Khalsa News homepage

 

 Share on Facebook

Main News Page

ਜਦੋਂ ਹਲ਼ਕੇ ਹੋਏ ਕੁੱਤੇ ਦੀ ਮੌਤ ਆਉਂਦੀ ਹੈ ਤਾਂ ਉਹ ਹਰ ਇੱਕ ਨੂੰ ਵੱਢਣ ਨੂੰ ਪੈਂਦਾ ਹੈ
-: ਸ. ਪਾਲ ਸਿੰਘ
Radio Khalsa FM
www.KhalsaFM.com  KhalsaFM@Gmail.com Skype: KhalsaFM

ਸਿਆਣੇ ਆਮ ਕਹਿੰਦੇ ਨੇ ਕੇ ਜਦੋਂ ਹਲ਼ਕੇ ਹੋਏ ਕੁੱਤੇ ਦੀ ਮੌਤ ਆਉਂਦੀ ਹੈ ਤਾਂ ਉਹ ਹਰ ਇੱਕ ਨੂੰ ਵੱਢਣ ਨੂੰ ਪੈਂਦਾ ਹੈ ਅਤੇ ਉਸ ਨੂੰ ਆਪਣੇ ਮਾਲਕ ਤੱਕ ਦੀ ਸੁੱਧ ਬੁੱਧ ਭੁੱਲ ਜਾਂਦੀ ਹੈ ।

ਇਹੀ ਹਾਲ ਅੱਜ ਵਿਰਸੇ ਦੇ ਨਾਮ 'ਤੇ ਚਲਦੇ ਰੇਡੀਉ, ਰਸਾਲਿਆਂ, ਮੈਗਜ਼ੀਨ ਆਦਿ ਦੇ ਕਰਿੰਦਿਆਂ ਦੀ ਸੋਚ ਨੂੰ ਵੇਖ ਕੇ ਲਗਦਾ ਹੈ ਜਿਹੜੇ ਸਿੱਖੀ ਦੇ ਇਤਿਹਾਸ ਵਿਚ ਹਰ ਇੱਕ ਉਸ ਅਜ਼ੀਮ ਸਖਸ਼ੀਅਤ ਦਾ ਮਲੀਆਮੇਟ ਕਰਨ ਤੇ ਬਜ਼ਿੱਦ ਨੇ ਜਿਹਨਾਂ ਦੀ ਦੇਣ ਕੌਮ ਨੂੰ ਲਾਸਾਨੀ ਹੈ ਅਤੇ ਇਹਨਾਂ ਹਰਾਮ ਖੋਰਾਂ ਨੇ ਤਾਂ 10 ਪਾਤਸ਼ਾਹੀਆਂ ਦੀਆਂ ਸਖਸ਼ੀਅਤਾਂ ਤੱਕ ਨੂੰ ਵੀ ਨਹੀਂ ਬਖਸ਼ਿਆ ।

ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ, ਬੰਦਾ ਸਿੰਘ ਬਹਾਦੁਰ ਤੋਂ ਬਾਅਦ ਅੱਜ ਕੱਲ੍ਹ ਇਹਨਾਂ ਮਾਨਸਿਕ ਰੋਗੀਆਂ ਦਾ ਨਿਸ਼ਾਨਾ ਦਸਮ ਪਿਤਾ ਦੇ ਦਰਬਾਰ ਵਿੱਚ ਰਹੇ ਭਾਈ ਨੰਦ ਲਾਲ ਜੀ ਦੀ ਕਿਰਦਾਰਕੁਸ਼ੀ ਹੈ ਔਰ ਜਿਹੜੀਆਂ ਉਲਟੀਆਂ ਇਹ ਮਾਨਸਿਕ ਰੋਗੀ ਸਿੱਖੀ ਦੇ ਉਲਟ ਲਿਖੇ ਲੇਖਾਂ ਨੂੰ ਅਧਾਰ ਬਣਾਕੇ ਕਰਦੇ ਨੇ ਉਹਨਾਂ ਦਾ ਬਾਖੂਬੀ ਜਵਾਬ ਮੱਘਦੇ ਬੋਲ ਵਾਲੇ ਵੀਰਾਂ ਨੇ ਇਸ ਪ੍ਰੋਗਰਾਮ ਦੀਆਂ ਇਸ ਤੋਂ ਪਹਿਲੀਆਂ ਅਤੇ ਅੱਜ ਦੀਆਂ ਕਿਸ਼ਤਾਂ ਵਿੱਚ ਇਤਿਹਾਸਿਕ ਸਬੂਤਾਂ ਸਮੇਤ ਦੇ ਦਿੱਤਾ ਹੈ।

ਇਹਨਾਂ ਮੱਘਦੇ ਬੋਲ ਵਾਲੇ ਵੀਰਾਂ ਨੇ "ਨਾਨਕ ਦੇ ਅਖੌਤੀ ਯਾਰਾਂ ਦੀ ਜੁੰਡਲੀ" (ਵਿਰਸਿਆਂ ਵਾਲੇ ਅਤੇ ਪਰਮੇਸ਼ਰ ਦੁਆਰੀਏ) ਨੂੰ ਵਾਰ ਵਾਰ ਖੁੱਲ੍ਹਾ ਸੱਦਾ ਅਤੇ ਚੈਲੇਂਜ ਕੀਤਾ ਹੈ ਕੇ ਕਿਸੇ ਵੀ ਸਾਂਝੇ ਮੰਚ ਤੇ ਆਉਣ ਅਤੇ ਇਤਿਹਾਸਿਕ ਸਬੂਤਾਂ ਦੇ ਅਧਾਰ ਤੇ ਦੋਵੇਂ ਧਿਰਾਂ ਆਪਣਾ ਆਪਣਾ ਪੱਖ ਰੱਖਣ ਅਤੇ ਸੂਝਵਾਨ ਸਰੋਤੇ ਅਤੇ ਇਤਿਹਾਸ ਦੇ ਖੋਜੀ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦੇਣਗੇ ਪਰ ਲਗਦਾ ਕੇ ਅਜੇ ਇਹਨਾਂ ਅਪਗ੍ਰੇਡਾਂ ਦੇ ਸਰਦਾਰਾਂ ਅਤੇ ਕਰਿੰਦਿਆਂ ਨੇ ਚੱਡਿਆਂ ਵਿਚੋਂ ਪੂਛ ਕੱਢਣੀ ਨਹੀਂ ਬੱਸ ਅੰਦਰੋਂ ਬੈਠਿਆਂ ਨੇ ਭੌਂਕਣਾ ਜਾਰੀ ਰੱਖਣਾ ਹੈ ।

ਪਰ ਸਵਾਲ ਅੱਜ ਇਹਨਾਂ ਵਿਰਸੇ ਵਾਲਿਆਂ ਦੀਆਂ ਜੁੱਤੀਆਂ ਚੱਟਣ ਵਾਲੇ ਚਾਪਲੂਸ ਸਰੋਤਿਆਂ ਨੂੰ ਵੀ ਹੈ ਕੇ ਕੀ ਤੁਸੀਂ ਸਿੱਖੀ ਦੀਆਂ ਅਜ਼ੀਮ ਸਖਸ਼ੀਅਤਾਂ ਦੇ ਇਸ ਕੀਤੇ ਜਾਂਦੇ ਕਿਰਦਾਰ ਦੇ ਕੱਤਲ ਦੇ ਮੂਕ ਦਰਸ਼ਕ ਗਵਾਹ ਬਣਨ ਨੂੰ ਹੀ ਆਪਣੀ "ਅਪਗ੍ਰੇਡ ਸਿੱਖੀ ਦਾ ਸਰਟੀਫਿਕੇਟ" ਸਮਝੀ ਬੈਠੇ ਹੋ?
ਆਪਣੇ ਆਪ ਨੂੰ "ਨਾਨਕ ਦਾ ਯਾਰ" ਗਰਦਾਨਣ ਵਾਲੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਵਿਰਸੇ ਵਾਲਿਆਂ ਦੇ ਬਕੇ ਗੰਦ ਉੱਪਰ ਗੂੰਗੇ ਹੋਣ ਦਾ ਇਹ ਢੋਂਗ ਅੱਜ ਉਸ ਦੀ ਵਿਰਸੇ ਵਾਲਿਆਂ ਦੀਆਂ ਖਲੌੜੀਆਂ ਸਹਾਰੇ ਖੜਨ ਦੀ ਲਾਚਾਰੀ ਦਰਸਾ ਰਿਹਾ ਅਤੇ ਉਸਦੇ ਕੀਤੇ ਜਾਂਦੇ ਖੁਦਮੁਖਤਿਆਰੀ ਦੇ ਦਾਅਵਿਆਂ ਨੂੰ ਦੰਦੀਆਂ ਚਿੜਾ ਰਿਹਾ ਹੈ, ਕੇ ਨਹੀਂ !!

ਸਟੇਜਾਂ 'ਤੇ ਬੈਠਕੇ ਹਿੱਕ ਥਾਪੜਕੇ "ਅਸੀਂ ਨੀਂ ਕਿਸੇ ਤੋਂ ਡਰਦੇ" ਦਾ ਦਾਅਵਾ ਕਰਨ ਵਾਲੇ ਢੱਡਰੀਆਂ ਵਾਲੇ ਭਾਈ ਨੂੰ ਅੱਜ ਸਵਾਲ ਨੇ ਕੇ ਤੇਰੇ ਚਹੇਤੇ ਹਰਨੇਕ ਸਿਉਂ ਅਤੇ ਉਸ ਦੀ ਮਾਨਸਿਕ ਰੋਗੀਆਂ ਦੀ ਟੀਮ ਵਲੋਂ ਕੀਤੇ ਜਾਂਦੇ ਇਸ ਕੂੜ ਪ੍ਰਚਾਰ ਬਾਰੇ ਬੋਲਣ ਤੋਂ ਅੱਜ ਤੇਰੀਆਂ ਲੱਤਾਂ ਕਿਉਂ ਕੰਬਦੀਆਂ ਨੇ?
ਕੀ ਲੋਕਾਂ ਨੂੰ ਭਾਵੁਕ ਕਵਿਤਾਵਾਂ ਸੁਣਾਕੇ ਉਹਨਾਂ ਦੀਆਂ ਜੇਬਾਂ ਖਾਲੀ ਕਰਵਾਉਂਣ ਨਾਲ ਤੇਰਾ ਧਰਮ ਪ੍ਰਚਾਰ ਸੰਪੂਰਨ ਹੋ ਜਾਂਦਾ ਹੈ ਕੇ ਜਾਂ ਬੱਸ ਤੇਰੀ ਨਿੱਜੀ ਐਸ਼ਪ੍ਰਸਤੀ ਦੀ ਲੋੜ ਨੇ ਤੇਰੇ ਮੂੰਹ ਤੋਂ ਤੇਰੀ ਜ਼ੁਬਾਨ ਖਿੱਚ ਕੇ ਲੈ ਲਈ ਹੈ?

ਢੱਡਰੀਆਂ ਵਾਲਿਆ ਤੈਨੂੰ ਤੇਰੇ ਸਾਥੀ ਭੁਪਿੰਦਰ ਸਿੰਘ ਦੇ ਕਤਲ ਦਾ ਹੇਜ ਅੱਜ ਵੀ ਸਟੇਜਾਂ ਤੇ ਖਾਂਦਾ ਪਰ ਤੈਨੂੰ ਕੌਮ ਦੇ ਸ਼ਹੀਦਾਂ ਦੇ ਬਾਰ ਬਾਰ ਹੁੰਦੇ ਕਿਰਦਾਰ ਦੇ ਕਤਲ ਤੋਂ ਕੋਈ ਸੋਗ ਨਹੀਂ ਹੁੰਦਾ? ਲਖ ਲਾਹਨਤਾਂ ਇਹੋ ਜਿਹੇ ਤੇਰੇ ਦੋਗਲੇ ਕਿਰਦਾਰ ਤੇ !

ਅੱਜ ਜਦੋਂ ਵੀ ਇਹਨਾਂ ਵਿਰਸੇ ਦੇ ਨਾਮ ਤੇ ਚਲਦੀਆਂ ਵਿਚਾਰਾਂ, ਲਿਖਤਾਂ ਜਾਂ ਦੀਵਾਨਾਂ ਬਾਰੇ ਵੇਖਦਾ ਹਾਂ ਤਾਂ ਸੁਭਾਵਕ ਹੀ ਕੌਮ ਨੂੰ ਚੁੰਬੜੇ ਚਿੱਚੜਾਂ ਦੀ ਤਸਵੀਰ ਅੱਖਾਂ ਸਾਹਮਣੇ ਆ ਜਾਂਦੀ ਹੈ।

COVID ਦਾ ਵਾਇਰਸ ਬਹੁਤ ਪੁਰਾਣਾ ਹੈ ਪਰ COVID-19 ਵਾਲਾ ਸਟ੍ਰੈਂਡ ਨਵਾਂ ਉਠਿਆ ਤੇ ਕਿੰਨਿਆਂ ਕਰੋੜਾਂ ਨੂੰ ਰੋਗੀ ਕਰ ਦਿੱਤਾ ਅਤੇ ਅੱਜ ਮਸਾਂ 1 ਸਾਲ ਦੀ ਮਿਹਨਤ ਤੋਂ ਬਾਅਦ ਉਸ ਦੀ ਵੈਕਸੀਨ ਬਣੀ ਹੈ ।

ਇਵੇਂ ਹੀ ਸਾਧ ਲਾਣੇ ਵਾਲਾ COVID ਤਾਂ ਬਹੁਤ ਪੁਰਾਣਾ ਸੀ ਪਰ ਵਿਰਸੇ ਵਾਲਿਆਂ ਦੇ ਨਾਮ 'ਤੇ ਚਲਦਾ COVID-19 ਨਵਾਂ ਹੀ ਹੈ ਅਤੇ ਇਸ ਨੇ ਕੌਮ ਦੀ ਵੱਡੀ ਮਾਤਰਾ ਵਿਚ ਭੋਲੀ ਨੌਜਵਾਨੀ ਨੂੰ ਮਾਨਸਿਕ ਰੋਗੀ ਬਣਾ ਦਿੱਤਾ ਜੋ ਆਪਣੇ ਪਾਗਲਪਨ ਵਿਚ 10 ਪਾਤਸ਼ਾਹੀਆਂ ਉੱਪਰ ਹੀ ਉਂਗਲਾਂ ਚੁੱਕਣ ਲੱਗ ਪਈ, ਪਰ ਮਸਾਂ ਅੱਜ ਸਾਲ ਬਾਅਦ ਮੱਘਦੇ ਬੋਲ ਵਾਲੇ ਵੀਰਾਂ ਦੀ ਵੈਕਸੀਨ ਨੇ ਵਿਰਸਿਆਂ ਵਾਲੇ ਅਤੇ ਪਰਮੇਸ਼ਰ ਦੁਆਰੀਏ ਵਾਲਿਆਂ ਦੇ ਮਾਨਸਿਕ ਰੋਗ ਦੀ ਹੱਦਬੰਦੀ ਕਰਨ ਦਾ ਟੀਕਾ ਜ਼ਰੂਰ ਲਾਇਆ ਹੈ ਅਤੇ ਇਸ ਦਾ ਅਸਰ ਉਹਨਾਂ ਦੀਆਂ ਪੈਂਦੀਆਂ ਚੀਕਾਂ ਤੋਂ ਜੱਗ ਜਾਹਿਰ ਹੈ।

ਵਿਰਸੇ ਵਾਲਿਉ ਜੇ ਹੈ ਦੰਮ ਤਾਂ ਆਉ ਅੱਜ ਮੱਘਦੇ ਬੋਲ ਵਾਲੇ ਵੀਰਾਂ ਨਾਲ ਖੁੱਲੀ ਵੀਚਾਰ ਚਰਚਾ ਸਮੇਤ ਇਤਿਹਾਸਿਕ ਸਬੂਤਾਂ ਦੇ ਕਰਨ ਵਾਸਤੇ... ਨਹੀਂ ਤਾਂ ਤੁਹਾਡੀਆਂ ਬੇਸ਼ਰਮੀ ਦੀਆਂ ਕੱਢੀਆਂ ਦੰਦੀਆਂ ਨੇ ਤੁਹਾਡੇ ਮਾਨਸਿਕ ਅਤੇ ਸਿਧਾਂਤਿਕ ਤੌਰ 'ਤੇ ਨਿਪੁੰਸਕ ਹੋਣ ਨੂੰ ਲੋਕਾਂ ਆਹਮਣੇ ਨੰਗਾ ਕਰਕੇ ਰੱਖ ਦੇਣਾ
ਗਿਆਨੀ ਲਖਵੀਰ ਸਿੰਘ ਵਰਗੇ "ਗੁਰਮਤਿ ਦੇ ਗਿਆਤਾ" ਦੀ ਇੱਕ ਮੰਚ ਉੱਪਰ ਹੋਣ ਦੀ ਮਜਬੂਰੀ ਅਤੇ ਲਾਚਾਰੀ ਵੀ ਉਸ ਨੂੰ ਇਹਨਾਂ ਮਾਨਸਿਕ ਰੋਗੀਆਂ ਦੇ ਖੁਰਾਂ ਵਿੱਚ ਸੁੱਟ ਚੁੱਕੀ ਹੈ ਜੋ ਉਸ ਨੂੰ ਝੂਠ ਬੋਲਣ ਵਾਸਤੇ ਕਿ ਮੈਂ ਅਜੇ ਮੱਘਦੇ ਬੋਲ ਵਾਲਾ ਕੋਈ ਪ੍ਰੋਗਰਾਮ ਨਹੀਂ ਸੁਣਿਆ ਅਤੇ ਜਵਾਬ ਦੇਣ ਦੀ ਬਜਾਏ ਵਿਸ਼ੇ ਦੁਆਲੇ "ਕੰਜਰੀ ਡਾਂਸ" ਕਰਨ ਤੇ ਮਜਬੂਰ ਕਰਦੀ ਦਿਸੀ। ਲੱਖ ਲਾਹਨਤ ਤੇਰੇ ਤੇ ਲਖਬੀਰ ਸਿਆਂ ਇਹੋ ਜਿਹੇ ਪੜ੍ਹੇ ਲਿਖੇ ਅਤੇ ਇਤਿਹਾਸ ਦੇ ਘੋਖਣ 'ਤੇ ਜਦੋਂ ਸੱਚ ਬੋਲਣ ਦਾ ਸਮਾਂ ਆਇਆ ਤਾਂ ਮੂੰਹ ਵਿੱਚ ਘੁੰਗਣੀਆਂ ਪੈ ਗਈਆਂ ???

- ਹੁਣ ਦੱਸਿਉ ਕੇ ਦੋਗਲਾ ਕੌਣ ਹੈ ?
- ਹੁਣ ਦੱਸਿਉ ਮੰਗਖਾਣਾ, ਭਾਟੜਾ, ਵਿਕਾਊ ਕੌਣ ਆ ?
- ਹੁਣ ਦੱਸਿਉ ਜਵਾਬ ਦੇਣ ਤੋਂ ਭਗੌੜਾ ਕੌਣ ਆ ?
- ਹੁਣ ਦੱਸਿਉ ਕੌਮ ਦਾ ਦੁਸ਼ਮਣ ਕੌਣ ਆ ?

ਇਹਨਾਂ ਸਾਰੇ ਸਵਾਲਾਂ ਦੇ ਜਵਾਬ ਮਾਰਗ ਦਰਸ਼ਕ ਫੱਟੇ ਬਣਕੇ ਵਿਰਸੇ ਦੇ ਨਾਮ 'ਤੇ ਚੱਲਦੇ ਰੇਡੀਉ, ਰਸਾਲਿਆਂ, ਮੈਗਜ਼ੀਨਾਂ ਅਤੇ ਗਰੁੱਪਾਂ ਵੱਲ ਹੀ ਲੈ ਕੇ ਜਾਣਗੇ ਹੋਰ ਕਿਤੇ ਨਹੀਂ ਅਤੇ ਇਸ ਤੋਂ ਅੱਗੇ ਸਭ ਤੋਂ ਵੱਡੇ ਮੰਗਖਾਣੇ ਚੌਧਰੀ ਦੇ ਪਰਮੇਸ਼ਰ ਦੇ ਨਾਮ ਦੇ ਬਣੇ ਦੁਆਰ ਤੇ ਲਿਆ ਸੁੱਟਣਗੇ, ਜਿਥੇ ਜਾ ਕੇ ਸੌਦੇ ਸਾਧ, ਭਨਿਆਰੇ ਵਾਲੇ, ਨਿਰੰਕਾਰੀਆਂ ਵਾਲੇ ਅੰਤਰ ਮਿਟਦੇ ਦਿਸਣਗੇ !!

ਮੇਰੇ ਬੋਲ ਕੌੜੇ ਨੇ ਪਰ ਦਰਦ ਵੀ ਬਹੁਤ ਹੁੰਦਾ ਜਦੋਂ ਆਪਾ ਵਾਰਨ ਵਾਲਿਆਂ ਦੀਆਂ ਰੂਹਾਂ ਨੂੰ ਰੋਲਣ ਵਾਲੇ ਦਗੜ ਦਗੜ ਕਰਨ ਦੇ ਦਾਅਵੇ ਕਰਨ ਲਈ ਵੈਲੀ ਬਣਨ ਵਾਸਤੇ ਉਤਾਵਲੇ ਹੋਣ।


ਟਿੱਪਣੀ: ਮਘਦੇ ਬੋਲ ਵਾਲੇ ਵੀਰਾਂ ਦੀ ਕਾਫੀ ਮਿਹਨਤ ਹੈ ਕਿ ਉਹ ਖੱਪਗ੍ਰੇਡਾਂ ਦੀ ਬਕਵਾਸ ਦਾ ਜਵਾਬ ਬਾਖੂਬੀ ਤਰੀਕੇ ਨਾਲ ਤੱਥਾਂ ਦੇ ਆਧਾਰ 'ਤੇ ਦੇ ਰਹੇ ਹਨ, ਖ਼ਾਲਸਾ ਨਿਊਜ਼ ਇਨ੍ਹਾਂ ਵੀਰਾਂ ਦੇ ਨਾਲ ਹੈ।

ਪਾਠਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਖੱਪਗ੍ਰੇਡਾਂ ਦੀ ਬਕਵਾਸ ਕੋਈ ਅੱਜ ਦੀ ਨਹੀਂ, ਲਗਭਗ ਪਿਛਲੇ 4 ਸਾਲਾਂ ਤੋਂ ਸਾਧ ਢੱਡਰੀਆਂਵਾਲਾ ਤੇ ਉਸਦੀ ਰੂਸੀ ਕਤੀੜ ਹਰਨੇਕ ਜੁੰਡਲੀ ਗੁਰੂ ਸਾਹਿਬਾਨਾਂ, ਸਿੱਖ ਸ਼ਖਸੀਅਤਾਂ, ਸ਼ਹੀਦਾਂ ਆਦਿ ਦੇ ਖਿਲਾਫ ਬੇਨਾਗਾ ਬਕਵਾਸ ਕਰ ਰਹੇ ਹਨ, ਜਿਸਦਾ ਜਵਾਬ ਸਿਰਦਾਰ ਪ੍ਰਭਦੀਪ ਸਿੰਘ ਵੱਲੋਂ ਸਿੰਘਨਾਦ ਰੇਡੀਉ ਤੇ ਹੁਣ ਟੀ.ਵੀ. ਰਾਹੀਂ, ਖ਼ਾਲਸਾ ਨਿਊਜ਼ ਵੱਲੋਂ ਉਸੇ ਦਿਨ ਤੋਂ ਲਗਾਤਾਰ ਜਾਰੀ ਹੈ। Dec 2017 ਵਿੱਚ ਸਾਧ ਨੂੰ ਗਲਬਾਤ ਲਈ ਵੀ ਸੱਦਾ ਦਿੱਤਾ ਗਿਆ ਸੀ, ਸਿੰਘਨਾਦ-ਖ਼ਾਲਸਾ ਨਿਊਜ਼ ਨੂੰ ਚੁੱਪ ਰਹਿਣ ਲਈ ਵੀ ਕਿਹਾ ਗਿਆ ਸੀ, ਪਰ ਇਹ ਸਾਧ ਐਨ ਮੌਕੇ ਮੁਕਰ ਗਿਆ ਅਖੇ ਹਰਨੇਕ ਨੂੰ ਨਾਲ ਬਿਠਾਉ.. ਇਹ ਹੈ ਸਾਧ ਦੀ ਔਕਾਤ। ਸਾਧ ਢੱਡਰੀਆਂਵਾਲਾ ਨੇ ਜਾਗਰੂਕ ਪ੍ਰਚਾਰਕਾਂ ਸਿੱਖਾਂ ਖਿਲਾਫ 31 ਜਨਵਰੀ 2018 ਨੂੰ ਡੇੜ ਘੰਟਾ ਬਕਵਾਸ ਕੀਤੀ ਸੀ, ਜਿਸਦਾ ਮੂੰਹ ਤੋੜਵਾਂ ਜਵਾਬ ਦਿੱਤਾ ਗਿਆ ਸੀ, ਜਿਸ ਤੋਂ ਸਾਧ ਬਹੁਤ ਟੱਪਿਆ ਸੀ।  ਇਸ ਰੂਸੀ ਕਤੀੜ੍ਹ ਦਾ ਮੂੰਹ ਭਨਣਾ ਬਹੁਤ ਜ਼ਰੂਰੀ ਹੈ, ਤੇ ਸਮੇਂ ਸਮੇਂ ਦਿੱਤਾ ਵੀ ਜਾਂਦਾ ਰਹੇਗਾ। ਮੱਘਦੇ ਬੋਲ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਨੂੰ ਜਾਰੀ ਰੱਖਿਆ ਹੈ, ਅਕਾਲਪੁਰਖ ਇਨ੍ਹਾਂ ਨੂੰ ਹੋਰ ਚੜ੍ਹਦੀਕਲਾ ਬਖਸ਼ੇ।

ਸੰਪਾਦਕ ਖ਼ਾਲਸਾ ਨਿਊਜ਼


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top