Share on Facebook

Main News Page

ਸੱਚ ਅਪਣਾ ਕੰਮ ਕਰ ਰਿਹਾ ਹੈ…
ਬਚਿੱਤਰ ਨਾਟਕ ਗ੍ਰੰਥ ਦੀ ਰਾਮਾਇਣ - {ਭਾਗ-1}
-: ਕੰਵਲਪਾਲ ਸਿੰਘ ਕਾਨਪੁਰ

“ਜੋ ਗੱਲ ਅਸਲ ਵਿੱਚ ਝੂਠੀ ਹੁੰਦੀ ਹੈ, ਉਹ ਇਕ ਵਾਰ ਡਿੱਗ ਕੇ ਫਿਰ ਕਦੇ ਨਹੀਂ ਉਠਦੀ, ਪਰ ਸੱਚ ਨੂੰ ਇਹ ਮਾਣ ਪਰਾਪਤ ਹੈ ਕਿ ਇਹ ਡਿੱਗ-ਡਿੱਗ ਕੇ ਵੀ ਉਠ ਖੜੇ ਹੋਣ ਦਾ ਜਤਨ ਕਰਦਾ ਹੈ । ਕੀ ਕਿਸੇ ਨੇ ਸੁਣਿਆ ਕਦੀ (ਵੇਖਣਾ ਤਾਂ ਕਿਤੇ ਰਿਹਾ) ਕਿ ਅੰਤ ਸੱਚ ਦੀ ਹਾਰ ਅਤੇ ਝੂਠ ਦੀ ਜੈ ਹੋਈ…”

ਗੁਰਬਾਣੀ ਦੀ ਪਾਵਨ ਪੰਕਤੀ “ਕੂੜ ਨਿਖੁਟੇ ਨਾਨਕਾ ੳੜਕਿ ਸਚਿ ਰਹੀ” ਦੀ ਗਵਾਹੀ ਭਰਦੇ ਸਿੱਖ ਇਤਿਹਾਸਕਾਰ ਸ. ਕਰਮ ਸਿੰਘ ਹਿਸਟੋਰਿਯਨ ਦੇ ਇਹ ਸ਼ਬਦ ਅੱਜ ਵੀ ਸਿੱਖ ਵਿਦਿਆਰਥੀਆਂ ਲਈ ਚੰਨ ਮੁਨਾਰੇ ਬਣੇ ਹੋਇ ਨੇ । ਦੁਬਿਧਾ ਚੋਂ ਬਾਹਰ ਆਇ ਕਿਸੇ ਵੀਰ ਜਾਂ ਭੈਣ ਵਲੋਂ, ਜਦੋਂ ਰਾਮ-ਸ਼ਯਾਮ ਦੀ ਲਿਖੀ ਬਚਿੱਤਰ ਨਾਟਕ ਦਾ ਪੂਰਨ ਤਿਆਗ ਕਰ ਕੇ, ਇਕੋ–ਇਕ ਗੁਰੂ ਨਾਲ ਜੁੜਨ ਬਾਰੇ ਜਦੋਂ ਵੀ ਪਤਾ ਚਲਦਾ ਹੈ, ਤਾਂ ਇਹ ਸ਼ਬਦ ਮੁੜ ਮੇਰੀ ਅਖਾਂ ਦੇ ਸ੍ਹਾਮਣੇ ਆ ਜਾਂਦੇ ਹਨ ਅਤੇ ਇਕ ਵਾਰ ਫਿਰ ਹੌਸਲਾ ਬਝਦਾ ਹੈ ਕਿ ਜਦੋਂ ਸੱਚ ਅਪਨਾ ਕੰਮ ਕਰਦਿਆਂ ਕੋਈ ਢਿਲ ਨਹੀਂ ਕਰਦਾ, ਤਾਂ ਤੂੰ ਕਿਉਂ ਅਪਣਾ ਕੰਮ ਰੋਕ ਦਿੰਦਾ ਹੈ ?

ਪਿਛਲੀ ਨਵਰਾਤਰੀ (ਨਵ-ਦੁਰਗਾ) ਦੌਰਾਨ ਖਾਸ ਤੌਰ 'ਤੇ ਦਿੱਲੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖੀ ਸਿਧਾਂਤਾਂ ਅਤੇ ਸਿੱਖ ਰਹਿਤ ਮਰਯਾਦਾ ਨੂੰ ਛਿੱਕੇ ਟੰਗ ਕੇ "ਦੁਰਗਾ ਦੀ ਵਾਰ" ਦੀ ਕਥਾ ਕਰਵਾਈ ਗਈ, ਜਿਸ ਵਿਚ ਵੀਰ ਬੰਤਾ ਸਿੰਘ ਵਲੋਂ ਰੱਜ ਕੇ ਝੂਠ ਬੋਲਿਆ ਗਯਾ, ਜਿਸਦਾ ਜ਼ਿਕਰ ਮੈਂ ਅਪਨੇ ਪਿਛਲੇ ਲੇਖਾਂ ਰਾਹੀਂ ਵਿਸਤਾਰ ਨਾਲ ਕੀਤਾ। ਇਸ ਕਥਾ ਸਦਕਾ ਇਹ ਬਿਲਕੁਲ ਸਾਫ ਹੋ ਗਯਾ ਕਿ ਬਚਿੱਤਰ ਨਾਟਕ ਉਰਫ ਦਸਮ ਗ੍ਰੰਥ ਦਾ ਲਿਖਾਰੀ ਰਾਮ – ਸ਼ਯਾਮ ਪੂਰਨ ਤੌਰ ਉਤੇ ਇਕ ਸਾਕਤ ਮਤੀਆ ਹੈ ਅਤੇ ਇਸ ਦੀ ਪੂਰਨ ਸ਼ਰਧਾ ਅਪਨੀ ਇਸ਼ਟ ਦੁਰਗਾ, ਭਵਾਨੀ, ਭਗਉਤੀ ਅਤੇ ਕਾਲਿਕਾ ਉਤੇ ਹੀ ਹੈ। ਕਈਂ ਸਜਣਾਂ ਨੇ ਈ-ਮੇਲਸ ਅਤੇ ਮੈਸੇਜਸ ਰਾਹੀਂ ਮੈਨੂੰ ਸੂਚਿਤ ਕੀਤਾ ਕਿ ਉਹਨਾਂ ਇਸ ਕਥਾ ਤੋਂ ਬਾਦ ਅਰਦਾਸ ਵਿਚ ਭਗਉਤੀ ਛੱਡ ਦਿਤੀ, ਹੋ ਸਕਦਾ ਕੁਝ ਲੋਕ ਦੋਸ਼ ਲਾਉਣ ਪਰ ਮੇਰਾ ਅਟਲ ਵਿਸ਼ਵਾਸ ਬਝ ਗਿਆ ਹੈ ਕਿ ਸੱਚ ਅਪਨਾ ਕੰਮ ਬਖੂਬੀ ਕਰ ਰਿਹਾ ਹੈ ।

ਸੋ ਇਸੇ ਲੜੀ ਨੂੰ ਅਗੇ ਵਧਾਉਂਦੇ ਹੋਇ ਆਉ ਹੁਣ ਇਸੇ ਕਵੀ ਦੀ ਇਕ ਹੋਰ ਵੱਡੀ ਰਚਨਾ “ਰਾਮਾਇਣ” ਬਾਬਤ ਵੀ ਸਾਂਝ ਪਾਈਏ ਅਤੇ ਸਮਝੀਏ ਕਿ ਆਖਿਰ ਇਸ ਵਿਚ ਲਿਖੀ ਰਾਮਾਇਣ ਨਾਲ ਸਿੱਖਾਂ ਦਾ, ਸਿੱਖੀ ਦਾ ਕੀ ਸੰਬੰਧ ?

ਇਸਤੋਂ ਪਹਿਲਾਂ ਕਿ ਅਸੀਂ “ਬਚਿੱਤਰ ਨਾਟਕ ਦੀ ਰਾਮਾਇਣ” ਦੀ ਸ਼ੁਰੂਆਤ ਕਰੀਏ ਆਉ ਪਹਿਲਾਂ ਇਹ ਸਮਝੀਏ ਕਿ “ਚੌਬੀਸ ਅਵਤਾਰ” ਹੈ ਕੀ ?

ਅਸਲ ਵਿਚ ਸ੍ਰੀ ਮਦ ਭਾਗਵਤ ਪੁਰਾਨ ਅਨੁਸਾਰ ਵਿਸ਼ਨੂ (ਸੱਪ ਉਤੇ ਬੈਠਾ ਇਕ ਵਿਹਲੜ ਕਿਰਦਾਰ) ਦੇ 24ਵੀਂ ਅਵਤਾਰ ਮਿੱਥੇ ਗਏ ਨੇ ਅਤੇ ਜਦੋਂ ਵੀ ਧਰਤੀ ਉਤੇ ਪਾਪ ਵਧ ਜਾਂਦੇ ਨੇ ਤਾਂ ਰੌਂਦੀ-ਕੁਰਲਾਂਦੀ ਧਰਤੀ ਮਾਂ ਸਣੇ ਦੇਵਤਿਆਂ ਦੇ ਸੱਪ ਦੀ ਸਵਾਰੀ ਕਰ ਰਹੇ ਵਿਸ਼ਨੂੰ ਜੀ ਪਾਸ ਜਾ ਫਰਿਆਦ ਕਰਦੀ ਹੈ ਕਿ ਹੁਣ ਤੁਸੀਂ ਅਵਤਾਰ ਧਾਰ ਕੇ ਮੇਰਾ ਭਾਰ ਹੌਲਾ ਕਰੋ। ਬ੍ਰਾਹਮਣ ਦੀ ਲਿਖੀ ਹੋਰ ਪੁਸਤਕਾਂ (ਮਹਾਭਾਰਤ ਅਤੇ ਸ਼ਿਵ ਪੁਰਾਣ) ਵਿਚ ਵਿਸ਼ਨੂ ਦੇ ਇਹਨਾਂ ਅਵਤਾਰਾਂ ਦੀ ਗਿਨਤੀ ਬਿਲਕੁਲ ਵੀ ਮੇਲ ਨਹੀਂ ਖਾਂਦੀ ਪਰ ਸਾਡੇ ਰਾਮ-ਸ਼ਯਾਮ ਨੇ ਸਿਖਾਂ ਲਈ ਗਿਣਤੀ ਬਿਲਕੁਲ “ਸ੍ਰੀ ਮਦ ਭਾਗਵਤ” ਵਾਲੀ ਹੀ ਰੱਖੀ ਹੈ, ਪਰ ਵਿਸ਼ੇਸ਼ ਧਿਆਨ ਦੇਣ ਵਾਲੀ ਗੱਲ ਹੈ ਕਿ ਧਰਤੀ ਦਾ ਬੋਝ ਘਟਾਣ ਆਇ ਇਹਨਾਂ ਚੌਬੀਸ ਅਵਤਾਰਾਂ ਦੇ ਕੁਲ 457 ਪੰਨਿਆਂ ਵਿਚੋਂ ਲਗਭਗ 382 ਪਨਿੰਆਂ ਵਿੱਚ ਸਿਰਫ ਦੋ ਅਵਤਾਰਾਂ ਦਾ ਹੀ ਜਿਕਰ ਕੀਤਾ ਹੈ ਅਤੇ ਬਾਕੀ 22 ਅਵਤਾਰਾਂ ਬਾਰੇ ਕੁਲ 75 ਪੰਨੇ ਹੀ ਇਸ ਗ੍ਰੰਥ ਵਿਚ ਲਿਖੇ ਮਿਲਦੇ ਨੇ, ਕਮਾਲ ਹੈ ਨਾ ਕਿ ਚੌਬੀਸ ਅਵਤਾਰ ਵਿਚੋਂ ਜਿਹੜੇ ਦੋ ਦੇਵਤਿਆਂ ਬਾਰੇ (ਦਸਮ ਗ੍ਰੰਥ ਦੇ ਲਿਖਾਰੀ ਰਾਮ-ਸ਼ਯਾਮ ਨੇ) ਸਭਤੋਂ ਵਾਧੂ ਲਿਖਿਆ ਹੈ, ਇਹ ਦੋਵੇਂ ਹੀ ਇਹ ਅਵਤਾਰ ਸਾਡੇ ਯੂ.ਪੀ. ਵਿੱਚ ਹੀ ਹੋਇ ਅਤੇ ਇਸੇ ਯੂ.ਪੀ ਦੇ ਇਕ ਹਿੱਸੇ “ਉਤਰਾਖੰਡ” ਦੇ ਹੇਮਕੁੰਟ ਵਿੱਚ ਹੀ “ਦੁਸਟ-ਦਮਨ” ਨੇ ਵੀ ਭਾਰੀ ਤਪਸੱਯਾ ਕੀਤੀ। ਕਈ ਵਾਰ ਲਗਦਾ ਹੈ ਕਿ ਕਿਤੇ ਐਸਾ ਤਾਂ ਨਹੀਂ ਕਿ ਇੱਥੇ ਦੀ ਜਨਤਾ ਦੀ ਅਨਪੜਤਾ ਅਤੇ ਅੰਧ-ਵਿਸ਼ਵਾਸ ਵਿਚ ਫਸੇ ਹੋਣਾ, ਬਿਪਰਨ ਲਈ ਇਕ ਆਸਾਨ ਟਾਰਗੇਟ ਸੀ ?

ਆਉ ਹੁਣ ਸਭਤੋਂ ਪਹਿਲਾਂ ਪੜੀਏ ਬਚਿੱਤਰ ਨਾਟਕ ਦੀ ਰਾਮਾਇਣ ਵਿਚ ਆਏ ਚੋਣਵੇਂ ਦੋਹਰੇ, ਸਵੱਯੇ, ਚੈਪਟਰ (ਵਿਸ਼ੇ) ਅਤੇ ਕਿਰਦਾਰਾਂ ਬਾਰੇ ਇਹ ਸਾਂਝ ਪਾ ਲਈਏ :

ਵਿਸ਼ਾ ਸੂਚੀ :
1. ਸ਼ੁਬਾਹ-ਮਰੀਚ ਬਧਹ
2. ਅਥ ਸੀਤਾ ਸੁਯੰਬਰ ਕਥਨੰ
3. ਰਾਮ ਜੁਧ ਜਯਤ
4. ਅਵਧ ਪ੍ਰਵੇਸ਼
5. ਸ੍ਰੀ ਰਾਮ ਵਨਵਾਸ ਦੀਬੋ
6. ਵਿਰਾਧ ਦਾਨਵ ਬਧਹ
7. ਬਨ ਮੋ ਪ੍ਰਵੇਸ਼
8. ਸੂਪਨਖਾ ਕੋ ਨਾਕ ਕਾਟਬੋ
9. ਸੀਤਾ ਹਰਣ ਕਥਨੰ
10. ਸੀਤਾ ਖੋਜਬੋ ਕਥਨੰ
11. ਹਨੂਮਾਨ ਸੋਧ ਕੌ ਪਠੈਬੋ
12. ਰਾਵਣ ਜੁਧ ਕਥਨੰ

ਇਸ ਤੋਂ ਛੁਟ ਹੋਰ ਵੀ ਵਿਸ਼ੇ ਲੜੀ ਦੇ ਨਾਲ ਨਾਲ ਸਾਂਝ ਕੀਤੇ ਜਾਣਗੇ, ਆਉ ਹੁਣ ਨਜ਼ਰ ਮਾਰੀਏ ਕੁਝ ਰਚਨਾਵਾਂ ਉਤੇ :

• “ਬਿਦਾ ਕਰੋ । ਧਰਾ ਹਰੋ । ਨ ਭਾਜੀਏ । ਬਿਰਾਜਿਏ ।208।
ਬਿਸ਼ਿਸ਼ਟ ਕੋ । ਦਿਜਿਸ਼ਟ ਕੋ । ਬੁਲਾਈਏ । ਪਠਾਈਏ ।209।
• ਥਰ ਭਰ ਰਾਮਂ।ਪਰਹਰ ਕਾਮਂ। ਧਰ ਬਰ ਧੀਰਂ। ਪਰਹਰਿ ਤੀਰਂ।128।
• ਤਾਗੜਦਂਗ ਤੀਰ ਛੂਟੈ ਅਪਾਰ । ਬਾਗੜਦਂਗ ਬੂੰਦ ਬਨ ਦਲ ਅਨੁਚਾਰ । ਆਗੜਦਂਗ ਅਰਬ ਟੀਡੀ ਪ੍ਰਮਾਨ । ਚਾਗੜਚਂਗ ਚਾਰ ਚੀਟੀ ਸਮਾਨ ॥487॥
• “ਪਾਇ ਗਏ ਜਬ ਤੇ ਤੁਮਰੇ ਤਬ ਤੇ ਕੋਈ”
• “ਸਗਲ ਦੁਆਰ ਕਉ ਛਾਡਿ ਕੈ”


ਇਹ ਸਭ ਪੜ ਕੇ ਇਕ ਆਮ ਪਾਠਕ ਵੀ ਸਮਝ ਸਕਦਾ ਹੈ ਕਿ ਬਸ ਰੇਸ ਲਗੀ ਹੈ ਗ੍ਰੰਥ ਉਹਨਾਂ ਵੱਡਾ ਕਰਨਾ ਹੈ ਕਿ ਸ਼ਰੀਕ ਬਨ ਸਕੇ, ਇਸ ਲਈ ਲਿਖ (ਭਰ) ਦੋ ਜੋ ਲਿਖਨਾ (ਭਰਨਾ) ਹੈ ਅਤੇ ਹਰ ਜਗਾ ਕੁਝ ਐਸਾ ਜਰੂਰ ਲਿਖ ਦਿਉ ਜਿਸ ਨਾਲ ਆਮ ਪਾਠਕ ਕਨਫਯੂਜ਼ ਰਹੇ ਕਿ ਆਖਿਰ ਮਾਜਰਾ ਕੀ ਹੈ ?

ਆਸ ਹੈ ਕਿ ਇਸ ਲੇਖ ਲੜੀ ਨੂੰ ਆਮ ਸੰਗਤ ਤਕ ਪਹੁਚਾਣ ਲਈ ਸਾਰੇ ਹੀ ਸਿੱਖ ਵੀਰ-ਭੈਣਾਂ ਇਹਨਾਂ ਲੇਖਾਂ ਨੂੰ ਵਾੱਟਸਐਪ ਅਤੇ ਫੇਸਬੁਕ ਰਾਹੀਂ ਸਾਂਝਾ ਕਰਣਗੇ, ਤਾਂ ਜੋ ਜਲਦੀ ਹੀ ਕੂੜ ਦੀ ਮੰਜੀ ਗੁਰੁ ਅਸਥਾਨਾਂ ਤੋਂ ਚੁਕੀ ਜਾ ਸਕੇ…

ਚਲਦਾ…

(ਬੇਨਤੀ: ਵਿਸ਼ੇ ਨਾਲ ਸੰਬਧਿਤ ਅਪਣੇ ਸੁਝਾਵ kawalpalsingh20@gmail.com  ਉਤੇ ਦੇਣ ਦੀ ਕਿਰਪਾ ਕਰੋ ਜੀ)

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top