Share on Facebook

Main News Page

👱ਪਰਾਏ ਮਰਦ ਕੋਲੋਂ ਇਸਤਰੀ ਦੇ ਗੁਪਤ ਅੰਗਾਂ ਦੇ ਵਾਲ (ਝਾਂਟਿ) ਮੁੰਨਵਾਉਣ ਦੀ ਸਿੱਖਿਆ 🔪
👿ਬਚਿਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਦੀ ਸਿੱਖਿਆ - ਭਾਗ 5
-: ਇੰਦਰਜੀਤ ਸਿੰਘ ਕਾਨਪੁਰ
04.09.2023
#KhalsaNews #ISKanpur #DG #Charitropakhyan #Trim #PubicHairs

🤡ਬੰਤਾ ਸਿੰਘ ਦਾ ਗੁਰੂ ਇਸ ਚਰਿਤ੍ਰ ਰਾਹੀਂ ਪਰਾਏ ਮਰਦ ਕੋਲੋਂ ਅਪਣੇ ਗੁਪਤ ਅੰਗਾਂ ਦੇ ਵਾਲ ਕਟਵਾਉਣ ਦੀ ਸਿਖਿਆ ਵੀ ਦੇਂਦਾ ਹੈ। ਬੰਤਾ ਸਿੰਘਾ ਚਲ ! ਭਾਰਤ ਵਿੱਚ ਨਾ ਸਹੀ, ਵਲੈਤ ਵਿਚ ਹੀ ਆਪਣੇ ਮੁਰੀਦਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ, ਇਸ ਚਰਿਤ੍ਰ ਦੀ ਕਥਾ ਕਰ ਕੇ ਸੁਣਾਂ ਦੇ! ਇਹ ਤਾਂ ਤੇਰੇ ਗੁਰੂ ਦੀ ਅਗਾਧ ਬੋਧ ਬਾਣੀ ਹੈ! ਸ਼ਰਮ ਕਿਸ ਗਲ ਦੀ ?

⚠️ਚੌਪਈ ॥
ਇਕ ਦਿਨ ਬਾਗ ਚੰਚਲਾ ਗਈ ॥ਹਸਿ ਹਸਿ ਬਚਨ ਬਖਾਨਤ ਭਈ ॥ ਸ੍ਰੀ ਨਿਸਿ ਰਾਜ ਪ੍ਰਭਾ ਤ੍ਰਿਯ ਤਹਾਂ॥ ਐਸੀ ਭਾਂਤਿ ਉਚਾਰਿਯੋ ਉਹਾਂ ॥੧॥ ਜੌ ਰਾਜਾ ਤੇ ਬਾਰਿ ਭਿਰਾਊ ॥ ਅਪਨੀ ਝਾਂਟੈ ਸਭੈ ਮੁੰਡਾਊ ॥ ਤਬ ਤ੍ਰਿਯ ਹੋਡ ਸਕਲ ਤੁਮ ਹਾਰਹੁ ॥ ਨਿਜੁ ਨੈਨਨ ਇਹ ਚਰਿਤ ਨਿਹਾਰਹੁ ॥੨॥ ਯੌ ਕਹਿ ਕੈ ਸੁਭ ਭੇਸ ਬਨਾਯੋ ॥ ਦੇਵ ਅਦੇਵਨ ਕੋ ਬਿਰਮਾਯੋ ॥ ਚਰਿਤ੍ਰ ਸਿੰਘ ਰਾਜਾ ਜਬ ਆਯੋ ॥ ਸੁਨਿ ਇਹ ਬਚਨ ਚੰਚਲਾ ਪਾਯੋ ॥੩॥ ਬੈਠ ਝਰੋਖਾ ਦਈ ਦਿਖਾਈ ॥ ਰਾਜਾ ਰਹੇ ਰੂਪ ਉਰਝਾਈ ॥ ਏਕ ਬਾਰ ਇਹ ਕੌ ਜੌ ਪਾਊ ॥ ਜਨਮ ਸਹਸ੍ਰ ਲਗੇ ਬਲਿ ਜਾਊ ॥੪॥ ਪਠੈ ਸਹਚਰੀ ਲਈ ਬੁਲਾਈ ॥ ਪ੍ਰੀਤਿ ਸਹਿਤ ਰਸ ਰੀਤੁ ਪਜਾਈ ॥ ਅਬਲਾ ਤਬ ਮੁਰਛਿਤ ਹ੍ਵੈ ਗਈ ॥ ਪਾਨਿ ਪਾਨਿ ਉਚਰਤ ਮੁਖ ਭਈ ॥੫॥ ਉਠ ਕਰਿ ਆਪੁ ਰਾਵ ਤਬ ਗਯੋ ॥ ਤਾ ਕਹ ਪਾਨਿ ਪਯਾਵਤ ਭਯੋ ॥ ਪਾਨਿ ਪਿਏ ਬਹੁਰੇ ਸੁਧਿ ਭਈ ॥ ਰਾਜੈ ਫਿਰਿ ਚੁੰਬਨ ਤਿਹ ਲਈ ॥੬॥ ਜਬ ਸੁਧਿ ਮੈ ਅਬਲਾ ਕਛੁ ਆਈ ॥ ਬਹੁਰਿ ਕਾਮ ਕੀ ਕੇਲ ਮਚਾਈ ॥ ਦੋਊ ਤਰਨ ਨ ਕੋਊ ਹਾਰੈ ॥ ਯੌ ਰਾਜਾ ਤਿਹ ਸਾਥ ਬਿਹਾਰੈ ॥੭॥ ਬਹੁਰਿ ਬਾਲ ਇਹ ਭਾਂਤਿ ਉਚਾਰੀ ॥ ਸੁਨੋ ਰਾਵ ਤੁਮ ਬਾਤ ਹਮਾਰੀ ॥ ਤ੍ਰਿਯ ਕੀ ਝਾਂਟਿ ਨ ਮੂੰਡੀ ਜਾਈ ॥ ਬੇਦ ਪੁਰਾਨਨ ਮੈ ਸੁਨਿ ਪਾਈ ॥੮॥ ਹਸਿ ਕਰਿ ਰਾਵ ਬਚਨ ਯੌ ਠਾਨ੍ਯੋ ॥ ਮੈ ਅਪੁਨੇ ਜਿਯ ਸਾਚ ਨ ਜਾਨ੍ਯੋ ॥ ਤੈ ਤ੍ਰਿਯ ਹਮ ਸੋ ਝੂਠ ਉਚਾਰੀ ॥ ਹਮ ਮੂੰਡੈਗੇ ਝਾਂਟਿ ਤਿਹਾਰੀ ॥੯॥ ਤੇਜ ਅਸਤੁਰਾ ਏਕ ਮੰਗਾਯੋ ॥ ਨਿਜ ਕਰ ਗਹਿ ਕੈ ਰਾਵ ਚਲਾਯੋ ॥ ਤਾ ਕੀ ਮੂੰਡਿ ਝਾਂਟਿ ਸਭ ਡਾਰੀ ॥ ਦੈ ਕੈ ਹਸੀ ਚੰਚਲਾ ਤਾਰੀ ॥੧੦॥

ਦੋਹਰਾ ॥ ਪਾਨਿ ਭਰਾਯੋ ਰਾਵ ਤੇ ਨਿਜੁ ਕਰ ਝਾਂਟਿ ਮੁੰਡਾਇ ॥ ਹੋਡ ਜੀਤ ਲੇਤੀ ਭਈ ਤਿਨ ਅਬਲਾਨ ਦਿਖਾਇ ॥੧੧॥
ਚਰਿਤ੍ਰ੧੯੦, ਪੰਨਾਂ 1081-1082

⚠️ਅਰਥ:
ਚੌਪਈ॥ ਇਕ ਦਿਨ ਬਾਗ ਵਿਚ ਸੁੰਦਰ ਇਸਤ੍ਰੀਆਂ ਗਈਆਂ॥ ਹਸ ਹਸ ਕੇ ਉਹ ਗੱਲਾਂ ਕਰ ਰਹੀਆਂ ਸਨ॥ (ਉਨ੍ਹਾਂ ਵਿੱਚ ਇੱਕ) ਨਿਸਿ ਰਾਜ ਪ੍ਰਭਾ ਨਾਮ ਦੀ ਇਸਤਰੀ ਸੀ॥ ਉਸਨੇ (ਆਪਣੀਆਂ ਸਹੇਲੀਆਂ) ਨੂੰ ਇਸ ਤਰ੍ਹਾਂ ਕਹਿਆ॥1॥ ਜੇ ਮੈਂ ਰਾਜੇ ਕੋਲੋਂ ਪਾਣੀ ਭਰਵਾਵਾਂ॥ ਆਪਣੀਆਂ ਸਾਰੀਆਂ ਝਾਂਟਾਂ (ਗੁਪਤ ਅੰਗ ਦੇ ਵਾਲ) ਉਸ ਕੋਲੋ ਮੁਣਵਾ ਲਵਾਂ॥ ਸਹੇਲੀਉ ਤਾਂ ਤੇ ਤੁਸੀ ਸਾਰੀਆਂ ਸ਼ਰਤ ਹਾਰ ਜਾਉ ਗੀਆਂ ਨਾਂ॥ ਮੇਰਾ ਇਹ ਚਰਿਤ੍ਰ ਤੁਸੀ ਆਪਣੀਆਂ ਅੱਖਾਂ ਨਾਲ ਵੇਖਣਾਂ॥2॥ ਇਹ ਕਹਿ ਕੇ ਉਸ ਨੇ ਆਪਣਾ ਸੁੰਦਰ ਰੂਪ ਬਣਾਇਆ॥ ਦੇਵਤਿਆ ਰਾਖਸ਼ਾਂ ਨੂੰ ਭਰਮਾ ਦਿੱਤਾ॥ ਚਰਿਤ੍ਰ ਸਿੰਘ ਰਾਜਾ ਜਦੋਂ ਆਇਆ॥ ਜਦੋਂ ਇਹ ਗਲ ਸੁੰਦਰ ਇਸਤਰੀ ਨੂੰ ਪਤਾ ਲੱਗੀ॥3॥ ਬਾਰੀ ਵਿਚ ਬੈਠ ਕੇ ਉਸਨੇ ਵਖਾਲੀ ਦਿੱਤੀ॥ ਰਾਜਾ ਉਸ ਦੇ ਰੂਪ ਵਿਚ ਉਲਝ ਕੇ ਰਹਿ ਗਿਆ॥ ਇਕ ਵਾਰ ਜੇ ਇਹ ਮੈਨੂੰ ਮਿਲ ਜਾਵੇ॥ ਹਜਾਰਾਂ ਜਨਮਾਂ ਲਈ ਮੈ ਤਰ ਜਾਵਾਂ॥4॥ ਦਾਸੀ ਭੇਜ ਕੇ ਉਸ ਨੂੰ ਬੁਲਾ ਲਿਆ॥ ਪ੍ਰੇਮ ਸਹਿਤ ਕਾਮ ਵਾਸਨਾਂ ਜਗਾਈ॥ ਉਹ ਨਾਰੀ ਤਾਂ ਬੇਹੋਸ਼ ਹੋ ਗਈ॥ ਪਾਣੀ ਪਾਣੀ ਕਹਿਨ ਲਗ ਪਈ॥5॥ ਰਾਜਾ ਆਪ ਉਠ ਕੇ ਗਿਆ॥ ਉਸਨੂੰ ਪਾਣੀ ਲਿਆ ਕੇ ਪਿਆਇਆ॥ ਪਾਣੀ ਪੀਣ ਤੋਂ ਬਾਅਦ ਫਿਰ ਉਸਨੂੰ ਕੁਝ ਹੋਸ਼ ਆਈ॥ ਰਾਜੇ ਨੇ ਫਿਰ ਉਸ ਦਾ ਚੂੰਬਨ ਲਇਆ॥6॥ ਜਦੋਂ ਕੁਝ ਹੋਸ਼ ਵਿਚ ਉਹ ਇਸਤਰੀ ਆਈ॥ ਦੋਬਾਰਾ ਕਾਮ ਵਾਸਨਾ ਦਾ ਦੌਰ ਚਲਾ ਦਿੱਤਾ॥ ਦੋਵੇਂ ਜਵਾਨ ਸਨ ਕੋਈ ਹਾਰ ਨਹੀਂ ਸੀ ਮੰਨ ਰਿਹਾ॥ ਇਸ ਤਰ੍ਹਾਂ ਰਾਜੇ ਨੇ ਉਸ ਨਾਲ ਕਾਮ ਦਾ ਆਨੰਦ ਮਾਣਿਆ॥7॥ ਉਸ ਬਾਲੀ ਨੇ ਦੋਬਾਰਾ ਕਹਿਆ॥ ਹੇ ਰਾਜਾ ! ਤੁਸੀ ਮੇਰੀ ਗਲ ਸੁਣੋ॥ ਇਸਤਰੀ ਦੀ ਝਾਂਟ ਮੁੰਨੀ ਨਹੀਂ ਜਾ ਸਕਦੀ॥ ਵੇਦਾਂ ਅਤੇ ਪੁਰਾਣਾਂ ਵਿਚ ਇਹ ਗਲ ਪੜ੍ਹਨ ਨੂੰ ਆਉਂਦੀ ਹੈ॥ ਰਾਜਾ ਨੇ ਹੱਸ ਕੇ ਇਹ ਬਚਨ ਸੁਣੇ॥ ਮੈਂ ਇਸ ਗਲ ਨਾਲ ਸਹਿਮਤਿ ਨਹੀ ਹਾਂ॥ ਇਹ ਬਚਨ ਇਸਤਰੀ ਨੇ ਜਾਨਬੂਝ ਕੇ ਕਹੇ ਨੇ॥ ਅਸੀ ਤੇਰੀਆਂ ਝਾਂਟਾਂ ਆਪ ਮੁੰਨਾਂ ਗੇ॥9॥ ਉਸਨੇ ਇਕ ਤੇਜ ਉਸਤਰਾ ਮੰਗਵਾਇਆ॥ ਆਪਣੇ ਹੱਥ ਵਿਚ ਲੈ ਕੇ ਉਸਨੂੰ ਆਪ ਚਲਾਇਆ॥ ਇਸਤਰੀ ਦੀਆਂ ਸਾਰੀਆਂ ਝਾਂਟਾਂ ਮੁੰਨ ਦਿਤੀਆਂ॥ ਤਾੜੀ ਮਾਰ ਕੇ ਉਹ ਸੁੰਦਰ ਇਸਤਰੀ ਹੱਸ ਪਈ॥10॥

ਦੋਹਰਾ॥ ਪਾਣੀ ਵੀ ਰਾਜੇ ਕੋਲੋਂ ਭਰਵਾਇਆ ਅਤੇ ਆਪਣੀਆਂ ਸਾਰੀਆਂ ਝਾਂਟਾਂ ਵੀ ਰਾਜੇ ਕੋਲੋਂ ਮੁਨਵਾ ਲਈਆਂ॥ ਦੂਜੀਆਂ ਸਖੀਆਂ ਨੂੰ ਇਹ ਖੇਡ ਵਖਾ ਕੇ ਮੈਂ ਸ਼ਰਤ ਵੀ ਜਿਤ ਲਈ॥11॥
ਚਰਿਤ੍ਰ 190 ਪੰਨਾਂ ਨੰ 1081-1082


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top