Share on Facebook

Main News Page

ਪੂਰੀ ਕੌਮ ਹੀ ਕੁੱਠਾ ਖਾ ਰਹੀ ਹੈ, ਗਾਲ੍ਹਾਂ ਸਾਡੇ ਹਿੱਸੇ ਕਿਉਂ?
-: ਇੰਦਰਜੀਤ ਸਿੰਘ ਕਾਨਪੁਰ
19 Jun 2018

ਇੱਕ ਪਾਖੰਡੀ ਕਹਿੰਦਾ, ਤੁਸੀਂ ਕੁੱਠਾ ਮਾਸ ਖਾ ਲੈਂਦੇ ਹੋ ! ਛੀ! ਕਿਹੋ ਜਿਹੇ ਸਿੱਖ ਹੋ ? ਉਸ 'ਤੇ ਤਾਂ ਕਲਮਾ ਪੜ੍ਹਿਆ ਹੁੰਦਾ ਹੈ ?

ਮੈ ਉਸ ਨੂੰ ਕਹਿਆ ਕਿ ਕਲਮਾਂ ਵੀ ਤਾਂ ਉਸ ਅੱਲ੍ਹਾ ਤਾਲਾ ਨੂੰ ਹੀ ਪੜ੍ਹਿਆ ਜਾਂਦਾ ਹੈ, ਜਿਸਨੂੰ ਤੁਸੀਂ ਅਕਾਲ ਪੁਰਖ ਕਹਿੰਦੇ ਹੋ ।

ਇੱਥੇ ਤਾਂ ਸਾਰੀ ਕੌਮ ਭਗੌਤੀ ਦੇਵੀ ਅਗੇ ਅਰਦਾਸ ਕਰਕੇ, ਕੜਾਹ ਪ੍ਰਸਾ਼ਦ ਛੱਕੀ ਜਾਂਦੀ ਹੈ, ਕੀ ਉਹ ਦੁਰਗਾ ਅੱਗੇ ਅਰਦਾਸ ਕਰਣ ਨਾਲ ਕੁੱਠਾ ਨਹੀਂ ਹੋ ਜਾਂਦਾ ?

ਦੁਰਗਾ ਪਾਠ ਵਾਲੀ ਭਗੌਤੀ ਅੱਗੇ ਅਰਦਾਸ ਕਰਕੇ ਛਕਿਆ ਪ੍ਰਸਾ਼ਦ ਕੁੱਠਾ ਅਖਵਾਏਗਾ, ਕਿ ਇੱਕ ਅੱਲ੍ਹਾ ਤਾਲਾ / ਵਾਹਿਗੁਰੂ ਅੱਗੇ ਅਰਦਾਸ ਕੀਤੀ ਵਸਤੂ ਖਾਉਣਾ ਗੁਨਾਹ ਹੈ ?

ਇਹ ਪੋਸਟ ਪੜ੍ਹ ਕੇ ਗਾਲ੍ਹਾਂ ਜਿੰਨੀਆਂ ਮਰਜ਼ੀ ਕਡ੍ਹ ਲਿਆ ਜੇ, ਅਪਣੀ ਸੇਹਤ 'ਤੇ ਕੋਈ ਫਰਕ ਪੈਣ ਵਾਲਾ ਨਹੀਂ ! ੩੩ ਕਰੋੜ ਦੇਵੀ ਦੇਵਤਿਆਂ ਅਗੇ ਕੀਤੀ ਅਰਦਾਸ ਨਾਲੋਂ ਤਾਂ ਅਵੱਲ ਅਲ੍ਹਾ ਅੱਗੇ ਅਰਦਾਸ ਕਰਕੇ ਖਾਣਾ ਕਿੱਤੇ ਸਿੱਧਾਂਤਕ, ਅਤੇ ਗੁਰਮਤਿ ਅਨੁਸਾਰੀ ਹੈ ! ਹੋ ਜਾਉ ਸ਼ੁਰੂ ਆਪਣੀਆਂ ਕੁੱਠੀਆਂ ਗਾਲ੍ਹਾਂ ਕਡ੍ਹਣ ਲਈ !


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top