ਬਚਿੱਤਰ
ਨਾਟਕ ਗ੍ਰੰਥ ਵਿਚੋਂ ਚੌਬੀਸ ਅਵਤਾਰ ਦੀ ੪੩੪ ਵੀਂ ਪੌੜ੍ਹੀ ਪੜ੍ਹਦਿਆਂ ਹੀ ਲੋਕੀ ਖੁਸ਼ ਹੋ
ਜਾਂਦੇ ਨੇ ਕਿ ਵੇਖੋ ਗੁਰੂ ਗੋਬਿੰਦ ਸਿੰਘ ਨੇ ਕਹਿਆ ਹੇ ਅਸੀਂ ਕ੍ਰਿਸ਼ਨ ਤੇ ਵਿਸ਼ਨੂੰ ਨੂੰ
ਨਹੀਂ ਮੰਨਦੇ।
ਚੌਪਈ
ਮੈਂ ਨਾ ਗਨੇਸਹਿ ਪ੍ਰਿਥਮ ਮਨਾਊਂ॥
ਕਿਸ਼ਨ ਬਿਸ਼ਨ ਕਬਹੂੰ ਨਹ ਧਿਆਊਂ॥
ਕਾਨ ਸੁਨੇ ਪਹਿਚਾਨ ਨ ਤਿਨ ਸੋ ॥
ਲਿਵ ਲਾਗੀ ਮੋਰੀ ਪਗ ਇਨ ਸੋ ॥੪੩੪॥
ਉਪਰੋਕਤ ਰਚਨਾ ਬਚਿੱਤਰ ਨਾਟਕ/ਅਖੌਤੀ ਦਸਮ ਗ੍ਰੰਥ ਦੇ ਚੌਬੀਸ (੨੪)
ਅਵਤਾਰ ਦੇ ਕ੍ਰਿਸ਼ਨ ਅਵਤਾਰ ਵਿਚ ਦਰਜ ਹੈ। ਇਸ ਵਿਚ ਲਿਖਾਰੀ ਇਕ ਪਾਸੇ ਕਹਿੰਦਾ ਹੈ
ਕਿ ਮੈਂ ਗਨੇਸ, ਕਿਸ਼ਨ, ਬਿਸ਼ਨ ਨਹੀਂ ਧਿਆਉਂਦਾ, ਕੰਨਾਂ ਨਾਲ ਸੁਣੇ ਹਨ, ਪਰ ਪਛਾਣਦਾ ਨਹੀਂ,
ਪਰ... ...
ਦੂਜੇ ਪਾਸੇ ਬੜੀ ਹੈਰਾਨੀ ਦੀ ਗੱਲ ਹੈ ਜਦ
ਕਵੀ ਕਿਸ਼ਨ ਬਿਸ਼ਨ ਧਿਆਉਂਦਾ ਹੀ ਨਹੀਂ ਹੈ, ਤਾਂ ਉਸ ਦੀ ਉਸਤਤਿ (ਵਡਿਆਈ) ਵਿਚ ਕ੍ਰਿਸ਼ਨ
ਅਵਤਾਰ ਲਿਖ ਕੇ ਇੰਨੇ ਸਾਰੇ ਪੰਨੇ ਕਾਲੇ ਕਿਉਂ ਕੀਤੇ ਹਨ ? ਫਿਰ ਕ੍ਰਿਸ਼ਨ ਅਵਤਾਰ
ਇੰਨੇ ਵਿਸਤਾਰ ਨਾਲ ਕਿਵੇਂ ਲਿਖ ਰਿਹਾ ਹੈ ?
ਲੇਕਿਨ ਲਿਖਾਰੀ ਮੰਨਦਾ ਕਿਸਨੂੰ ਹੈ ਅਤੇ
ਉਸਦਾ ਈਸਟ ਕੌਣ ਹੈ ? ਉਸਦਾ ਭੇਦ ਅਗਲੀ ੪੩੫ ਪੳੜ੍ਹੀ ਵਿੱਚ ਹੀ ਖੁਲ ਜਾਂਦਾ ਹੈ।
੪੩੪ ਵੀਂ ਪੌੜ੍ਹੀ ਤਾਂ ਬਚਿੱਤਰੀ ਪੜ੍ਹਦੇ ਨੇ ਲੇਕਿਨ ੪੩੫ ਵੀਂ ਪੌੜ੍ਹੀ ਸੰਗਤਾ ਕੋਲੋ ਛੁਪਾ
ਲੈਂਦੇ ਨੇ ਕਿ-
ਮਹਾਕਾਲ ਰਖਵਾਰ
ਹਮਾਰੋ ॥ ਮਹਾ ਲੋਹ ਮੈਂ ਕਿੰਕਰ ਥਾਰੋ ॥ ਅਪਨਾ ਜਾਨ ਕਰੋ ਰਖਵਾਰ॥ ਬਾਹਿ ਗਹੇ ਕੀ ਲਾਜ
ਬਿਚਾਰ ॥੪੩੫॥
ਮਹਾਕਾਲ ਦੇਵਤਾ ਹੀ ਸਾਡਾ ਰਖਵਾਲਾ ਹੈ ॥ ਉਹ ਲੋਹੇ ਵਾਂਗੂ ਮਜਬੂਤ ਹੈ ਤੇ ਮੈਂ ਇਕ ਕਿਨਕਾ
ਮਾਤਰ ਹਾਂ ॥
ਹੇ ਮਹਾਕਾਲ ! ਮੈਨੂੰ ਅਪਣਾ ਜਾਨ ਕੇ ਮੇਰੀ ਰਖਿਆ ਕਰ ॥ ਵਿੱਛੜ ਗਏ ਦੀ ਲਾਜ ਰੱਖ ॥੪੩੫॥
ਅਪਨਾ ਜਾਨ ਮੁਝੈ ਪ੍ਰਤਿਪਰੀਐ ॥ ਚੁਨ ਚੁਨ
ਸ਼ਤੁ ਹਮਾਰੇ ਮਰੀਐ ॥ ਦੇਗ ਤੇਗ ਜਗ ਮੈ ਦੋਊ ਚਲੈ ॥ ਰਾਖ ਆਪ ਮੁਹਿ ਅਉਰੁ ਨ ਦਲੈ ॥੪੩੬॥
ਤੁਮ ਮਮ ਕਰਹੁ ਸਦਾ ਪ੍ਰਤਿਪਾਰਾ ॥ ਤੁਮ ਸਾਹਿਬ ਮੈ ਦਾਸ ਤਿਹਾਰਾ
॥ ਜਾਨ ਅਪਨਾ ਮੁਝੈ ਨਿਵਾਜ ॥ ਆਪ ਕਰੋ ਹਮਰੇ ਸਭ ਕਾਜ॥੪੩੭॥
ਤੁਮ ਹੋ ਸਭ ਰਾਜਨ ਕੇ ਰਾਜਾ ॥ ਆਪੇ ਆਪੁ ਗਰੀਬ ਨਿਵਾਜਾ ॥ ਦਾਸ
ਜਾਨ ਕਰਿ ਕ੍ਰਿਪਾ ਕਰਹੁ ਮੁਹਿ ॥ ਹਾਰ ਪਰਾ ਮੈ ਆਨ ਦਵਾਰ ਤੁਹਿ ॥੪੩੮॥
ਪ੍ਰਥਮ ਧਰੋ ਭਗਵਤ ਕੋ ਧਯਾਨਾ॥ ਬਹੁਤ ਕਰੋ ਕਬਿਤਾ ਬਿਧਿ ਨਾਨਾ
॥ ਕਿਸ਼ਨ ਜਥਾ ਮਤ ਚਰਿਤ੍ਰ ਉਚਾਰੋ ॥ ਚੂਕ ਹੋਇ ਕਬਿ ਲੇਹੁ ਸੁਧਾਰੋ ॥੪੪੦॥
ਗੱਲ ਸਾਰੀ ਇਹ ਹੈ ਕਿ, ਇਹ ਸਿਯਾਮ ਕਵੀ
ਦੀ ਰਚਨਾ ਹੈ। ਇਹ ਕਵੀ "ਅਘੋਰੀ" ਹੈ ਅਤੇ ਮਹਾਕਾਲ ਦਾ ਪੁਜਾਰੀ ਹੈ। ਮਹਾਕਾਲ ਅਤੇ
ਸ਼ੰਕਰ ਦੇ ੧੧ਵੇਂ ਅਵਤਾਰ ਭੈਰਉ ਨੂੰ ਮੰਨਣ ਵਾਲੇ ਅਘੋਰੀ ਅਖਵਾਉਂਦੇ ਹਨ । ਇਹ ਮੁਰਦਿਆਂ ਦਾ
ਮਾਸ ਅਤੇ ਸਰਾਬ ਪੀਂਦੇ ਹਨ। ਇਸੇ ਲਈ ਇਹ ਮਹਾਕਾਲ ਨੂੰ ਸ਼ਰਾਬ ਦਾ ਭੋਗ ਲਵਾਉਂਦੇ ਹਨ । ਇਹ
ਅਘੋਰੀ ਰਾਮ, ਕ੍ਰਿਸਨ ਅਤੇ ਵਿਸ਼ਨੂੰ ਨੂੰ ਨਹੀਂ ਮੰਨਦੇ। ਇਹ ਮਹਾਕਾਲ, ਦੁਰਗਾ ਅਤੇ ਸ਼ੰਕਰ
ਦੀ ਪੂਜਾ ਕਰਦੇ ਹਨ। ਇਹੀ ਗਲ ਲਿਖਾਰੀ ੪੩੪ ਵੀ ਪੌੜ੍ਹੀ ਵਿਚ ਕਹਿ ਰਿਹਾ ਹੈ ਅਤੇ ੪੩੫ ਵੀ
ਪੌੜ੍ਹੀ ਵਿਚ ਮਹਾਕਾਲ ਦਾ ਉਪਾਸਕ ਹੋਣ ਦਾ ਦਾਵਾ ਕਰ ਰਿਹਾ ਹੈ।
ਸਾਡੇ ਭੋਲੇ ਵੀਰ ੪੩੪ਵੀਂ ਪੌੜ੍ਹੀ ਤੇ ਖੁਸ਼ ਹੋ ਕੇ ਇੰਜ ਅਟਕਦੇ ਨੇ ਕਿ ਉਨ੍ਹਾ ਨੂੰ
ਸਿਯਾਮ ਕਵੀ ਜੋ ਇਕ ਅਘੋਰੀ ਅਤੇ ਮਹਾਕਾਲ ਦੇਵਤੇ ਦਾ ਉਪਾਸਕ ਹੈ, ਦੀ ਲਿਖੀ ੪੩੫ ਪੌੜ੍ਹੀ
ਨਜ਼ਰ ਹੀ ਨਹੀਂ ਆਉਂਦੀ।