Khalsa News homepage

 

 Share on Facebook

Main News Page

ਭੈਣ ਗਗਨਦੀਪ ਕੌਰ ਵਲੋਂ ਰਣਜੀਤ ਸਿੰਘ ਨੂੰ ਉਹਨਾਂ ਦੇ ਲਿਖੇ ਲੇਖ ਦਾ ਜਵਾਬ
#GagandeepKaur #KhalsaNews #PrabhdeepSingh #Dhadrianwala #Harnek

Source: https://m.facebook.com/story.php?story_fbid=2123774734435926&id=940071586139586

ਵੀਰ ਰਣਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ॥

ਤੁਹਾਡੇ ਵਲੋਂ ਲਿਖਿਆ ਲੇਖ Whatsapp ਦੇ ਜਰੀਏ ਮੇਰੇ ਤੱਕ ਆਇਆ ਜੋ ਤੁਸੀਂ ਜਵਾਬ ਵਿੱਚ ਲਿਖਿਆ। ਬਹੁਤ ਅਫਸੋਸ ਹੋਇਆ ਵੀਰ ਜੀ ਪੜਕੇ ਤੁਸੀਂ ਆਪਣੇ ਆਪ ਨੂੰ ਪਰਚਾਰਕ ਕਹਾਉਣ ਵਾਲੇ ਬੱਚਿਆਂ ਵਾਲੀਆਂ ਗਲ੍ਹਾਂ ਕਰਦੇ ਓ। ਪਹਿਲੀ ਗੱਲ ਅਖੇ ਮੈਂ ਦਸੋ ਕਦੋ ਹਰਨੇਕ ਸਿੰਘ ਨੂੰ ਮਿਲਿਆ ? ਵੀਰ ਜੀ ਦਸਿਓ ਮੈਨੂੰ ਕਿ ਸਰੀਰਕ ਤੌਰ 'ਤੇ ਮਿਲਣਾ ਹੀ ਮਿਲਣਾ ਹੁੰਦਾ, ਉਹ ਵੀ ਅੱਜ ਕਲ ਦੇ ਜੁਗ ਵਿੱਚ ਵੀਡੀਓ ਕਾਲ ਕਰਕੇ ਗਲ ਕਰ ਲਓ, ਘਰ ਬੈਠੇ ਹੀ ਮਿਲਿਆ ਗਿਆ। ਸੋ ਕਿਰਪਾ ਕਰਕੇ ਲਿਖਣ ਤੋਂ ਪਹਿਲਾਂ ਵੀਰ ਜੀ ਥੋੜਾ ਸੋਚ ਲਿਆ ਕਰੋ। ਤੁਸੀਂ ਕਹਿਣੇ ਓ ਮੈਂ ਮਿਲਿਆ ਨੀ, ਪਰ ਤੁਸੀਂ ਤਾਂ ਬੋਲੀ ਹੀ ਉਸਦੀ ਬੋਲਦੇ ਓ ਜਿਵੇਂ ਓ ਯਾਰ, ਯਾਰ ਜੇ ਕਰਕੇ ਬੋਲਦਾ ਹੁੰਦਾ, ਓਹੀ ਬੋਲੀ ਤੁਹਾਡੀ ਹੋ ਚੁਕੀ ਹੈ ਅਜੇ ਤੁਸੀਂ ਇਹ ਕਿਹੜੇ ਮੂੰਹ ਨਾਲ ਕਹਿ ਸਕਦੇ ਓ ਕੇ ਮੈਂ ਮਿਲਿਆ ਨੀ?

ਯਾਦਵਿੰਦਰ ਸਿੰਘ ਨੂੰ News18 ਉਪਰ ਦਿਤੀ ਇੰਟਰਵੀਊ ਵਿਚ ਤੁਸੀਂ ਆਪ ਕਿਹਾ ਕਿ ਮੈਂ ਸੁਣਦਾ ਉਂਨ੍ਹਾਂ ਨੂੰ ਮੈਨੂੰ ਚੰਗਾ ਲਗਦਾ, ਹਰ ਗੱਲ ਤਰਕ ਨਾਲ ਦਲੀਲ ਨਾਲ ਕਰਦੇ ਆ। ਕੀ ਉਹ ਧੀਆਂ ਭੈਣਾਂ ਨੂੰ ਗਾਲਾਂ ਵੀ ਦਲੀਲ ਨਾਲ ਕੱਢਦੇ ਆ ਜਰੂਰ ਦਸਿਓ।

ਦੂਸਰੀ ਗੱਲ ਆਪਣੀ ਚਾਪਲੂਸੀ ਦਾ ਸਵਾਦ ਪੈ ਗਿਆ ਤਹਾਨੂੰ, ਜੋ ਉਹ ਤੁਹਾਡੀ ਕਰਦੇ ਆ ਤਾਂ ਕਰਕੇ ਸ਼ਇਦ ਤੁਹਾਡੀ ਜ਼ੁਬਾਨ ਨਾ ਖੁਲ੍ਹੇ, ਮੈਨੂੰ ਕੋਈ ਪ੍ਰਾਬਲਮ ਨੀ। ਤੁਸੀਂ ਮੈਨੂੰ ਪ੍ਭਦੀਪ ਸਿੰਘ ਜਾਂ ਖ਼ਾਲਸਾ ਨਿਊਜ਼ ਦਾ ਇਕ ਵੀ Screenshot Whatsapp ਕਰ ਦੋ ਜਿਥੇ ਓਹਨਾ ਨੇ ਧੀਆਂ ਭੈਣਾਂ ਨੂੰ ਗਧੀਆਂ ਖੱਚਰਾਂ ਕਿਹਾ ਹੋਵੇ ਮੈਂ ਅੱਜ ਹੀ ਗੁੰਡੇ ਕਹਿ ਦੇਵਾਂਗੀ। ਕੀ ਤੁਹਾਡੇ ਵਿਚ ਹਿੰਮਤ ਹੈ ਸੱਚ ਬੋਲਣ ਦੀ ਹਰਨੇਕ ਨੂੰ ਗੁੰਡਾ ਕਹਿਣ ਦੀ ਆਪਣੇ ਅੰਦਰ ਨਿਗਾ ਮਾਰ ਲਿਓ ਵੀਰ ਜੀ।

ਹਾਂ ਜੇ ਤੁਸੀਂ ਕਹਿਣੇ ਓ ਮੈਨੂੰ ਦੋਗਲਾ ਕਿਹਾ ਵੀਰੇ ਜੇ ਦੋਗਲੀ ਨੀਤੀ ਤੇ ਚਲੋਗੇ ਤਹਾਨੂੰ ਵੀਰੇ ਮੈਂ ਵੀ ਦੋਗਲਾ ਹੀ ਕਹਾਂਗੀ, ਕਿਉਂਕਿ ਦੋਗਲੇ ਬੰਦੇ ਨੂੰ ਦੋਗਲਾ ਕਹਿਣਾ ਕੋਈ ਗਲਤ ਨੀ ਤੁਸੀਂ ਦੋਗਲੀ ਨੀਤੀ ਵਰਤ ਰਹੇ ਓ। ਗੁਰੂ ਸਾਹਿਬ ਨੂੰ ਨੇਕੀ ਭੁਲੜ ਕਹੇ ਗਲਤੀਆਂ ਕਰਨ ਵਾਲੇ ਕਹੇ ਤੁਹਾਡੀ ਜ਼ੁਬਾਨ ਵਿਚੋਂ ਇਕ ਲਫ਼ਜ਼ ਨੀ ਨਿਕਲਦਾ ਕਿਉਂਕਿ ਤੁਸੀਂ ਆਪਣੀ ਖੁਸ਼ਾਮਦ ਵਿਚ ਫਸੇ ਹੋਏ ਓ। ਤੁਹਾਨੂੰ ਕੋਈ ਮਾੜਾ ਜਾ ਕੁਝ ਬੋਲ ਦੇਵੇ ਤੁਸੀਂ ਵੀਰੇ ਸਟੇਜ ਉਪਰ ਓਸੇ ਵੇਲੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਓ। ਕੀ ਇਹ ਦੋਗਲੀ ਨੀਤੀ ਨੀ ਉਹ ਸਾਰੇ ਪ੍ਰਚਾਰਕਾਂ ਨੂੰ ਗਾਲਾਂ ਕੱਢੇ ਤੁਹਾਡੀ ਵਡਿਆਈ ਕਰੇ ਤੁਸੀਂ ਅਰਾਮ ਨਾਲ ਆਪਣੀ ਵਡਿਆਈ ਦਾ ਚਸਕਾ ਲਵੋ, ਇਹ ਕੀ ਆ ਦੋਗਲੀ ਨੀਤੀ ਨਹੀਂ?

ਗਲ੍ਹਾਂ ਹੋਰ ਵੀ ਬਹੁਤ ਨੇ ਅੱਗੇ ਜਿਵੇਂ ਜਿਵੇਂ ਤੁਸੀਂ ਜਬਾਬ ਦਿਓਗੇ ਓਸੇ ਹਿਸਾਬ ਨਾਲ ਅਗੇ ਲਿਖਦੀ ਰਹਾਂਗੀ।

ਤੀਸਰੀ ਗੱਲ ਤੁਸੀਂ ਕਿਹਾ 1 ਬੰਦੇ ਨੂੰ ਢਾਉਣ ਵਾਸਤੇ ਤੁਸੀਂ ਰਲ ਗਏ ਨਹੀਂ ਵੀਰੇ ਬਿਲਕੁਲ ਗਲਤ ਕਿਹਾ ਤੁਸੀਂ, ਅਸੀਂ ਹਰ ਵੇਲੇ ਤੁਹਾਡੀ ਸਪੋਟ ਕੀਤੀ ਜਦੋਂ ਤੁਹਾਡੇ 'ਤੇ ਹਮਲਾ ਹੋਇਆ। ਮੈਂ ਪਰਮੇਸ਼ਰ ਦਵਾਰ ਵੀ ਆਈ ਜਿੰਨੇ ਜੋਗੀ ਮੈਂ ਸੀ ਵੀਡੀਓ ਵੀ ਬਣਾ ਕੇ ਪਾਈ। ਉਸਦੇ ਉਲਟ ਤੁਸੀਂ ਸਾਰਿਆਂ ਨੂੰ ਥੱਲੇ ਦੱਬਣ ਵਾਸਤੇ ਆਪਣਾ ਭਾਈ ਛੱਡ ਦਿੱਤਾ, ਗਾਲਾਂ ਕੱਢਣ ਵਾਸਤੇ ਲੋਕਾਂ ਵਿਚੋਂ ਸਾਰਿਆਂ ਨੂੰ degrade ਕਰਨ ਵਾਸਤੇ 'ਤੇ ਆਪ ਕਲੇ ਸਾਰਿਆਂ ਦੇ ਸਿਰ 'ਤੇ ਬੈਠਣ ਵਾਸਤੇ। ਇਸਦੀ ਇਕ ਉਦਾਹਰਣ ਹੀ ਦੇਵਾਂਗੀ ਸਿਰਫ ਉਹ ਸਾਰੇ ਪ੍ਰਚਾਰਕਾਂ ਨੂੰ ਮੰਗਖਾਣੇ ਕਹਿੰਦਾ ਜਦ ਕਿ ਮੰਗਦੇ ਕਲੇ ਤੁਸੀਂ ਹੋ, ਕਦੇ ਅਕਾਊਂਟ ਦੇ ਨੰਬਰ ਦਿਨੇ ਓ, PayTM ਕਰਦੋ, ਕਦੇ ਦਸੋ ਕਦੇ ਮੈਂ ਮੰਗਿਆ ਕਿਸੇ ਤੋਂ ? ਫੇਰ ਮੰਗ ਖਾਣੇ ਅਸੀਂ ਕਿਵੇਂ ਹੋ ਗਏ, ਮੰਗਖਾਨੇ ਤੁਸੀਂ ਹੋ ਵੀਰੇ। ਕਹਿੰਦਾ ਉਹ ਮੈਨੂੰ ਆ ਮੰਗਖਾਣੀ ਤੁਹਾਨੂੰ ਕਿਉਂ ਨਹੀਂ ਕਿਉਂਕਿ ਤੁਹਾਡੀ ਮਿਲੀਭੁਗਤ ਹੈ। ਹੋਰ ਵੀ ਗਲ੍ਹਾਂ ਬਹੁਤ ਨੇ ਬਹੁਤ ਲੰਬਾ ਹੋ ਜਾਣਾ ਅਗਲੇ ਜਬਾਬ ਵਿਚ ਲਿਖਾਗੀ

ਸੋ ਵੀਰ ਜੀ ਧਿਆਨ ਨਾਲ ਪੜ ਲਿਓ ਤੇ ਜੋ ਵੀਡੀਓ ਬਣਾਉਣੀ ਹੈ ਧਿਆਨ ਨਾਲ ਜਵਾਬ ਦਿਓ ਇਹ ਨਾ ਹੋਵੇ ਕਿਤੇ ਜਿਵੇਂ ਤੁਹਾਡੀ ਆਦਤ ਹੈ ਘੰਟਾ ਆਸੇ ਪਾਸੇ ਹੀ ਭਜੇ ਫਿਰਦੇ ਓ। ਥੋੜੇ ਜੇ ਹੀ ਸਵਾਲ ਨੇ ਉਤਰ ਦੇਣ ਵਾਸਤੇ 10 ਮਿੰਟ ਹੀ ਕਾਫੀ ਨੇ ਬਹੁਤੇ ਲੰਬੇ ਲੈਕਚਰ ਦੀ ਲਗਦਾ ਜਰੂਰਤ ਨਹੀਂ। ਜੇ ਮੇਰੇ ਪ੍ਰਤੀ ਜਾ ਮੇਰੇ ਪ੍ਰਚਾਰ ਪ੍ਰਤੀ ਕੋਈ ਵੀ ਸਵਾਲ ਹੋਇਆ ਜਰੂਰ ਪੁਛ ਲਿਓ ਮੈਂ ਜਵਾਬ ਦੇਣ ਵਾਸਤੇ ਤਿਆਰ ਹਾਂ, ਜਿਵੇਂ ਮੈਂ ਤੁਹਾਡੀਆਂ ਗਲ੍ਹਾਂ ਵਿਚੋਂ ਤੁਹਾਡੇ ਤੋਂ ਸਵਾਲ ਪੁੱਛੇ ਹਨ, ਬਾਕੀ ਸਵਾਲ ਜੋ ਵੀਡੀਓ ਵਿਚ ਸੀ ਟਕਸਾਲੀਆਂ ਨੂੰ ਹਵਾ ਕੌਣ ਦੇ ਰਿਹਾ ਉਸ 'ਤੇ ਵੀ ਚਾਨਣ ਪਾ ਦਿਓ।

ਤੁਹਾਡੇ ਜਵਾਬ ਦੀ ਉਡੀਕ ਵਿੱਚ ਤੁਹਾਡੀ ਨਿੱਕੀ ਭੈਣ ਗਗਨਦੀਪ ਕੌਰ ਵਜੀਦਕੇ ।


👉🏻 ਇੱਕ ਨੂੰ ਢਾਉਣ ਲਈ ਸਾਰੇ ਇਕੱਠੇ ਹੋ ਗਏ 👈🏼
ਰਣਜੀਤ ਸਿੰਘ (ਢੱਡਰੀਆਂ) 01 Jul 2020

ਮੇਰਾ ਨਾਮ ਲਿਖਿਆ ਹੈ ਇਸ ਕਰਕੇ ਨਾਮ ਲਿਖ ਕੇ ਗੱਲ ਕਰ ਰਿਹਾ ਹਾਂ !!

ਮੈ ਪੁੱਛਣਾਂ ਚਾਹੁੰਦਾ ਹਾਂ, ਬੀਬੀ ਗਗਨਦੀਪ ਕੌਰ ਜੀ, ਜੇ ਕੁਝ ਅੱਪਗ੍ਰੇਡ ਸਵਾਲ ਪੁੱਛਦੇ ਹਨ, ਜਾਂ ਕੁਝ “ਹੋਛੇ ਅੱਪਗ੍ਰੇਡ” ਗਲਤ ਸ਼ਬਦਾਵਲੀ ਵਰਤਦੇ ਹਨ !

ਜੇ ਸਭ ਨੂੰ ਮੇਰੇ ਨਾਲ ਜੋੜਨਾ ਹੈ ਤਾਂ, ਪਿਛਲੇ 3 ਸਾਲਾਂ ਤੋਂ ਜਾਗਰੂਕਾ ਵੱਲੋਂ, ਖਾਲਸਾ ਨਿਊਜ ਬਖ਼ਸ਼ੀਸ਼ ਸਿੰਘ ਵੱਲੋਂ, ਜਾਂ ਜਿਨਾਂ ਨਾਲ ਤੁਸੀ, ਅਤੇ ਤੁਹਾਡੇ ਸਾਥੀ ਪ੍ਰਚਾਰਕ, ਰੇਡੀਓ ਤੇ ਬੈਠਦੇ ਹੋ, ਬਲਰਾਜ ਜਾਂ ਪ੍ਰਭਦੀਪ ਸਿੰਘ ਵੱਲੋਂ, ਭੈੜੇ ਤੋਂ ਭੈੜੇ ਇਲਜਾਮ, ਭੱਦੀ ਸ਼ਬਦਾਵਲੀ (ਜਿਹੜੀ ਖਾਲਸਾ ਨਿਊਜ 'ਤੇ ਪੜ੍ਹ ਸਕਦੇ ਹੋ), ਜਾਂ ਇਹਨਾਂ ਦੀ ਬੋਲੀ ਭਾਸ਼ਾ ਸੁਣੋਂ !

ਕੀ ਕੁਝ ਇਹਨਾਂ ਨੇ ਮੇਰੇ ਬਾਰੇ ਕਿਹਾ ਹੈ, "ਇਹ ਜੀ ਅਜੰਸੀਆ ਦਾ ਬੰਦਾ ਹੈ" , "ਸਾਧ ਹੈ", "ਦੋਗਲਾ ਹੈ" ਹੋਰ ਪਤਾ ਨਹੀਂ ਕੀ-ਕੀ !

50 % ਗੱਲ ਗੁਰਮਤਿ ਦੀ,ਬਾਕੀ ਸਾਰਾ ਨਜ਼ਲਾ ਮੇਰੇ ਤੇ ਝਾੜਦੇ ਐ !
ਫਿਰ ਇਹਨਾਂ ਜਾਗਰੂਕਾ ਨੂੰ, ਤੁਹਾਡੇ ਵਰਗੇ ਪ੍ਰਚਾਰਕਾਂ ਨਾਲ ਕਿਉਂ ਨਾਂ ਜੋੜਿਆ ਜਾਵੇ ?

ਮੇਰਾ ਕੋਈ ਸਬੂਤ ਨਹੀਂ ਕਿ ਮੈਂ, ਹਰਨੇਕ ਸਿੰਘ ਨੂੰ ਮਿਲਿਆਂ !
ਪਰ ਤੁਸੀ ਤਾਂ ਪ੍ਰੋਗਰਾਮ ਇੱਕਠੇ ਹੀ ਕਰ ਰਹੇ ਹੋ, ਕੀ ਇਹਨਾਂ ਦੇ ਲਾਏ ਇਲਜਾਮ, ਜਾਂ ਬੋਲੀ ਗਈ ਸ਼ਬਦਾਵਲੀ, ਤੁਹਾਡੇ ਪ੍ਰਚਾਰਕਾਂ ਸਿਰ ਮੜ ਦਈਏ, ਕਿ ਸਭ ਕੁਝ ਤੁਸੀ ਰਲ ਕੇ ਇੱਕ ਬੰਦੇ ਨੂੰ ਢਾਹੁਣ ਲਈ ਕਰ ਰਹੇ ਹੋ ?

ਮੈਂ ਤਾਂ ਫਿਰ ਵੀ ਹਜ਼ਾਰਾਂ ਵਾਰ ਕਿਹਾ ਹੈ ਕਿ, ਗਲਤ ਬੋਲਣ ਵਾਲਾ, ਸਾਡੀ ਟੀਮ ਦਾ ਹਿੱਸਾ ਨਹੀਂ ਹੋ ਸਕਦਾ !
ਪਰ ਤੁਸੀ ਕਦੇ ਆਪਣੇ ਭਰਾ ਨੂੰ, ਜਾਂ ਪ੍ਰਭਦੀਪ ਨੂੰ, ਜਾਂ ਖਾਲਸਾ ਨਿਊਜ ਵਾਲੇ ਬਖ਼ਸ਼ੀਸ਼ ਸਿੰਘ ਨੂੰ ਟੋਕਿਆ ?

ਨਹੀਂ... ਕਦੇ ਵੀ ਨਹੀਂ !!

ਮੈਂ ਕਦੇ ਚੈਨਲਾਂ ਤੇ ਜਾ ਕੇ, ਪ੍ਰਚਾਰਕਾਂ ਤੇ ਇਲਜਾਮ ਨਹੀਂ ਲਾਇਆ, ਕਿ ਇਹਨਾਂ ਦੀ ਬਕਵਾਸ ਦਾ ਜਵਾਬ ਤੁਸੀ ਦਿਉ !
ਚਾਹੇ ਤੁਸੀ ਨਿੱਤ ਇਹਨਾਂ ਨਾਲ ਰਲਕੇ ਪ੍ਰੋਗਰਾਮ ਕਰਦੇ ਹੋ !
"ਸਿੱਖ ਰਹਿਤ ਮਰਿਯਾਦਾ" 'ਤੇ, ਪਹਿਰਾ ਦੇਣ ਵਾਲੀ ਧਿਰ, ਰਹਿਤ ਮਰਿਯਾਦਾ ਨੂੰ ਮੁੱਢੋਂ ਰੱਦ ਕਰਨ ਵਾਲੀ ਧਿਰ ਨਾਲ ਬੈਠ ਗਈ ! ਕਿੳਕਿ ਸਾਂਝਾ ਦੁਸ਼ਮਨ, "ਢੱਡਰੀਆਂ ਵਾਲਾ" ਜਾਪਦੈ !!

ਚੁੱਪਕੀਤੀ ਪਿੰਡ ਵਿੱਚ ਮੀਟਿੰਗ ਕੀਤੀ, ਵੱਡੇ ਵੱਡੇ ਪ੍ਰਚਾਰਕ, ਛੇਕੇ ਹੋਏ ਵੀ, ਅਤੇ ਪੰਥਕ ਵੀ !
ਜਿੰਨਾ ਦਾ ਇੱਟ ਕੁੱਤੇ ਦਾ ਵੈਰ ਸੀ, ਇੱਕਠੇ ਹੋ ਗਏ ਕਿਸ ਨੂੰ ਢਾਹੁਣ ਲਈ ?
ਜਦੋਂ ਪੁੱਛਿਆ ਗਿਆ ਕਹਿੰਦੇ, ਅਸੀ ਤਾਂ ਕੋਈ ਮੀਟਿੰਗ ਨਹੀਂ ਕੀਤੀ !
ਅੱਜ ਤੱਕ ਨਹੀਂ ਦੱਸਿਆ ਮੀਟਿੰਗ ਦਾ ਰਾਜ !

ਸਵਾਲ ਕਰਨੇ ਗਲਤ ਨਹੀਂ ! ਸ਼ਬਦਾਵਲੀ ਸਹੀ ਹੋਵੇ ਇਹ ਜ਼ਰੂਰੀ ਹੈ !
ਹੁਣ ਮੈਂ ਕੁਛ "ਅੱਪਗ੍ਰੇਡਾ" ਨੂੰ, ਹੋਛੇ ਕਹਿ ਰਿਹਾ ਹਾਂ !
ਜੇ ਕਿਤੇ ਕਿਸੇ ਦਾ ਪ੍ਰੋਗਰਾਮ ਰੋਕਣ ਜਾਂਣਗੇ, ਜਾਂ ਕਿਸੇ ਦੀ "ਪੱਗ ਲਾਹੁਣਗੇ", ਜਾਂ "ਗਮਲੇ" ਮਾਰ ਹਮਲਾ ਕਰਨਗੇ, ਤਾਂ ਅੱਪਗ੍ਰੇਡਾ ਨੂੰ ਵੀ ਗੁੰਡੇ ਕਹਾਂਗਾ !
ਜੋ ਵੀਚਾਰ ਛੱਡ ਟਕਸਾਲੀਆਂ ਵਾਂਗੂ, ਹਥਿਆਰ ਲੈ ਕੇ "ਗੁੰਡਾਗਰਦੀ" ਕਰਦੇ ਹਨ !
ਹਾਂ ! ਜੇ ਤੁਸੀ ਗਲਤ ਸ਼ਬਦਾਵਲੀ, ਜਾਂ ਲਾਏ ਇਲਜਾਮਾਂ ਨੂੰ, ਗੁੰਡਾਗਰਦੀ ਮੰਨਦੇ ਹੋ ਤਾਂ, ਵੱਡੇ ਗੁੰਡੇ "ਬਖ਼ਸ਼ੀਸ਼ ਖਾਲਸਾ ਨਿਉਜ ਵਾਲਾ", ਪ੍ਰਭਦੀਪ, ਬਲਰਾਜ ਸਭ ਤੋਂ ਵੱਡੇ ਗੁੰਡੇ ਸਾਬਤ ਹੋਣਗੇ !! ਚੈੱਕ ਕਰ ਲਿਉ !

ਬਾਕੀ ਦੀ ਗੱਲ-ਬਾਤ ਪ੍ਰੋਗਰਾਮ ਵਿੱਚ ਕਰਾਂਗੇ ...
ਰਣਜੀਤ ਸਿੰਘ (ਢੱਡਰੀਆਂ)
01 Jul 2020


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top