24 ਅਗਸਤ 2020 ਵਾਲੀ ਮੀਟਿੰਗ 'ਚ ਜੱਥੇਦਾਰ
ਨੇ ਇਕ ਪਾਸੜ ਫੈਸਲੇ ਸੁਣਾਏ ਤੇ ਹਮੇਸ਼ਾ ਪੱਖਪਾਤ ਕਰਦਾ ਹੈ ਇਸ 'ਚ ਕੋਈ ਸ਼ੱਕ ਨਹੀਂ
।
ਕੀ ਢੱਡਰੀਆਂ ਵਾਲਾ ਇੱਕ ਪਾਸੜ ਫੈਸਲੇ ਨਹੀਂ ਕਰਦਾ? ਕੀ ਉਹ ਪੱਖਪਾਤ ਨਹੀਂ
ਕਰਦਾ? ਹੁਣ ਤੁਸੀ ਬੋਲੋਗੇ ਉਹ ਕਿਵੇਂ ?
ਇੱਕ ਪਾਸੜ ਫੈਸਲੇ👇
- ਪਿਛਲੇ ਦਿਨੀਂ ਸਾਧ ਨੇ ਕਿਹਾ ਸੀ ਕਿ ਮਿਸ਼ਨਰੀ ਅੰਦਰ
ਬਹਿ ਕੇ ਗੱਲਾਂ ਹੋਰ ਕਰਦੇ ਆ ਤੇ ਸਟੇਜਾਂ ਤੇ ਹੋਰ, ਇਹ ਉਸਨੇ ਕਿਵੇਂ ਕਹਿ ਦਿੱਤਾ ਕਿਉਂਕਿ
ਉਸਨੇ ਰੁੜਕੀ ਤੇ ਅਪਗ੍ਰੇਡ ਦਰਬਾਰੀ ਕਵੀ ਦੀ ਬਕੜਵਾਹ ਸੁਣੀ ਆ, ਸਾਧ ਨੇ ਖੁਦ ਕਿਹਾ ਵੀਡੀਉ
'ਚ ਕਿ ਮੈ ਇਹਨਾ ਨੂੰ ਸੁਣਦਾ ਹਾਂ ਤੇ ਉਹ ਵਿਦਵਾਨ ਹਨ, ਵੀਡੀਉ ਮੇਰੇ ਕੋਲੋ ਲੈ ਲਿਓ।
- ਹੁਣ ਰੁੜਕੀ ਤੇ ਅਪਗ੍ਰੇਡ ਕਵੀ ਦੀ ਇੱਕ ਪਾਸੜ ਬਕੜਵਾਹ
ਸੁਣ ਕੇ ਆਪਣੇ ਦੀਵਾਨ 'ਚ ਫੈਸਲਾ ਸੁਣਾ ਦੇਣਾ ਸਹੀ ਹੈ ਜਾ ਗਲਤ ਬਾਕੀ ਰੁੜਕੀ ਤੇ ਅਪਗ੍ਰੇਡ
ਦਰਬਾਰੀ ਕਵੀ ਨੂੰ ਚੈਲੇਂਜ ਹੈ ਜਦੋਂ ਮਰਜੀ ਜਿੱਥੇ ਕਹੇ ਵਿਚਾਰ ਕਰਨ ਨੂੰ ਤਿਆਰ ਹਾਂ ਕਿ
ਕਾਲਜ ਵਾਲੇ ਅੰਦਰ ਵੜ ਕੇ ਕੁਝ ਗੱਲਾਂ ਕਰਦੇ ਆ ਤੇ ਸਟੇਜਾਂ ਤੇ ਹੋਰ
- ਸਾਧ ਕਹਿੰਦਾ ਕਿ ਮਿਸ਼ਨਰੀ ਕਾਲਜ
ਵਾਲੇ ਬਾਪੂ ਇੰਦਰ ਸਿੰਘ ਘੱਗਾ ਨੂੰ ਪਹਿਲਾਂ ਬਾਪੂ ਕਹਿੰਦੇ ਸੀ ਹੁਣ ਬੁੱਢਾ ਕਹਿੰਦੇ ਨੇ।
ਕੀ ਸਾਧ ਦੱਸ ਸਕਦਾ ਹੈ, ਮਿਸ਼ਨਰੀ ਕਾਲਜ 'ਚੋਂ ਕਿਸ ਪ੍ਰੋ ਨੇ ਬਾਪੂ ਇੰਦਰ ਸਿੰਘ ਘੱਗਾ ਨੂੰ
ਬੁੱਢਾ ਕਿਹਾ ਹੈਗੀ ਕੋਈ ਵੀਡੀਉ ਜਾ ਪੋਸਟ? ਤੇ ਇਹ ਗੱਲ ਕਿਸਨੂੰ ਸੁਣ ਕੇ ਕਹੀ ਅਆ ਉਹ ਵੀ
ਪਤਾ ਆ ਤੇ ਕੀ ਇਹ ਇਕ ਪਾਸੜ ਗੱਲ ਸੁਣ ਕੇ ਫੈਸਲਾ ਸੁਣਾ ਦੇਣਾ ਸਹੀ ਹੈ ਜਾ ਗਲਤ? ਏਦਾਂ
ਦੀਆਂ ਬਹੁਤ ਗੱਲਾਂ ਨੇ ਪੋਸਟ ਬਹੁਤ ਲੰਮੀ ਹੋ ਜਾਣੀ ਹੈ।
ਦੂਜੀ ਗੱਲ ਪੱਖਪਾਤ ਦੀ👇
ਇਹ ਗੱਲ ਕੋਈ ਗੁੱਝੀ ਛੁਪੀ ਨਹੀਂ ਕਿ ਸਾਧ ਨੇ ਹਮੇਸ਼ਾ ਹੀ ਨੇਕੀ ਦਾ ਪੱਖਪਾਤ ਕੀਤਾ
ਹੈ।
- ਮਾਤਾ ਭਾਗ ਕੌਰ ਜੀ
ਨੂੰ ਨਗਨ ਕਹਿਣ ਵਾਲੇ ਸੂਰਜ ਪ੍ਰਕਾਸ ਗਰੰਥ ਨੂੰ
ਤੇ ਸੰਤੋਖ ਸਿੰਘ ਨੂੰ ਖਰੀਆਂ ਖਰੀਆਂ ਸੁਣਾ ਦਿੱਤੀਆਂ, ਜੋ ਨੇਕੀ ਨੇ ਗੁਰੂ ਸਾਹਿਬਾਨ ਬਾਰੇ
ਬੋਲਿਆ ਉਹ ਕਿਉਂ ਨੀ ਲੱਭਿਆ।
- ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਕਾਲ 'ਚ ਗਲਤੀਆਂ ਕੀਤੀਆਂ ਕਿਉਂ ਨਹੀਂ ਬੋਲਿਆ, ਗੁਰੂ
ਗੋਬਿੰਦ ਸਿੰਘ ਸਾਹਿਬ ਜੀ ਨੂੰ ਸਿੱਖਾਂ ਨੇ ਕਤਲ ਕੀਤਾ, ਕਿਉਂ ਸਾਧ ਦੀ ਜੁਬਾਨ ਨਹੀਂ
ਖੁੱਲ੍ਹੀ ?
- ਪ੍ਰਚਾਰਕ ਬੀਬੀਆਂ ਭੈਣਾਂ ਨੂੰ
ਐਨਾ ਮੰਦਾ ਬੋਲਿਆ ਗਿਆ, ਕਿਉਂ ਵੀਡੀਉ ਪਾ ਕੇ ਨਹੀਂ
ਰੋਕਿਆ ਆਪਣੇ ਟੀਮ ਦੇ ਖ਼ਾਸ ਬੰਦਿਆਂ ਨੂੰ?
- ਭਾਈ ਪੰਥਪ੍ਰੀਤ ਸਿੰਘ ਖਾਲਸਾ ਨੇ ਇੱਕ ਪ੍ਰੋਗਰਾਮ ਕੀਤਾ ਸੀ ਕਾਦਰ ਤੇ ਕੁਦਰਤ ਵਾਲਾ ਤੇ
ਉਸਤੇ ਆਪਣੀ ਪ੍ਰਤੀਕਿਰਿਆ ਝੱਟ ਹੀ ਅਗਲੇ ਦੀਵਾਨ 'ਚ ਬਕਾਇਆ ਨਾਮ ਲੈ ਕੇ ਦਿੱਤੀ ਸੀ।
- ਕੋਈ ਵੀ ਸਾਧ ਦੇ ਦੀਵਾਨ 'ਚ ਕੀਤੀਆਂ ਹੋਈਆਂ ਗੱਲਾਂ 'ਤੇ ਟਿੱਪਣੀਆਂ ਕਰਦਾ ਹੈ ਤੇ ਝੱਟ
ਹੀ ਸਪੈਸ਼ਲ ਵੀਡੀਉ ਪਾ ਕੇ ਬੋਲਦਾ ਹੈ ।
- ਤੇ ਸਾਧ ਦਾ ਯਾਰ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਗੁਰਸਿੱਖਾਂ ਬਾਰੇ ਗੁਰੂ ਸਾਹਿਬਾਨ ਬਾਰੇ
ਐਨਾ ਕੁਝ ਬੋਲਿਆ ਸੜਜੇ ਜੁਬਾਨ ਜੇਕਰ ਨੇਕੀ ਬਾਰੇ ਕੁੱਝ ਬੋਲ ਵੀ ਜਾਵੇ ... ਪੱਖਪਾਤ ਦੀ
ਵੀ ਹੱਦ ਹੀ ਹੈ ।
ਸਾਧਾ ! ਅਜੇ ਤਾਂ ਕਾਲਜ ਵਾਲੇ ਖੁਲ ਕੇ ਤੇਰੇ ਵਿਰੋਧ 'ਚ ਨਹੀਂ, ਆਏ ਤੇ ਤੂੰ ਵੀਡੀਉ 'ਚ
ਰੋਣ ਹੀ ਲੱਗ ਗਿਆ ਸੀ ਕਿ ਮੈ ਅਨਪੜ ਹਾਂ, ਮਿਸ਼ਨਰੀਆਂ ਜਿੰਨੀ ਗੁਰਬਾਣੀ ਮੈਨੂੰ ਨਹੀਂ ਆਉਂਦੀ...
ਫਲਾਣ ਢੀਂਗ ...
ਬਾਕੀ ਮੈ ਤਾਂ ਇਹੋ ਕਹਾਂਗਾ ਕਿ ਜੱਥੇਦਾਰ
ਤਾਂ ਪੱਖਪਾਤ ਕਰਦਾ ਹੈ, ਉਹ ਹਮੇਸ਼ਾ ਇੱਕ ਪਾਸੜ ਫੈਸਲੇ ਕਰਦਾ ਹੈ ਕੋਈ ਸ਼ੱਕ ਨਹੀਂ,
ਜ਼ਰਾ ਸਾਧ ਦੀਆਂ ਗੱਲਾਂ ਨੂੰ ਵੀ ਧਿਆਨ 'ਚ ਰੱਖ ਕੇ ਵੇਖਿਓ ਕਿ
ਇਹ ਜੱਥੇਦਾਰ ਨਾਲੋ ਘੱਟ ਥੋੜਾ ਹੈ, ਉਸ ਨਾਲੋ ਦੋ ਰੱਤੀਆਂ
ਅਗਾਂਹ ਹੀ ਹੈ।