ਸੰਤ
ਸਿਪਾਹੀ ਦੇ ਸੰਪਾਦਕ ਗੁਰਚਰਨਜੀਤ ਸਿੰਘ ਲਾਂਬਾ ਵਲੋਂ ਦਸੰਬਰ 2010 ਅੰਕ ’ਚ ਲਿਖੀ ਸੰਪਾਦਕੀ
"ਨਾਨਕਸ਼ਾਹੀ ਕੈਲੰਡਰ- ਹੁਣ ਕੂਚੀ ਦੀ ਨਹੀਂ ਵੱਡੇ ਬੁਰਸ਼ ਦੀ ਲੋੜ" ਵਿੱਚ ਦਿੱਤੀਆਂ ਗੈਰ
ਵਿਗਿਆਨਕ ਅਤੇ ਕੱਚੀਆਂ ਦਲੀਲ਼ਾਂ ਦਾ ਸ: ਸਰਵਜੀਤ ਸਿੰਘ ਸੈਕਰਾਮੈਂਟੋ ਨੇ 6 ਦਸੰਬਰ 2010
ਨੂੰ ਬਹੁਤ ਹੀ ਢੁਕਵਾਂ ੳੱਤਰ ਦਿੱਤਾ ਹੈ।
ਖ਼ਾਸ ਤੌਰ ’ਤੇ ਡੇਰਾਵਾਦੀਆਂ ਵਲੋਂ ਨਾਨਕਸ਼ਾਹੀ ਕੈਲੰਡਰ ਦਾ ਕਤਲ ਕੀਤੇ
ਜਾਣ ਨੂੰ ਸਹੀ ਠਹਿਰਾਉਣ ਅਤੇ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ
ਸਿੱਧ ਕਰਨ ਲਈ ਦਿੱਤੀ ਜਾ ਰਹੀ ਉਦਾਹਰਣ:
ਅੜਿੱਲ॥
ਸੁਨੈ ਗੁੰਗ ਜੋ ਯਾਹਿ ਸੁ ਰਸਨਾ ਪਾਵਈ ॥
ਸੁਨੈ ਮੂੜ ਚਿਤ ਲਾਇ ਚਤੁਰਤਾ ਆਵਈ ॥
ਦੂਖ ਦਰਦ ਭੌ ਨਿਕਟ ਨ ਤਿਨ ਨਰ ਕੇ ਰਹੈ ॥
ਹੋ ਜੋ ਯਾਕੀ ਏਕ ਬਾਰ ਚੌਪਈ ਕੋ ਕਹੈ॥28 (404)
ਚੌਪਈ॥ ਸੰਬਤ ਸੱਤ੍ਰਹ ਸਹਸ
ਭਣਿੱਜੈ ॥
ਅਰਧ ਸਹਜ ਫੁਨਿ ਤੀਨਿ ਕਹਿੱਜੈ ॥
ਭਾਦ੍ਰਵ ਸੁਦੀ ਅਸਟਮੀ ਰਵਿਵਾਰਾ ॥
ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ॥29 (405)
ਇਤਿ ਸ੍ਰੀ ਚਰਿਤ੍ਰੋ ਪਖਯਾਨੇ ਤ੍ਰਿਯਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ
ਚਾਰ ਸੌ ਚਾਰ ਚਰਿਤ੍ਰ
ਸਮਾਪਤਮ ਸਤੁ ਸੁਭਮ ਸਤੁ ॥
ਦਾ ਗਣਿਤ ਦੇ ਹਿਸਾਬ ਵਿਸ਼ਲੇਸ਼ਣ ਕਰ ਕੇ
ਉਨ੍ਹਾਂ ਦੀ ਮਨੌਤ ਦਾ ਖੰਡਣ ਕਰਨਾ ਕਿ ਉਪ੍ਰੋਤਕ ਪੰਗਤੀਆਂ ਦੇ ਭਾਵ ਅਨੁਸਾਰ “ਸੰਮਤ 1753
ਭਾਦੋਂ ਸੁਦੀ ਅੱਠ ਦਿਨ ਐਤਵਾਰ ਨੂੰ ਸਤਲੁਜ ਦੇ ਕੰਢੇ ਇਹ ਗ੍ਰੰਥ ਪੂਰਾ ਹੋਇਆ ਸੀ।’ ਗਲਤ
ਹੈ ਕਿਉਂਕਿ ਸੰਮਤ 1753 ਭਾਦੋˆ ਸੁਦੀ ਅੱਠ, 25 ਭਾਦੋਂ, 25 ਅਗਸਤ 1696 ਨੂੰ ਦਿਨ ਐਤਵਾਰ
ਨਹੀਂ ਮੰਗਲਵਾਰ ਸੀ। ਐਤਵਾਰ ਨੂੰ ਭਾਦੋਂ ਸੁਦੀ 8 ਨਹੀਂ ਸਗੋਂ ਭਾਦੋਂ ਸੁਦੀ 6
ਸੀ। ਇਸ ਤੋਂ ਸਪੱਸ਼ਟ ਹੈ ਕਿ ਇਹ ਰਚਨਾ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ 1753 ਵਿੱਚ ਨਹੀਂ
ਸੀ ਉਚਾਰੀ ਬਲਕਿ ਬਾਅਦ ’ਚ ਕਿਸੇ ਸਾਕਤਮਤੀ ਕਵੀ ਨੇ ਲਿਖੀ ਸੀ ਅਤੇ ਉਪ੍ਰੋਕਤ ਪੰਗਤੀਆਂ ਦੇ
ਲੇਖਕ ਨੂੰ ਸਹੀ ਦਿਨ ਅਤੇ ਤਾਰੀਖ ਦੀ ਜਾਣਕਾਰੀ ਨਾ ਹੋਣ ਕਾਰਣ ਉਹ ਗਲਤ ਲਿਖ ਬੈਠਾ।
ਜਿਨ੍ਹਾਂ ਡੇਰਾਵਾਦੀਆਂ ਅਤੇ ਲਾਂਬਾ ਵਰਗੇ ਵਿਦਵਾਨਾਂ ਨੇ ਸਿੱਖਾਂ
ਦੇ ਸੁਨਹਿਰੀ ਅਸੂਲਾਂ ਤੇ ਇਤਿਹਾਸ ’ਤੇ ਕਾਲੀ ਕੂਚੀ ਫੇਰਨ ਦਾ ਬੀੜਾ ਚੁੱਕਾ ਹੋਇਆ ਹੈ ਉਹ
ਇਸ ਨੂੰ ਆਧਾਰ ਬਣਾ ਕੇ ਭੋਲੀ ਭਾਲੀ ਸਿੱਖ ਸੰਗਤ ਨੂੰ ਟਪਲੇ ਵਿੱਚ ਪਾ ਕੇ ਆਪਣੇ ਮਗਰ ਲਾਈ
ਫਿਰਦੇ ਹਨ। ਇਨ੍ਹਾਂ ਭੋਲੇ ਲੋਕਾਂ ਦੀ ਗਿਣਤੀ ਵੱਧ ਹੋਣ ਕਰਕੇ ਅਤੇ ਲੋਕਤੰਤਰ
ਵਿੱਚ ਸਿਰਾਂ ਦੀ ਗਿਣਤੀ ਦਾ ਮੁੱਲ ਪੈਣ ਕਰਕੇ ਸੱਤਾਧਾਰੀ ਅਕਾਲੀ ਦਲ ਨੇ ਬਿਨਾਂ ਸੋਚ
ਵੀਚਾਰ ਦੇ ਇਨ੍ਹਾਂ ਨੂੰ ਖੁਸ਼ ਕਰਨ ਲਈ ਇਨ੍ਹਾਂ ਦੇ ਹੱਥ ਕੂਚੀ ਦੀ ਥਾਂ ਵੱਡਾ ਬੁਰਸ਼ ਅਤੇ
ਕਾਲੇ ਰੰਗ ਦਾ ਡਰੱਮ ਫੜਾ ਛੱਡਿਆ ਹੈ ਤੇ ਲਾਂਬਾ ਜੀ ਮਨਭਾਉਂਦੇ ਢੰਗ ਨਾਲ ਸੁਨਹਿਰੀ ਇਤਹਾਸ
ਅਤੇ ਗੁਰਮਤਿ ਸਿਧਾਂਤਾਂ ਨੂੰ ਕਾਲੇ ਬੁਰਸ਼ ਨਾਲ ਮਲੀਆਮੇਟ ਕਰਨ ’ਤੇ ਲੱਗੇ ਹੋਏ ਹਨ।