Share on Facebook

Main News Page

ਵਡਾਲਾ ਜੀ! ਤੁਹਾਨੂੰ ਕਲਮਾਂ ਦੀ ਤਾਕਤ ਦਾ ਤਾਂ ਪਤਾ ਲਗ ਗਿਆ, ਲੇਕਿਨ ਕਲਮਾਂ ਦੀ ਕਿਸਮ ਦੀ ਪਛਾਣ ਨਹੀਂ !
-: ਇੰਦਰਜੀਤ ਸਿੰਘ, ਕਾਨਪੁਰ

ਵਡਾਲਾ ਜੀ ਇੱਕ ਇੰਟਰਵਿਊ ਵਿੱਚ ਕਹਿੰਦੇ ਹਨ ਕਿ, "ਸਾਨੂੰ ਉਹ ਸਿੱਖ ਚਾਹੀਦੇ ਹਨ, ਜੋ ਕਲਮ ਦੇ ਧਨੀ ਹੋਣ !"

ਵਡਾਲਾ ਜੀ! ਕਲਮਾਂ ਦਿਲ ਵਿੱਚ ਪੰਥ ਦਰਦ ਨਾਲ ਬਣੇ ਜ਼ਖਮਾਂ ਤੋਂ ਉਠੇ ਦਰਦ ਦੇ ਨਾਲ ਉਠਦੀਆਂ ਨੇ, ਤੇ ਉਨ੍ਹਾਂ ਜ਼ਖਮਾਂ ਤੋਂ ਰਿਸਦੇ ਖੂਨ ਦੀ ਸਿਆਹੀ ਨਾਲ ਅੱਖਰ ਉਕੇਰਦੀਆਂ ਨੇ। ਕਿਸੇ ਅਜੈਂਸੀ ਦੇ ਪਾਏ ਜੂਠੇ ਟੁਕੜਾਂ ਨਾਲ ਉਠੀਆਂ ਕਲਮਾਂ ਕੋਲ ਅੱਖਰ ਤਾਂ ਹੁੰਦੇ ਨੇ, ਕ੍ਰਾਂਤੀ ਨਹੀਂ !   ਜਿਸ ਤਰ੍ਹਾਂ ਬਲਵਿੰਦਰ ਸਿੰਘ ਬੋਪਾਰਾਏ ਉਰਫ ਪੁੜੈਣ ਦੀ ਕਲਮ ਜੋ ਜਾਅ ਜਾਅਲੀ ਪਹਿਰੇਦਾਰ ਅਖਬਾਰ ਚਲਾਉਂਦੀ ਹੈ... ਕਿਉਂ !

ਇਹ ਕਿਸੇ ਪੰਥ ਦਰਦੀ ਦੀ ਕਲਮ ਦਾ ਹੀ ਕਮਾਲ ਹੈ, ਜਿਸਨੇ ਅੱਜ ਤੁਹਾਨੂੰ ਬੇਨਕਾਬ ਕਰਕੇ, ਭੋਲੇ ਭਾਲੇ ਸਿੱਖਾਂ ਨੂੰ ਤੁਹਾਡੇ ਆਕਾ ਦੇ ਸੁੱਟੇ ਜਾਲ ਤੋਂ ਬਚਾ ਲਿਆ ਹੈ !

ਕਲਮਾਂ ਸਲਤਨਤ ਦਾ ਤਾਜ਼ ਵੀ ਸਿਰਜਦੀਆਂ ਨੇ ਅਤੇ ਸਲਤਨਤਾਂ ਦੇ ਤਖਤੇ ਵੀ ਪਲਟ ਕੇ ਰਖ ਦਿੰਦੀਆਂ ਨੇ !

ਕਲਮਾਂ ਦੁਨੀਆਂ ਨੂੰ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਵਰਗਾ ਸਮਰੱਥ ਸ਼ਬਦ ਗੁਰੂ ਵੀ ਬਖਸ਼ਦਿਆਂ ਨੇ ਅਤੇ ਬਚਿਤੱਰ ਨਾਟਕ ਵਰਗਾ ਕੂੜ ਪੋਥਾ ਵੀ ਲਿਖਦੀਆਂ ਨੇ, ਜਿਸ ਦੇ ਤੁਸੀਂ ਪੁਜਾਰੀ ਹੋ ! ਦੂਜੇ ਸ਼ਬਦਾਂ ਵਿੱਚ, ਕਲਮਾਂ ਵਿਚੋਂ ਅੰਮ੍ਰਿਤ ਦੀ ਧਾਰ ਵੀ ਨਿਕਲਦੀ ਹੈ ਜੋ ਇਕ ਪਵਿਤੱਰ ਸੋਮਾਂ ਬਣਾਂ ਦਿੰਦੀ ਹੈ, ਜਿਸ ਵਿੱਚ ਚੁੱਭੀ ਲਾਉਣ ਵਾਲ ਕਾਂ ਹੰਸ ਬਣ ਜਾਂਦਾ ਹੈ।

ਦੂਜੇ ਪਾਸੇ ਕੁੱਝ ਕੁੱਝ ਕਲਮਾਂ ਸੱਪ ਦੇ ਫੱਨ ਵਾਂਗ ਜ਼ਹਿਰ ਵੀ ਛੱਡਦਿਆਂ ਹਨ, ਜਿਸ ਨਾਲ ਬਚਿੱਤਰ ਰਚਨਾਵਾਂ ਪੈਦਾ ਹੁੰਦੀਆਂ ਹਨ, ਜਿਨ੍ਹਾਂ ਨਾਲ ਇੱਕ ਚੰਗਾ ਭਲਾ ਮਨੁੱਖ ਵਿਭਚਾਰੀ, ਨਸ਼ੇੜੀ ਅਤੇ ਕੁਕਰਮੀ ਬਣ ਜਾਂਦਾ ਹੈ।

ਵਡਾਲਾ ਜੀ! ਜ਼ਹਿਰ ਗਾਉਣ ਵਾਲੇ ਅਤੇ ਜ਼ਹਿਰ ਬੋਲਣ ਵਾਲਿਆਂ ਨੂੰ ਕਲਮਾਂ ਦੀਆਂ ਕਿਸਮਾਂ ਬਾਰੇ ਕੀ ਪਤਾ !

ਸ਼ਾਇਦ ਤੁਸਾਂ ਅੱਜ ਤੱਕ ਕੁੱਝ ਲਿਫਾਫਿਆਂ ਨਾਲ ਖਰੀਦੀਆਂ ਕਲਮਾਂ ਹੀ ਵੇਖੀਆਂ ਹਨ, ਪੰਥ ਦੇ ਹਿੱਤ ਵਿੱਚ ਕੁਰਬਾਨ ਹੋ ਜਾਣ ਵਾਲੀਆਂ ਕਲਮਾਂ ਨਾਲ ਤੁਹਾਡਾ ਅੱਜ ਤੱਕ ਵਾਹ ਨਹੀਂ ਪਿਆ !


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top