Share on Facebook

Main News Page

ਵਾਹ ਨੀ ਚੰਦਰੀ ਸਿਆਸਤੇ !
-: ਇੰਦਰਜੀਤ ਸਿੰਘ, ਕਾਨਪੁਰ

ਬਥੇਰਾ ਭੌਂਕੇ ਦਸ ਦਿਨ, ਭੌਂਕ ਭੌਂਕ ਕੇ ਸੰਘ ਬਹਿ ਗਿਆ ! ਬਹੁਤ ਗਾਲ੍ਹਾਂ ਖਾਦੀਆਂ, ਧਮਕੀਆਂ ਭਰੇ ਫੋਨ ਵੀ ਬਹੁਤ ਆਏ। ਪਰ ਆਪਣੇ ਮਾਲਿਕ ਦਾ ਕੂਕਰ ਚੋਰਾਂ ਦੇ ਡਰ ਨਾਲ ਭੌਂਕਣਾ ਬੰਦ ਥੋੜੀ ਕਰ ਦਿੰਦਾ ਹੈ।

ਦਿੱਲੀ ਦੇ ਸਿੱਖਾਂ ਦੇ ਵਿਵੇਕ ਅਤੇ ਸੂਝ ਬੂਝ ਦਾ ਇਮਤਿਹਾਨ ਅੱਜ ਹੋ ਗਿਆ । ਨਤੀਜ਼ਾ १ ਮਾਰਚ ਨੂੰ ਨਿਕਲਣਾ ਹੈ, ਤੱਦ ਤਕ ਸਾਡੀ ਛੁੱਟੀ ਹੈ। ਵੇਖਦੇ ਹਾਂ ਸਾਡੇ ਭੌਂਕਣ ਦਾ ਕੋਈ ਅਸਰ ਦਿੱਲੀ ਦੇ ਸਿੱਖਾਂ 'ਤੇ ਹੋਇਆ ਕਿ ਨਹੀਂ।

ਇੱਕ ਬੜੀ ਮਜ਼ੇਦਾਰ ਗਲ ਇਨ੍ਹਾਂ ਦਿਨਾਂ ਵਿਚ ਇਹ ਸਾਮ੍ਹਨੇ ਆਈ ਕਿ, ਜਿਸਨੂੰ ਅਸੀਂ ਵੋਟ ਨਾਂ ਦੇਣ ਦਾ ਹਲੂਣਾਂ ਦਿੰਦੇ ਸੀ, ਉਹ ਤਾਂ ਕਲਪਦਾ ਹੀ ਸੀ, ਲੇਕਿਨ ਜਿਸ ਦਾ ਅਸੀਂ ਸਮਰਥਨ ਕਰਦੇ ਸੀ, ਉਹ ਵੀ ਪਸੀਨੋ ਪਸੀਨਾਂ ਹੋਈ ਜਾਂਦਾ ਸੀ। ਉਨ੍ਹਾਂ ਨੂੰ ਇਹ ਡਰ ਲਗਦਾ ਸੀ ਕਿ ਇਹ ਬਚਿਤੱਰ ਨਾਟਕ ਦੇ ਪੱਕੇ ਵਿਰੋਧੀ ਹਨ, ਕਾਲਕਾ ਪੰਥ ਤੋਂ ਛੇਕੇ ਹੋਏ ਹਨ। ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇੱਕੋ ਇੱਕ ਗੁਰੂ ਮੰਨਦੇ ਹਨ। ਕਿਧਰੇ ਸਾਡੇ ਬਚਿੱਤਰੀ ਵੋਟਰ ਹੀ ਇਨ੍ਹਾਂ ਦੇ ਸਮਰਥਨ ਕਰ ਕੇ ਨਾਰਾਜ਼ ਨਾ ਹੋ ਜਾਣ !

ਵਾਹ ਨੀ ਚੰਦਰੀ ਸਿਆਸਤੇ ! ਤੈਨੂੰ ਤਾਂ ਕੰਧ 'ਤੇ ਲਿੱਖੇ ਸੱਚ ਤੋਂ ਵੀ ਡਰ ਲਗਦਾ ਹੈ ! ਗੁਰਦੁਆਰਿਆਂ ਦੇ ਪ੍ਬੰਧ ਦੀਆਂ ਚੋਣਾਂ ਦਾ ਇਹ ਸਿਸਟਮ ਪੂਰੀ ਤਰ੍ਹਾਂ ਫੇਲ ਹੈ !

ਇਸ ਵਿਸ਼ੇ 'ਤੇ ਮਿਲਦੇ ਹਾਂ १ ਮਾਰਚ २०१७ ਨੂੰ ਨਤੀਜੇ ਵਾਲੇ ਦਿਨ ! ਤੱਦ ਤੱਕ ਆਰਤੀ ਦੇ ਥਾਲ, ਘੰਟੀਆਂ, ਸ਼ੰਖ ਅਤੇ ਟੱਲ ਇਕੱਠੇ ਕਰ ਲਉ! ਬੰਗਲਾ ਸਾਹਿਬ ਤੋਂ ਮਹਿਖਾਸੁਰ ਅਤੇ ਦੁਰਗਾ ਦੀ ਕਥਾ ਤਾਂ ਤੁਸਾਂ ਬਹੁਤ ਸੁਣੀ, ਹੁਣ ਸ਼ਾਇਦ ਸਾਨੂੰ ਸ਼ਿਵ ਪੁਰਾਣ ਦੀ ਕਥਾ ਅਤੇ ਮਹਾਕਾਲ ਦੀ ਆਰਤੀ ਕਰਣ ਦੀ ਤਿਆਰੀ ਵੀ ਕਰਨੀ ਪਵੇ !

ਸੰਖਨ ਕੀ ਧੁਨ ਘੰਟਨ ਕੀ ਕਰਿ ਫੂਲਨ ਕੀ ਬਰਖਾ ਬਰਖਾਵੈਂ
ਆਰਤੀ ਕੋਟਿ ਕਰੈ ਸੁਰ ਸੁੰਦਰ ਪੇਖ ਪੁਰੰਦਰ ਕੇ ਬਲਿ ਜਾਵੈਂ ॥  ਅਖੌਤੀ ਦਸਮ ਗ੍ਰੰਥ

ਤੱਦ ਤੱਕ ਲਈ ਇਸ ਵਿਸ਼ੇ ਨੂੰ ਵਿਰਾਮ ਦਿੰਦੇ ਹੋਏ, ਗੁਰੂ ਫਤਿਹ ਜੀ !


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top