Khalsa News homepage

 

 Share on Facebook

Main News Page

ਆਰ.ਐਸ.ਐਸ. ਪ੍ਰਕਾਸ਼ਿਤ ਕਿਤਾਬ "ਜਗੇ ਧਰਮ ਹਿੰਦੂ"
27.11.19

ਨੋਟ: ਇਹ ਲੇਖ ਮੈਸੇਜ ਰਾਹੀਂ ਪ੍ਰਾਪਤ ਹੋਇਆ ਹੈ, ਜੇ ਕਿਸੇ ਨੂੰ ਪਤਾ ਹੋਵੇ ਕਿਹਨੇ ਲਿਖਿਆ ਹੈ, ਕੁਮੈਂਟ ਜਾਂ ਮੈਸੇਜ ਰਾਹੀਂ ਦੱਸਣ ਦੀ ਕਿਰਪਾ ਕਰਨੀ ਜੀ। - ਸੰਪਾਦਕ ਖ਼ਾਲਸਾ ਨਿਊਜ਼

ਆਪ ਜਿਸ ਕਿਤਾਬ ਦੀ ਫੋਟੋ ਦੇਖ ਦੇਖ ਰਹੇ ਹੋ, ਇਸਦਾ ਨਾਮ "ਜਾਗੇ ਧਰਮ ਹਿੰਦੂ ਹੈ" ਜੋ ਕੀ ਆਰ.ਐਸ.ਐਸ. ਦੀ ਪ੍ਰਕਾਸ਼ਿਤ ਕੀਤੀ ਹੋਈ ਹੈ। ਇਸਦੇ ਕੁੱਲ 96 ਪੰਨੇ ਹਨ। ਕਿਤਾਬ ਦੇ ਛਾਪਣ ਦਾ ਕਾਰਨ ਹੀ ਆਰ.ਐਸ.ਐਸ. ਵੱਲੋਂ ਸਿੱਖੀ ਸੰਘਰਸ਼ ਨੂੰ ਹਿੰਦੂਵਾਦੀ ਪੇਸ਼ ਕਰਨਾ ਹੈ। ਇਸ ਕਿਤਾਬ ਦਾ ਮਕਸਦ ਇਹ ਸਿੱਧ ਕਰਨਾ ਹੈ ਕਿ ਅੱਜ ਤੱਕ਼ ਸਿੱਖਾਂ ਵੱਲੋਂ ਜੋ ਸੰਘਰਸ਼ ਕੀਤਾ ਗਿਆ ਹੈ ਉਹ ਹਿੰਦੂ ਧਰਮ ਵਾਸਤੇ ਤੇ ਹਿੰਦੂ ਰਾਜ ਸਥਾਪਿਤ ਕਰਨ ਲਈ ਕੀਤਾ ਗਿਆ ਹੈ। ਇਸ ਕਿਤਾਬ ਵਿੱਚ ਗੁਰੂ ਸਾਹਿਬਾਂ ਬਾਰੇ ਬਹੁਤ ਮੰਦੀਆਂ ਗੱਲਾਂ ਲਿਖੀਆਂ ਹਨ, ਜਿਨ੍ਹਾਂ ਵਿਚੋਂ ਕੂੱਝ ਥੱਲੇ ਦੱਸੀਆਂ ਹਨ:

1- ਇਸ ਵਿੱਚ ਦਰਬਾਰ ਸਾਹਿਬ ਨੂੰ ਪ੍ਰਾਚੀਨ ਹਿੰਦੂ ਤੀਰਥ ਦਸਿਆ ਗਿਆ ਹੈ।
2- ਅੰਮ੍ਰਿਤਸਰ ਨੂੰ ਸ਼੍ਰੀਰਾਮ ਦੀ ਬੇਦੀ ਵੰਸ਼ ਦੇ 20 ਪਿੰਡਾਂ ਵਾਲ਼ੀ ਜਗਾਹ ਵਿੱਚ ਵਸਾਇਆ ਗਿਆ ਹੈ।
3- ਗੁਰੂ ਅਰਜਨ ਸਾਹਿਬ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਈ ਭਗਤਾਂ ਦੀ ਬਾਣੀ ਆਪ ਹੀ ਰੱਚ ਕੇ ਉਨ੍ਹਾਂ ਦੇ ਨਾਮ ਹੇਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਕੱਠੀ ਕਰ ਦਿਤੀ।
4- ਛੇਵੇਂ ਪਾਤਸ਼ਾਹ ਜੀ ਨੇ ਬੀਬੀ ਕੌਲਾਂ ਨਾਲ ਨਿਕਾਹ ਨਹੀਂ ਕੀਤਾ, ਕਿਉਂਕਿ ਉਹ ਹਿੰਦੂ ਰਾਜ ਸਥਾਪਨ ਕਰਨਾ ਚਾਹੁੰਦੇ ਸਨ ।
5- ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਹੁਤ ਹੀ ਬੇ ਮਨ ਨਾਲ ਦਿੱਲੀ ਅਏ ਸਨ ਉਹਨਾਂ ਲਈ ਇਹ ਯਾਤਰਾ ਬਹੁਤ ਬੇਇਜ਼ਤੀ ਵਾਲ਼ੀ ਮਹਿਸੂਸ ਕੀਤੀ ਤੇ ਉਹਨਾਂ ਨੂੰ ਬੁਖਾਰ ਹੋ ਗਿਆ ਤੇ ਉਹ ਅਕਾਲ ਚਲਾਣਾ ਕਰ ਗਏ।
6-ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਿਰਫ ਹਿੰਦੂ ਧਰਮ ਤੇ ਹਿੰਦੂ ਰਾਜ ਤੇ ਦੇਵਤਿਆਂ ਵਰਗੇ ਬ੍ਰਾਹਮਣਾਂ ਲਈ ਸੀ ।
7-ਗੁਰੂ ਤੇਗ ਬਹਾਦਰ ਜੀ ਦਾ ਸੀਸ ਤਾਂ ਉਤਰ ਗਿਆ ਸੀ, ਪਰ ਉਹਨਾਂ ਦੇ ਗੱਲ ਵਿੱਚ ਪਾਇਆ ਧਾਗਾ (ਜਨੇਊ ) ਨਾ ਕਟਿਆ ਗਿਆ ਨਾ ਹੀ ਟੁੱਟਿਆ ।
8- ਦਸਵੇਂ ਪਾਤਸ਼ਾਹ ਨੇ ਚੰਡੀ ਦਾ ਜੱਗ ਕਰਕੇ ਖਾਲਸਾ ਪੰਥ ਸਾਜਿਆ ।

ਆਹ ਉਪਰੋਕਤ ਗੱਲਾਂ ਬਾਰੇ ਅਸੀਂ ਕੋਈ ਟਿੱਪਣੀ ਨਹੀਂ ਦੇਣਾ ਚਾਹੁੰਦੇ ਏਨੀਆਂ ਮੰਦੀਆਂ ਗੱਲਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ 'ਤੇ ਇੰਨੀ ਗੰਦੀ ਟਿੱਪਣੀ। ਹਜੇ ਵੀ ਅਸੀਂ ਚੁੱਪ ਹਾਂ ਸਾਡੇ ਪ੍ਰਚਾਰਕਾਂ ਦੇ ਕੰਨਾਂ 'ਤੇ ਕੋਈ ਜੂੰ ਨਹੀਂ ਸਰਕਦੀ, ਸਿਤਮ ਦੀ ਗੱਲ ਤਾਂ ਇਹ ਹੈ ਕਿ ਬਹੁਤਾਤ ਗੱਲਾਂ ਤਾਂ ਸਾਡੇ ਸਿਰ ਮੜ੍ਹੇ ਗਏ ਮਿਲਾਵਟੀ ਇਤਿਹਾਸਿਕ ਗ੍ਰੰਥਾਂ ਦੇ ਹਵਾਲੇ ਦੇਕੇ ਹੀ ਕੀਤੀਆਂ ਗਈਆਂ ਹਨ। ਅਸੀਂ ਆਪਸੀ ਲੜਾਈ ਵਿੱਚ ਉਲਝ ਚੁੱਕੇ ਹਾਂ, ਸਾਡਾ ਸਾਰਾ ਧਿਆਨ ਇੱਕ ਦੂਜੇ ਨੂੰ ਥੱਲੇ ਲਾਉਣ ਤੇ ਕੇਂਦਰਿਤ ਹੈ। ਜਿਸਦਾ ਫਾਇਦਾ ਆਰ.ਐਸ.ਐਸ. ਵਰਗੀਆਂ ਸੰਸਥਾਵਾਂ ਚੱਕਦੀਆ ਹਨ, ਅਸੀਂ ਜਥੇਬੰਦੀਆਂ ਵਿੱਚ ਵੰਡ ਹੋਕੇ ਪੰਥਕ ਏਕਤਾ ਨੂੰ ਭੁੱਲ ਚੁੱਕੇ ਹਾਂ। ਲੋੜ ਹੈ ਗੁਰੂ ਸਾਹਿਬ ਦੇ ਲੜ ਲੱਗਣ ਦੀ ਗੁਰਬਾਣੀ ਨਾਲ ਜੁੜਨ ਦੀ ਅਤੇ ਐਸੀਆਂ ਚਾਲਾਂ ਤੋਂ ਸੁਚੇਤ ਹੋਈਏ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top