Share on Facebook

Main News Page

ਦਸ਼ਮੇਸ਼ ਪਿਤਾ ਜੀ ਅਤੇ ਉਹਨਾਂ ਦੇ ਪਰਿਵਾਰ ਨੂੰ ਜੋ ਬਿਪਤਾਵਾਂ ਝੱਲਣੀਆਂ ਪਈਆਂ,
ਉਹਨਾਂ ਦਾ ਮੁੱਖ ਕਾਰਣ "
ਗਾਇਤਰੀ" ਦਾ ਦਿੱਤਾ ਗਿਆ ਸਰਾਪ ਸੀ?

-: ਭਾਈ ਮਹਿੰਦਰ ਸਿੰਘ ਖਾਲਸਾ

✔ ਕੀ ਭਾਈ ਸੰਤੋਖ ਸਿੰਘ ਦੇ ਗੁਰ ਪ੍ਰਤਾਪ ਸੂਰਜ ਗ੍ਰੰਥ ਨੂੰ ਗੁਰ ਇਤਿਹਾਸ ਮੰਨਣ ਵਾਲੀਆਂ ਸੰਪਰਦਾਵਾਂ, ਟਕਸਾਲਾਂ, ਡੇਰੇਦਾਰ ਤੇ ਇਸ ਗ੍ਰੰਥ ਦੇ ਕਥਾ ਵਾਚਕ ਇਸ ਗੱਲ ਸਹਿਮਤ ਹਨ ਕਿ ਦਸ਼ਮੇਸ਼ ਪਿਤਾ ਜੀ ਅਤੇ ਉਹਨਾਂ ਦੇ ਪਰਿਵਾਰ ਨੂੰ ਜੋ ਵੀ ਅਸਹਿ ਤੇ ਅਕਹਿ ਬਿਪਤਾਵਾਂ ਝੱਲਣੀਆਂ ਪਈਆਂ ਉਹਨਾਂ ਦਾ ਮੁੱਖ ਕਾਰਨ "ਗਾਇਤਰੀ" ਦਾ ਦਸ਼ਮੇਸ ਪਿਤਾ ਜੀ ਨੂੰ ਦਿੱਤਾ ਗਿਆ ਸਰਾਪ ਹੀ ਸੀ ?

ਕੀ ਗੁਰਮਤਿ ਸਿਧਾਂਤਾਂ ਅਨੁਸਾਰ ਅਜਿਹੀਆਂ ਕੂੜ ਕਹਾਣੀਆਂ ਨੂੰ ਗੁਰ ਇਤਿਹਾਸ ਮੰਨਿਆ ਜਾ ਸਕਦਾ ਹੈ ?

ਭਾਈ ਸੰਤੋਖ ਸਿੰਘ ਨੇ ਰਿਤੁ 5 ਦੇ ਅੰਸੂ 7 ਲਿਖਿਆ ਹੈ ਕਿ ;

ਅਨਿਕ ਬਿਘਨ ਤੇ ਉਠਹਿ ਕਲੇਸ਼ੂ।
ਬਿਪਤਾ ਤੁਮ ਪਰ ਪਰਹਿ ਵਿਸੇਸ਼ੂ।

----------
ਗਾਇੱਤਰੀ ਸਭਿ ਬੇਦਨ ਕੀ ਮਾਤਾ।
ਤਿਸ ਕੇ ਰਿਦੇ ਕੋਪ ਉਪਹਾਤਾ।
ਮੇਰੋ ਕਰਯੋ ਗੁਰੂ ਅਪਮਾਨਾ।
ਅੰਗੀਕਾਰ ਨਹਿ ਠਾਨਾ।


ਕਵੀ ਅਨੁਸਾਰ ਦਸ਼ਮੇਸ ਪਿਤਾ ਨੇ ਖੰਡੇ ਦੀ ਪਾਹੁਲ ਤਿਆਰ ਕਰਨ ਵੇਲੇ ਗਾਇੱਤਰੀ ਮੰਤ੍ਰ ਦਾ ਪਾਠ ਨਾ ਕੀਤੇ ਜਾਣ ਕਾਰਣ ਉਸਦਾ ਅਪਮਾਨ ਹੋ ਗਿਆ ਹੈ। ਗਾਇਤਰੀ ਨੇ ਗੁੱਸੇ ਵਿੱਚ ਆ ਕੇ ਆਖਦੀ ਹੈ ਕਿ ਮੈ ਸਾਰੇ ਵੇਦਾ ਦੀ ਮਾਂ ਸੀ, ਪਰ ਤੁਸੀਂ ਮੈਨੂੰ ਅੰਗੀਕਾਰ ਨਹੀਂ ਕੀਤਾ ਤੇ ਨਾ ਹੀ ਤੁਸੀਂ ਮੇਰਾ ਕੋਈ ਉਪਦੇਸ਼ ਖੰਡੇ ਦੀ ਪਾਹੁਲ ਤਿਆਰ ਕਰਨ ਵੇਲੇ ਦਿਤਾ ਹੈ ;-------

ਨਹੀ ਪੰਥ ਮੈ ਦਿਯ ਉਪਦੇਸ਼ੂ।
ਮੋਹਿ ਬਿਸਰਾਯੋ ਰਿਦੈ ਅਸ਼ੇਸ਼ੂ।
ਸਰਬ ਮ੍ਰਿਯਾਦ ਸਥਾਪਨ ਕੀਨਿ।
ਹਿੰਦੁ ਧਰਮ ਧਰਿ ਰਖਯੋ ਪ੍ਰਬੀਨ।
ਏਕ ਮੋਹਿ ਰਿਦੈ ਬਿਸਾਰਾ ---।
ਯਾਂਤੇ ਰਿਸ ਕਰ ਸ੍ਰਾਪ ਉਚਾਰਾ।
ਭੋਗਹੁ ਬਿਪਤਾ ਸੰਮਤ ਏਕੂ ।
ਇਹ ਕਾਰਨ ਹੈ ਜਲਧਿ ਬਿਬੇਕੂ ।


ਜਿਸ ਕਾਰਣ ਗਾਇੱਤਰੀ ਹੁਣ ਆਪਣਾ ਪੂਰਾ ਹਲਫੀਆ ਬਿਆਨ ਦਰਜ ਕਰਵਾ ਰਹੀ ਹੈ। ਹਲਫੀਆ ਬਿਆਨ ਨੂੰ ਤਸਦੀਕ ਕਰਨ ਵਾਲਾ ਨੋਟਰੀ ਪਬਲਿਕ ਭਾਈ ਸੰਤੋਖ ਸਿੰਘ ਹੈ ਕਿ ਹੁਣ ਗੁਰੂ ਜੀ ਨੂੰ ਇਕ ਸਾਲ ਬਿਪਤਾਵਾਂ ਹੰਢਾਉਣੀਆਂ ਹੀ ਪੈਣਗੀਆਂ ਕਿਉਂਕਿ ਇਨ੍ਹਾਂ ਨੇ ਗਾਇਤਰੀ ਦਾ ਨਿਰਾਦਰ ਕਰ ਦਿੱਤਾ ਹੈ। ਇਹਨਾ ਨੇ ਪਾਹੁਲ ਤਿਆਰ ਕਰਕੇ ਪੰਥ ਸਜਾ ਕੇ ਆਪ ਵੀ ਪਾਹੁਲ ਲੈ ਲਈ ਹੈ, ਪਰ ਇਨ੍ਹਾਂ ਨੇ ਇਹ ਸਾਰਾ ਕੰਮ ਮੇਰੇ ਤੋਂ ਬਿਨਾ ਹੀ ਕੀਤਾ ਹੈ ਇਸ ਲਈ ਮੈਂ ਸਰਾਪ ਉਚਾਰ ਰਹੀ ਹਾਂ ;

ਪਾਹੁਲ ਦਈ ਪੰਥ ਉਪਜਾਏ ।
ਆਪ ਲਈ ਪਾਹੁਲ ਹਰਿਖਾਏ।
ਮੇਰੇ ਬਿਨਾ ਕੀਨਿ ਸਭ ਕਾਰਾ।
ਯੌਂ ਬਿਚਾਰ ਕਰ ਕੋਪ ਉਚਾਰਾ।


ਕੀ ਅਜਿਹੀਆਂ ਕੂੜ ਕਹਾਣੀਆਂ ਨੂੰ ਗੁਰ ਇਤਿਹਾਸ ਦਾ ਦਰਜਾ ਦੇਣ ਵਾਲਿਆਂ ਨੂੰ ਚੱਪਣੀ 'ਚ ਨੱਕ ਡਬੋਕੇ ਮਰ ਨਹੀਂ ਜਾਣਾ ਚਾਹਿਦਾ ?

🚫 ਜ਼ਰਾ ਦੱਸੋਂ ਤਾਂ ਸਹੀ ਕੀ ਮੈਂ ਝੂਠ ਲਿਖਿਆ ਹੈ ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top