੁਣ ਇਹ ਦਲੀਲ ਕਿਸ
ਤਰ੍ਹਾਂ ਦਿਉਗੇ, ਜਿਸਨੇ "ਬਚਿੱਤਰ ਨਾਟਕ" ਹੀ ਨਹੀਂ "ਹਨੂਮਾਨ ਨਾਟਕ" ਵੀ
ਲਿਖਿਆ। ਇਹ ਤਾਂ ਹਨੂਮਾਨ ਦਾ ਬਹੁਤ ਵੱਡਾ ਉਪਾਸਕ ਸੀ।
ਇਸ ਦੀ ਜੀਵਨੀ ਅਤੇ "ਹਨੂਮਾਨ ਨਾਟਕ" ਬਾਰੇ ਤੁਹਾਡੀ ਪਿਆਰੀ ਬੁੱਢਾ ਦਲ
ਨਿਹੰਗ ਜਥੇਬੰਦੀ, ਇਸ ਗਲ ਦੀ ਤਸਦੀਕ ਕਰ ਚੁਕੀ ਹੈ।
ਕਵੀ ਰਾਮ ਦਾ ਪੂਰਾ ਨਾਮ
"ਹਿਰਦੇ ਰਾਮ ਭੱਲਾ" ਸੀ। ਇਹ ਭਾਈ ਗੁਰਦਾਸ ਦਾ ਕਰੀਬੀ ਰਿਸ਼ਤੇਦਾਰ
ਸੀ। ਇਸੇ ਕਰਕੇ ਆਪਣੇ ਨਾਮ ਨਾਲ ਇਹ "ਭੱਲਾ" ਸ਼ਬਦ ਲਾਉਂਦਾ ਸੀ ਕਿਉਂਕਿ ਭਾਈ
ਗੁਰਦਾਸ ਵੀ ਭੱਲੇ ਹੀ ਸਨ। ਇਹ ਕਵੀ ਹਿਰਦੇ ਰਾਮ ਭੱਲਾ ਹਨੂਮਾਨ ਦਾ ਬਹੁਤ
ਵੱਡਾ ਭਗਤ ਸੀ। ਇਸਨੇ "ਹਨੂਮਾਨ ਨਾਟਕ" ਨਾਮ ਦਾ
ਇਕ ਗ੍ਰੰਥ, ਪੱਥਰ ਦੀਆਂ ਸਿੱਲਾਂ 'ਤੇ ਆਪ ਲਿਖਿਆ ਸੀ। ਜਿਸਨੂੰ
ਰਾਮਾਇਣ ਦੇ ਲਿਖਾਰੀ ਬਾਲਮੀਕੀ ਨੇ ਸਮੁੰਦਰ ਵਿੱਚ ਸੁਟਵਾ ਦਿੱਤਾ ਸੀ। ਇਸ
ਦਾ ਕਾਰਣ ਇਹ ਸੀ ਕਿ ਇਹ "ਹਨੂਮਾਨ ਨਾਟਕ" ਇਨ੍ਹਾਂ ਵਧੀਆ ਲਿਖਿਆ ਗਿਆ ਸੀ
ਕਿ ਜੇ ਇਸਨੂੰ ਲੋਕੀ ਪੜ੍ਹਦੇ ਤਾਂ ਬਾਲਮੀਕੀ ਦੀ ਰਾਮਾਇਣ ਫੇਲ ਹੋ ਜਾਣੀ ਸੀ
ਅਤੇ ਇਹ ਗ੍ਰੰਥ ਮਸ਼ਹੂਰ ਹੋ ਜਾਣਾ ਸੀ।
ਕਮਾਲ ਹੈ ! ਬਚਿੱਤਰ ਨਾਟਕ ਦਾ ਅਵਤਾਰ ਬਾਲਮਿਕੀ,
ਇੱਨਾਂ ਧੋਖੇਬਾਜ ਨਿਕਲਿਆ, ਇਹ ਤਾਂ ਇਸ ਕਵੀ ਰਾਮ ਦੀ ਜੀਵਨੀ ਪੜ੍ਹ ਕੇ ਹੀ
ਪਤਾ ਲੱਗਾ !
ਖੈਰ ! ਇਹ ਕਵੀ ਹਿਰਦੇ
ਰਾਮ ਭੱਲਾ, ਅਕਬਰ ਦੇ ਦਰਬਾਰ ਦੇ ਨੌ ਰਤਨਾਂ ਵਿੱਚ ਇਕ ਰਤਨ ਮੰਨਿਆ ਜਾਂਦਾ
ਸੀ। ਲੇਕਿਨ ਜਹਾਂਗੀਰ ਇਸ ਤੋਂ ਇੰਨਾਂ ਚਿੜਦਾ ਸੀ ਕਿ ਉਸਨੇ ਕਵੀ
ਰਾਮ ਨੂੰ ਇਕ ਸ਼ੀਸ਼ੇ ਦੇ ਘਰ ਵਿੱਚ ਧੁੱਪ ਦੀ ਰੌਸ਼ਨੀ ਵਿਚ ਸੜਨ ਵਾਸਤੇ ਬੰਦ
ਕਰ ਦਿੱਤਾ। ਕਵੀ ਰਾਮ ਨੇ ਹਨੂਮਾਨ ਦੀ ਉਸਤਤਿ ਕੀਤੀ, ਤਾਂ ਹਨੂਮਾਨ ਨੇ
ਪਰਗਟ ਹੋਕੇ ਉਸ ਨੂੰ ਆਪਣੀਆਂ ਅੱਖਾਂ ਬਚਾਉਣ ਲਈ ਕੇਲੇ ਦੇ ਪੱਤੇ ਦਿੱਤੇ।
ਬਾਲਮੀਕੀ ਜੋ "ਬਚਿੱਤਰ ਨਾਟਕ" ਦਾ ਪਹਿਲਾ ਅਵਤਾਰ ਅਤੇ ਰਾਮਾਇਣ ਦਾ ਲਿਖਾਰੀ
ਹੈ, ਉਸਨੇ ਰਾਮ ਕਵੀ ਦਾ "ਹਨੂਮਾਨ ਨਾਟਕ" ਸਮੁੰਦਰ ਵਿੱਚ ਸੁਟਵਾ ਦਿੱਤਾ
ਸੀ। "ਹਨੂਮਾਨ ਨਾਟਕ" ਰਾਜਾ ਭੋਜ ਨੇ ਸਮੁੰਦਰ ਵਿੱਚੋ ਕੱਢਵਾਇਆ ਜੋ ਪੱਥਰ
ਦੀਆਂ ਸਿੱਲਾਂ 'ਤੇ ਲਿਖਿਆ ਹੋਇਆ ਸੀ।
ਅੱਗੇ ਹੋਰ ਸੁਣੋ ਬਚਿੱਤਰੀਉ ! ਤੁਹਾਨੂੰ ਕੋਈ ਥਾਂ ਨਹੀਂ ਲਭਣੀ
ਮੂੰਹ ਛੁਪਾਉਣ ਲਈ, ਕਵੀ ਰਾਮ ਦੇ ਇਸ "ਹਨੂਮਾਨ ਨਾਟਕ" ਬਾਰੇ ਸੁਣ ਕੇ। ਰਾਜਾ
ਭੋਜ ਦੇ ਦਰਬਾਰੀਆਂ ਨੇ "ਹਨੂਮਾਨ ਨਾਟਕ" ਲਿਖਵਾਇਆ ਅਤੇ ਇਹ ਹਸਤ ਲਿਖਿਤ "ਹਨੂਮਾਨ
ਨਾਟਕ " ਕਵੀ ਰਾਮ ਦੇ ਭਰਾ "ਕਾਂਸ਼ੀ ਰਾਮ" ਕੋਲ ਆਇਆ। ਕਾਂਸ਼ੀ ਰਾਮ ਅਕਬਰ ਦਾ
ਦਰਬਾਰੀ ਸੀ। ਕਾਂਸ਼ੀਰਾਮ ਤੋਂ ਬਾਅਦ ਬਹਾਦੁਰ ਸ਼ਾਹ ਜਫਰ ਨੇ ਇਹ "ਹਨੂਮਾਨ
ਨਾਟਕ" ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਦਿੱਤਾ। ਗੁਰੂ ਗੋਬਿੰਦ ਸਿੰਘ
ਸਾਹਿਬ ਨੂੰ ਇਹ "ਹਨੂਮਾਨ ਨਾਟਕ" ਇਨ੍ਹਾਂ ਪ੍ਰਭਾਵਿਤ ਕਰ ਗਿਆ ਅਤੇ ਵਧੀਆਂ
ਲੱਗਾ ਕਿ ਗੁਰੂ ਸਾਹਿਬ ਇਸ "ਹਨੂਮਾਨ ਨਾਟਕ" ਦੀ ਹਰ ਦੀਵਾਨ ਵਿੱਚ ਦੋ ਵੇਲੇ
ਕਥਾ ਕਰਵਾਉਣ ਲੱਗ ਪਏ ਅਤੇ ਉਨ੍ਹਾਂ ਦੇ ਕਮਰ ਕੱਸੇ ਵਿੱਚ ਇਸ "ਹਨੂਮਾਨ
ਨਾਟਕ" ਦੀ ਪੋਥੀ ਹਰ ਵੇਲੇ ਪਈ ਰਹਿੰਦੀ ਸੀ। ਉਹ ਹਨੂਮਾਨ ਨਾਟਕ ਦੇ ਬਹੁਤ
ਵੱਡੇ ਮੁਰੀਦ ਹੋ ਗਏ ਸੀ।
ਇਹ ਸਾਰਾ ਕੁਝ ਪੜ੍ਹ ਕੇ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਮੈਂ ਕੀ ਬੋਲ
ਰਿਹਾ ਹਾਂ, ਜਾਂ ਮੇਰੇ ਦਿਮਾਗ ਨੂੰ ਕੁਝ ਹੋ ਗਿਆ ਹੈ। ਮੇਰੇ ਵੀਰੋ
ਪਰੇਸ਼ਾਨ ਨਾ ਹੋਵੋ। ਕਵੀ ਰਾਮ ਦਾ ਇਹ "ਹਨੂਮਾਨ ਨਾਟਕ" ਅੱਜ ਵੀ ਛੱਪ ਰਿਹਾ
ਹੈ ਅਤੇ ਦਰਬਾਰ ਸਾਹਿਬ ਜੀ ਦੇ ਬਾਹਰ ਹੀ ਇਕ ਛਾਪੇ ਖਾਨੇ ਵਿਚ ਛਾਪਿਆ ਜਾ
ਰਿਹਾ ਹੈ। ਅਤੇ ਉਹ ਹੀ ਪਬਲੀਸ਼ਰ ਇਸਨੂੰ ਛਾਪ ਰਿਹਾ ਹੈ ਜਿਸਨੇ "ਬਚਿੱਤਰ
ਨਾਟਕ" ਨੂੰ "ਸ਼੍ਰੀ ਦਸਮ ਗ੍ਰੰਥ ਸਾਹਿਬ ਜੀ" ਅਤੇ "ਸ਼੍ਰੀ ਗੁਰੂ ਦਸਮ ਗ੍ਰੰਥ
ਸਾਹਿਬ ਜੀ" ਦਾ ਨਾਮ ਦੇ ਕੇ ਬਹੁਤ ਵੱਡੀ ਗਿਣਤੀ ਵਿੱਚ ਇਸ ਦਾ ਪ੍ਰਚਾਰ ਕੀਤਾ।
ਬਿਲਕੁਲ ਠੀਕ ਪਹਿਚਾਨਿਆਂ ਤੁਸਾਂ ! ਇਹ ਪਬਲੀਸ਼ਰ ਹੈ, ਭਾਈ ਚਤਰ ਸਿੰਘ ਭਾਈ
ਜੀਵਨ ਸਿੰਘ !
ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ ਜੇ, ਆਉਣ ਵਾਲੇ ਸਮੇਂ ਅੰਦਰ "ਬਚਿੱਤਰ
ਨਾਟਕ" ਦੇ ਨਾਲ ਨਾਲ ਇਸ "ਹਨੂਮਾਨ ਨਾਟਕ" ਦਾ ਵੀ ਪ੍ਰਕਾਸ਼ ਗੁਰੂ ਗ੍ਰੰਥ
ਸਾਹਿਬ ਜੀ ਨਾਲ ਕਰ ਦਿੱਤਾ ਜਾਵੇ, ਕਿਉਂਕਿ ਇਹ ਪ੍ਰਚਾਰ ਤਾਂ ਪਹਿਲਾ ਹੀ ਕਰ
ਦਿੱਤਾ ਗਿਆ ਹੈ, ਕਿ ਗੁਰੂ ਗੋਬਿੰਦ ਸਿੰਘ ਸਾਹਿਬ ਇਸ "ਹਨੂਮਾਨ ਨਾਟਕ" ਦੀ
ਕਥਾ ਦੋਹਾਂ ਦੀਵਾਨਾਂ ਵਿੱਚ ਕਰਵਾਉਂਦੇ ਸੀ। ਫਿਰ ਬੁੱਢਾ ਦਲ ਤਾਂ ਇਸ ਗਲ
'ਤੇ ਕਦੋਂ ਦੀ ਮੁਹਰ ਵੀ ਲਾਅ ਚੁਕਾ ਹੈ। ਜੇ ਗੁਰੂ ਸਾਹਿਬ "ਹਨੂਮਾਨ ਨਾਟਕ"
ਦੀ ਕਥਾ ਕਰਵਾਉਂਦੇ ਸਨ, ਤੇ ਜੇ ਇਹ ਬਚਿੱਤਰੀਏ ਕਰਵਾਉਣ ਲਗ ਪੈਣ ਤਾਂ
ਕੇੜ੍ਹੀ ਮਾੜੀ ਗੱਲ ਹੈ। ਨਾਲੇ ਤੁਸੀਂ ਗੁਰੂ ਸਾਹਿਬ ਨਾਲੋਂ ਬਹੁਤੇ ਸਿਆਣੇ
ਹੋ ?
ਹੁਣ ਤੁਸੀਂ ਕਹੋਗੇ ਕਿ ਮੇਰੀ ਇਸ ਬਕਵਾਸ ਦਾ ਮੇਰੇ
ਕੋਲ ਸ੍ਰੋਤ ਅਤੇ ਸਬੂਤ ਕੀ ਹੈ ? ਮੇਰੇ ਵੀਰੋ ! ਸ੍ਰੋਤ ਵੀ ਮੌਜੂਦ ਹੈ
ਅਤੇ ਸਬੂਤ ਵੀ ਮੌਜੂਦ ਹੈ । ਪੰਥ ਦੋਖੀਆਂ ਨੇ ਸਿੱਖੀ ਦੇ ਇਰਦ ਗਿਰਦ ਇੰਨਾਂ
ਵੱਡਾ ਅਤੇ ਘਣਾ ਜਾਲ ਸੁੱਟ ਦਿੱਤਾ ਹੈ ਕਿ ਸਿੱਖ ਹਲੀ ਵੀ ਸੁਚੇਤ ਨਾਂ ਹੋਇਆ,
ਤਾਂ ਸਿੱਖੀ ਇਸ ਜਾਲ ਵਿੱਚ ਤੜਫ ਤੜਫ ਕੇ ਦਮ ਤੋੜ ਦੇਵੇਗੀ।
ਪੂਰੀ ਰਿਪੋਰਟ ਹੇਠ ਦਿੱਤੇ ਲਿੰਕ ਤੋਂ ਲਈ ਗਈ ਹੈ। ਤੁਸੀਂ ਆਪ ਵੀ ਪੜ੍ਹ
ਸਕਦੇ ਹੋ ਜੀ।
Source:
https://www.scribd.com/doc/205998072/Hanuman-Natak-in-Gurmukhi-by-Hirdaya-Ram-Bhalla
ਨੋਟ :
-
ਬਚਿੱਤਰ ਨਾਟਕ ਉਰਫ ਅਖੌਤੀ ਦਸਮ ਗ੍ਰੰਥ ਦੀਆਂ 90 ਫੀਸਦੀ ਰਚਨਾਵਾਂ ਇਸੇ
ਦੀਆਂ ਲਿਖੀਆਂ ਹੋਈਆਂ ਹਨ।
-
ਇਸ ਲੇਖ ਦਾ ਸ਼੍ਰੋਤ ਦੱਸਣ ਲਈ, ਦਾਸ
ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦੀ ਹੈ।