Share on Facebook

Main News Page

ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ
-: ਇੰਦਰਜੀਤ ਸਿੰਘ, ਕਾਨਪੁਰ
07.07.2021
#KhalsaNews #InderjitSingh #Kanpur #Save_Sikhi

ਸੰਸਾਰ ਦੇ ਹਰ ਜੀਵ ਉੱਤੇ ਕੁਦਰਤ ਦਾ ਇਹ ਨਿਯਮ ਲਾਗੂ ਹੈ ਕਿ, ਉਹ "ਅਪਣੀ ਨਸਲ" (OWN KIND) ਨੂੰ ਪੈਦਾ ਕਰੇ। ਅਪਣੀ ਹੀ ਪ੍ਰਜਾਤੀ/ਨਸਲ ਦੇ ਅੰਸ਼ ਨਾਲ ਉਹ ਇਕ ਪਰਿਵਾਰ (ਕੁਨਬਾ) ਬਣਾਏ ਅਤੇ ਅਪਣੇ ਬਣਾਏ ਉਸ "ਕੁਨਬੇ ਅਤੇ ਕੌਮ" ਵਿੱਚ ਹੋਰ ਵਾਧਾ ਕਰੇ ਅਤੇ ਹਰ ਹੀਲੇ, ਉਸ ਦੀ ਪੁਖਤਾ ਸੁਰਖਿਆ ਦਾ ਇੰਤਜਾਮ ਵੀ ਯਕੀਨੀ ਕਰੇ, ਤਾਂ ਜੋ ਉਹ ਪੀੜ੍ਹੀ ਦਰ ਪੀੜ੍ਹੀ ਵੱਧਦੀ ਰਹੇ ਅਤੇ ਅਪਣਾਂ ਵਜੂਦ ਕਇਮ ਰੱਖੇ।

ਕੁਦਰਤ ਦਾ ਇਹ ਨਿਯਮ ਸਿਰਫ ਇਕ ਮਨੁੱਖ 'ਤੇ ਹੀ ਲਾਗੂ ਨਹੀਂ ਹੁੰਦਾ, ਬਲਕਿ ਹਰ ਜੀਵਿਤ ਪ੍ਰਾਣੀ ਤੇ ਲਾਗੂ ਹੁੰਦਾ ਹੈ, ਭਾਂਵੇ ਉਹ ਜਮੀਨ ਤੇ ਵਿਚਰਨ ਵਾਲੇ ਪ੍ਰਾਣੀ ਹੋਣ, ਭਾਂਵੇ ਉਹ ਪਾਣੀ ਵਿੱਚ ਰਹਿਣ ਵਾਲੇ ਜੀਵ ਹੋਣ, ਭਾਂਵੇ ਉਹ ਉਡਣ ਵਾਲੇ ਪਰਿੰਦੇ ਹੋਣ। ਇਨ੍ਹਾਂ ਹੀ ਨਹੀਂ, ਦੂਸਰਿਆਂ ਜੀਵਾਂ ਦੇ ਸ਼ਰੀਰ ਵਿੱਚ ਪਲਨ ਵਾਲੇ ਪਰਜੀਵੀ (PARASITES), ਪ੍ਰੋਟੋਜੋਆ (PROTOZOA), ਬੈਕਟੀਰੀਆ (BACTERIA), ਅਤੇ ਵਾਇਰਸ (VIRUS), ਆਦਿਕ ਵੀ ਕੁਦਰਤ ਦੇ ਇਸ ਨਿਯਮ ਨਾਲ ਬੱਧੇ ਹੋਏ ਇਸ ਦਾ ਸਖਤੀ ਨਾਲ ਪਾਲਣ ਕਰਦੇ ਨੇ। ਪੇੜ ਪੌਧੇ ਅਤੇ ਸਗਲ ਬਨਸਪਤੀ ਜਿਨਾਂ ਵਿੱਚ ਵੀ ਜਾਨ ਹੈ: ਭਾਵ ਜੀਵਿਤ ਹਨ, ਉਨਾਂ ਤੇ ਵੀ ਕੁਦਰਤ ਦਾ ਇਹ ਨਿਯਮ ਉਸੇ ਤਰ੍ਹਾਂ ਲਾਗੂ ਹੁੰਦਾ ਹੈ।

ਜੋ ਪ੍ਰਜਾਤੀਆਂ (SPECIES), ਜੋ ਜਿਨਸਾਂ (BOTANIC GRAINS) ਜੋ ਕਬੀਲੇ (TRIBES), ਅਤੇ ਕੌਮਾਂ, ਕੁਦਰਤ ਦੇ ਇਸ ਨਿਯਮ ਨੂੰ ਦ੍ਰਿੜਤਾ ਨਾਲ ਨਹੀਂ ਮੰਨਦੀਆਂ, ਜਾਂ ਕੁਦਰਤ ਦੇ ਇਸ ਨਿਯਮ ਨੂੰ ਨਕਾਰ ਕੇ ਇਸ ਦਾ ਉਲੰਘਣ (VIOLATION) ਕਰਦੀਆਂ ਹਨ, ਉਹ ਜਾਤੀਆਂ, ਪ੍ਰਜਾਤੀਆਂ ਅਤੇ ਉਹ ਕੌਮਾਂ ਵਕਤ ਨਾਲ ਹੌਲੀ ਹੌਲੀ ਲੁਪਤ ਹੋ ਜਾਂਦੀਆਂ ਨੇ। ਇਸ ਦੁਨੀਆਂ ਵਿਚੋਂ ਉਨਾਂ ਦਾ ਨਾਮੋ ਨਿਸ਼ਾਨ ਮਿੱਟ ਜਾਂਦਾ ਹੈ। ਇਸ ਦੇ ਕਈ ਉਦਾਹਰਣ ਇਤਿਹਾਸ ਵਿੱਚ ਮੌਜੂਦ ਹਨ। ਬਹੁਤ ਵਡੀਆਂ ਵਡੀਆਂ ਸਭਿਯਤਾਵਾਂ (CIVILIZATIONS), ਜਿੰਨਾਂ ਨੇ ਕਿਸੇ ਵੇਲੇ, ਪੂਰੀ ਦੁਨੀਆਂ ਵਿੱਚ ਅਪਣੀ ਤਾਕਤ ਦਾ ਸਿੱਕਾ ਚਲਾਇਆ ਸੀ, ਉਹ ਅੱਜ ਪੂਰੀ ਤਰ੍ਹਾਂ ਅਲੋਪ ਹੋ ਚੁਕੀਆਂ ਹਨ। ਉਨਾਂ ਦੇ ਬਣਾਏ ਮਹਿਲ ਅਤੇ ਕਿਲੇ ਅੱਜ ਵੀ ਖੰਡ੍ਹਰਾਂ ਦੇ ਰੂਪ ਵਿੱਚ ਮੌਜੂਦ ਹਨ, ਪਰ ਉਨਾਂ ਨੂੰ ਬਨਾਉਣ ਵਾਲਿਆਂ ਦਾ ਅੱਜ ਕੋਈ ਅਤਾ ਪਤਾ ਨਹੀਂ ਹੈ।

ਹਾਈ ਸਕੂਲ ਵਿਚ ਜਦੋਂ ਜੀਵ ਵਿਗਿਆਨ (BIOLOGY) ਦਾ ਵਿਸ਼ਾ ਲਿਆ ਸੀ, ਤਾਂ ਉਸ ਵਿੱਚ ਇਕ ਚੈਪਟਰ ਸੀ, ਪ੍ਰਜਨਨ (REPRODUCTION), ਉਸ ਚੈਪਟਰ ਦੀ ਪਹਿਲੀ ਲਾਈਨ ਇਸ ਤਰ੍ਹਾਂ ਸੀ, ਜੋ ਮੈਨੂੰ ਹਮੇਸ਼ਾਂ ਯਾਦ ਰਹਿੰਦੀ ਹੈ। All Living things reproduce their own Kind. ਹਰ ਜੀਵਿਤ ਪ੍ਰਾਣੀ ਜਾਂ ਜੀਵਿਤ ਵਸਤੂ ਅਪਣੀ ਨਸਲ/ਪ੍ਰਜਾਤੀ ਨੂੰ ਜਨਮ ਦੇਂਦੀ ਹੈ। ਇਹ ਕੁਦਰਤੀ ਨਿਯਮ ਹੈ, ਜਿਸਨੂੰ ਵਿਗਿਆਨ ਨੇ ਵੀ ਮੁਹਰ ਲਾਈ ਹੈ।

ਪੇੜ ਬੂਟਿਆਂ ਦੇ ਇਹ ਪ੍ਰਜਨਨ ਅੰਗ ਉਨਾਂ ਦੇ ਫੁਲਾਂ ਵਿੱਚ ਮੌਜੂਦ ਹੁੰਦੇ ਹਨ। ਜਦੋਂ ਕੋਈ ਭੰਵਰਾ, ਤਿਤਲੀ ਜਾਂ ਕੀਟ ਪਤੰਗਾ ਫੁਲਾਂ ਦਾ ਰੱਸ ਚੂਸਨ ਲਈ ਫੁਲ ਤੇ ਬਹਿੰਦਾ ਹੈ ਤਾਂ ਉਸ ਦੇ ਪੈਰਾਂ ਨਾਲ ਹਜਾਰਾਂ ਦੀ ਤਾਦਾਤ ਵਿੱਚ ਉਸ ਫੁੱਲ ਦੇ ਪੁਰਖ ਪ੍ਰਜਨਨ ਅੰਗ ਜਿਨਾਂ ਨੂੰ ਪਾਲੇਨ ਗ੍ਰੇਨ ਕਹਿਆ ਜਾਂਦ ਹੈ ਚੰਬੜ ਜਾਂਦੇ ਨੇ। ਇਨਾਂ ਨੂੰ ਕੇਵਲ ਮਾਇਕ੍ਰੋਸਕੋਪ ਨਾਲ ਹੀ ਵੇਖਿਆ ਜਾ ਸਕਦਾ ਹੈ, ਇਹ ਇਤਨੇ ਸੂਖਮ ਹੁੰਦੇ ਹਨ। ਜਦੋਂ ਇਹ ਕੀਟ, ਪਤੰਗੇ ਦੂਸਰੇ ਫੁਲ ਤੇ ਬੈਠੇਦੇ ਹਨ, ਤਾਂ ਉਸ ਫੁਲ ਦਾ ਇਸਤਰੀ ਜਨਨ ਅੰਗ "ਸਟਿਗਮਾਂ " ਉਨਾਂ "ਪਾਲੇਨ ਗ੍ਰੇਨਸ" ਨੂੰ ਅਪਣੇ ਵਿੱਚ ਚੰਬੜਾ ਲੈਂਦਾ ਹੈ ਅਤੇ ਉਹ ਹੌਲੀ ਹੋਲੀ, "ਪਿਸਿਟਲ" ਤੋਂ ਹੁੰਦਾ ਉਸ ਫੁਲ ਦੇ ਇਸਤਰੀ ਜਨਨ ਅੰਗ "ਔਵਰੀ" ਵਿਚ ਪੁਜ ਕੇ "ਪਰਿਪੱਕ" (FERTILIZED) ਹੋ ਕੇ ਬੀਜ (SEEDS) ਬਣ ਜਾਂਦਾ ਹੈ। ਇਹ ਔਵਰੀ, ਫੁਲ ਦੇ ਪੱਕ ਜਾਂਣ ਅਤੇ ਸੁਕ ਜਾਂਣ ਤੋਂ ਬਾਦ ਫਟ ਜਾਂਦੀ ਹੈ ਅਤੇ ਇਹ ਬੀਜ ਉਡ ਉਡ ਕੇ ਧਰਤੀ ਉਪਰ ਥਾਂ ਥਾਂ ਤੇ ਡਿਗਦੇ ਹਨ ਅਤੇ ਉਸ ਪ੍ਰਜਾਤੀ ਦੇ ਨਵੇਂ ਬੂਟੇ ਉਗ ਜਾਂਦੇ ਹਨ। ਇਸ ਤਰ੍ਹਾਂ ਉਸ ਬੂਟੇ ਦੀ ਅਪਣੀ ਪ੍ਰਜਾਤੀ/ਨਸਲ ਵਧਦੀ ਹੈ।

ਬਸ, ਅਪਣੇ ਲੇਖ ਦੇ ਵਿਸ਼ੈ ਨੂੰ ਸੰਮਝਣ ਲਈ ਅਸੀਂ ਇਥੇ ਹੀ ਰੁਕਣਾ ਹੈ। ਜਦੋਂ ਉਹ ਕੀਟ ਪਤੰਗਾ ਕਿਸੇ ਫੁੱਲ ਦਾ ਰੱਸ ਚੂਸਨ ਲਈ ਬਹਿੰਦਾ ਹੈ ਤਾਂ ਉਹ ਕਈ ਫੁੱਲਾਂ ਉਤੇ ਜਾ ਕੇ ਬੈਠਦਾ ਹੈ। ਉਸ ਦੇ ਪੈਰਾਂ ਨਾਲ ਅਡ ਅਡ ਫੁਲਾਂ ਦੇ "ਪਰਾਗ ਕੰਣ" ਚਿੰਬੜ ਜਾਂਦੇ ਨੇ, ਜਿਸ ਦਾ ਉਸ ਨੂੰ ਕੋਈ ਪਤਾ ਨਹੀਂ ਹੁੰਦਾ। ਉਹ ਗੁਲਾਬ ਦੇ ਫੁਲ ਤੇ ਵੀ ਬਹਿੰਦਾ ਹੈ, ਚਮੇਲੀ ਦੇ ਫੁਲ ਤੇ ਵੀ ਬਹਿੰਦਾ ਹੈ, ਅਤੇ ਉਹ ਸਰਿਉ ਦੇ ਫੁੱਲ ਤੇ ਵੀ ਬਹਿੰਦਾ ਹੈ। ਭਾਵ ਉਹ ਕਈ ਪ੍ਰਜਾਤੀਆਂ ਦੇ ਫੁਲਾਂ ਤੇ ਰੱਸ ਚੂਸਣ ਲਈ ਬੈਠਦਾ ਹੈ। ਕਈ ਪ੍ਰਜਾਤੀਆਂ ਦੇ ਵੱਖ ਵੱਖ ਤਰੀਕੇ ਦੇ "ਪਰਾਗ ਕੰਣ" ਉਸ ਦੇ ਪੈਰਾ ਨਾਲ ਚੰਬੜੇ ਹੁੰਦੇ ਨੇ, ਲੇਕਿਨ ਜਦੋਂ ਉਹ ਗੁਲਾਬ ਦੇ ਫੁਲ ਤੇ ਬੈਠਦਾ ਹੈ, ਤਾਂ ਗੁਲਾਬ ਦਾ ਫੁਲ ਕੇਵਲ ਅਪਣੀ ਜਾਤਿ/ਨਸਲ ਦਾ "ਪਰਾਗ ਕਣ" ਹੀ ਰਿਸੀਵ ਕਰਦਾ ਹੈ, ਦੂਜੇ ਫੁਲਾਂ ਦਾ ਨਹੀਂ। ਇਸੇ ਤਰ੍ਹਾਂ ਜਦੋ ਉਹ ਹੀ ਕੀਟ ਪਤੰਗਾ ਚਮੇਲੀ ਜਾਂ ਸਰਿਉਂ ਦੇ ਫੁਲ ਤੇ ਬਹਿੰਦਾ ਹੈ ਤਾਂ ਚਮੇਲੀ ਦਾ ਫੁਲ ਅਪਣੀ ਜਾਤਿ ਦਾ ਪਰਾਗ ਕਣ ਲੈ ਕੇ ਦੂਜਿਆਂ ਨੂੰ ਨਕਾਰ ਦੇਂਦਾ ਹੈ। ਉਹ ਭੁੱਲ ਕੇ ਵੀ ਦੂਜੀ ਪ੍ਰਜਾਤਿ ਦੇ ਫੁਲ ਦੇ ਪਰਾਗ ਕੰਣ ਨਾਲ ਸੰਜੋਗ ਨਹੀਂ ਕਰਦਾ, ਕਿਉਂਕਿ ਕੁਦਰਤ ਦਾ ਨਿਯਮ ਉਸ ਤੇ ਲਾਗੂ ਹੈ, ਅਤੇ ਉਸ ਦਾ ਪਾਲਨ ਉਹ ਦ੍ਰਿੜਤਾ ਨਾਲ ਕਰਦਾ ਹੈ। ਜੇ ਕੁਦਰਤ ਹੀ ਅਪਣੇ ਬਣਾਏ ਨਿਯਮਾਂ ਨੂੰ ਤੋੜ ਦੇਵੇ ਤਾਂ ਸਾਰੀ ਸ੍ਰਸ਼ਟੀ, ਸਾਰੀ ਕਾਇਨਾਤ ਹੀ ਖਤਮ ਹੋ ਜਾਵੇਗੀ। ਇਸੇ ਲਈ ਕੁਦਰਤ ਦੇ ਨਿਯਮ ਅਤੇ ਕਾਇਦੇ ਕਾਨੂੰਨ ਬਹੁਤ ਸਖਤ ਹਨ, ਲੇਕਿਨ ਮਨੁੱਖ ਹੀ ਇਕ ਇਹੋ ਜਿਹਾ ਜੀਵ ਹੈ, ਜਿਸ ਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ, ਇਸੇ ਲਈ ਮਨੁੱਖ ਨੂੰ ਇਸ ਦਾ ਖਮਿਯਾਜਾ ਸਭਤੋਂ ਵੱਧ ਭੁਗਤਨਾਂ ਵੀ ਪੈ ਰਿਹਾ ਹੈ।

ਮੇਰੇ ਵੀਰੋ, ਜੇ ਇਹ ਸੂਖਮ ਤੋਂ ਸੂਖਮ ਕੀਟ, ਪਤੰਗੇ, ਅਤੇ ਫੁਲ ਬੂਟੇ, ਅਤੇ ਇਸ ਸ੍ਰਸ਼ਟੀ ਦੇ ਸਾਰੇ ਹੀ ਜੀਵਿਤ ਪ੍ਰਾਂਣੀ, ਕੁਦਰਤ ਦੇ ਇਸ ਨਿਯਮਾਂ ਨੂੰ ਸਖਤੀ ਨਾਲ ਮੰਣਦੇ ਅਤੇ ਉਸ ਦਾ ਪਾਲਨ ਕਰਦੇ ਹਨ ਫਿਰ ਇਸ ਨਿਯਮ ਨੂੰ ਅਸੀਂ ਕਿਉਂ ਤੋੜ ਰਹੇ ਹਾਂ? ਕੀ ਅਸੀਂ ਜੀਵਿਤ ਨਹੀਂ ਹਾਂ? ਕੁਦਰਤ ਦੇ ਇਸ ਨਿਣਮ ਨੂੰ ਤੋੜ ਕੇ, ਕੀਅਸੀਂ ਅਪਣੇ ਪੈਰਾਂ ਤੇ ਆਪ ਹੀ ਕੁਹਾੜਾ ਤਾਂ ਨਹੀਂ ਮਾਰ ਰਹੇ?

ਇਕ ਸਿੱਖ ਹੋ ਕੇ ਅਸੀਂ ਅਪਣੀ ਸਿੱਖ ਧੀ ਦਾ ਵਿਆਹ ਦੂਜੀ ਕੌਮ, ਜਾਤਿ ਅਤੇ ਕਬੀਲੇ ਦੇ ਲੜਕੇ ਨਾਲ ਕਿਸ ਤਰ੍ਹਾਂ ਕਰਣ ਦੀ ਗਲ ਸੋਚ ਸਕਦੇ ਹਾਂ? ਜੋ ਨਿਯਮ ਕੁਦਰਤ ਨੇ ਹਰ ਜੀਵਿਤ ਪ੍ਰਾਣੀ ਅਤੇ ਜੀਵ ਜੰਤੁ ਉਤੇ ਲਾਗੂ ਕੀਤਾ ਉਸ ਨੂੰ ਤੋੜ ਕੇ ਅਸੀਂ ਕੀ ਸਾਬਿਤ ਕਰ ਰਹੇ ਹਾਂ? ਕੁਦਰਤ ਦੇ ਨਿਯਮ ਜਿਸ ਵੇਲੇ ਮਨੁੱਖ ਤੋੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ, ਉਸ ਦੇ ਬਹੁਤ ਹੀ ਖਤਰਨਾਕ ਅਤੇ ਅਨਸੁਖਾਵੇ ਨਤੀਜੇ ਭੁਗਤਣੇਂ ਪੈਂਦੇ ਹਨ। ਕੀ ਸਿੱਖ ਬੱਚੀ ਦਾ ਵਿਆਹ ਅਨਮਤਿ ਦੇ ਲੜਕੇ ਨਾਲ ਕਰਨ ਨਾਲ ਹੌਲੀ ਹੌਲੀ ਸਾਡੀ ਕੌਮ, ਸਾਡੀ ਪਹਿਚਾਨ ਖਤਮ ਨਹੀਂ ਹੋ ਰਹੀ?

ਅਸੀਂ ਬੇਸ਼ਕ ਅੱਜ ਮਾਰਡਨ ਹੋ ਗਏ ਹਾਂ, ਸਰਮਾਏਦਾਰ ਹੋ ਗਏ ਹਾਂ, ਚਾਰ ਕਿਤਾਬਾਂ ਵਿੱਚੋ ਚਾਰ ਅਖਰ ਪੜ੍ਹ ਕੇ ਵਿਦਵਾਨ, ਸਾਈੰਸਦਾਨ ਅਤੇ ਡਾਕਟਰ ਬਣ ਗਏ ਹਾਂ। ਅਸੀਂ ਹਵਾਈ ਜਹਾਜ, ਕੰਪਊਟਰ, ਰਾਕੇਟ , ਮੋਟਰ ਵਰਗੀਆਂ ਹਜਾਰਾਂ ਨਵੀਆਂ ਨਵੀਆਂ ਖੋਜਾਂ ਕਰ ਕੇ "ਸਾਈਬਰ ਯੁਗ" ਦੇ ਮਾਲਿਕ ਬਣ ਗਏ ਹਾਂ। ਚੰਨ ਅਤੇ ਮੰਗਲ ਗ੍ਰਿਹ ਦਾ ਸਫਰ ਕਰ ਆਏ ਹਾਂ। ਲੇਕਿਨ ਸਾਨੂੰ ਇਹ ਨਹੀਂ ਭੁਲਣਾਂ ਚਾਹੀਦਾ ਕੇ ਅਸੀਂ ਫਿਰ ਵੀ ਉਸ ਕੁਦਰਤ ਦੇ ਇਕ ਜੀਵਿਤ ਪ੍ਰਾਂਣੀ ਹਾਂ, ਅਤੇ ਸਾਡੇ ਤੇ ਵੀ ਕੁਦਰਤ ਦਾ ਉਹ ਨਿਯਮ ਲਾਗੂ ਹੁੰਦਾ ਹੈ, ਜਿਸ ਵਿੱਚ ਸਾਨੂੰ ਅਪਣੀ ਨਸਲ ਦੀ ਸੁਰਖਿਆ ਕਰਦਿਆਂ ਉਸ ਵਿੱਚ ਵਾਧਾ ਕਰਨਾਂ ਹੈ। ਅਪਣੇ ਪੂਰਵਜਾਂ ਤੋਂ ਵੀ ਜਿਆਦਾ ਸਿਆਣੇ ਬਣ ਕੇ ਅਸੀਂ ਅਪਣੇ ਸਮਾਜਿਕ ਢਾਂਚੇ ਨੂੰ ਹੀ ਤੋੜਨ ਤੇ ਉਤਰ ਆਏ ਹਾਂ।

ਪੂਰੀ ਮਨੁੱਖਤਾ ਇਕ ਜਾਤੀ, ਪ੍ਰਜਾਤੀ ਅਤੇ ਕਬੀਲਾ ਨਹੀਂ, ਜਿਸ ਨੂੰ ਅਸੀਂ ਰੱਲਗਡ ਕਰਨ ਦੀਆ ਗੱਲਾਂ ਕਰ ਰਹੇ ਹਾਂ। ਜਿਸ ਤਰ੍ਹਾਂ ਪੂਰੀ ਬਨਸਪਤੀ ਵਿੱਚ ਕਈ ਪ੍ਰਜਾਤੀਆਂ ਅਤੇ ਨਸਲਾਂ ਦੇ ਪੇੜ ਪੌਧੇ ਹਨ, ਜੱਲ ਅਤੇ ਜਮੀਨ ਤੇ ਕਈ ਤਰੀਕੇ ਦੇ ਜੀਵ ਜੰਤੂ ਹਨ । ਉਹ ਸਾਰੇ ਹੀ ਅਪਣੀ ਨਸਲ/ ਪ੍ਰਜਾਤੀ ਨਾਲ ਹੀ ਸੰਜੋਗ ਕਰਦੇ ਅਤੇ ਅਪਣੀ ਪ੍ਰਜਾਤੀ ਨੂੰ ਹੀ ਜਨਮ ਦੇ ਕੇ ਉਸ ਵਿੱਚ ਵਾਧਾ ਕਰਦੇ ਹਨ। ਇਕ ਦੂਜੇ ਨਾਲ ਸੰਜੋਗ ਕਰਕੇ ਇਕ ਨਵੀ "ਰੱਲ ਗਡ ਨਸਲ " (MIX BREED) ਨੂੰ ਉਹ ਪੈਦਾ ਨਹੀਂ ਕਰਦੇ। ਉਸੇ ਤਰ੍ਹਾਂ ਮਨੁੱਖਤਾ ਵਿੱਚ ਵੀ ਕਈ ਕਬੀਲੇ, ਕਈ ਕੌਮਾਂ, ਅਤੇ ਕਈ ਜਾਤੀਆਂ ਹਨ, ਉਹ ਸਾਰੇ ਵੀ ਕੁਦਰਤ ਦੇ ਹੋਰ ਜੀਵਾਂ ਵਾਂਗ ਕੁਦਰਤ ਦੇ ਇਸ ਨਿਯਮ ਨਾਲ ਬੰਧੇ ਹੋਏ ਹਨ। ਅਸੀਂ ਤਾਂ ਮਾਰਡਨ ਹੋਣ ਦੇ ਨਾਮ ਤੇ ਅਪਣੀ ਹੀ ਨਸਲਕੁਸ਼ੀ ਕਰ ਰਹੇ ਹਾਂ, ਅਪਣੀਆਂ ਧੀਆਂ ਦੇ ਰਿਸ਼ਤੇ ਅਨਮਤਿ ਦੀਆ ਦੂਜੀਆਂ ਜਾਤੀਆਂ ਅਤੇ ਕੁਨਬਿਆਂ ਨਾਲ ਕਰਕੇ ਅਸੀਂ ਸਿੱਖੀ ਨੂੰ ਘਟਾ ਰਹੇ ਹਾਂ ਅਤੇ ਦੂਜਿਆਂ ਦੇ ਕੁਨਬੇ ਅਤੇ ਨਸਲ ਨੂੰ ਵਧਾ ਰਹੇ ਹਾਂ।

ਵੀਰੋ! ਸਾਨੂੰ ਕੁਦਰਤ ਦੇ ਉਸ ਨਿਯਮ ਵਿਚ ਦਖਲ ਦੇਂਣ ਦੀ ਭੁੱਲ ਜਾਣ ਬੂਝ ਕੇ ਨਹੀਂ ਕਰਣੀ ਚਾਹੀ ਦੀ। ਜਿਸ ਦਾ ਨਤੀਜਾ ਕਿਤੇ ਸਾਡੀ "ਨਸਲਕੁਸ਼ੀ" ਬਣਕੇ ਹੀ ਨਾਂ ਨਿਬੜ ਜਾਵੇ। ਸਿੱਖ ਧੀਆਂ ਦੇ ਸੰਜੋਗ ਦੂਜੀਆਂ ਕੌਮਾਂ ਨਾਲ ਕਰਕੇ ਅਪਣੀ ਨਸਲਕੁਸ਼ੀ ਕਰਨ ਦੇ ਉਪਰਾਲੇ ਆਪ ਨਾਂ ਕਰੋ!
ਇਸ ਲਈ ਤਾਂ ਸਿੱਖ ਬੱਚੀਆਂ ਨੂੰ ਆਪ ਵੀ ਸੋਚਨਾਂ ਪਵੇਗਾ, ਅਤੇ ਕਰੜਾ ਫੈਸਲਾ ਕਰਨਾਂ ਪਵੇਗਾ ਕਿ ਉਨਾਂ ਨੇ ਐਸਾ ਕਰਕੇ ਸਿੱਖੀ ਦੀ ਥਾਂ ਇਕ "ਮਿਕਸ ਬ੍ਰੀਡ" ਨੂੰ ਜਨਮ ਦੇਣਾਂ ਹੈ ਕਿ ਗੁਰੂ ਦੀਆਂ "ਕੌਰਾਂ" ਬਣਕੇ, ਮਾਂ ਗੁਜਰੀ, ਬੀਬੀ ਭਾਨੀ, ਮਾਂ ਸਾਹਿਬ ਕੌਰ ਅਤੇ ਬੀਬੀ ਭਾਗੋ ਦੀਆਂ ਲਾਡਲੀਆਂ ਧੀਆਂ ਬਣਕੇ, ਉਨਾਂ ਦੀ ਮਮਤਾ ਭਰੀ ਗੋਦ ਵਿੱਚ ਪਰਵਾਨ ਚੜ੍ਹੀ ਸਿੱਖੀ ਨੂੰ ਚੜ੍ਹਦੀਕਲਾ ਵੱਲ ਲੈ ਕੇ ਜਾਣਾ ਹੈ।

ਮੇਰੀ ਸਿੱਖ ਬੱਚੀਉ ! ਸਿੱਖੀ ਦੀ ਉਸ ਖੇਤੀ ਨੂੰ ਬਚਾਉਣਾਂ ਅਤੇ ਉਜਾੜਨਾਂ ਹੁਣ ਤੁਹਾਡੇ ਹੱਥ ਵਿੱਚ ਹੈ। ਸਾਡੀ ਨਿਆਰੀ ਕੌਮ, ਜਿਸਦੀ ਸਾਰੀ ਦੁਨੀਆਂ ਨਾਲੋਂ ਵਖਰੀ ਪਹਿਚਾਨ, ਸ਼ਾਨ ਅਤੇ ਸਵੈਮਾਨ ਹੈ, ਉਸਦੀ ਤਿਆਰ ਖੇਤੀ ਨੂੰ ਖਾ ਜਾਣ ਲਈ, "ਕੂੰਜਾਂ" ਦੀਆਂ ਕਈ ਡਾਰਾਂ ਉਸ ਉਤੇ ਮੰਡਰਾ ਰਹੀਆਂ ਨੇ। ਤੁਹਾਡੇ ਅਪਣੇ ਰਖਵਾਲੇ "ਮਨੁੱਖੀ ਧਰਮ" ਦੇ ਨਾਮ ਤੇ ਇਸ ਖੇਤੀ ਦੀਆਂ ਸਾਰੀਆਂ ਹੱਦਾਂ ਨੂੰ ਆਪ ਤੋੜ ਕੇ ਮੁਕਾ ਰਹੇ ਨੇ। ਸਿੱਖ ਬੱਚੀਉ, ਤੁਸੀਂ ਆਪ ਸੁਚੇਤ ਹੋਣਾਂ ਹੈ ਅਤੇ ਗੁਰਬਾਣੀ ਦੇ ਇਨਾਂ ਸ਼ਬਦਾਂ ਨੂੰ ਅਪਣੇ ਮਨ ਵਿੱਚ ਹਮੇਸ਼ਾਂ ਸਾਂਭ ਕੇ, ਅਪਣੇ ਸਿੱਖੀ ਕੁਨਬੇ ਦੀ ਸੰਭਾਲ ਆਪ ਕਰਨੀ ਹੈ।

ਮਨ ਮੇਰੇ ਅਨਦਿਨੁ ਜਾਗੁ ਹਰਿ ਚੇਤਿ ॥ ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ ॥੧॥ ਰਹਾਉ ॥ ਅੰਕ 34

ਸਿੱਖੋ ! ਅਪਣੀ ਖੇਤੀ ਨੂੰ ਸੰਭਾਲੋ, ਅਪਣੇ ਕਬੀਲੇ, ਅਪਣੀ ਕੌਮ ਅਤੇ ਅਪਣੀ ਨਸਲ ਨੂੰ ਸੰਭਾਲ ਲਵੋ। ਮਨੁੱਖੀ ਧਰਮ ਦੇ ਫਲਸਫੇ ਦਾ ਪ੍ਰਚਾਰ ਅਤੇ ਪ੍ਰਸਾਰ ਕਰਣ ਤੋਂ ਪਹਿਲਾਂ ਅਪਣੀ ਕੌਮ ਦੇ ਸਮਾਜਿਕ ਢਾਂਚੇ ਵਲ ਨਿਗਾਹ ਮਾਰੋ!, ਸਿੱਖੀ ਅਤੇ ਗੁਰਮਤਿ ਦੀ ਸੰਭਾਲ ਕਰੋ, ਜੋ ਬਹੁਤ ਹੀ ਤੇਜੀ ਨਾਲ ਅਲੋਪ ਹੁੰਦੀ ਜਾ ਰਹੀ ਹੈ, ਕੁੱਝ ਅਧਿਆਤਮਿਕ ਪੱਖੋਂ, ਅਤੇ ਕੁੱਝ ਸਮਾਜਿਕ ਪੱਖੋਂ। ਹੁਣ ਅਪਣੇ ਹੱਥੀਂ ਅਪਣੀ ਨਸਲਕੁਸ਼ੀ ਦੇ ਵਸੀਲੇ ਤਿਆਰ ਨਾ ਕਰੋ। ਕੁਦਰਤ ਦੇ ਇਸ ਨਿਯਮ ਦਾ ਉਲੰਘਨ ਨਾਂ ਕਰੋ, ਨਹੀਂ ਤਾਂ ਬਹੁਤ ਛੇਤੀ ਅਸੀਂ ਮੁਕ ਜਾਵਾਂਗੇ। ਕੌਮ ਦੇ ਮੋਹਤਬਰਾਂ ਨੂੰ, ਇਹ ਹੀ ਮੇਰੀ ਬੇਨਤੀ ਹੈ।

ਭੁੱਲ ਚੁਕ ਲਈ ਖਿਮਾਂ ਦਾ ਜਾਚਕ ਹਾਂ ਜੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top