ਇਕਬਾਲੇ ਨੇ ਉਹੀ ਕਹਿਆ, ਜੋ ਅਖੌਤੀ ਦਸਮ ਗ੍ਰੰਥ ਦੇ ਪੰਨਾਂ ਨੰਬਰ
੫੨ ਅਤੇ ੫੩ 'ਤੇ ਲਿਖਿਆ ਹੋਇਆ ਹੈ। ਤੁਸਾਂ ਉਸਦਾ ਕੀ ਵਿਗਾੜ ਲੈਣਾ ਹੈ ? ਤੁਸੀਂ ਤਾਂ ਆਪ
ਤਿੰਨ ਤਿੰਨ ਕੱਚੀਆਂ ਰਚਨਾਵਾਂ ਇਸ ਕੂੜ ਪੋਥੇ ਵਿਚੋ ਰੋਜ ਸਵੇਰੇ, ਸਾ਼ਮ ਪੜ੍ਹਦੇ ਹੋ, ਤੇ
ਤੁਹਾਡਾ ਕਥਿਤ ਅੰਮ੍ਰਿਤ ਵੀ ਇਨ੍ਹਾਂ ਬਾਣੀਆਂ ਤੋਂ ਬਿਨਾਂ ਪੂਰਾ ਨਹੀਂ ਹੁੰਦਾ।
ਹੁਣ ਦੋ ਹੀ ਰਾਹ ਤੁਹਾਡੇ ਕੋਲ ਹਨ,
- ਇੱਕ ਤਾਂ ਇਸ ਪੋਥੇ ਨੂੰ ਗੁਰੂ ਗੋਬਿੰਦ ਸਿੰਘ ਜੀ
ਦੀ ਲਿੱਖੀ ਰਚਨਾ ਮੰਨ ਲਵੋ।
- ਦੂਜਾ ਇਸ ਗ੍ਰੰਥ ਨੂੰ ਇਕ ਸਿਰੇ ਤੋਂ ਨਕਾਰ ਦਿਉ।
ਜੇ ਤੁਸੀਂ ਇਸਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿੱਖੀ ਰਚਨਾ
ਮੰਨਦੇ ਹੋ, ਤਾਂ ਇਕਬਾਲੇ ਦੀ ਕਹੀ ਗਲ ਨੂੰ ਸਵੀਕਾਰ ਕਰਕੇ ਉਸਨੂੰ ਮੋਢਿਆਂ 'ਤੇ ਚੁਕ ਲਵੋ
ਅਤੇ ਜਾਪ ਸਵੈਯੇ ਅਤੇ ਚੌਪਈ ਨੂੰ ਜਮ ਜਮ ਕੇ ਪੜ੍ਹਦੇ ਰਹੋ, ਜੋ ਇਸ ਕੂੜ ਪੋਥੇ ਵਿੱਚ ਦਰਜ
ਹਨ।
ਜੇ ਤੁਸੀਂ ਇਕਬਾਲ ਸਿੰਘ ਦੇ ਬਿਆਨ ਦੇ ਖਿਲਾਫ ਹੋ, ਤਾਂ ਤੁਹਾਨੂੰ
ਇਹ ਪੋਥਾ ਸਿਰੇ ਤੋਂ ਰੱਦ ਕਰਕੇ ਇਸ ਵਿੱਚ ਲਿੱਖੇ ਇਕ ਇਕ ਅੱਖਰ ਨੂੰ ਰੱਦ ਕਰਨਾ ਪਵੇਗਾ ਅਤੇ
ਆਪਣਾਂ ਪੂਰਾ ਨਿਤਨੇਮ ਅਪਣੇ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਤੋਂ ਕਰਨਾ ਸਿੱਖਣਾ ਪਵੇਗਾ।
ਜੇ ਐਸਾ ਨਹੀਂ ਕਰ ਜਕਦੇ ਤਾਂ ਐਵੇਂ ਭੂੜਕ ਭੁੜਕ ਕੇ ਇਕਬਾਲੇ ਨੂੰ ਗਾਲ੍ਹਾਂ ਕਡ੍ਹਨ ਦਾ
ਕੋਈ ਲਾਭ ਨਹੀਂ। ਇਹ ਤਾਂ ਹੱਲੀ ਸੁ਼ਰੁਆਤ ਹੈ। ਇਹ ਕੂੜ ਪੋਥਾ ਤਾਂ ਇਹੋ ਜਹੀਆਂ ਝੂਠੀਆਂ
ਸਖੀਆਂ ਨਾਲ ਭਰਿਆ ਪਿਆ ਹੈ। ਕਿਸ ਕਿਸ ਨੂੰ ਗਾਲ੍ਹਾਂ ਕਡ੍ਹਦੇ ਰਹੋਗੇ। ਗਾਲ੍ਹਾਂ ਕਡ੍ਹਦੇ
ਕਡ੍ਹਦੇ ਤੁਹਾਡੀਆਂ ਕਈਂ ਪੀੜ੍ਹੀਆਂ ਨਿਕਲ ਜਾਣ ਗੀਆਂ, ਇਹ ਪੋਥਾ ਫਿਰ ਵੀ ਤੁਹਾਡੇ ਮਗਰੋ
ਨਹੀਂ ਲਹਿਣ ਵਾਲਾ!