ਸਿੱਖ
ਉਸ ਕਾਲ਼ੇ ਹਿਰਨ ਸਮਾਨ ਹੈ, ਕੀਮਤੀ ਹੈ, ਜਿਸ ਵਿੱਚ ਕਸਤੂਰੀ ਵਾਲੀ ਖੁਸ਼ਬੂ ਹੈ,
ਉਸਦਾ ਸ਼ਿਕਾਰ ਇਸ ਲਈ ਕੀਤਾ ਜਾਂਦਾ ਹੈ ਕਿ ਉਹ ਹੱਕ ਮੰਗਦਾ ਵੀ ਹੈ ਅਤੇ ਹੱਕ ਦਵਾਉਣ ਲਈ ਆਪਾ
ਵੀ ਵਾਰ ਦਿੰਦਾ ਹੈ।
ਇਹ ਗੱਲ ਵਖਰੀ ਹੈ ਕਿ ਸਿੱਖ ਵੀ ਉਸ ਕਸਤੂਰੀ ਰੂਪ
ਸ਼ਬਦ ਗੁਰੂ ਦੀ ਖ਼ੁਸ਼ਬੂ ਲੈਣਾ ਚਾਹੁੰਦਾ ਹੈ, ਚਾਹ ਵਾਨ ਵੀ ਹੈ, ਪਰ ਉਸਨੂੰ ਪਤਾ ਹੀ ਨਹੀਂ
ਕਿ ਉਸ ਖੁਸ਼ਬੁ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੀ ਪ੍ਰਾਪਤ ਹੋਣਾ ਹੈ, ਪਰ ਉਹ
ਦੂੱਜੇ ਪਾਸੇ ਬਾਬਿਆਂ, ਡੇਰੇਦਾਰਾਂ ਕਰਮ ਕਾਂਡਾਂ ਵਿੱਚ ਗੁਰੂ ਦੀ ਖੁਸ਼ਬੂ ਨੂੰ ਲੱਭਦਾ
ਫਿਰਦਾ ਸ਼ਿਕਾਰ ਹੋ ਜਾਂਦਾ ਹੈ, ਜਿਵੇਂ ਕਾਲ਼ੇ ਹਿਰਨ ਦਾ ਸੁਭਾਅ ਹੈ ਕਸਤੂਰੀ ਉਸਦੇ ਅੰਦਰ
ਹੁੰਦਿਆਂ ਉਹ ਜੰਗਲ ਦੀ ਝਾੜੀਆਂ ਵਿੱਚ ਸ਼ਿਕਾਰੀ ਦੀ ਨਾਦ ਸੁਣ ਕੇ ਉਸਦੇ ਜਾਲ ਵਿੱਚ ਫਸ ਕੇ
ਜਾਨ ਗਵਾ ਦੇਂਦਾ
ਹੈ।
ਇਸੇ ਪ੍ਰਕਾਰ ਸਿੱਖ ਵੀ ਸ਼ਿਕਾਰੀ (ਬ੍ਰਾਹਮਣ ਮਨੂੰਵਾਦੀ ਆਰ.ਐਸ.ਐਸ.)
ਦੇ ਜਾਲ ਵਿੱਚ ਅਖੌਤੀ ਦਸਮ ਗ੍ਰੰਥ (ਬਚਿੱਤਰ ਨਾਟਕ) ਸ਼ਬਦ ਰੂਪੀ ਜਾਲ ਜਾਪ, ਸ੍ਵਈਏ, ਚੌਪਈ,
ਭਗੌਤੀ ਵਿੱਚ ਫਸ ਕੇ ਬੇਜਾਨ ਹੋ ਗਿਆ ਹੈ। ਸ਼ਿਕਾਰੀ ਨੂੰ ਪਤਾ
ਹੈ ਸਬਦ ਗੁਰੂ ਤੋਂ ਟੁੱਟਾ ਸਿੱਖ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ 'ਤੇ
ਕੁਰਬਾਨ ਹੋ ਜਾਂਦਾ ਹੈ, ਇਸ ਲਈ ਉਸਨੇ "ਦਸਮ" ਸ਼ਬਦ ਰੂਪ ਜਾਲ ਬੁਣ ਕੇ ਸਿੱਖ ਦਾ
ਸ਼ਿਕਾਰ ਕਰ ਲਿਆ ਹੈ।