•
ਆਮਤੌਰ 'ਤੇ ਮਨੁੱਖ ਦੁੱਖਾਂ - ਤਕਲੀਫਾਂ ਵਿਚ ਹੀ ਧਰਮ ਦੀ ਟੇਕ ਲੈਂਦਾ ਹੈ। ਕਿਸੇ ਨੂੰ ਤਰੱਕੀ
ਦੀ ਲੋੜ ਹੈ, ਕਿਸੇ ਨੂੰ ਅਪਣੀ ਇਸਤ੍ਰੀ ਤੋਂ ਸੁੱਖ ਚਾਹੀਦਾ ਹੈ ਯਾ ਕਿਸੇ ਇਸਤ੍ਰੀ ਨੂੰ ਅਪਣੇ
ਪਤੀ ਤੋਂ, ਕਿਸੇ ਨੂੰ ਵਾਪਾਰ ਵਿੱਚ ਵਾਧਾ ਚਾਹੀਦਾ ਹੈ, ਕਿਸੇ ਨੂੰ ਪੁੱਤਰ ਚਾਹੀਦਾ ਹੈ ਆਦਿ।
ਭਾਵ ਮਨੁੱਖ ਦੁੱਖਾਂ ਤਕਲੀਫਾਂ ਦਾ ਮਾਰਿਆ ਧਰਮ ਵਲ ਤੁਰ ਪੈਂਦਾ ਹੈ।
ਐਸੇ ਹਾਲਾਤਾਂ ਵਿੱਚ ਮਨੁੱਖ ਗੁਰੂ ਦੇ ਦਰ 'ਤੇ ਵੀ ਰੋਂਦਾ ਪਿੱਟਦਾ ਹੈ।
• ਅੱਜ ਕਲ ਦੇ ਹਾਲਾਤਾਂ ਵਿੱਚ ਗੁਰਦੁਆਰਿਆਂ ਦਾ ਵਾਤਾਵਰਣ, ਗੁਰਦੁਆਰਿਆਂ ਦੇ ਹਾਲਾਤ, ਕਰਮ -
ਕਾਂਡਾਂ ਦੇ ਅਧੀਨ ਹੋ ਚੁੱਕਾ ਹੈ। ਜਦੋਂ ਬੰਦਾ ਗੁਰਦੁਆਰੇ ਆਉਂਦਾ ਹੈ ਤਾਂ ਟੇਕ ਲੈਂਦਾ ਹੈ ਕਰਮ-
ਕਾਂਡ ਦੀ। ਕੋਈ ਅਖੰਡ ਪਾਠਾਂ ਦੀਆਂ ਲੜੀਆਂ ਕਰਵਾਉਂਦਾ ਹੈ। ਕੋਈ ਦੋ ਵਖਤ ਗੁਰਦੁਆਰੇ ਮੱਥਾ
ਟੇਕਣਾ ਸੁਖਦਾ ਹੈ। ਭਾਵ, ਮਨੁੱਖ ਅਨੇਕ ਅਨਗਿਨਤ ਕਰਮ - ਕਾਂਡਾਂ ਦਾ ਸ਼ਿਕਾਰ ਬਣ ਜਾਨਦਾ ਹੈ। ਇਸ
ਤੋਂ ਉਸਦੇ ਦੁੱਖ ਤਾਂ ਕੀ ਦੂਰ ਹੋਣੇ ਬਲਕਿ ਬੰਦਾ ਹੋਰ ਦੁੱਖੀ ਹੋ ਜਾਂਦਾ ਹੈ।
• ਇਹਨਾਂ ਕਰਮ - ਕਾਂਡਾਂ ਮਗਰ ਲੱਗਕੇ ਦੁੱਖ ਤਾਂ ਕੀ ਦੂਰ ਹੋਣੇ ਬਲਕਿ
ਮਨੁਖ "ਏਕ ਸੰਕਟ ਮਿਟੇ ਦੂਸਰਾ ਹਾਜ਼ਿਰ" ਵਾਲ਼ੇ ਚਕਰਾਂ ਵਿੱਚ
ਫੱਸ ਜਾਂਦਾ ਹੈ। ਇਹਨਾਂ ਕਰਮ- ਕਾਂਡਾਂ ਵਿੱਚ ਪੈਕੇ ਬੰਦਾ ਵਹਿਮਾਂ- ਭਰਮਾਂ, ਜਾਤਾਂ - ਪਾਤਾਂ,
ਟੂਣਿਆਂ, ਕਬਰਾਂ ਆਦਿ ਤੇ ਭਟਕਦਾ ਫਿਰਦਾ ਹੈ। ਬਾਣੀ ਪੜ੍ਹ ਅਪਣਾ ਜੀਵਨ ਸਫਲਾ ਨਹੀਂ ਕਰਦਾ।
• ਅੱਜ ਇਹ ਅੰਨੀ ਸ਼ਰਧਾ ਵਾਲਾ ਰਾਖਸ਼ਸ ਗੁਰਦੁਆਰਿਆਂ ਵਿੱਚ, ਸਿੱਖਾਂ ਦੇ
ਮਨਾਂ ਵਿੱਚ ਗਹਿਰੀਆਂ ਜੜਾਂ ਜਮਾਕੇ ਬੈਠ ਚੁੱਕਾ ਹੈ। ਜਿਵੇਂ ਪਾਂਡਿਆਂ ਨੇ ਲੋਕਾਂ ਅੰਦਰੋਂ
ਵਿਚਾਰ ਸ਼ਕਤੀ ਖਤਮ ਕਰ ਛੱਡੀ ਸੀ। ਇਸੇ ਤਰਾਂ ਸਿੱਖਾਂ ਅੰਦਰੋਂ ਵੀ ਵਿਚਾਰ ਸ਼ਕਤੀ ਪੂਰੀ ਤਰਾਂ
ਖੋਹੀ ਜਾ ਚੁੱਕੀ ਹੈ।
🌹ਜਿਨ ਸਰਧਾ ਰਾਮ ਨਾਮਿ ਲਗੀ ਤਿਨ ਦੂਜੈ ਚਿਤੁ ਨ ਲਾਇਆ ਰਾਮ ॥🌹
ਅੱਜ ਸਿੱਖਾਂ ਦੀ ਸ਼ਰਧਾ ਰਾਮ ਨਾਮ ਨਾਲ ਜੁੜਨ ਵਾਲੀ ਨਹੀਂ ਰਹੀ। ਸਿੱਖ ਦੀ ਸ਼ਰਧਾ ਤਾਂ
ਗੁਰਦੁਆਰਿਆਂ ਦੀ ਵੱਡੀਆਂ - ਵੱਡੀਆਂ ਇਮਾਰਤਾਂ, ਸਰੋਵਰ ਇਸ਼ਨਾਨ, ਸੋਨੇ ਦੀ ਹੀਰਿਆਂ ਨਾਲ ਜੜੀ
ਪਾਲਕੀਆਂ, ਅਖੰਡ ਪਾਠਾਂ ਦਿਆਂ ਲੜੀਆਂ, ਦੇਸੀ ਘਿਓ ਦੀ ਜੋਤਾਂ, ਕੱਚੀ - ਲੱਸੀ ਨਾਲ ਫਰਸ਼ਾਂ -
ਥੜਿਆਂ ਦੇ ਇਸ਼ਨਾਨ, ਬਾਬਿਆਂ ਤੋਂ ਪੁੱਤਰਾਂ ਦੀ ਦਾਤ ਦਾ ਅਸ਼ੀਰਵਾਦ, ਆਦਿ ਹਨ।
• ਜਾਗੋ ਸਿੱਖੋ ਜਾਗੋ! ਇਹਨਾਂ ਕਰਮ - ਕਾਂਡਾਂ ਨਾਲ ਗੁਰੂ ਨਹੀਂ ਮਿਲਦਾ। ਗੁਰੂ ਤਾਂ ਕੇਵਲ ਅਪਣਾ
ਮਨ ਗੁਰੂ ਅਗੇ ਭੇਟ ਕਰਨ ਤੋਂ ਬਾਦ ਹੀ ਮਿਲੇਗਾ। ਸਿਖੋਂ ਆਜ ਸਾਡੇ ਕੋਲ ਮਾਇਆ ਨਾਲ ਹੋਣ ਵਾਲੀ
ਸ਼ਰਧਾ ਤਾਂ ਬਹੁਤ ਹੈ ਪਰ ਸਿੱਖੀ ਨਹੀਂ।
• ਅੱਜ ਸਾਡੀ ਕੌਮ ਦਾ ਦਿੱਤਾ ਦਸਵੰਦ ਗੁਰਪੂਰਬਾਂ 'ਤੇ ਲੰਗਰਾਂ ਉੱਤੇ ਹੀ
ਲਾ ਦਿੱਤਾ ਜਾੰਦਾ ਹੈ। ਕਿਸੇ ਨੂੰ ਸਿੱਖੀ ਬਾਰੇ ਸੋਚਣ ਦੀ ਫੁਰਸਤ ਹਾਂ ਨਹੀਂ ਹੈ। ਕਿਵੇਂ
ਨੌਜਵਾਨਾਂ ਨੂੰ ਸਿੱਖੀ ਵਲ ਵਧਾਇਆ ਜਾਵੇ? ਕਿਨਿਆਂ ਨੇ ਸਿੱਖੀ ਧਾਰਨ ਕੀਤੀ? ਕਿਨਿਆਂ ਘੱਟ ਲੋਕਾਂ
ਨੇ ਕੇਸਾਂ ਦੀ ਬੇਅਦਬੀ ਕੀਤੀ?........
• ਪਿਆਰਿਓ, ਇਕ ਚੀਜ਼ ਹਮੇਸ਼ਾ ਯਾਦ ਰੱਖਣਾ।
ਸਿੱਖੀ ਦਾ ਤਾਹੀ ਫੈਲਾਵ ਹੋ ਸਕੇਗਾ ਜੇ ਸਾਡੇ ਵਿਚੋਂ ਸਿੱਖੀ ਦੀ ਖੁਸ਼ਬੋ ਆਏਗੀ।
ਗੁਰਬਾਣੀ ਵਲ ਤਾਂ ਹੀ ਕੋਈ ਖਿਚਿਆ ਜਾਇਗਾ ਜੇ ਨਾਮ ਬਾਣੀ ਵਾਲਾ ਜੀਵਨ ਸਾਡੇ ਅੰਦਰ ਹੋਏਗਾ।
• ਗੁਰੂ ਪਿਆਰਿਓ, ਗੁਰੂ ਸਾਹਿਬਾਨਾਂ ਦਿਆਂ ਤਸਵੀਰਾਂ ਪੂਜਣ ਲੱਗ ਪਏ
ਹਾਂ। ਗੁਰੂ ਸਾਹਿਬਾਨਾਂ ਨੇ ਤਾਂ ਉਚੇ ਪੱਦਰ ਤੇ ਮੂਰਤੀਆਂ ਪੂਜਣ ਦਾ ਵਿਰੋਧ ਕੀਤਾ ਹੈ। ਅੱਜ ਅਸੀਂ
ਉਨ੍ਹਾਂ ਦੀ ਹੀ ਮੂਰਤੀਆਂ ਦੀ ਪੂਜਾ ਕਰ ਰਹੇ ਹਾਂ? ਜਾਗੋ! ਜਾਗੋ! ਜਾਗੋ! ਸੂਰਮਿਉ ਜਾਗੋ!.....
• ਅੱਜ ਅਸੀਂ ਨਿਸ਼ਾਨ ਸਾਹਿਬ, ਗੁਰਦੁਆਰਿਆਂ
ਦੇ ਫਰਸ਼, ਥੜਿਆਂ ਨੂੰ ਕੱਚੀ ਲਸੀ ਨਾਲ ਇਸ਼ਨਾਨ ਕਰਵਾਉਂਦੇ ਹਾਂ। ਜੇ ਕੋਈ ਹਿੰਦੂ ਵੀਰ
ਮੂਰਤੀਆਂ ਨੂੰ ਕੱਚੀ ਲਸੀ ਨਾਲ ਇਸ਼ਨਾਨ ਕਰਵਾਏ ਉਹਨੂੰ ਅਸੀਂ ਪਖੰਡ ਕਹਿੰਦੇ ਹਾ....... ਵਾਹ
ਜੀ! ਧੰਨ ਸਿੱਖੀ... ਧੰਨ ਸਿੱਖੀ।
• ਪਿਆਰਿਓ ਜੇ ਅਸੀਂ ਫੋਕਟ ਕਰਮ, ਅੰਨੀ ਸ਼ਰਧਾ ਨੂੰ ਵੀਚਾਰਨ ਬੈਠੀਏ ਤਾਂ
ਇੱਸ ਦਾ ਕੋਈ ਅੰਤ ਨਹੀਂ। ਪਿਆਰਿਓ ਬਾਣੀ ਪੜੋ, ਸਮਝੋ, ਅਪਣੇ ਜੀਵਨ ਨੂੰ ਉੱਚਾ ਸੁੱਚਾ ਬਣਾਓ।
ਗੁਰੂ ਸਹਿਬ ਜੀ ਦੇ ਚਰਣੀ ਲਗੋ।
🌷 ਗੁਰੂ ਗੁਰੂ ਗੁਰੁ ਕਰਿ ਮਨ ਮੋਰ॥ ਗੁਰੂ
ਬਿਨਾ ਮੈ ਨਾਹੀ ਹੋਰ॥ 🌷
🙏 ਗੁਰ ਬਿਨੁ ਘੋਰੁ ਅੰਧਾਰ ਗੁਰੂ ਬਿਨੁ ਸਮਝ ਨ ਆਵੈ॥ 🙏
💝ਖਿਮਾਂ ਦਾ ਜਾਚਕ💝
🌹ਗੁਰੂ ਦੇ ਦੱਰ ਦਾ ਕੂਕਰ🌹
💕ਗੁਰਜੋਤ ਸਿੰਘ ਖੋਖੇਰ💕