ਸਿੱਖ ਰਹਿਤ ਮਰਿਯਾਦਾ ਬਣਾਉਣ ਵੇਲੇ ਸੰਪਰਦਾਈਆਂ ਦੇ ਦਬਾਅ ਥੱਲੇ
ਅਖੰਡ ਪਾਠ ਸਿਰਲੇਖ ਹੇਠ ਇਸ ਨੂੰ ਕਰਨ ਦਾ ਵਿਧਾਨ ਲਿਖਿਆ ਗਿਆ, ਗੁਰੂ ਸਾਹਿਬਾਨ ਦੇ ਵੇਲੇ
ਇਸ ਤਰਾਂ ਦੇ ਪਾਠ ਕਰਨ ਦੀ ਮਰਿਯਾਦਾ ਦਾ ਕੋਈ ਇਤਿਹਾਸਕ ਵੇਰਵਾ ਨਹੀਂ ਮਿਲਦਾ ।
ਪੰਜਵੇ
ਗੁਰੂ ਅਰਜਨ ਜੀ ਨੇ 1604 ਈਸਵੀ ਵਿਚ ਗੁਰਬਾਣੀ ਸੰਕਲਪ ਤਿਆਰ ਕੀਤਾ ਜਿਸ ਨੂੰ ਪਹਿਲਾ ਪੋਥੀ
ਕਿਹਾ ਗਿਆ ਅਤੇ ਬਾਅਦ ਵਿਚ 'ਆਦਿ ਗ੍ਰੰਥ' ਕਰ ਕੇ ਜਾਣਿਆ ਜਾਨ ਲਗਾ ! ਬੇਸ਼ਕ ਆਦਿ ਗ੍ਰੰਥ
ਦਾ ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਪ੍ਰਕਾਸ਼ ਕੀਤਾ ਜਾਂਦਾ ਸੀ, ਪਰੰਤੂ ਉਥੇ ਇਸ ਵਿਚ ਦਰਜ਼
ਰਚਨਾ ਦੇ ਅਖੰਡ ਪਾਠ ਦੀ ਕੋਈ ਰਸਮ ਚਾਲੂ ਨਹੀਂ ਕੀਤੀ ਗਈ ਸੀ,
ਸੁਣਾਉਣ ਵਾਲੇ 50, ਸੁਣਨ ਵਾਲਾ ਇੱਕ ਵੀ ਨਹੀਂ, ਅਣ ਸੁਣੀ ਬਾਣੀ ਦਾ ਕੋਈ ਫ਼ਲ ਨਹੀਂ, ਇਹ
ਸਿਰਫ ਇੱਕ ਪਾਖੰਡ ਹੈ।
* ਪੜਿਐ ਨਾਹੀ ਭੇਦੁ ਬੁਝਿਐ ਪਾਵਣਾ॥
-੧੪੮
* ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ ਜਾਇ॥
-੩੯
* ਪੜਿ ਪੜਿ ਥਾਕੇ ਸਾਂਤਿ ਨ ਆਈ॥ -੧੧੯
* ਬਿਨੁ ਬੂਝੇ ਪਸੂ ਕੀ ਨਿਆਈ ਭ੍ਰਮਿ ਮੋਹਿ ਬਿਆਪਿਓ ਮਾਇਆ॥
-੧੩੦੦
* ਬਿਨੁ ਬੂਝੇ ਕਿਛੁ ਸੂਝੈ ਨਾਹੀ ਮਨਮੁਖੁ ਵਿਛੁੜਿ ਦੁਖੁ
ਪਾਏ॥ -੧੩੩੨
* ਪੰਡਿਤ ਵਾਚਹਿ ਪੋਥੀਆਂ ਨਾ ਬੂਝਹਿ ਵੀਚਾਰ ॥ ਅਨ ਕਉ ਮਤਿ
ਦੇ ਚਲਹਿ ਮਾਇਆ ਕਾ ਵਾਪਾਰੁ ॥ ਕਥਨੀ ਝੂਠੀ ਜਗੁ ਭਵੈ ਰਹਣੀ ਸਬਦੁ ਸੁ ਸਾਰੁ ॥
ਅਸੀਂ ਗੁਰਬਾਣੀ ਦੇ ਪਾਠ ਨੂੰ ਕਰਮ ਕਾਂਡ ਕਿਸੇ ਭੀ ਕੀਮਤ ਵਿਚ ਨਹੀਂ
ਬਣਨ ਦੇਣਾ, ਗੁਰਬਾਣੀ ਤਾਂ ਸਾਨੂੰ "ਆਪਣ ਹਥੀ ਆਪਣਾ ਆਪੇ ਹੀ
ਕਾਜੁ ਸਵਾਰੀਐ ॥20॥" (ਪੰਨਾ 474) ਦੀ ਨਸੀਹਤ ਕਰਦੀ ਹੈ, ਫਿਰ ਅਸੀਂ ਕਿਉਂ ਕਿਸੇ
ਕੋਲੋਂ ਪੈਸੇ ਦੇ ਕੇ ਪਾਠ ਕਰਵਾਉਣ ਦੀ ਪੁਠੀ ਰੀਤ ਆਪਣਾ ਲਈ ਹੈ ।
ਪੰਚਮ ਪਾਤਿਸ਼ਾਹ ਜੀ ਤੋਂ ਲੈ ਕੇ ਦਸਮ ਪਾਤਿਸ਼ਾਹ ਜੀ ਤਕ ਕਿਸੇ ਵੀ ਗੁਰੂ ਜੀ ਨੇ ਅਖੰਡ
ਪਾਠ ਨਹੀਂ ਕੀਤਾ ਅਤੇ ਗੁਰਬਾਣੀ ਵੀ ਮਨਾ ਕਰਦੀ ਹੈ, ਫਿਰ ਇਹ ਰੀਤ ਕਿਉਂ ਤੇ ਕਿਸ ਲਈ?
ਰੋਜ਼ ਸਮਾਂ ਕੱਢ ਕੇ ਗੁਰਬਾਣੀ ਦੀ ਵਿਚਾਰ ਦਾ ਨੇਮ ਬਣਾ ਲੈਣਾ ਚੰਗਾ
ਹੈ, ਪਰ ਇਕੋ ਰਚਨਾ
ਨੂੰ ਰੋਜ਼, ਬਿਨਾ ਵਿਚਾਰੇ ਬਾਰ ਬਾਰ ਪੜ੍ਹਣ ਦਾ ਨੇਮ ਗੁਰਮਤਿ ਅਨੁਸਾਰੀ ਨਹੀਂ। ਪੁਜਾਰੀ
ਸ਼੍ਰੇਣੀ ਦੀ ਇਹ ਖਾਸੀਅਤ ਰਹੀ ਹੈ ਕਿ ਉਹ ਲੋਕਾਈ ਨੂੰ ‘ਵਿਚਾਰ’ ਦੀ ਥਾਂ ‘ਰਟਨ’ ਵਾਲੇ
ਕਰਮਕਾਂਡ ਪਾਸੇ ਤੋਰਦੀ ਹੈ, ਤਾਂ ਕਿ ਲੋਕ ਸੁਚੇਤ ਨਾ ਹੋ ਸਕਣ। ਕੁਝ ਐਸਾ ਹੀ ਸਿੱਖ ਸਮਾਜ
ਵਿਚ ਭਾਰੂ ਹੋ ਚੁੱਕੀਆਂ ਪੁਜਾਰੀਵਾਦੀ ਤਾਕਤਾਂ ਨੇ ਗੁਰਬਾਣੀ ਨਾਲ ਕੀਤਾ ਹੈ। ਸਿੱਖ ਸਮਾਜ
ਦੇ ਮੌਜੂਦਾ ਹਾਲਾਤ ਇਸ ਦੀ ਜੀਵੰਤ ਗਵਾਹੀ ਹਨ। ਅੱਜ ਸਮਾਜ ਵਿਚ 99% ਤੋਂ ਵੱਧ ਨਿਤਨੇਮ,
ਬਿਨਾਂ ਵਿਚਾਰੇ, ਇਕ ਰਸਮ ਵਜੋਂ ਹੋ ਰਹੇ ਹਨ। ਤਾਂ ਹੀ ਬਹੁੱਤੇ
‘ਨਿਤਨੇਮੀ’ ਗੁਰਮਤਿ ਵਿਰੁਧ ਕਰਮਕਾਂਡ ਕਰਦੇ ਆਮ ਵੇਖੇ ਜਾ ਸਕਦੇ ਹਨ। ਐਸੇ ਰਸਮੀ ਨਿਤਨੇਮ
ਵਿਚ ਉਲਝੇ ਸਿੱਖ ਸਮਾਜ ਵਿਚੋਂ ਬਹੁਤਿਆਂ ਨੂੰ ਇਹ ਹੀ ਸਮਝ ਨਹੀਂ ਆ ਪਾ ਰਹੀ ਕਿ ਉਹ ਮੌਜੂਦਾ
‘ਪੰਥਕ ਨਿਤਨੇਮ’ ਰਾਹੀਂ ਕੱਚੀ ਬਾਣੀ (ਅਖੌਤੀ ਦਸਮ ਗ੍ਰੰਥ ਦੀ) ਵੀ ਪੜੀ ਜਾ ਰਹੇ ਹਨ ਅਤੇ
ਦੇਵੀ ਸਿਮਰਨ (ਪ੍ਰਿਥਮ ਭਗੌਤੀ ਸਿਮਰ ਕੇ) ਵੀ ਲਗਾਤਾਰ ਕਰੀ ਜਾ ਰਹੇ ਹਨ। ਸਮਝ ਤਾਂ ਤਦੋਂ
ਲਗੇ ਜਦੋਂ ਵਿਚਾਰ ਕੇ ਪੜ੍ਹੀਏ।
ਵਿਚਾਰ ਬਿਨਾ, ਇਕ ਰਸਮ ਵਜੋਂ ਪਾਠ ਕਰਨ ਦੇ ਨੇਮ ਦਾ ਖੰਡਨ ਕਰਦੇ ਕੁਝ ਗੁਰਵਾਕ ਇੰਝ ਹਨ।
1. ਪੁਸਤਕ ਪਾਠ ਬਿਆਕਰਣ ਵਖਾਣੈ
ਸੰਧਿਆ ਕਰਮ ਤਿਕਾਲ ਕਰੈ॥ ਬਿਨੁ ਗੁਰ ਸਬਦ ਮੁਕਤਿ ਕਹਾ ਪ੍ਰਾਣੀ ਰਾਮ ਨਾਮ ਬਿਨੁ ਉਰਝਿ
ਮਰੈ ॥2॥ (ਮਹਲਾ 1, ਪੰਨਾ 1127)
2. ਆਚਾਰੀ ਨਹੀਂ ਜੀਤਿਆ ਜਾਇ ॥ ਪਾਠ ਪੜੈ ਨਹੀਂ ਕੀਮਤਿ
ਪਾਇ ॥ (ਮਹਲਾ 1, ਪੰਨਾ 355)
3. ਵਰਤੁ ਨੇਮੁ ਨਿਤਾਪ੍ਰਤਿ ਪੂਜਾ ॥ ਬਿਨੁ ਬੂਝੇ ਸਭੁ
ਭਾਉ ਹੈ ਦੂਜਾ ॥7॥ (ਮਹਲਾ 3, ਪੰਨਾ 841)
4. ਪਾਠੁ ਪੜੈ ਨਾ ਬੂਝਈ ਭੇਖੀ ਭਰਮਿ ਭੁਲਾਇ ॥ ਗੁਰਮਤੀ
ਹਰਿ ਸਦਾ ਪਾਇਆ ਰਸਨਾ ਹਰਿ ਰਸੁ ਸਮਾਇ ॥3॥ (ਮਹਲਾ 3, ਪੰਨਾ 66)
5. ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋਮ ਨੇਮ ॥ ਕਾਹੂ
ਹੋ ਗਉਨੁ ਕਰਿ ਹੋ ॥2॥ (ਮਹਲਾ 5, ਪੰਨਾ 213)
6. ਬਰਤ ਨੇਮ ਸੰਜਮ ਮਹਿ ਰਹਤਾ ਤਿਨ ਕਾ ਆਢੁ ਨ ਪਾਇਆ ॥
ਆਗੈ ਚਲਣੁ ਅਉਰੁ ਹੈ ਭਾਈ ਊਂਹਾ ਕਾਮਿ ਨ ਆਇਆ ॥1॥ (ਮਹਲਾ 5, 216)
7. ਸਰੀਰੁ ਕਟਾਇ ਹੋਮੈ ਕਰਿ ਰਾਤੀ ॥ ਵਰਤ ਨੇਮ ਕਰੈ ਬਹੁ
ਭਾਤੀ ॥ ਨਹੀਂ ਤੁਲਿ ਰਾਮ ਨਾਮ ਬੀਚਾਰ ॥ ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ ॥1॥
(ਮਹਲਾ 5, ਪੰਨਾ 265)
8. ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ
॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥1॥ (ਮਹਲਾ 5,
ਪੰਨਾ 641)
ਗੁਰਬਾਣੀ ਦਾ ਪੜਨਾ
( ਪੜਨਾ➡ਵਿਚਾਰਨਾ➡ਅਮਲ ਕਰਨਾ)
ਮਰਿਯਾਦਾ ਨੂੰ ਆਪਣਾ ਸਿਧਾਂਤ ਮੰਨਣ ਵਾਲਾ ਸਿੱਖ, ਆਪਣੇ ਗੁਰੂ
ਦੇ ਪੰਥ ਤੋਂ ਬਾਗੀ ਹੈ ! ਗੁਰੂ ਦਾ ਪੰਥ ਉਹ ਹੀ ਹੈ ਜੋ 35 ਮਹਾਪੁਰਖਾਂ ਦੀ ਬਾਣੀ
ਨੂੰ ਸਮ੍ਰਪਿਤ ਹੈ, ਉਹ ਹੀ ਹੈ ਗੁਰੂ ਦਾ ਦਸਿਆ ਰਸਤਾ ਤੇ ਉਸ ਰਸਤੇ 'ਤੇ ਚਲਣ ਵਾਲਾ ਸਿੱਖ
ਹੀ ਗੁਰੂ ਦੇ ਪੰਥ ਦਾ ਹਿੱਸਾ ਹੈ!
ਹੁਣ ਫੈਸਲਾ ਆਪ ਜੀ ਖੁਦ ਕਰੋ ਕਿ
ਗੁਰੂ ਦੇ ਦਸੇ ਹੋਏ ਪੰਥ ਤੋਂ ਬਾਗੀ ਹੋਣਾ
ਜਾਂ ਫਿਰ
ਬੰਦਿਆਂ ਦੀ ਬਣਾਈ ਹੋਈ ਮਰਿਯਾਦਾ ਤੋਂ ਬਾਗੀ ਹੋਣਾ ਹੈ,
ਜੋ ਸ਼ਬਦ ਗੁਰੂ ਦੇ ਸਿਧਾਂਤ ਦੇ ਪੰਥ ਤੋਂ ਉਲਟ ਹੈ ।
ਧੰਨਵਾਦ ਜੀ !