ਪਰਿਕਰਮਾ:
'ਪਰਿ' ਅਤੇ 'ਕਰਮ' ਦੇ ਮੇਲ ਤੋਂ ਬਣਿਆ ਹੈ। 'ਪਰਿ' ਦਾ ਮਾਅਨਾ ਹੈ: ਚਾਰੇ ਪਾਸੇ, ਇਰਦ
ਗਿਰਦ, ਇਧਰ ਉਧਰ; ਆੇ 'ਕਰਮ' ਦਾ ਮਾਅਨਾ ਹੈ ਕੰਮ, ਯਾਨਿ ਕਿਸੇ ਚੀਜ਼ ਦੇ ਦੁਆੇ (ਇੱਕ ਜਾਂ
ਵੱਧ) ਚੱਕਰ ਲਾਉਣਾ, ਚੌਤਰਫੇ ਫੇਰੀ ਦੇਣ, ਘੁੰਮਣਾ, ਗੇੜਾ ਦੇਣਾ।
ਪਰਦਖਣਾ: ਖੱਬੇ ਤੋਂ ਸਾਜੇ ਪਾਸੇ
ਘੁੰਮਣਾ (ਘੁੰਮਦੇ ਸਮੇਂ ਦੇਵੀ/ਦੇਵਤੇ ਦੀ ਮੂਰਤੀ ਜਾਂ ਅੱਗ ਦੀ ਵੇਦੀ ਹਮੇਸ਼ਾਂ ਸੱਜੇ ਪਾਸੇ
ਹੋਵੇ)। ਹਿੰਦੂ ਮੱਤ ਵਿੱਚ ਦੇਵੀ ਦੁਆਲੇ ਇੱਕ, ਸ਼ਿਵ ਦੁਆਲ਼ੇ ਡੇੜ, ਗਣੇਸ਼ ਦੁਆਲ਼ੇ ਚਾਰ,
ਸੂਰਜ ਦੁਆਲ਼ੇ ਛੇ, ਅੱਗ ਦੁਆਲ਼ੇ ਸੱਤ ਚੱਕਰ ਲਾਏ ਜਾਂਦੇ ਹਨ।
ਸਿੱਖ ਫ਼ਲਸਫ਼ੇ ਵਿੱਚ ਇਸ ਕਰਮਕਾਂਡ ਦੀ
ਕੋਈ ਥਾਂ ਨਹੀਂ ਹੈ। ਅਕਾਲੀ ਫੂਲਾ ਸਿੰਘ ਦੀ ਸ਼ਹੀਦੀ (1823) ਮਗਰੋਂ ਜਦ ਨਿਰਮਲਿਆਂ
(ਸੰਤ ਸਿੰਘ ਗਿਆਨੀ, ਗੁਰਮੁਖ ਸਿੰਘ, ਦਰਬਾਰਾ ਸਿੰਘ) ਨੇ ਦਰਬਾਰ ਸਾਹਿਬ ਦਾ ਇੰਤਜ਼ਾਮ
ਸੰਭਾਲਿਆ ਤਾਂ ਉਨ੍ਹਾਂ ਨੇ ਹਿੰਦੂਆਂ ਦੀ "ਪਰਿਕਰਮਾ"
ਵੀ ਦਰਬਾਰ ਸਾਹਿਬ ਦੀ "ਮਰਿਆਦਾ" ਵਿੱਚ ਸ਼ਾਮਿਲ ਕੀਤੀ। ਉਨ੍ਹਾਂ ਨੇ ਦਰਬਾਰ ਸਾਹਿਬ ਮੱਥਾ
ਟੇਕਣ ਵਾਸਤੇ ਖੱਬੇ ਪਾਸੇ ਤੋਂ ਜਾ ਕੇ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜੀ ਜਾਣ ਦਾ ਕਰਮਕਾਂਡ
ਸ਼ੁਰੂ ਕੀਤਾ, ਜੋ ਅੱਜ ਵੀ ਲੋਕ ਕਰੀ ਜਾਂਦੇ ਹਨ। ਇਹ ਫ਼ਲਸਫ਼ੇ ਦੇ ਉਲਟ ਹੈ।
ਸਿੱਖੀ ਵਿੱਚ ਗੁਰੂ ਗ੍ਰੰਥ ਸਾਹਿਬ ਜਾਂ
ਗੁਰਦੁਆਰੇ ਦੀ ਇਮਾਰਤ ਹਿੰਦੂ ਦੇਵੀ / ਦੇਵਤਾ ਵਾਂਙ ਨਹੀਂ ਹੈ, ਇਸ ਕਰਕੇ ਇਸ
ਦੁਆਲ਼ੇ ਪਰਿਕਰਮਾ / ਪਰਦਖਣਾ ਦਾ ਕਰਮਕਾਂਡ ਗਲਤ ਹੈ। ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ
ਕਿਸੇ ਕਿਸੇ ਵੀ ਪਾਸਿਉਂ ਜਾਇਆ ਜਾ ਸਕਾ ਹੈ। ਇਸੇ ਤਰ੍ਹਾਂ ਲੋਕ ਗੁਰਦੁਆਰੇ ਵਿੱਚ ਜਾਕੇ
ਗੁਰੂ ਗ੍ਰੰਥ ਸਾਹਿਬ ਸਾਹਿਬ ਦੀ ਪਰਿਕਰਮਾ ਕਰਦੇ ਹਨ, ਜੋ ਕਿ ਹਿੰਦੂ ਕਰਮਕਾਂਡ 'ਪਰਦਖਣਾ'
ਦੀ ਨਕਲ ਹੈ। ਗੁਰਦੁਆਰੇ ਜਾ ਕੇ ਮੱਥਾ ਟੇਕ ਕੇ ਜਿੱਥੇ ਵੀ ਜਗਹ ਮਿਲ ਜਾਵੇ ਬੈਠ ਜਾਣਾ
ਚਾਹੀਦਾ ਹੈ ਨਾ ਕਿ ਗੁਰੂ ਗ੍ਰੰਥ ਸਾਹਿਬ ਦੇ ਦੁਆਲ਼ੇ ਚੱਕਰ ਲਾਉਣ ਮਗਰੋਂ।
👉 ਟਿੱਪਣੀ : ਵਿਹਲੜ ਨਿਹੰਗ ਇਸ
ਤੋਂ ਉਲਟ ਦਿਸ਼ਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਕਰਦੇ ਹਨ। ਉਨ੍ਹਾਂ ਦੀ ਇਹ ਧਾਰਣਾ
ਹੈ ਕਿ ਗੁਰੂ ਸਾਹਿਬ ਨੇ ਉਨ੍ਹਾਂ ਦੇ ਸ਼ਸਤਰ ਦੇਖਣੇ ਹਨ / ਨਿਰੀਖਣ (ਚੈਕ) ਕਰਦੇ ਹਨ। -:
ਸੰਪਾਦਕ ਖ਼ਾਲਸਾ ਨਿਊਜ਼