ਜਿੱਦਾਂ
ਇਕ ਬੱਸ 'ਚ ਚੜਿਆਂ ਕੰਨਾਂ ਦੀ ਦਵਾਈ, ਅੱਖਾਂ ਦੀ ਦਵਾਈ, ਦੰਦਾਂ ਦਾ ਮੰਜਨ ਵੇਚਦਾ ਹੈ ਤੇ
ਆਂਦੇ ਅਖੇ "ਆਹ ਲੋ ਜੋ ਹੁਸ਼ਿਆਰਪੁਰੀ ਦਾਰੂ, ਰੋਗ ਭਾਵੇਂ ਕੰਨਾ ਦਾ ਹੋਵੇ, ਚਾਹੇ ਅਖਾਂ
ਦਾ, ਇਹ ਨੌ-ਬਰ-ਨੌ ਕਰਦੂ ਤਹਾਨੂੰ, ਆਓ ਮੇਰੇ ਵੀਰ 10 ਰਪਏ 10 ਰਪਏ 10 ਰੁਪਏ"
ਬਸ ਇਦਾਂ ਈ ਆ ਗੁਟਕੇ 'ਚ ਗੱਲਾਂ ਨੇ, ਆਹ ਕਰੋ ਤੇ ਉਹ ਮਿਲੂ... ਚੰਗੇ ਗੁਣਾਂ, ਜੀਵਨ ਜਾਚ
ਬਾਰੇ ਕੁਝ ਨੀ...
ਵੈਸੇ ਬਹੁਤੇ ਨੰਦਸਰੀਏ ਇਸ ਨੂੰ ਪੜ੍ਹਨ ਦੀ ਸਲਾਹ ਦਿੰਦੇ ਆ... ਤੇ ਜੇ ਕਿਦਰੇ ਸਾਡੇ ਵਰਗਾ
ਆਖਦੇ ਕੇ ਇਹ ਗੁਰਬਾਣੀ ਦੇ ਖਿਲਾਫ ਹੈ, ਤਾਂ ਲੈ ਰੱਬ ਦਾ ਨਾਮ..!!!
"ਅਸੀਂ ਤਾਂ ਬਾਣੀ ਹੀ ਪੜਦੇ ਆਂ, ਲੈ ਦਸ ਬਾਣੀ ਪੜ੍ਹਨੀ ਗਲਤ ਆ?? ਤੁਸੀਂ
ਤਾਂ ਕਿੰਤੂ ਕਰਦੇ ਓ ਨਾਸਤਿਕੋ" ਕੁੱਝ ਇਦਾਂ ਦੇ ਪਰਵਚਨ ਸਣਾਉਣਗੀਆਂ ਬੀਬੀਆਂ,
ਜਿੰਨਾਂ ਨੇ ਪੀ.ਐਚ.ਡੀ. ਕੀਤੀ ਹੁੰਦੀ ਸਾਰੇ ਧਰਮਾਂ ਦੀ...!!
ਵੀਰੋ ਤੇ ਭੈਣੋ ਅਸੀਂ ਇਹ ਹੀ ਕਹਿਣੇ ਆ, ਕਿ ਸੌਦੇ ਬਾਜੀਆਂ ਗੁਰੂ ਨਾਲ ਨਾ ਕਰੋ, ਕੋਝੇ
ਤਰ੍ਹਾਂ ਦਾ ਮਜ਼ਾਕ ਨਹੀਂ ਆ ਕੇ "ਚੜ੍ਹਦੇ ਆਲੇ ਪਾਸੇ ਮੂੰਹ ਕਰਕੇ
ਇੰਨੀ ਵਾਰ ਮਾਲਾ ਫੇਰੋ" ???
ਇਹ ਤਾਂ ਕੁੱਝ ਨੀ ਮੈਂ ਤਾਂ ਪ੍ਰੇਮੀਜਨ ਮਿਲਾਪ ਲਈ ਵੀ ਕਈਆਂ ਨੂੰ ਪਾਠ ਕਰਦੇ ਦੇਖਿਆ, 40
ਦਿਨਾਂ ਤੱਕ ਐਂ ਹੋਊ, 45 ਦਿਨਾ ਤਕ ਊਂ ਹੋਊ..!!
ਫਿਟ ਲਾਹਣਤ ਇਹੋ ਜਿਹਾ, ਗੁਟਕਾ ਬਣਾਉਣ ਅਤੇ ਪੜਨ ਆਲਿਆਂ ਦੇ..!!
ਰੱਬ ਕੀ ਸੁਆਸ ਗਿਣ ਕੇ ਦਿੰਦਾ ਆ... ਜੋ ਅਸੀਂ ਪਾਠ ਨਾਲ ਉਹਨੂੰ
ਦਸਦੇ ਆ ਕੇ ਅੱਜ 30 ਕੀਤੇ ਆ, ਅੱਜ 35 ਕੀਤੇ ਆ... ਸਗੋਂ ਗੁਰਬਾਣੀ ਤਾਂ ਫਰਮਾਉਂਦੀ ਆ ਕਿ
ਸਤਿਗੁਰ ਸੇਤੀ ਗਣਤ ਜਿ ਰਖੈ ਹਲਤੁ ਪਲਤੁ
ਸਭੁ ਤਿਸ ਕਾ ਗਇਆ ॥
ਉਹ ਆਸ਼ਕੀ ਹੀ ਕਾਹਦੀ ਜੋ ਰਬ ਤੋਂ ਟੁਟ ਕੇ, ਪਦਾਰਥਾਂ ਜਾਂ ਫਿਰ ਕਿਸੇ
ਹੋਰ ਨਾਲ ਲਗਜੇ
ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ ॥ ਨਾਨਕ
ਆਸਕੁ ਕਾਢੀਐ ਸਦ ਹੀ ਰਹੈ ਸਮਾਇ ॥