Share on Facebook

Main News Page

ਬਚਿੱਤਰੀ ਪੋਥੇ ਦੀਆਂ ਬਚਿੱਤਰ ਬਾਤਾਂ ! ਭਾਗ - ਪਹਿਲਾ
-: ਇੰਦਰਜੀਤ ਸਿੰਘ, ਕਾਨਪੁਰ

(ਬਚਿੱਤਰ ਨਾਟਕ ਨੇ ਸਿੱਖਾਂ ਨੂੰ ਭਗੌਤੀ ਅਤੇ ਮਹਾਕਾਲ ਵਰਗੇ ਅਨੇਕਾਂ ਹਿੰਦੂ ਦੇਵੀ ਦੇਵਤਿਆਂ ਦਾ ਹੀ ਨਹੀਂ, ਸਗੋਂ "ਵਿਸ਼ਨੂੰ ਅਵਤਾਰ" ਦਾ ਵੀ ਪੱਕਾ ਉਪਾਸਕ ਬਣਾਂ ਕੇ ਰੱਖ ਦਿੱਤਾ ਹੈ।)

ਨਿਤਨੇਮ ਵਿੱਚ ਪੜ੍ਹੀਆਂ ਜਾਣ ਵਾਲੀਆਂ "ਬਚਿੱਤਰੀ ਪੋਥੇ" ਦੀਆਂ ਤਿੰਨ ਕੱਚੀਆਂ ਰਚਨਾਵਾਂ ਵਿਚੋਂ ਇਕ ਹੈ "ਤਵਪ੍ਰਸਾਦਿ ॥ ਸਵਯੈ॥" ! ਨਿਤਨੇਮ ਵਿੱਚ ਪੜ੍ਹੀਆਂ ਜਾਂਣ ਵਾਲੀਆਂ ਇਨ੍ਹਾਂ ਰਚਨਾਵਾਂ ਦੀ ਗਲ ਕਰੀਏ ਤਾਂ ਬਚਿੱਤਰ ਨਾਟਕ ਨੂੰ ਗੁਰੂ ਦੀ ਬਾਣੀ ਮੰਨਣ ਵਾਲੇ ਸਿੱਖ ਬਹੁਤ ਔਖੇ ਹੋ ਜਾਂਦੇ ਹਨ। ਕਾਰਣ ਸਿਰਫ ਦੋ ਹਨ।

- ਪਹਿਲਾ ਕਿ 99 ਫੀ ਸਦੀ ਨਿਤਨੇਮ ਕਰਣ ਵਾਲੇ ਸਿੱਖਾਂ ਨੇ ਕਦੀ ਇਹ ਪੋਥਾ ਪੜ੍ਨਾ ਤਾਂ ਦੂਰ, ਵੇਖਿਆ ਤਕ ਨਹੀਂ ਹੁੰਦਾ।

- ਦੂਜਾ ਆਪਣੇ ਗੁਰੂ ਦੇ ਪ੍ਰਤੀ ਅਪਾਰ ਸਤਿਕਾਰ ਅਤੇ ਸ਼ਰਧਾ ਦੇ ਅੱਗੇ ਉਨ੍ਹਾਂ ਦਾ ਵਿਵੇਕ ਅਨ੍ਹਾਂ ਅਤੇ ਬੋਲਾ ਹੋ ਜਾਂਦਾ ਹੈ। ਸਾਰੀ ਉਮਰ ਇਨ੍ਹਾਂ ਰਚਨਾਵਾਂ ਨੂੰ ਇਹ ਪੜ੍ਹੀ ਤਾਂ ਜਾਂਦੇ ਹਨ, ਲੇਕਿਨ ਉਸ ਦਾ ਸ੍ਰੋਤ ਅਤੇ ਸਹੀ ਅਰਥ ਆਪਣੀ ਸਾਰੀ ਉਮਰ ਲੰਘ ਜਾਂਣ ਤੋਂ ਬਾਅਦ ਵੀ ਨਹੀਂ ਪੜ੍ਹਦੇ ਅਤੇ ਨਾ ਹੀ ਸਮਝਣਾ ਹੀ ਚਾਹੁੰਦੇ ਹਨ ! ਇੱਕ ਗੁਰਸਿੱਖ ਦਾ ਇਹ ਚੰਗਾ ਲੱਛਣ ਨਹੀਂ ਹੈ ਕਿ ਕਿਸੇ ਵੀ ਵਸਤੂ ਨੂੰ ਬਿਨਾਂ ਸਮਝੇ ਬੂਝੇ ਆਪਣੇ ਜੀਵਨ ਦਾ ਹਿੱਸਾ ਬਣਾਂ ਲਵੇ ।

ਅੱਜ "ਤਵ ਪ੍ਰਸਾਦਿ  ਸਵਯੇ" ਦੀ ਗਲ ਕਰਦੇ ਹਾਂ । ਇਸ ਰਚਨਾਂ ਰਾਹੀ ਸਿੱਖਾਂ ਨੂੰ "ਵਿਸ਼ਨੂ ਦੇਵਤੇ" ਦਾ ਪੁਜਾਰੀ ਬਣਾ ਦਿੱਤਾ ਗਿਆ ਹੈ। ਤਵ ਪ੍ਰਸਾਦਿ ਦਾ ਮਤਲਬ ਤੇਰੀ ਕ੍ਰਿਪਾ ਸੇ, ਤੇਰੀ ਦਯਾ ਦਵਾਰਾ

ਬਹੁਤ ਹੈਰਾਨੀ ਹੁੰਦੀ ਹੈ ਕਿ ਇਸ ਕੂੜ ਪੋਥੇ ਵਿੱਚ ਜਿੰਨੇ ਵੀ ਹਿੰਦੂ ਦੇਵੀ ਦੇਵਤਿਆਂ ਦੇ ਨਾਂ ਆਉਂਦੇ ਹਨ, ਇਸ ਪੋਥੇ ਨੂੰ ਗੁਰੂ ਦੀ ਬਾਣੀ ਮੰਨਣ ਵਾਲੇ ਕਹਿੰਦੇ ਹਨ ਕਿ ਇਹ ਅਕਾਲ ਪੁਰਖ ਲਈ ਵਰਤਿਆ ਗਿਆ ਸ਼ਬਦ ਹੈ। ਭਗੌਤੀ, ਕਾਲਿਕਾ, ਦੁਰਗਾ, ਮਹਾਕਾਲ, ਖੜਗਕੇਤੁ, ਅਸਿਧੁਜ, ਕਾਲ, ਸ਼ਿਵਾ, ਮਹਾਮਾਈ ਜੇ ਇਹ ਸਾਰੇ ਅਕਾਲਪੁਰਖ ਹਨ, ਤਾਂ ਫਿਰ ਇਹ "ਪਦਮਾਪਤਿ" ਕੌਣ ਹੈ ਹੁਣ ? ਜਿਸਨੂੰ ਤਵਪ੍ਰਸਾਦਿ ਸਵੈਯੇ ਪੜ੍ਹਨ ਵੇਲੇ ਅਸੀਂ ਕਹਿੰਦੇ ਹਾਂ

ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ਼੍ਰੀ ਪਦਮਾਪਤਿ ਲੈ ਹੈ॥5॥247॥
ਪੰਨਾਂ ਨੰਬਰ 35 ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ)

ਦਾਸ ਵੀ ਇਸ "ਪਦਮਾਪਤਿ" ਨੂੰ ਅਕਾਲਪੁਰਖ ਹੀ ਸਮਝ ਲੈਣਾ ਸੀ ਅਤੇ ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਮਹਾਨ ਕੋਸ਼ ਵਿੱਚ ਇਸ ਦਾ ਅਰਥ ਵੇਖ ਕੇ ਸਬਰ ਕਰ ਲੈਣਾਂ ਸੀ ਕਿ ਇਹ "ਪਦਮਾ ਦਾ ਪਤੀ" ਭਾਵ ਵਿਸ਼ਨੂੰ ਅਵਤਾਰ ਹੀ ਸਾਡਾ ਅਕਾਲ ਪੁਰਖ ਹੋਣਾ ਹੈ ਭਈ ! ਲੇਕਿਨ ਦਿਲ ਨੂੰ ਤਸੱਲੀ ਨਹੀਂ ਸੀ ਹੁੰਦੀ ਕਿ, ਇਹ ਬਚਿੱਤਰੀ ਪੋਥਾ ਸਾਨੂੰ ਇਕ ਅਕਾਲਪੁਰਖ ਨਿਰੰਕਾਰ ਪਰਮਾਤਮਾਂ ਦੀ ਉਸਤਤਿ ਕਰਣ ਦੀ ਸਿਖਿਆ ਕਿਵੇ ਦੇ ਸਕਦਾ ਹੈ ? ਇਹ ਤਾਂ ਲਿਖਿਆ ਹੀ ਇਸ ਲਈ ਗਿਆ ਹੈ ਕਿ ਸਿੱਖ, ਹਿੰਦੂ ਦੇਵੀ ਦੇਵਤਿਆਂ ਦਾ ਉਪਾਸਕ ਬਣ ਕੇ ਪੱਕਾ ਹਿੰਦੂ ਬਣ ਜਾਏ ਜਾਏ। ਆਉ ਗਲ ਕਰਦੇ ਹਾਂ ਇਸ "ਪਦਮਾ ਦੇ ਪਤੀ" ਦੀ ।

ਤਵ ਪ੍ਰਸਾਦਿ ਸਵਯੈ ਵਿੱਚ ਵਰਣਿਤ "ਪਦਮਾਪਤਿ" ਵਿਸ਼ਨੂੰ ਦੇਵਤੇ ਦਾ ਅਵਤਾਰ ਹੈ, ਜਿਸਨੂੰ "ਕਲਕਿ ਅਵਤਾਰ" ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਇਸ ਦੀ ਪੂਰੀ ਕਥਾ ਲਿੱਖਣ ਲੱਗਾ ਤਾਂ ਇਕ ਕਿਤਾਬ ਹੀ ਬਣ ਜਾਏਗੀ । ਇਸ ਬਾਰੇ ਹੇਠ ਦਿੱਤੇ ਲਿੰਕ 'ਤੇ ਜਾਕੇ ਇਸਦੀ ਪੂਰੀ ਜੀਵਨੀ ਪੜ੍ਹ ਲੈਣਾ ਜੀ । ਮੁਆਫ ਕਰਣਾਂ ਜੀ ਇਹ ਜੀਵਨੀ ਇਸ ਲਿੰਕ ਉਤੇ ਹਿੰਦੀ ਵਿੱਚ ਹੈ ।

https://kalkibhagwan.weebly.com/

https://hi.m.wikipedia.org

ਹੇਠ ਇਸ ਲਿੰਕ 'ਤੇ ਜਾਕੇ, ਜਾਂ ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਮਹਾਨ ਕੋਸ਼ ਨੂੰ ਖੋਲ ਕੇ ਇਸਦਾ ਅਰਥ "ਵਿਸ਼ਨੂੰ" ਲਿਖਿਆ ਵੀ ਪੜ੍ਹ ਲੈਣਾ ਜੀ ।

http://punjabipedia.org/topic.aspx?txt=%E0%A8%AA%E0%A8%A6%E0%A8%AE%E0%A8%BE%E0%A8%AA%E0%A8%A4%E0%A8%BF

ਸੰਖੇਪ ਵਿੱਚ ਇਸ ਬਾਰੇ ਗਲ ਕਰ ਲੈਂਦੇ ਹਾਂ। ਵਿਸ਼ਨੂੰ ਦੇ ਹੋਣ ਵਾਲੇ (Virtual) ਅਵਤਾਰ, "ਪਦਮਾਪਤਿ" ਉਰਫ "ਕਲਕਿ ਅਵਤਾਰ" ਦੀਆਂ ਦੋ ਪਤਨੀਆਂ ਹਨ ਪਹਲੀ "ਲਛਮੀ " (ਮਾਯਾ/ਰਮਾ/ ਰਮਣਾਂ) ਅਤੇ ਦੂਜੀ ਦਾ ਨਾਂ "ਪਦਮਾਂ" ਹੈ । ਇਸ ਦੂਜੀ ਪਤਨੀ ਦੇ ਨਾਂ "ਪਦਮਾਂ" ਤੋਂ ਹੀ ਇਸਨੂੰ "ਪਦਮਾਪਤਿ" ਨਾਲ ਜਾਣਿਆ ਜਾਂਦਾ ਹੈ । ਭਾਰਤ ਵਿੱਚ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੇ ਕੋਲ ਸੰਭਲ ਨਾਮ ਦਾ ਸ਼ਹਿਰ ਹੈ, ਜਿਸ ਵਿੱਚ ਇਸਦਾ ਬਹੁਤ ਵੱਡਾ ਤੀਰਥ ਅਸਥਾਨ ਹੈ । ਇਸ ਪਦਮਾਪਤਿ ਅਵਤਾਰ ਦੇ ਲੱਖਾਂ ਅਨੁਯਾਈ ਹਨ, ਜੋ ਇਸ ਤੀਰਥ 'ਤੇ ਹਰ ਵਰ੍ਹੇ ਇੱਕਠੇ ਹੁੰਦੇ ਹਨ। ਇਨ੍ਹਾਂ ਦੇ ਉਪਾਸਕਾਂ ਲਈ ਉਨ੍ਹਾਂ ਦਾ ਇਹ ਮੂਲ ਮੰਤਰ ਬਹੁਤ ਹੀ ਮਹੱਤਵਪੂਰਣ ਸਬੂਤ ਹੈ, ਜਿਸ ਵਿੱਚ ਇਸ ਅਵਤਾਰ ਦੇ ਦੋਹਾਂ ਨਾਵਾਂ ਅਤੇ ਦੋਹਾਂ ਪਤਨੀਆਂ ਦੇ ਨਾਵਾਂ ਦਾ ਜਿਕਰ ਇਕ ਥਾਂ 'ਤੇ ਹੀ ਮਿਲ ਜਾਂਦਾ ਹੈ। ਪਦਮਾਂ ਅਤੇ ਰਮਾਂ । ਰਮਾ ਦਾ ਅਰਥ ਹੈ ਲਛਮੀ ਜਾਂ ਮਾਯਾ ।

कल्कि मंत्र
'जय कल्कि जय जगत्पते, पदमापति जय रमापते '

https://kalkibhagwan.weebly.com/

ਅਰਥਾਤ : ਪੂਰੇ ਜਗਤ ਨੂੰ ਬਨਾਉਣ ਵਾਲੇ ਕਲਕੀ ਦੀ ਜੈ ਹੋਵੇ, ਪਦਮਾ ਦੇ ਪਤਿ ਅਤੇ ਰਮਾ (ਲਛਮੀ) ਦੇ ਪਤੀ ਦੀ ਜੈ ਹੋਵੇ ।

ਹੁਣ ਪਾਠਕਾਂ ਦੇ ਮਨ ਵਿੱਚ ਇਹ ਸਵਾਲ ਉਠਣਾ ਵੀ ਸਹਿਜ ਹੀ ਹੈ ਕਿ ਜਿਸ "ਪਦਮਾਪਤਿ" ਨੂੰ ਦਾਸ ਪਦਮਾਂ ਦੇਵੀ ਅਤੇ ਲਛਮੀ ਦੇਵੀ ਦਾ ਪਤੀ ਸਾਬਿਤ ਕਰਣਾਂ ਚਾਹੁੰਦਾ ਹੈ ਉਸ ਬਾਰੇ ਹਿੰਦੂਆਂ ਦੇ ਮਿਥਿਹਾਸ ਤੋਂ ਸਬੂਤ ਇਕੱਠੇ ਕਰ ਰਿਹਾ ਹੈ। ਤੁਹਾਡਾ ਸਵਾਲ ਅਤੇ ਸ਼ੰਕਾ ਬਿਲਕੁਲ ਜਾਇਜ ਹੈ। ਖਾਸ ਕਰਕੇ ਬਚਿਤੱਰੀਆਂ ਨੇ ਤਾਂ ਇਸਨੂੰ ਬਿਲਕੁਲ ਹੀ ਨਹੀਂ ਮੰਨਣਾ ! ਜੇੜ੍ਹੇ ਆਪਣੇ ਇਕੋ ਇਕ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਆਖੇ ਨਹੀਂ ਲਗਦੇ, ਉਨ੍ਹਾਂ ਨੇ ਮੇਰੇ ਆਖੇ, ਇਸ ਪਦਾਮਪਤਿ ਨੂੰ ਵਿਸ਼ਣੂ ਦਾ ਕਲਕਿ ਅਵਤਾਰ ਕਿਵੇਂ ਮੰਨ ਲੈਣਾ ਹੈ । ਚਲੋ ਕੋਈ ਨਹੀਂ ! ਇਹ ਬਚਿੱਤਰੀ ਵੀਰ ਤਾਂ ਇਸ ਬਚਿੱਤਰੀ ਪੋਥੇ ਨੂੰ ਆਪਣੇ ਗੁਰੂ ਦੀ ਲਿੱਖੀ ਬਾਣੀ ਮੰਨਦੇ ਹਨ ਨਾਂ ? ਆਉ ਵੇਖੋ ! ਇਸ ਪੋਥੇ ਦੇ ਪੰਨਾਂ ਨੰਬਰ 34 'ਤੇ ਇਸ ਰਚਨਾਂ ਦੇ ਹੇਠਾਂ ਹੀ "ਪਦਮਾਪਤਿ" ਦਾ ਸਾਫ ਸਾਫ ਅਰਥ "ਮਾਯਾ ਦਾ ਪਤੀ ਵਿਸ਼ਨੂੰ" ਲਿਖਿਆ ਹੋਇਆ ਹੈ । ਚਲੋ ਹੁਣ ਭੇਜੋ ਬੰਤੇ ਭਈਏ ਨੂੰ, ਕਿਸੇ ਸਟੇਜ 'ਤੇ ਬਹਿ ਕੇ ਇਸ ਦੀ ਪੁੱਠੀ ਸਿੱਧੀ ਵਿਆਖਿਆ ਕਰਕੇ ਇਸ ਪਦਮਾਪਤਿ (ਵਿਸ਼ਨੂੰ) ਨੂੰ ਅਕਾਲਪੁਰਖ ਸਾਬਿਤ ਕਰਣ ਦੀ ਅਸਫਲ ਕੋਸ਼ਿਸ਼ ਕਰੇ ! ਸ਼ਾਇਦ ਇਹ ਵਿਸ਼ਨੂੰ ਦਾ ਅਵਤਾਰ "ਪਦਮਾਪਤਿ" ਉਰਫ "ਕਲਕਿ ਅਵਤਾਰ"' ਸਿੱਖਾਂ ਦਾ ਅਕਾਲਪੁਰਖ ਬਣ ਜਾਏ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top