Share on Facebook

Main News Page

ਜੇੜ੍ਹੀ ਗਲ ਕਮਲ ਹਸਨ ਨੂੰ ਸਮਝ ਆ ਗਈ, ਉਹ ਅੱਜ ਤਕ ਸਿੱਖਾਂ ਨੂੰ ਸਮਝ ਕਿਉਂ ਨਹੀਂ ਆਈ ?
-: ਇੰਦਰਜੀਤ ਸਿੰਘ ਕਾਨਪੁਰ

ਬਾਲੀਵੁਡ ਅਤੇ ਸਾਉਥ ਇੰਡਿਅਨ ਫਿਲਮਾਂ ਦੇ ਕਲਾਕਾਰ ਕਮਲ ਹਸਨ ਨੇ ਮਹਾਭਾਰਤ ਗ੍ਰੰਥ ਬਾਰੇ ਇਹ ਬਿਆਨ ਦਿੱਤਾ ਹੈ ਕਿ ,"ਜਿਸ ਗ੍ਰੰਥ ਵਿੱਚ ਇਕ ਔਰਤ ਦੀ ਇੱਜਤ ਨੂੰ ਹੱਥ ਪਾਇਆ ਗਿਆ , ਉਹ ਗ੍ਰੰਥ ਮਹਾਨ ਕਿਸ ਤਰ੍ਹਾਂ ਹੋ ਸਕਦਾ ਹੈ " । ਸਾਡਾ ਮਹਾਭਾਰਤ ਨਾਲ ਕੁਝ ਵੀ ਲੈਨਾਂ  ਦੇਣਾਂ  ਨਹੀਂ ਹੈ । ਇਸ ਦੀ ਚਿੰਤਾ ਜਾਂ ਤਾਂ ਹਿੰਦੂ ਭਰਾ ਕਰਣ , ਜਾਂ  ਉਸਨੂੰ ਮਹਾਨ ਗ੍ਰੰਥ ਮਨਣ ਵਾਲੇ ਕਰਣ  । ਲੇਕਿਨ ਕਮਲ ਹਸਨ ਨੇ ਸੱਚ ਦੀ ਗਲ ਕਰਣ ਦੀ ਹਿੰਮਤ ਤਾਂ ਕੀਤੀ । ਅਸੀ ਕਮਲ ਹਸਨ ਦੀ ਇਸ ਹਿੰਮਤ ਦੀ ਦਾਦ ਦਿੰਦੇ ਹਾਂ ਕਿ ਉਸਨੇ ਔਰਤਾਂ ਨੂੰ ਵਿਲਾਸਤਾ ਦੀ ਵਸਤੂ ਸਮਝਣ ਵਾਲੇ ਕਿਸੇ ਗ੍ਰੰਥ ਦੀ ਅਲੋਚਨਾਂ  ਕੀਤੀ । ਲੇਕਿਨ ਨਾਲ ਹੀ ਸਿੱਖਾਂ ਦੀ  ਸੋਚ ਤੇ ਅਫਸੋਸ ਵੀ ਹੁੰਦਾ ਹੈ ਕਿ , ਜੋ ਗਲ ਅਨਮਤਿ ਦੇ ਲੋਕਾਂ ਨੂੰ ਸਮਝ ਆ ਗਈ ਹੈ, ਉਹ ਰੂੜੀਵਾਦੀ  ਸਿੱਖਾਂ ਦੇ ਪੱਲੇ ਕਿਉਂ ਨਹੀਂ ਪੈਂਦੀ?

ਮਹਾਭਾਰਤ ਵਿੱਚ  ਤਾਂ ਇਕ ਥਾਂ ਤੇ ਦ੍ਰੋਪਦੀ ਨੂੰ ਜੂਏ ਵਿੱਚ ਹਾਰਣ ਦੀ ਗਲ ਕੀਤੀ ਗਈ ਹੈ । ਸਿੱਖਾਂ ਦੇ ਸਿਰ ਮੜ੍ਹੇ ਗਏ ਬਚਿੱਤਰ  ਨਾਟਕ (ਅਖੌਤੀ ਦਸਮ ਗ੍ਰੰਥ ) ਵਿੱਚ ਤਾਂ ਔਰਤ ਨੂੰ ਨਾਂ ਕੇਵਲ ਬੇਇੱਜਤ ਕੀਤਾ ਗਿਆ ਹੈ , ਬਲਕਿ ਉਸਨੂੰ ਤਾਂ ਥਾਂ ਥਾਂ ਤੇ ਇਕ ਬਦਚਲਨ ਅਤੇ ਵਿਭਚਾਰੀ ਵੇਸ਼ਵਾ ਨਾਲੋਂ ਵੀ ਡਿੱਗੇ ਹੋਏ ਚਰਿਤ੍ਰ ਵਾਲਾ ਸਾਬਿਤ ਕੀਤਾ ਗਿਆ ਹੈ  । ਇਸ ਗ੍ਰੰਥ ਵਿੱਚ ਇਕ ਇਸਤ੍ਰੀ , ਪੋਸਤ , ਭੰਗ ਅਤੇ ਅਫੀਮ ਵਰਗੇ ਨਸ਼ੇ ਕਰਦੀ ਹੈ । ਪਰਾਏ ਮਰਦਾ ਨਾਲ ਭੋਗ ਕਰਦੀ ਹੈ । ਅਪਣੇ ਪਤੀ ਨਾਲ ਧੋਖਾ ਕਰਦੀ ਅਤੇ ਉਸਦੀ ਮੌਜੂਦਗੀ ਵਿਚ  ਅਪਣੇ ਯਾਰ ਨਾਲ ਕਾਮ ਕ੍ਰੀੜਾ ਕਰਦਿਆ ਵਖਾਈ ਗਈ ਹੈ । ਕਾਮ ਵਿੱਚ ਮੱਤੀ ਹੋਈ ਇਸਤ੍ਰੀ  ਅਪਣੀ ਕਾਮ ਵਾਸਨਾਂ ਪੂਰੀ ਕਰਣ ਲਈ ਆਪਣੇ ਪਤੀ, ਅਪਣੇ ਯਾਰ ਅਤੇ ਅਪਣੇ ਹੀ ਬਚਿਆਂ ਦਾ ਕਤਲ ਕਰਦਿਆਂ ਵਖਾਈ ਗਈ ਹੈ ।

*
ਜਿਸ ਗ੍ਰੰਥ ਵਿਚ , ਇਕ ਇਸਤ੍ਰੀ ਅਪਣੀਆਂ ਸਖੀਆਂ ਦੇ ਸਾਮ੍ਹਣੇ , ਕਿਸੇ ਪਰਾਏ ਮਰਦ ਕੋਲੋਂ ਆਪਣੀਆਂ ਝਾਂਟਾਂ ਮੁਣਵਾਂਦੀ ਹੈ, ਅਤੇ ਉਸ ਨਾਲ ਸੰਭੋਗ ਕਰਦੀ ਹੈ । ਐਸਾ ਕਰਕੇ ਉਹ ਇਸਤ੍ਰੀ ਅਪਣੀਆਂ ਸਖੀਆਂ ਨਾਲ ਲਾਈ ਸ਼ਰਤ ਜਿੱਤ ਲੈਂਦੀ ਹੈ ।  ਇਸਤ੍ਰੀ ਦਾ ਐਸਾ ਕਿਰਦਾਰ ਵਖਾਉਣ ਵਾਲੇ ਇਸ ਅਸ਼ਲੀਲ  ਗ੍ਰੰਥ ਨੂੰ "ਦਸਮ ਬਾਣੀ " ਕਹਿਣ ਵਾਲਾ ਸਿੱਖ, ਮਰ ਕਿਉਂ ਨਹੀਂ ਜਾਂਦਾ ? 
ਪਾਨਿ ਭਰਾਯੋ ਰਾਵ ਤੇ ਨਿਜ ਕਰ ਝਾਂਟਿ ਮੂੰਡਾਇ ॥
ਹੋਡ ਜੀਤ ਲਈ ਭਈ ਤਿਨ ਅਬਲਲਾਨ ਦਿਖਾਇ ॥
ਪੰਨਾਂ 1082 , ਚਰਿਤ੍ਰ 190


*
ਜਿਸ ਗ੍ਰੰਥ ਵਿਚ ਇਕ ਇਸਤ੍ਰੀ ਅਪਣੇ ਸੂਫੀ ਪਤੀ ਨੂੰ ਇਹ ਕਹਿੰਦੀ ਹੈ ਕਿ ਜੋ ਮਨੁਖ ਨਸ਼ਾ ਨਹੀਂ ਕਰਦਾ ਉਹ ਅੰਤ ਵਿਚ ਕੁੱਤੇ ਦੀ ਮੌਤੇ ਮਰਦਾ ਹੈ । ਐਸੇ ਗ੍ਰੰਥ ਅੱਗੇ ਮੱਥਾਂ ਟੇਕਨ ਵਾਲਾ ਸਿੱਖ, ਸਿੱਖੀ ਦੇ ਨਾਂ ਤੇ ਇਕ ਕਲੰਕ ਨਹੀਂ ਤਾਂ ਹੋਰ ਕੀ ਅਖਵਾ ਸਕਦਾ ਹੈ ?
ਸੋ ਨਰ ਪਿਯਤ ਨ ਭਾਂਗ ਰਹੇ ਕੌਡੀ ਮਹਿ ਜਿਹ ਚਿਤ ॥
ਸੋ ਨਰ ਅਮਲ ਨ ਪਿਯੈ ਦਾਨ ਭੇ ਨਹਿ ਜਾ ਕੌ ਹਿਤ ॥
ਸਾਯਾਨੋ ਅਧਿਕ ਕਹਾਇ ਕਾਕ ਕੀ ਉਪਮਾ ਪਾਵਹਿ ॥
ਅੰਤ ਸਵਾਨ ਜੋ ਮਰੈ ਦੀਨ ਦੁਨਿਯਾ ਪਛੁਤਾਵਹਿ ॥
ਪੰਨਾਂ 1161


*
ਜਿਸ ਗ੍ਰੰਥ ਵਿਚ ਇਕ ਇਸਤ੍ਰੀ ਆਪਣੇ ਪਤੀ ਨੂੰ ਨਸ਼ਾਂ ਪੀਣ ਲਈ ਪ੍ਰੇਰਿਤ ਕਰਦਿਆਂ ਇਹ ਕਹਿੰਦੀ ਹੈ ਕਿ , ਨਸ਼ਾ ਕਰਨ ਵਾਲਾ ਪੁਰਖ ਕਾਮੁਕ ਇਸਤ੍ਰੀਆਂ ਨਾਲ ਅਤਿ ਦੀ ਕਾਮ ਕ੍ਰੀੜਾ ਕਰਦਾ ਹੈ । ਨਸ਼ਾ ਕਰਣ ਵਾਲਾ ਪੁਰਖ ਹਿਰਣਾਂ ਵਾਂਗ ਉੱਛਲ ਉੱਛਲ ਕੇ ਉਨ੍ਹਾਂ ਨਾਗਿਨ ਵਾਂਗ ਮਸਤ ਇਸਤ੍ਰੀਆਂ ਨਾਲ  ਸੰਭੋਗ ਕਰਕੇ ਉਨ੍ਹਾਂ ਨੂੰ ਰਜਾ ਦਿੰਦਾ ਹੈ । ਜੇੜ੍ਹਾ ਸੂਫੀ,  ਅਰਥਾਤ ਨਸ਼ਾਂ ਨਹੀਂ ਕਰਦਾ ਉਹ ਇਸਤ੍ਰੀ ਤੇ ਚੜ੍ਹਦਿਆਂ ਸਾਰ ਹੀ ਕੰਬਦਾ ਹੋਇਆ ਜਮੀਨ ਦੇ ਉਤੇ ਜਾ ਪੈਂਦਾ  ਹੈ । ਉਸਦਾ ਵੀਰਜ ਛੇਤੀ ਹੀ ਨਿਕਲ ਜਾਂਦਾ ਹੈ । ਐਸੇ ਪੁਰਖ ਨੇ ਸੰਭੋਗ ਸਵਾਹ ਕਰਣਾਂ ਹੈ । ਐਸੇ ਗ੍ਰੰਥ ਵਿਚੋ ਤਿਨ ਕੱਚੀਆ ਰਚਨਾਵਾਂ ਨੂੰ ਅਪਣਾਂ ਨਿਤਨੇਮ ਬਨਾਉਣ ਵਾਲਾ ਸਿੱਖ ਕੀ ਅਪਣੇ ਗੁਰੂ ਦਾ ਸੱਕਾ ਹੋ ਸਕਦਾ ਹੈ ?

ਭਜਹਿ ਬਾਮ ਕੈਫਿਯੈ ਕੇਲ ਜੁਗ ਜਾਮ ਮਚਾਵਹਿ ॥
ਹਰਿਣਾ ਜਿਮਿ ਉਛਲਹਿ ਨਾਰਿ ਨਾਗਰਨਿ ਰਿਝਾਵਹਿ॥
ਸੌਫੀ ਚੜਤਹਿ ਕਾਂਪਿ ਧਰਨਿ ਊਪਰਿ ਪਰੈ ॥
ਹੋ ਬਹਰਜ ਖਲਤ ਹਵੈ ਜਾਹਿ ਕਹਾ ਜੜ ਰਤਿ ਕਰੈ ॥
ਪੰਨਾਂ ਨੰਬਰ 1160

* ਜਿਸ ਗ੍ਰੰਥ ਵਿੱਚ ਇਕ ਇਸਤ੍ਰੀ ਪਰਾਏ ਮਰਦ ਨੂੰ  ਅਪਣੇ ਨਾਲ ਸੰਭੋਗ ਕਰਣ ਲਈ ਉਕਸਾਂਦੀ ਅਤੇ ਉਸਨੂੰ ਧਮਕੀ ਦਿੰਦੀ ਹੈ ਕਿ ਮੇਰੇ ਗੁਪਤ ਅੰਗ ਵਿੱਚ ਅਪਣਾਂ ਲਿੰਗ ਪਾ,  ਨਹੀਂ ਤਾਂ ਤੇਰੇ ਸੱਤ ਟੋਟੇ ਕਰ ਦਿਆਂ ਗੀ ।  ਕੀ ਇਹੋ ਜਹੇ ਗ੍ਰੰਥ ਦੀਆਂ ਤਿਨ ਬਾਣੀਆਂ ਨਾਲ ਖੰਡੇ ਦੀ ਪਾਹੁਲ ਛੱਕਣ ਵਾਲੇ ਸਿੱਖ  ਨੂੰ  ਕਦੀ ਵੀ  ਗੁਰੂ ਮੁਆਫ ਕਰੇਗਾ ਅਤੇ ਉਸ ਨੂੰ  ਸਵੀਕਾਰ ਕਰੇਗਾ ?
ਕੈ ਜੜ ਪ੍ਰਾਨਨ ਕੀ ਆਸਾ ਤਜੁ ॥
ਕੈ ਰੁਚਿ ਮਾਨਿ ਆਉ ਮੁਹਿ ਕੌ ਭਜੁ॥
ਕੈ ਤੁਹਿ ਕਾਟਿ ਕਰੈ ਸਤ ਖੰਡਾ ॥
ਕੈ ਦੈ ਮੋਰਿ ਭਗ ਬਿਖੈ ਲੰਡਾ ॥
ਪੰਨਾਂ ਨੰਬਰ 1267

* ਜਿਸ ਗ੍ਰੰਥ ਵਿਚ ਇਕ ਇਸਤ੍ਰੀ ਨੂੰ ਪੋਸਤ ਭੰਗ ਅਤੇ ਅਫੀਮ ਖਾ ਕੇ ਪਰਾਏ ਮਰਦ ਨਾਲ ਸੰਭੋਗ ਕਰਦਿਆਂ ਵਿਖਾਇਆ ਗਿਆ ਹੈ , ਕੀ ਉਸ ਗ੍ਰੰਥ ਨੂੰ "ਦਸਮ ਬਾਣੀ" ਕਹਿਣ ਵਾਲਿਆਂ ਨੂੰ ਸਿੱਖ ਅਖਵਾਉਣ ਦਾ ਕੋਈ ਅਧਿਕਾਰ ਹੈ ? ਕੀ ਐਸੇ ਸਿੱਖਾਂ ਨੂੰ ਪੰਥ ਦੋਖੀਆ ਦੀ ਸੂਚੀ ਵਿੱਚ ਦਰਜ ਨਹੀਂ ਕਰ ਲੈਣਾਂ ਚਾਹੀਦਾ ?
ਪੋਸਤ ਭਾਂਗ ਅਫੀਮ ਮਿਲਾਇ ॥ ਆਸਨ ਤਾਂ ਤਰ ਦਿਯੋ ਬਨਾਇ ॥
ਚੂੰਬਨ ਰਾਇ ਅਲਿੰਗਨ ਲਏ ॥ ਲਿੰਗ ਦੇਤ ਭਗ ਮੋ ਭਏ ॥
ਭਗ ਮੋ ਲਿੰਗ ਦਿਯੋ ਰਾਜਾ ਜਬ ॥ ਰੁਚਿ ਉਪਜੀ ਤਰਨੀ ਕੇ ਜਿਯ ਤਬ ॥
ਪੰਨਾਂ ਨੰਬਰ 1358

* ਜਿਸ ਗ੍ਰੰਥ ਵਿੱਚ ਇਕ ਇਸਤ੍ਰੀ ਅਪਣੇ ਯਾਰ ਕੋਲੋਂ ਅਪਣੇ ਪਤੀ ਦਾ ਗੁਦਾ ਭੋਗ ਕਰਵਾਉਦੀ ਹੈ,  ਅਤੇ ਉਸ ਦੀ ਗੁਦਾ  ਨੂੰ ਪੜਵਾ ਕੇ ਲਹੂ ਲੁਹਾਨ ਕਰਵਾ ਦਿੰਦੀ ਹੈ । ਕੀ ਐਸੇ ਗ੍ਰੰਥ ਨੂੰ "ਦਸਮ ਬਾਣੀ" ਕਹਿਣ ਵਾਲਾ ਪਾਪੀ ਨਹੀਂ ਤਾਂ ਹੋਰ ਕੀ ਹੋ ਸਕਦਾ ਹੈ ?
ਜਬ ਤਾਕੌ ਨ੍ਰਿਪ ਹਾਥ ਚਲਾਯੋ ॥ ਪਕਰਿ ਰਾਵ ਕੋ ਤਰੇ ਦਬਾਯੋ ॥18॥
ਨ੍ਰਿਪ ਕੋ ਪਕਰ ਭੁਜਨ ਤੇਂ  ਲਿਯੇ ॥ ਗੁਦਾ ਭੋਗ ਤਾਂਕੋ ਦ੍ਰਿੜ ਕੀਯੋ ॥
ਤੋਰਿ ਤਾਰ ਤਨ ਰੁਧਿਰ ਚਲਾਯੋ ॥ ਅਧਿਕ ਰਾਵ ਮਨ ਮਾਂਝ ਲਜਾਯੋ ॥
ਪੰਨਾਂ ਨੰਬਰ 1010

* ਜਿਸ ਗ੍ਰੰਥ ਵਿੱਚ ਇਕ ਇਸਤ੍ਰੀ ਅਪਣੇ ਪਤੀ ਨੂੰ ਮੰਜੀ ਨਾਲ ਬਨ੍ਹ ਕੇ ਉਸਨੂੰ ਪੁੱਠਾ ਕਰਕੇ,  ਉੱਸੇ ਮੰਜੀ ਤੇ ਅਪਣੇ ਯਾਰ ਨਾਲ ਭਾਂਤਿ ਭਾਂਤਿ ਦੇ  , ਚੂੰਬਨ , ਆਸਨ ਅਤੇ ਆਲਿੰਗਨ ਕਰਦੀ ਹੈ ਅਤੇ ਉਸਦਾ ਪਤੀ ਉਸ ਮੰਜੀ ਹੇਠਾ ਦਬਿਆ ਹੋਇਆ ਹਾਏ ਹਾਏ ਕਰਦਾ ਹੈ । ਕੀ ਐਸੇ ਗ੍ਰੰਥ ਨੂੰ ਦਸਮ ਗ੍ਰੰਥ ਕਹਿਣ ਵਾਲੇ ਸਿੱਖ ਨੂੰ ਡੁਬ ਕੇ  ਮਰ 
ਨਹੀਂ ਜਾਂਣਾਂ ਚਾਹੀ ਦਾ ?
ਖਾਟ ਸਾਥ ਦ੍ਰਿੜ੍ਹ ਬਾਂਧਿਕੈ ਔਧ ਦਿਯੋ ਉਲਟਾਇਕੈ॥ ਚੰਬਨ ਆਲਿੰਗਨ ਲੀਨੇ ਰੁਚਿ ਮਾਨਿਕੈ ॥.....
ਜਾਰ ਭੋਗ ਦ੍ਰਿੜ ਜਬ ਕਰਿ ਲਯੋ ॥ ਨ੍ਰਿਪ ਕੌ ਛੋਰਿ ਤਰੇਂ ਤੇ ਦਯੋ ॥
ਪੰਨਾਂ ਨੰਬਰ 1018, ਚਰਿਤਰ 139

ਮੇਰੇ ਭੋਲੇ ਵੀਰੋ ! ਇਹ ਕਹਾਨੀਆਂ ਨਾਂ ਤੁਹਾਨੂੰ  ਕਿਸੇ ਬੰਤੇ  ਭਈਏ ਨੇ ਸੁਨਾਉਣੀਆਂ ਨੇ ਤੇ ਨਾਂ  ਕਿਸੇ ਕੱਲੂ ਫੁਕਰੇ ਨੇ ।  ਇਹੋ ਜਹੀਆਂ ਕਹਾਨੀਆਂ  ਇਸ ਗੰਦੇ ਪੋਥੇ ਵਿਚ ਸੈੰਕੜੇ ਦੀ  ਗਿਣਤੀ ਵਿੱਚ ਲਿਖੀਆਂ ਹੋਈਆਂ ਨੇ । ਇਹ ਕਿਸੇ ਰਾਣੇ ਨੇ ਤੁਹਾਨੂੰ ਨਹੀਂ ਸੁਨਾਉਣੀਆਂ ਬੰਗਲਾ ਸਾਹਿਬ ਤੋਂ ।  ਉਨ੍ਹਾਂ ਤਾਂ ਅਪਣੇ ਮਤਲਬ ਦਾ ਮਸਾਲਾ ਲਭਿਆ ਹੋਇਆ ਹੈ , ਸਿੱਖਾਂ ਨੂੰ ਮੂਰਖ ਬਨਾਉਣ ਲਈ ਅਤੇ ਇੱਸੇ ਕੰਮ ਲਈ ਇਨ੍ਹਾਂ ਨੂੰ ਲਾਇਆ ਗਿਆ ਹੈ । ਸਿੱਖੀ ਦਾ ਬੇੜਾ ਗਰਕ ਕਰਣ ਲਈ ਇਹ ਇਕ ਗ੍ਰੰਥ ਹੀ ਕਾਫੀ ਹੈ ।

ਕਮਲ  ਹਸਨ ਤਾਂ ਵਚਾਰਾ ਮਹਾਭਾਰਤ ਵਿਚ ਇਕ ਇਸਤ੍ਰੀ ਨੂੰ ਜੂਏ ਵਿੱਚ ਹਾਰਣ ਦੀ ਗਲ ਕਰ ਰਿਹਾ ਹੈ ਇਥੇ ਤਾਂ ਇਸਤ੍ਰੀ  ਨੂੰ ਥਾਂ ਥਾਂ ਤੇ ਵਿਭਚਾਰ ਕਰਣ ਦੀ ਵਸਤੁ ਬਣਾਂ ਕੇ ਵਰਤਿਆ  ਜਾ ਰਿਹਾ ਹੈ। ਫਿਰ ਵੀ ਸਿੱਖ ਮੌਨ ਹੈ । ਮੌਨ ਰਹਿੰਦਾ ਤਾਂ ਕੋਈ ਅਫਸੋਸ ਨਹੀਂ ਸੀ । ਇਹੋ ਜਹੇ  ਗੰਦੇ ਗ੍ਰੰਥ ਦੀਆ ਤਿਨ ਬਾਣੀਆਂ ਨਾਲ ਖੰਡੇ ਦੀ ਪਾਹੁਲ ਛਕਣ ਵਾਲਾ  ਅਤੇ  ਉਨ੍ਹਾਂ ਨੂੰ ਅਪਣੇ ਨਿਤਨੇਮ ਵਿੱਚ ਨਿੱਤ ਪੜ੍ਹਨ ਵਾਲਾ  ਬੰਦਾ ਸਿੱਖ ਕਿਵੇਂ ਹੋ ਸਕਦਾ ਹੈ ?  ਐਸੀਆਂ ਗੰਦੀਆਂ  ਰਚਨਾਵਾਂ ਵਾਲੇ ਪੋਥੇ ਨੂੰ "ਦਸਮ ਗ੍ਰੰਥ" ਕਹਿਣ ਵਾਲਾ ਸਿੱਖ ਨਹੀਂ , ਪੰਥ ਦੋਖੀ ਅਤੇ ਗੁਰੂ ਦਾ  ਨਿੰਦਕ ਹੀ ਹੋ ਸਕਦਾ ਹੈ । ਜਿੰਨੀ ਜਲਦੀ ਹੋ ਸਕੇ, ਹੁਣ ਇਸ ਗੰਦੇ ਗ੍ਰੰਥ ਨੂੰ  ਅਪਣੇ ਪੰਥ ਵਿਚੋਂ ਬਾਹਰ ਸੁੱਟ ਦੇਣਾਂ ਚਾਹੀਦਾ ਹੈ  । ਨਹੀਂ ਤਾਂ ਪੰਥ ਨੇ ਵੀ ਬਦਨਾਮ ਹੋ ਜਾਂਣਾਂ ਹੈ ਅਤੇ ਸਰਬੰਸ ਦਾਨੀ ਗੁਰੂ ਨੂੰ ਵੀ ਪੰਥ ਦੋਖੀਆਂ ਨੇ ਬਦਨਾਮ ਕਰ ਦੇਣਾਂ ਹੈ  । ਜਿਸਦੇ ਨਾਮ ਨੂੰ  ਇਹੋ ਜਹੀਆਂ ਗੰਦੀਆਂ ਰਚਨਾਵਾਂ ਉੱਤੇ "ਪਾਤਸ਼ਾਹੀ 10" ਦੇ ਠੱਪੇ ਲਾ ਲਾ ਕੇ  ਇਸਨੂੰ ਗੁਰੂ ਦੀ ਬਾਣੀ ਐਲਾਨਿਆ ਜਾ ਰਿਹਾ ਹੈ । ਕੀ ਗੁਰਬਾਣੀ ਇਹੋ ਜਹੀ ਹੁੰਦੀ ਹੈ ? ਹੋਸ਼ ਵਿੱਚ ਆ ਜਾਉ ਨਹੀਂ ਤਾਂ ਸਾਡੇ ਸਾਰਿਆਂ ਦੀ ਅਧਿਆਤਮਿਕ ਮੌਤ ਦਾ ਕਾਰਣ ਇਹ ਗੰਦਾ ਅਸ਼ਲੀਲ ਪੋਥਾ ਹੀ ਬਣੇਗਾ !


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top