Share on Facebook

Main News Page

ਰੁਮਾਲਿਆਂ ਹੇਠ ਢੱਕਿਆ ਇਹ ਬਚਿੱਤਰ ਨਾਟਕ ਦਾ ਗੰਦ, ਹੁਣ ਬਦਬੂ ਅਤੇ ਸੜਾਂਧ ਮਾਰਨ ਲਗ ਪਿਆ ਹੈ !
-: ਇੰਦਰਜੀਤ ਸਿੰਘ, ਕਾਨਪੁਰ

ਬਚਿਤੱਰੀਉ ! ਤੁਸੀਂ ਗੁਰੂ ਦੇ ਸਿੱਖਾਂ ਦੀ ਪੱਗਾਂ ਲਾ ਸਕਦੇ ਹੋ, ਬੇਦੋਸ਼ੇ ਸਿੱਖਾਂ ਦੇ ਕਤਲ ਕਰ ਸਕਦੇ ਹੋ, ਲੇਕਿਨ ਬਚਿੱਤਰੀ ਪੋਥੇ ਵਿਚ ਲਿਖਿਆ ਗੰਦ ਮਿਟਾ ਨਹੀਂ ਸਕੋਗੇ ! ਸਿੱਖਾਂ ਦੇ ਮਨ ਵਿੱਚ ਇਹ ਸਵਾਲ ਖੜਾ ਹੋ ਚੁਕਿਆ ਹੈ ਕਿ ਇਹ ਗੰਦੀ ਕਿਤਾਬ... ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਲਿੱਖੀ ਨਹੀਂ ਹੋ ਸਕਦੀ !

ਕਿੰਨੇ ਸਿੱਖ ਮਾਰੋਗੇ ? ਪੰਜ, ਦਸ, ਵੀਹ ਜਾਂ ਸੌ ? ਲੇਕਿਨ ਇਹ ਕੂੜ ਪੋਥਾ ਤਾਂ ਹੁਣ ਉਧੜ ਕੇ ਹੀ ਰਹੇਗਾ ! ਜਿਸਨੂੰ ਤੁਸਾਂ ਇਕ ਸਦੀ ਦਾ ਰੁਮਾਲਿਆਂ ਥੱਲੇ ਢੱਕ ਢੱਕ ਕੇ ਰਖਿਆ ਹੋਇਆ ਸੀ ਤੇ ਭੋਲੇ ਭਾਲੇ ਸਿੱਖਾ ਕੋਲੋਂ ਮੱਥੇ ਟਿਕਾਈ ਜਾ ਰਹੇ ਸੀ ! ਰੁਮਾਲਿਆਂ ਹੇਠ ਢੱਕਿਆ ਇਰ ਗੰਦ, ਹੁਣ ਬਦਬੂ ਅਤੇ ਸੜਾਂਧ ਮਾਰਨ ਲਗ ਪਿਆ ਹੈ ! ਹੁਣ ਇਹ ਤੁਹਾਡੇ ਕੋਲੋਂ ਛੁਪਾਇਆਂ ਨਹੀਂ ਛੁਪ ਰਿਹਾ ।

ਇਸੇ ਲਈ ਹੁਣ ਤੁਸੀਂ ਗੁੰਡਾਗਰਦੀ 'ਤੇ ਉਤਾਰੂ ਹੋ ਗਏ ਹੋ । ਲਾ ਲਉ ਪੂਰਾ ਜੋਰ ! ਬਚਾ ਸਕਦੇ ਹੋ ਤਾਂ ਬਚਾ ਲਵੋ! ਸਿੱਖਾਂ ਦੀਆਂ ਪੱਗਾਂ ਉਤਾਰਨਾਂ ਤੁਹਾਡੇ ਬਚਿੱਤਰੀਆਂ ਦਾ ਕੋਈ ਨਵਾਂ ਕਮ ਨਹੀਂ। ਇਸ ਕੂੜ ਪੋਥੇ ਦਾ ਗੁਰੂ ਵੀ ਆਪਣੇ ਸਿੱਖਾਂ ਨਾਲ ਇਹੀ ਕੁੱਝ ਹੀ ਕਰਦਾ ਰਿਹਾ ਹੈ ! ਪੜ੍ਹੋ ਇਸਦਾ ਚਰਿਤ੍ਰ ਨੰਬਰ ७१ ,

ਦੋਹਰਾ॥
ਰਾਤਿ ਬੀਚ ਕਰਿ ਆਠ ਸੌ ਪਗਰੀ ਲਈ ਉਤਾਰਿ ॥ ਆਨਿ ਤਿਨੈ ਹਮ ਦੀਹ ਮੈ ਧੋਵਨਿ ਦਈ ਸੁਧਾਰ॥

ਘੱਗਾ ਜੀ ਵਰਗੇ ਬਜ਼ੁਰਗ ਦੀ ਪੱਗ ਤੇ ਹੱਥ ਨਹੀਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੂਲਾਂ 'ਤੇ ਹੱਥ ਪਾਇਆ ਹੈ ! ਇਹ ਮੁਗਾਲਤਾ ਨਾ ਪਾ ਲਿਆ ਜੇ ਕਿ ਘੱਗਾ ਜੀ ਵਰਗੇ ਗੁਰੂ ਕੇ ਸਿੱਖ ਤੁਹਾਡੀ ਇਸ ਕਾਯਰਾਨਾਂ ਹਰਕਤ ਤੋਂ ਡਰ ਕੇ ਬਹਿ ਜਾਣਗੇ !

ਘਰ ਘਰ ਘੱਗੇ ਪੈਦਾ ਹੋ ਚੁਕੇ ਹਨ, ਜੋ ਬੜੇ ਜ਼ੋਰਾਂ ਸ਼ੋਰਾਂ ਨਾਲ ਇਸ ਬਚਿੱਤਰੀ ਪੋਥੇ ਨੂੰ ਪੜ੍ਹ ਕੇ ਇਸ ਦਾ ਸੱਚ ਸਮਝ ਰਹੇ ਨੇ ! ਬਿਪਰਵਾਦੀ ਤਾਕਤਾਂ ਦੇ ਜੂਠੇ ਟੁੱਕੜਾਂ 'ਤੇ ਪਲਣ ਵਾਲੇ ਜਾਨਵਰੋ! ਹੁਣ ਸੰਭਲ ਕਿ ਕਿਸੇ ਸਿੱਖ ਦੀ ਪੱਗ ਨੂੰ ਹਥ ਪਾਇਆ ਜੇ, ਕਿਤੇ ਪਾਸਾ ਪੁੱਠਾ ਨਾ ਪਾ ਲਿਆ ਜੇ !


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top