Share on Facebook

Main News Page

ਉਲਹਾਮੇ ਦੇਣ ਦੀਆਂ ਆਪਣੀਆਂ ਗੰਦੀਆਂ ਆਦਤਾਂ ਛੱਡੋ !
-: ਇੰਦਰਜੀਤ ਸਿੰਘ ਕਾਨਪੁਰ
220319

ਅੱਜ ਫੇਸਬੁਕ 'ਤੇ ਕਿਸੇ ਵੀਰ ਦੀ ਇੱਕ ਬਹੁਤ ਦਰਦ ਭਰੀ ਪੋਸਟ ਪੜ੍ਹੀ । ਉਸ ਵੀਰ ਨੇ ਲਿਖਿਆ ਸੀ ਕਿ, "ਗੁਜਰਾਤ ਵਿਚ ਸੈਕੜੇ ਕਤਲ ਕਰਣ ਦਾ ਦੋਸ਼ੀ ਬਾਬੂ ਬਜਰੰਗੀ ਅਤੇ ਸਮਝੌਤਾ ਏਕਸਪ੍ਰੇਸ ਟਰੇਨ ਵਿਚ ਧਮਾਕਾ ਕਰਣ ਦਾ ਦੋਸ਼ੀ ਸਾਧੂ ਅਸੀਂਮਾ ਨੰਦ ਕੋਰਟ ਤੋਂ ਬਰੀ ਕਰ ਦਿੱਤੇ ਗਏ । ਅਤੇ ਸਾਡੇ ਤਿਨ ਨੌਜੁਆਨ ਕੁਝ ਇਤਰਾਜ ਯੋਗ ਕਿਤਾਬਾਂ ਰੱਖਣ ਦੇ ਦੋਸ਼ ਵਿਚ ਉਮਰ ਕੈਦ ਕਟ ਰਹੇ ਨੇ ।" ਪੋਸਟ ਲਿੱਖਣ ਵਾਲੇ ਵੀਰ ਨੇ ਅਪਣੇ ਦਿਲ ਦੇ ਦਰਦ ਨੂੰ ਅਪਣੇ ਸਟੇਟਸ ਵਿਚ ਲਿਖ ਕੇ ਸ਼ਾਇਦ ਅਪਣਾ ਮੰਨ ਹੌਲਾ ਕਰ ਲਿਆ । ਲੇਕਿਨ ਹੇਠਾਂ ਕੁਮੇਂਟ ਕਰਣ ਵਾਲਿਆਂ ਨੇ ਉਲਾਹਮੇ ਦੇਣ, ਅਤੇ ਦੂਜੇ ਦੇ ਸਿਰ 'ਤੇ ਆਪਣਾ ਦੋਸ਼ ਮੜ੍ਹਨ ਦੀ ਭੈੜੀ ਅਤੇ ਪੁਰਾਣੀ ਆਦਤ ਦਾ ਹੀ ਮੁਜ਼ਾਹਰਾ ਕੀਤਾ ਹੋਇਆ ਸੀ।

ਇੱਕ ਨੇ ਲਿਖਿਆ ਸੀ "ਸ਼ਰਮ ਆਤੀ ਹੈ ਇਸੇ ਵਤਨ ਕਹਿਤੇ ਹੁਏ ।" ਇੱਕ ਲਿਖਦਾ ਹੈ "ਗੁਲਾਮਾਂ ਵਾਲਾ ਜੀਵਨ " ਇੱਕ ਲਿਖਦਾ ਹੈ ਇੱਕੋ ਹੀ ਹਲ ਖਾਲਿਸਤਾਨ !" ਇੱਕ ਲਿਖਦਾ ਹੈ " ਗੁਲਾਮ ਦੇਸ਼ ਦੇ ਗੁਲਾਮ ਸਿੱਖ ।" ਇਹੋ ਜਹੇ ਅਤੇ ਇਸ ਨਾਲ ਮਿਲਦੇ ਜੁਲਦੇ ਅਨੇਕਾਂ ਹੀ ਕੁਮੇਂਟ ਹੇਠਾ ਲਿੱਖੇ ਹੋਏ ਸਨ । ਕੁਮੇਂਟ ਲਿਖਣ ਵਾਲਿਆਂ ਨੂੰ ਕੁਝ ਦੇਰ ਬਾਦ ਇਹ ਵੀ ਯਾਦ ਨਹੀਂ ਰਿਹਾ ਹੋਣਾਂ ਕਿ ਉਹ ਕਿਸ ਪੋਸਟ ਦੇ ਹੇਠਾਂ ਕੀ ਲਿੱਖ ਆਏ ਹਨ ।

ਜਿਨ੍ਹਾਂ ਵੀਰਾਂ ਨੂੰ ਪਤਾ ਨਾਂ ਹੋਵੇ ਉਨ੍ਹਾਂ ਦੀ ਜਾਣਕਾਰੀ ਲਈ ਇਥੇ ਸੰਖੇਪ ਇਹ ਦਸ ਦੇਣਾਂ ਜਰੂਰੀ ਹੈ ਕਿ ਸਮਝੌਤਾ ਏਕਸਪ੍ਰੇਸ ਬਲਾਸਟ ਦਾ ਮਾਸਟਰ ਮਾਈਡ ਕਹੇ ਜਾਣ ਵਾਲੇ, ਹਿੰਦੂ ਅਤਵਾਦੀ ਸਾਧੂ ਅਸੀਂਮਾਂ ਨੰਦ ਅਤੇ ਉਸਦੇ ਸਾਥੀਆਂ ਨੂੰ ਹਾਈ ਕੋਰਟ ਨੇ ਬਰੀ ਕਰ ਦਿੱਤਾ । ਉਥੇ ਹੀ ਗੁਜਰਾਤ ਦੰਗਿਆਂ ਵਿਚ ਸੈਂਕੜੇ ਮੁਸਲਮਾਨਾਂ ਦੇ ਕਤਲ ਦਾ ਦੋਸ਼ੀ ਬਾਬੂ ਬਜਰੰਗੀ ਵੀ ਸੁਪ੍ਰੀਮ ਕੋਰਟ ਤੋਂ ਛੱਡ ਦਿਤਾ ਗਿਆ। ਜਦਕਿ ਇਸਨੇ ਸ਼ੋਸ਼ਲ ਮੀਡੀਏ 'ਤੇ ਇੱਕ ਵੀਡੀਉ ਵਿੱਚ ਇਹ ਇੱਕਬਾਲ ਵੀ ਕੀਤਾ ਹੈ ਕਿ ਉਸਨੇ ਸੈਂਕੜੇ ਮੁਸਲਮਾਨ ਮਾਰੇ । ਦੂਜੇ ਪਾਸੇ ਤਿਨ ਸਿੱਖ ਨੌਜੁਆਨਾਂ ਅਰਵਿੰਦਰ ਸਿੰਘ (29 ਸਾਲ), ਸੁਰਜੀਤ ਸਿੰਘ (27 ਸਾਲ) ਅਤੇ ਰਣਜੀਤ ਸਿੰਘ (29ਸਾਲ) ਨੂੰ ਆਈ. ਪੀ. ਸੀ. ਦੀ ਧਾਰਾ 121 ਦੇ ਅਧੀਨ ਕੁਝ ਇਤਰਾਜ ਯੋਗ ਲਿਟਰੇਚਰ ਅਪਣੇ ਕੋਲ ਰੱਖਣ ਦੇ ਜੁਰਮ ਵਿੱਚ ਉਮਰ ਕੈਦ ਦੀ ਸਜਾ ਦੇ ਦਿੱਤੀ ਗਈ ।

ਇਸ ਲੇਖ ਦਾ ਮਕਸਦ ਉਨ੍ਹਾਂ ਸਾਰੇ ਵੀਰਾਂ ਨੂੰ ਜਵਾਬ ਦੇਣਾ ਹੈ ਜਿਨ੍ਹਾਂ ਇਸ ਪੋਸਟ ਦੇ ਹੇਠਾਂ ਉਹੀ ਪੁਰਾਨੇ ਅਤੇ ਰੱਟੇ ਰਟਾਏ ਕੁਮੇਂਟ ਲਿੱਖੇ ਹਨ । ਕਿਸੇ ਇੱਕ ਨੇ ਵੀ ਇਸ ਮਸਲੇ ਦਾ ਹਲ ਲਿੱਖਣ ਜਾਂ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ । ਮੈਂ ਉਨ੍ਹਾਂ ਵੀਰਾਂ ਨੂੰ ਇਹ ਪੁਛਦਾ ਹਾਂ ਜੋ ਲਿਖਦੇ ਨੇ, "ਸ਼ਰਮ ਆਤੀ ਹੈ ਇਸੇ ਵਤਨ ਕਹਤੇ ਹੁਏ "। ਡਾ ਅਮਰਜੀਤ ਸਿੰਘ ਵਰਗਿਆਂ ਨੂੰ ਆਪਣੇ ਸਟੂਡੀਉ ਵਿਚ ਬਹਿ ਕੇ ਇਹੋ ਜਹੇ ਸਲੋਗਨ ਬੋਲਦਿਆਂ ਤਾਂ ਸੋਭਦੇ ਨੇ । ਸਾਡੇ ਵਰਗੇ ਆਮ ਸਿੱਖਾਂ ਨੂੰ ਨਹੀਂ । ਜੇ ਇਸ ਵਤਨ ਵਿਚ ਸਾਡੇ ਨਾਲ ਧੱਕਾ ਹੁੰਦਾ ਹੈ, ਤਾਂ ਕਿਉ ਹੁੰਦਾ ਹੈ ? ਕੀ ਅਸਾਂ ਇਸ ਬਾਰੇ ਕਦੀ ਸੋਚਿਆ ਹੈ ? ਸਾਨੂੰ ਸਾਡਾ ਹਕ ਲੈਣਾਂ ਤਾਂ ਦੂਰ, ਸਾਨੂੰ ਕਿਸੇ ਵੀ ਦੇਸ਼ ਵਿਚ ਏਕੇ ਨਾਲ ਰਹਿਣਾ ਹੀ ਨਹੀਂ ਆਇਆ। ਅਸੀਂ ਤਾਂ ਹੱਲੀ ਵੀ ਸਰੇ ਬਜਾਰ ਅਤੇ ਗੁਰੂ ਘਰਾਂ ਵਿੱਚ ਇੱਕ ਦੂਜੇ ਦੀਆਂ ਪੱਗਾਂ ਲਾਹੁਣ ਵਿੱਚ ਰੁੱਝੇ ਹੋਏ ਹਾਂ। ਹਲੀ ਵੀ ਬਿਪਰਵਾਦੀ ਤਾਕਤਾਂ ਦੇ ਗੁਲਾਮ ਬਣ ਕੇ ਇੱਕ ਕੁਰਸੀ ਲਈ ਆਪਣੀ ਜਮੀਰ, ਆਪਣਾ ਧਰਮ ਆਪਣਾ ਪੰਥ ਸਭ ਕੁਝ ਵੇਚਣ ਲਈ ਤਿਆਰ ਬੈਠੇ ਹਾਂ । ਸ਼ਰਮ ਤਾਂ ਸਾਨੂੰ ਅਪਣੀਆਂ ਨੀਤੀਆਂ ਅਤੇ ਅੱਕਲ ਤੇ ਆਉਣੀ ਚਾਹੀ ਦੀ ਹੈ । ਜਦੋਂ ਕਿਸੇ ਘਰ ਦਾ ਮਾਲਿਕ ਹੀ ਮਰ ਜਾਵੇ, ਤਾਂ ਉਸ ਘਰ 'ਤੇ ਕਬਜਾ ਹੋਨ ਵਿਚ ਦੇਰ ਨਹੀਂ ਲਗਦੀ । ਇਹੋ ਹਾਲ ਸਾਡੀ ਕੌਮ ਦਾ ਹੋਇਆ ਪਿਆ ਹੈ । ਅਸੀਂ ਗੁਲਾਮੀ ਦੀਆਂ ਜੰਜੀਰਾ ਆਪ ਪਾਈਆਂ ਅਤੇ ਕੱਸੀਆਂ ਹੋਈਆਂ ਹਨ।

ਦੂਜਾ ਜਵਾਬ ੳਨ੍ਹਾਂ ਵੀਰਾਂ ਨੂੰ ਜਿਹੜੇ ਲਿਖਦੇ ਹਨ "ਇੱਕੋ ਹੀ ਹਲ ਖਾਲਿਸਤਾਨ" । ਇਨ੍ਹਾਂ ਤਿਨ ਵੀਰਾਂ ਨੂੰ ਉਮਰ ਕੈਦ ਹੋਣ ਦੇ ਜਿੱਮੇਵਾਰ ਹੀ ਉਹ ਲੋਗ ਹਨ, ਜੋ ਇਸ ਪਾਸੇ ਲੱਗੇ ਹੋਏ ਹਨ । ਹੁਣ 2020 ਵਾਲੇ ਉਸ ਰੋਡਮ ਰੋਡੇ ਪੱਨੂੰ ਨੂੰ ਪੁੱਛੋ ਕਿ ਇਨ੍ਹਾਂ ਤਿਨ ਵੀਰਾਂ ਲਈ ਕੀ ਕਰ ਰਿਹਾ ਹੈ । ਡਾ. ਅਮਰਜੀਤ ਸਿੰਘ ਨੂੰ ਪੁਛੋ ਕਿ ਇਨ੍ਹਾਂ ਦਾ ਕੇਸ ਲੜਨ ਲਈ ਅਗੇ ਕਿੰਨਾਂ ਕੁ ਫੰਡ ਜਮਾਂ ਕਰ ਲਿਆ ਹੈ । ਉਸ ਜੱਫੀ ਭਾਜੀ ਨੂੰ ਪੁੱਛੋ ਕਿ ਕਿਨੇ ਕੁ ਵਕੀਲਾਂ ਨਾਲ ਰਾਬਤਾ ਕਾਇਮ ਕੀਤਾ ਉਸਨੇ, ਇਨ੍ਹਾਂ ਵੀਰਾਂ ਦਾ ਕੇਸ ਲੜਨ ਲਈ । ਮੈਂ ਉਨ੍ਹਾਂ ਐਨ. ਆਰ. ਆਈ. ਵੀਰਾਂ ਕੋਲੋ ਇਹ ਪੁਛਦਾ ਹਾਂ ਕਿ ਦਰਬਾਰ ਸਾਹਿਬ ਜਾ ਕੇ ਡਾਲਰ ਅਤੇ ਸੋਨੇ ਦਾ ਢੇਰ ਲਾਅ ਆਉਂਦੇ ਹੋ । ਇਨ੍ਹਾਂ ਵੀਰਾਂ ਲਈ ਉਨ੍ਹਾਂ ਨੇ ਕਿੱਨਾਂ ਕੁ ਸੋਨਾਂ ਅਤੇ ਡਾਲਰ ਇੱਕਠੇ ਕੀਤੇ ਹਨ । ਮੈਂ ਪੁਛਦਾ ਹਾਂ ਤੁਲਸੀ ਅਤੇ ਫੁਲਕਾ ਵਰਗੇ ਵਕੀਲਾਂ ਨੂੰ ਕਿ ਤੁਸੀਂ ਇਸ ਮੌਕੇ 'ਤੇ ਕੀ ਕਰਣ ਦੀ ਸੋਚੀ ਹੈ ?

ਬਾਬੂ ਬਜਰੰਗੀ ਅਤੇ ਅਸੀਂਮਾਂ ਨਾਥ ਐਵੇ ਹੀ ਬਰੀ ਨਹੀਂ ਹੋਏ, ਉਨ੍ਹਾਂ ਦੀ ਪਿੱਠ ਤੇ ਕਈ ਹਿੰਦੂ ਸੰਗਠਨ ਖੜੇ ਹੋਏ ਹਨ । ਵਕੀਲਾਂ ਦੀ ਪੂਰੀ ਫੌਜ ਉਨ੍ਹਾਂ ਦੇ ਮੁਕਦਮੇ ਲੱੜ ਰਹੀ ਹੈ । ਫੰਡ ਕਿਥੋਂ ਅਤੇ ਕਿੱਨਾਂ ਆ ਰਿਹਾ ਹੈ, ਇਸ ਦਾ ਕੋਈ ਹਿਸਾਬ ਹੀ ਨਹੀਂ । ਤੁਸੀਂ ਕਹਿੰਦੇ ਰਹੋ "ਸ਼ਰਮ ਆਤੀ ਹੈ ਇਸੇ ਵਤਨ ਕਹਿਤੇ ਹੁਏ"। ਜਦੋਂ ਉਨ੍ਹਾਂ ਨੂੰ ਕੈਦ ਹੋਈ ਸੀ ਤਾਂ ਉਹ ਵੀ ਤੁਹਾਡੇ ਵਾਲਾ ਸਲੋਗਨ ਬੋਲ ਸਕਦੇ ਸੀ । ਨਹੀਂ ! ਉਨ੍ਹਾਂ ਨੇ ਫੰਡ ਇੱਕਠਾ ਕੀਤਾ । ਉਨ੍ਹਾਂ ਨੇ ਵਕੀਲ ਖੜੇ ਕੀਤੇ ਅਤੇ ਅਜ ਬਰੀ ਹੋ ਗਏ । ਉਨ੍ਹਾਂ ਦਾ ਖਾਲਿਸਤਾਨ ਇਸ ਤਰ੍ਹਾਂ ਬਣ ਗਿਆ । ਤੁਹਾਡੇ ਵਾਂਗ ਇੱਕ ਦੂਜੇ ਦੀਆਂ ਪੱਗਾਂ ਲਾਹੁਣ ਨਾਲ ਖਾਲਿਸਤਾਨ ਨਹੀਂ ਜੇ ਬਣਦਾ ।

ਇੱਕ ਗਲ ਆਪਣੀ ਗੰਡ ਬਨ੍ਹ ਲਵੋ ਕਿ ਹਰ ਦੇਸ਼ ਜਿਥੇ ਵੀ ਸਿੱਖ ਵਸਦਾ ਹੈ, ਖਾਲਿਸਤਾਨ ਬਣ ਸਕਦਾ ਹੈ, ਜੇ ਸਾਡੇ ਵਿਚ ਏਕਤਾ ਅਤੇ ਨੀਤੀ ਹੋਵੇ। ਜੇ ਸਾਡਾ ਇਹ ਹੀ ਹਾਲ ਰਿਹਾ ਤਾਂ ਅਸੀਂ ਖਾਲਿਸਤਾਨ ਤਾਂ ਦੂਰ "ਗੁਲਾਮਾਂ ਦੇ ਵੀ ਗੁਲਾਮ" ਬਣਕੇ ਆਪਣਾ ਜੀਵਨ ਜੀਉਂਦੇ ਅਤੇ ਮਰਦੇ ਰਹਾਂਗੇ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top