Share on Facebook

Main News Page

ਭਗੌਤੀ ਦੇਵੀ ਅੱਗੇ ਅਰਦਾਸ ਕਰਕੇ ਕਿਤੇ ਅਸੀਂ ਕੜਾਹ ਪ੍ਰਸਾਦ ਨੂੰ ਵੀ ਕੁੱਠਾ ਤਾਂ ਨਹੀਂ ਬਣਾ ਰਹੇ ?
-: ਇੰਦਰਜੀਤ ਸਿੰਘ, ਕਾਨਪੁਰ

ਅੱਜ ਮੇਰੇ ਇਕ ਮਿਤੱਰ ਵੀਰ ਦੇ ਘਰ ਸੁਖਮਨੀ ਸਾਹਿਬ ਜੀ ਦਾ ਪਾਠ ਅਤੇ ਗੁਰਬਾਣੀ ਕੀਰਤਨ ਦਾ ਪ੍ਰੋਗ੍ਰਾਮ ਸੀ । ਪਹਿਲਾਂ ਸਾਰਿਆਂ ਨੇ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਾ ਪਾਠ ਕੀਤਾ। ਉਪਰੰਤ ਰਾਗੀ ਸਿੰਘਾਂ ਨੇ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਦੇ ਮਨ ਵਿੱਚ ਅੰਮ੍ਰਿਤ ਦਾ ਸੰਚਾਰ ਕੀਤਾ। ਮੰਨ ਸ਼ੀਤਲ ਹੋ ਗਿਆ।

ਅਨੰਦ ਸਾਹਿਬ ਅਤੇ ਮੁਖਵਾਕ ਤੋਂ ਬਾਅਦ ਗਿਆਨੀ ਜੀ ਨੇ ਭਗੌਤੀ ਅਗੇ ਅਰਦਾਸਾ ਸੋਧ ਦਿੱਤਾ। ਸੰਗਤਾ ਚਾਹ ਪਾਨੀ ਛਕ ਕੇ ਆਪੋ ਆਪਣੇ ਘਰ ਜਾਣ ਲਗੀਆਂ ਤਾਂ ਦਾਸ ਨੇ ਗਿਆਨੀ ਜੀ ਅਤੇ ਰਾਗੀ ਜੱਥੇ ਨੂੰ ਇੱਕ ਸਵਾਲ ਕਰ ਦਿੱਤਾ ।

"ਗਿਆਨੀ ਜੀ, ਕੁੱਠਾ ਮਾਸ ਕੀ ਹੁੰਦਾ ਹੈ, ਅਤੇ ਸਿੱਖਾ ਨੂੰ ਉਹ ਖਾਣ ਲਈ ਕਿਉਂ ਰੋਕਿਆ ਜਾਂਦਾ ਹੈ ?" ਗਿਆਨੀ ਜੀ ਨੇ ਬਹੁਤ ਸਹਿਜੇ ਜਵਾਬ ਦੇ ਦਿੱਤਾ ਕਿ "ਮੁਸਲਮਾਨ ਵਿਧੀ ਨਾਲ ਬਣਿਆ ਮਾਸ, ਜਿਸਨੂੰ ਕਲਮਾਂ ਪੜ੍ਹ ਕੇ ਬਣਾਇਆ ਅਤੇ ਵਰਤਾਇਆ ਜਾੰਦਾ ਹੈ।" ਉਹ ਕੁੱਠਾ ਹੋ ਜਾਂਦਾ ਹੈ।

ਦਾਸ ਨੂੰ ਇਸੇ ਜਵਾਬ ਦੀ ਲੋੜ ਸੀ। ਦਾਸ ਨੇ ਗਿਆਨੀ ਜੀ ਨੂੰ ਪੁਛਿਆ ਕਿ "ਕੀ ਜੇ ਕਿਸੇ ਖਾਣ ਵਾਲੀ ਵਸਤੂ 'ਤੇ ਮੁਸਲਮਾਨ ਵੀਰ ਕਲਮਾਂ ਪੜ੍ਹ ਦੇਵੇ ਤੇ ਉਹ ਭਿੱਟ ਜਾਂਦਾ ਹੈ ਅਤੇ ਸਿੱਖ ਦੇ ਖਾਣ ਲਾਇਕ ਨਹੀਂ ਰਹਿੰਦਾ, ਤਾਂ ਤੇ ਫਿਰ ਤੁਹਾਡੇ ਦੁਰਗਾ ਦੇਵੀ ਅਗੇ ਅਰਦਾਸ ਕਰਣ ਨਾਲ ਇਹ ਕੜਾਹ ਪ੍ਰਸ਼ਾਦ ਖਾਣ ਯੋਗ ਰਹਿ ਗਿਆ ਹੈ ?"

ਤੁਹਾਡੇ ਮੁਤਾਬਿਕ ਤਾਂ ਇਹ ਵੀ ਕੁੱਠਾ ਬਣ ਗਿਆ ਹੈ ?

ਨਾ ਗਿਆਨੀ ਜੀ ਕੋਲ ਇਸ ਗਲ ਦਾ ਕੋਈ ਜਵਾਬ ਸੀ ਅਤੇ ਨਾ ਰਾਗੀ ਜੱਥੇ ਕੋਲ। ਸੰਗਤਾਂ ਵੀ ਮੰਦ ਮੰਦ ਮੁਸਕੁਰਾ ਰਹੀਆਂ ਸਨ। ਇਸ ਗਲ ਦੀ ਵਿਚਾਰ ਕਰਦਾ ਕਰਦਾ ਹੁਣੇ ਘਰ ਆਇਆ ਹਾਂ ਅਤੇ ਆਂਉਦਿਆਂ ਹੀ ਇਸ ਬਾਰੇ ਆਪਜੀ ਨਾਲ ਇਹ ਵੀਚਾਰਾਂ ਸਾਂਝੀਆਂ ਕਰਣ ਲਈ ਇਹ ਸਟੇਟਸ ਲਿਖ ਰਿਹਾ ਹਾਂ ।

ਤੁਹਾਡੇ ਵਿਚਾਰਾਂ ਦੀ ਜ਼ਰੂਰਤ ਹੈ ਕਿ, ਜੇ ਕੋਈ ਖਾਣ ਵਾਲੀ ਵਸਤੂ 'ਤੇ ਕਲਮਾਂ ਪੜ੍ਹਿਆਂ, ਉਹ ਭਿੱਟ ਜਾਂਦੀ ਹੈ ਤੇ ਚੰਡੀ ਦੀ ਵਾਰ ਪੜ੍ਹਨ ਨਾਲ ਉਹ ਪ੍ਰਸ਼ਾਦ ਕਿਸ ਤਰ੍ਹਾਂ ਬਣ ਜਾਂਦੀ ਹੈ ? ਕੀ ਮੁਸਲਮਾਨ ਵੀਰਾਂ ਦੀ ਕੁਰਾਨ, ਹਿੰਦੂ ਵੀਰਾਂ ਦੀ "ਦੁਰਗਾ ਦੀ ਵਾਰ " ਨਾਲੋਂ ਵੀ ਮਾੜੀ ਹੈ? ਮੁਸਲਮਾਨ ਵੀਰ ਤਾਂ ਫਿਰ ਵੀ "ਇਕ ਅਲਾਹ", "ਇਕ ਰੱਬ" ਦੀ ਈਬਾਦਤ ਕਰਦੇ ਹਨ। ਲੇਕਿਨ ਇਸ ਭਗੌਤੀ ਦੇ ਭਗਤ ਤਾਂ ਤੇਤੀ ਕਰੋੜ ਦੇ ਮਗਰ ਤੁਰੀ ਫਿਰਦੇ ਹਨ ! ਮੇਰੇ ਮਨ ਵਿੱਚ ਜੋ ਵਿਚਾਰ ਆਇਆ, ਤੁਹਾਡੇ ਨਾਲ ਸਾਂਝਾ ਕਰ ਦਿੱਤਾ ! ਚਿੰਤਨ ਕਰਕੇ ਇਸ ਬਾਰੇ ਨਿਰਣਾਂ ਤੁਸੀ ਆਪ ਲੈਣਾਂ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top