YouTube ਰਾਹੀਂ ਪੈਸੇ ਕਮਾਉਂਦਾ ਦੱਸੋ ਕੌਣ
ਹੈ ?
-: ਦਲਬੀਰ ਸਿੰਘ ਖੰਟ
07.02.2020
ਢੱਡਰੀਆਂਵਾਲੇ ਦੇ ਦਰਬਾਰੀ ਕਵੀ ਵੈਰੋਵਾਲ ਨੂੰ ਜਵਾਬ
ਅੱਜ ਪਾਤਸਾ਼ਹ ਦੀ ਬਾਣੀ ਘਰ-ਘਰ ਗਾਈ ਜਾ ਰਹੀ, ਨਾ ਗਾਉਂਦਾ ਕੋਈ -
ਇਹ ਝੂਠ ਲਿਖਦਾ ਦੱਸੋ ਕੌਣ ਹੈ?
ਗੁਰੂ ਗ੍ਰੰਥ ਸਾਹਿਬ-ਗੁਰੂ ਨਹੀਂ, ਪ੍ਰਚਾਰਦਾ ਦੱਸੋ ਕੌਣ ਹੈ?
ਹਰ ਥਾਂ ਗੁਰਦੁਆਰੇ ਖੁਲ੍ਹੇ, ਬੰਦ ਦਰਵਾਜੇ.. ਝੂਠ ਬੋਲ ਪ੍ਰਚਾਰਦਾ
ਦੱਸੋ ਕੌਣ ਹੈ?
ਵੈਰੋਵਾਲ ਜੀ ਇਰਖਾ ਵਿੱਚ ਭੇਟਾ ਤੁਹਾਨੂੰ ਦਿੱਸ ਗਈ,
YouTube ਰਾਹੀਂ ਪੈਸੇ ਕਮਾਉਂਦਾ ਦੱਸੋ ਕੌਣ ਹੈ?
ਕੁੱਝ ਦਿਨ ਪਹਿਲਾ ਲ਼ਕਿੲ ਧਸਿਲਕਿੲ ਸੱਭ ਪਤਾ ਸੀ, ਹੁਣ ਮੈਨੂੰ ਪਤਾ ਨਹੀਂ ਕੁੱਝ ਵੀ,
ਝੂਠ ਬੋਲ ਸੁਣਾਉਂਦਾ ਦੱਸੋ ਕੌਣ ਹੈ?
ਮੈਂ ਗੁਰੂ ਗ੍ਰੰਥ ਦੇ ਨਾਮ ਲਾਤੀ ਸਾਰੀ ਜ਼ਮੀਨ ਹੈ, ਸੰਗਤ ਦੇ ਪੈਸਿਆਂ 'ਤੇ ਐਸ਼ਪ੍ਰਸਤੀ ਕਰ ਰਿਹਾ...
ਦੱਸੋ ਕੌਣ ਹੈ?
|