Share on Facebook

Main News Page

ਨਵਜੋਤ ਸਿੰਘ ਸਿੱਧੂ ਦਾ ਕਿਰਦਾਰ !
-: ਇੰਦਰਜੀਤ ਸਿੰਘ ਕਾਨਪੁਰ
140319

ਨਵਜੋਤ ਸਿੰਘ ਸਿੱਧੂ ਅਪਣੇ ਬੜਬੋਲੇ ਪਨ ਅਤੇ ਸ਼ੇਰੋ ਸ਼ਾਇਰੀ ਕਰਕੇ ਹਮੇਸ਼ਾਂ ਹੀ ਇਕ ਮਜਾਕੀਆ ਕਿਰਦਾਰ ਵਜੋਂ ਹੀ ਜਾਣਿਆ ਗਿਆ ਹੈ । ਇਸੇ ਕਰਕੇ ਉਸਦੀ ਕਿਸੇ ਗਲ ਨੂੰ ਕੋਈ ਵੀ ਗੰਭੀਰਤਾ ਨਾਲ ਨਹੀਂ ਲੈਂਦਾ । ਸਿੱਖਾਂ ਦੀਆਂ ਅੱਖਾਂ ਵਿੱਚ ਤਾਂ ਇਹ ਉਸ ਦਿਨ ਤੋਂ ਹੀ ਡਿੱਗ ਗਿਆ ਸੀ ਜਦੋਂ ਚੰਦ ਵੋਟਾਂ ਦੀ ਖਾਤਿਰ ਉਹ ਕਦੀ ਹਵਨ ਕਰਦਿਆਂ ਦਿਸਿਆ ਅਤੇ ਕਦੀ ਆਪਣੇ ਘਰ ਵਿੱਚ ਸ਼ਿਵਲਿੰਗ ਸਥਾਪਿਤ ਕਰਕੇ, ਸਿੱਖ ਦੇ ਰੂਪ ਵਿੱਚ ਇਕ ਬਿਪਰ ਦੀ ਪੱਕੀ ਮੁਹਰ ਲੁਆ ਬੈਠਾ । ਕਦੀ ਕਦੀ ਤਾਂ ਲਗਦਾ ਹੈ ਕਿ ਇਹ ਸਿੱਖੀ ਦੇ ਭੇਖ ਵਿੱਚ ਪੱਕਾ ਬ੍ਰਾਹਮਣ ਹੈ, ਹੱਥ 'ਤੇ ਮੌਲੀਆਂ, ਮੱਥੇ 'ਤੇ ਟਿੱਕਾ ਅਤੇ ਘਰ ਵਿਚ ਸ਼ਿਵਲਿੰਗ ਰਖਣਾ ਖਾਸ ਕਰਕੇ ਜਦੋਂ ਇਹ ਬੀ.ਜੇ.ਪੀ ਦੀ ਟਿਕਟ ਤੋਂ ਚੋਵਾਂ ਲੱੜ ਰਿਹਾ ਸੀ ।

ਲੇਕਿਨ ਸਾਨੂੰ ਇਕ ਗਲ ਕਦੀ ਨਹੀਂ ਭੁਲਣੀ ਚਾਹੀਦੀ ਕਿ ਆਖਿਰ ਇਸ ਦੀ ਜ਼ਮੀਰ ਥੋੜੀ ਕੁ ਤਾਂ ਜਾਗਦੀ ਹੈ, ਸਿੱਖਾਂ ਪ੍ਰਤੀ ਦਰਦ ਹੈ। ਇਹ ਗਲ ਉਸ ਵੇਲੇ ਜਗ ਜਾਹਿਰ ਹੋ ਗਈ , ਜਦੋ ਪਾਕਿਸਤਾਨ ਦੌਰੇ 'ਤੇ ਦੌਰਾਨ ਜਨਰਲ ਬਾਜਵਾ ਨਾਲ ਕੁਝ ਮਿੰਟਾਂ ਦੀ ਮੁਲਾਕਾਤ ਵਿਚ ਇਹ ਕੌਮ ਲਈ ਤੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਲਾਂਘੇ ਦੀ ਮੰਗ ਕਰਣਾ ਨਹੀਂ ਭੁਲਿਆ । ਤੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਲਾਂਘੇ ਦਾ ਐਲਾਨ ਹੋ ਗਿਆ । ਜੇ ਇਹ ਲਾਂਘਾ ਬਣ ਗਿਆ ਤਾਂ ਇਸ ਦਾ ਸਿਹਰਾ ਸਿਰਫ ਤੇ ਸਿਰਫ ਨਵਜੋਤ ਸਿੰਘ ਸਿੱਧੂ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਹੀ ਮਿਲੇਗਾ। ਲਿਖੇ ਜਾਂਣ ਵਾਲੇ ਇਤਿਹਾਸ ਵਿੱਚ ਤਾਂ ਉਹ ਅਪਣਾਂ ਨਾਂ ਦਰਜ ਕਰ ਹੀ ਗਿਆ ਹੈ, ਆਪਣੇ ਬਿਪਰਵਾਦੀ ਕਿਰਦਾਰ ਤੋਂ ਬਾਹਰ ਆਉਣ ਦਾ ਵੀ ਉਸ ਕੋਲ ਇੱਕ ਚੰਗਾ ਮੌਕਾ ਹੈ।

ਇਸ ਬਹੁਤ ਵੱਡੇ ਕੌਮੀ ਕਾਰਜ ਲਈ ਨਾਂ ਤਾਂ ਸਿੱਖ ਕੌਮ ਨੇ ਉਸਦੀ ਚੰਗੀ ਤਰ੍ਹਾਂ ਹੌਸਲਾ ਅਫਜਾਈ ਕੀਤੀ ਹੈ ਅਤੇ ਨਾਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਨੇ ਉਸਦੀ ਕੰਡ ਠੋਕੀ । ਪੁਲਵਾਮਾ ਕਾਂਡ ਤੋਂ ਬਾਦ ਉਸਦੇ ਬਿਆਨਾਂ ਕਰਕੇ ਬੀ. ਜੇ. ਪੀ ਵਾਲਿਆਂ ਅਤੇ ਝੂਠੇ ਰਾਸ਼ਟਰ ਭਗਤਾਂ ਨੇ ਉਸ ਦੀ ਐਨੀ ਬੁਰਾਈ ਕੀਤੀ ਕਿ ਉਹ ਹੱਲੀ ਤਕ ਆਪਣੇ ਆਪ ਨੂੰ ਇਕੱਲਾ ਜਿਹਾ ਮਹਿਸੂਸ ਕਰ ਰਿਹਾ ਹੈ । ਉਸ ਦਾ ਸਾਥ ਕਿਸੇ ਨਹੀਂ ਦਿੱਤਾ । ਆਖਿਰ ਉਸਨੇ ਕੀ ਗਲਤ ਕਿਹਾ ਸੀ ? ਅਜ ਜ਼ਮਾਨਾਂ ਵੀ ਉਸ ਦਾ ਹੀ ਸਾਥ ਦਿੰਦਾ ਹੈ, ਜੋ ਜਮਾਨੇ ਦੀ ਹਾਂ ਵਿੱਚ ਹਾਂ ਮਿਲਾਈ ਜਾਵੇ । ਘਰ ਦਾ ਪੁਤੱਰ ਵਿਗੜਿਆ ਹੋਵੇ ਤਾਂ ਮਾਂ ਪਿਉ ਉਸਨੂੰ ਪੁੱਤਰ ਕਹਿਨਾਂ ਤਾਂ ਨਹੀਂ ਛੱਡ ਦਿੰਦੇ । ਉਸ ਦੀਆਂ ਗੁਰਮਤਿ ਦੇ ਉਲਟ ਕਰਤੂਤਾਂ ਨੂੰ ਭਾਵੇਂ ਵਿਸਾਰਿਆ ਨਹੀਂ ਜਾ ਸਕਦਾ, ਲੇਕਿਨ ਇਸ ਅਦੁੱਤੀ ਉਪਰਾਲੇ ਲਈ ਉਸਨੂੰ ਅੱਖ ਪਰੋਖੇ ਵੀ ਨਹੀਂ ਕੀਤਾ ਜਾ ਸਕਦਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top