Khalsa News homepage

 

 Share on Facebook

Main News Page

ਮੋਦੀ ਨੇ ਦਾਹੜੀ ਕਿਉਂ ਵਧਾਈ ਹੈ ?
-: ਵਿਨਾਯਕ ਦੱਤ
08.01.2021
#KhalsaNews #Modi #Beard #Tagore

ਮੋਦੀ ਨੂੰ ਐਵੇਂ ਚਾਅ ਨਹੀਂ ਚੜ੍ਹਿਆ ਦਾੜੀ 'ਤੇ ਸਿਰ ਦੇ ਵਾਲ ਵਧਾਉਣ ਦਾ, ਮਾਨਸਿਕਤਾ ਸਮਝਣ ਦੀ ਲੋੜ ਹੈ । ਜਨਾਬ ਨੂੰ ਚੰਗੀ ਫੂਕ ਛਕਾਈ ਹੈ ਇਹਦੀ Coterie (ਖਾਸ ਬੰਦਿਆਂ ਦਾ ਧੜਾ) ਨੇ ਕਿ "ਤੁਸੀਂ ਹੁਣ ਵਿਵੇਕਾਨੰਦ, ਟੈਗੋਰ ਤੇ ਗਾਂਧੀ ਦੀ ਲੀਗ 'ਚ ਆ ਚੱਲੇ ਹੋ ।"

*Coterie: a small group of people with shared interests or tastes, especially one that is exclusive of other people.

ਇਹੀ ਕਾਰਣ ਹੈ ਕਿ ਉਸ ਨੇ ਨਾ ਤਾਂ ਕ਼ਾਨੂਨ ਵਾਪਸ ਲੈਣ ਦਾ ਕੋਈ ਸੰਕੇਤ ਦਿੱਤਾ ਹੈ ਨਾ ਹੀ ਕਿਸਾਨਾਂ ਖਿਲਾਫ 28 ਨਵੰਬਰ ਤੋਂ ਬਾਅਦ ਕੋਈ ਫੌਜੀ ਜਾਂ ਪੁਲਿਸੀਆਂ ਤਾਕਤ ਵਰਤੀ ਹੈ । ਉਹ ਇਹ ਸੁਨੇਹਾ ਬਾਰ-ਬਾਰ ਦੇ ਰਿਹਾ ਹੈ ਕਿ ਉਹ ਅੰਦਰੋਂ ਇਹਨਾਂ ਮਜ਼ਬੂਤ ਹੈ ਕਿ ਕਿਸੇ ਦੇ ਦਬਾਅ ਹੇਠ ਨਹੀਂ ਆਓਂਦਾ ।

ਖਾਸ ਤੌਰ 'ਤੇ ਆਪਣੇ ਲੋਕਾਂ ਨੂੰ ਸੁਨੇਹਾ ਦੇ ਰਿਹਾ ਹੈ ਕਿ ਉਸ ਨੂੰ ਜਮਹੂਰੀਅਤ ਦੀ ਪ੍ਰਵਾਹ ਹੈ ਇਸੇ ਲਈ ਉਹ ਲੱਖਾਂ ਲੋਕਾਂ ਨੂੰ ਅਹਿਤੇਜਾਜ ਕਰਨ ਦੇ ਰਿਹਾ ਹੈ ਅਤੇ ਕਾਂਗਰਸ ਸਰਕਾਰ ਵਾਂਗੂ ਲੋਕਾਂ ਤੇ ਡੰਡੇ ਨਹੀਂ ਚਲਾ ਰਿਹਾ ਜਿਵੇਂ ਰਾਤੋਂ ਰਾਤ ਰਾਮਦੇਵ ਅਤੇ ਉਸ ਦੇ ਇਕੱਠ ਤੇ ਦਿੱਲੀ ਪੁਲੀਸ ਵੱਲੋਂ ਚਲਾਏ ਗਏ ਸਨ । ਹਰ ਰੋਜ਼ ਉਸ ਦੇ ਲੋਕ ਅਤੇ ਉਸ ਦਾ ਤੰਤਰ ਜਿਸ ਵਿਚ ਮੀਡੀਆ ਅਹਿਮ ਹੈ ਕਿਸਾਨਾਂ ਨੂੰ ਬਦਨਾਮ ਕਰ ਰਿਹਾ ਹੈ । ਪਰ ਮੋਦੀ ਇਹਨਾਂ ਨੂੰ ਸੁਨ ਰਿਹਾ ਹੈ ਅਤੇ ਖੁਦ ਸਿਰਫ "ਭਟਕੇ ਹੋਏ, ਗੁਮਰਾਹ" ਵਰਗੇ ਸ਼ਬਦ ਵਰਤ ਰਿਹਾ ਹੈ ।

ਅਸੀਂ ਇਹ ਭੁੱਲ ਗਏ ਸੀ ਕਿ ਉਹ ਬਹੁਤ ਚਲਾਕ ਹੈ ਇੰਨਾਂ ਕਿ ਅੱਜ ਤੱਕ ਇੱਕ ਵੀ ਚੋਣ ਨਹੀਂ ਹਾਰਿਆ, ਨਾ ਮੁੱਖ ਮੰਤਰੀ ਦੇ ਤੌਰ 'ਤੇ ਨਾ ਪ੍ਰਧਾਨ ਮੰਤਰੀ ਦੇ ਤੌਰ 'ਤੇ । ਕਾਂਗਰਸ ਦੀ ਲਾਸ਼ 'ਤੇ ਪੈਰ ਧਰ ਕੇ ਹੁਣ ਮੋਦੀ ਦਾ ਤੰਤਰ ਵੀ ਲੋਕਾਂ ਵਿਚ ਵੀ ਇਹੀ ਪ੍ਰਚਾਰ ਰਿਹਾ ਹੈ ਕਿ ਮੋਦੀ ਚੋਣਾਂ ਤੋਂ ਪਰਾਂ ਲੰਘ ਚੁੱਕਿਆ ਹੈ । ਇਸੇ ਕਰਕੇ ਉਹ ਔਸਤਨ ਲੀਡਰਾਂ ਤੋਂ ਕੀਤੇ ਉੱਤੇ ਹੈ । ਉਸ ਦੇ ਭਗਤ ਵੀ ਇਸ ਬਿਰਤਾਂਤ ਨਾਲ ਲਗਾਤਾਰ ਵੱਧ ਰਹੇ ਹਨ । ਮੋਦੀ ਦੇ ਇਸ ਰੂਪ ਦਾ ਅੰਦਾਜ਼ਾ ਨਾ ਕਿਸਾਨ ਆਗੂਆਂ ਨੂੰ ਸੀ ਨਾ ਪੰਜਾਬੀ ਬੁੱਧੀਜੀਵੀਆਂ ਨੂੰ । ਅਸੀਂ ਸਭ ਨੇ ਉਸ ਨੂੰ ਹੰਕਾਰੀ, ਫਾਸੀਵਾਦੀ, ਫਿਰਕੂ ਅਤੇ ਸਖ਼ਤ ਆਗੂ ਵਾਂਗ ਹੀ ਪਹਿਚਾਣਿਆ ਹੈ ਅਤੇ ਸਾਰੇ ਮੋਰਚੇ ਦੀ ਵਿਓਂਤਬੰਦੀ ਵੀ ਇਸੇ ਸਮਝ ਮੁਤਾਬਿਕ ਕੀਤੀ ਗਈ ਹੈ ।

ਪੱਤਰਕਾਰ ਵੱਜੋਂ ਜਦੋਂ ਅਸੀਂ ਕਿਸੇ ਕਾਂਗਰਸੀ ਦੇ ਦਫਤਰ ਜਾਈਦਾ ਸੀ ਤਾਂ ਨੇਤਾ ਜੀ ਦੀ ਕੁਰਸੀ ਪਿੱਛੀ ਵਾਲੀ ਕੰਧ 'ਤੇ ਦਰਜਨਾਂ ਫੋਟੋਆਂ ਹੁੰਦੀਆਂ ਸਨ । 5-6 ਗਾਂਧੀ ਟੱਬਰ ਦੀਆਂ ਬਾਕੀ ਪਟੇਲ, ਗਾਂਧੀ ਤੇ 2-3 ਜਿਸ ਸੂਬੇ ਤੋਂ ਨੇਤਾ ਜੀ ਹੁੰਦੇ ਸਨ ਉੱਥੋਂ ਦੇ ਆਗੂਆਂ ਦੀਆਂ ।

ਸੰਘ ਇਸ ਪੱਖੋਂ ਕੰਗਾਲ ਸੀ । ਲੈ ਦੇ ਕੇ ਦੀਨ ਦਿਆਲ ਉਪਾਧਿਆਏ, ਸ਼ਾਮ ਪ੍ਰਸਾਦ ਮੁਖਰਜੀ, ਹੇੜਗੇਵਾਰ ਅਤੇ ਗੋਲਵਲਕਰ ਸੀ ਇਹਨਾਂ ਕੋਲ ਪਰ ਕੋਈ ਵੀ ਇਹਨਾਂ ਚੋ ਗਾਂਧੀ, ਨਹਿਰੂ, ਪਟੇਲ ਦੀ ਲੀਗ ਦਾ ਨਹੀਂ ਸੀ । ਪਿਛਲੇ ਕੁਝ ਸਾਲਾਂ ਤੋਂ ਅਟੱਲ ਬਿਹਾਰੀ ਵਾਜਪਾਈ ਕੁਝ ਮਨਜ਼ੂਰੀ ਮਿਲੀ ਸੀ ਪਾਰ ਉਹ ਵੀ ਟਾਂਵੀ ਟਾਂਵੀ । ਸਾਵਰਕਰ 'ਤੇ ਭਾਜਪਾ ਅਤੇ ਸੰਘ ਹਮੇਸ਼ ਹੀ ਕਨਫਿਊਜ਼ ਰਿਹਾ । ਮਿੱਠਾ-ਮਿੱਠਾ ਗੱਪ-ਗੱਪ, ਕੌੜਾ-ਕੌੜਾ ਥੂਹ !

ਮੋਦੀ ਕਿਓਂਕਿ ਦੂਜੀ ਵਾਰ Brutal Majority ਨਾਲ ਚੁਣਿਆ ਜਾ ਚੁੱਕਿਆ ਹੈ ਅਤੇ ਜਿਹੋ ਜੇ ਕਾਂਗਰਸ ਦੇ ਚਾਲੇ ਫੜੇ ਆ, ਤੀਜੀ ਵਾਰ ਵੀ ਉਸ ਨੂੰ ਦੂਰ ਨਹੀਂ ਲੱਗਦੀ ਤਾਂ ਹੀ ਉਹ ਹੁਣ ਆਪਣੀਆਂ ਯਾਦਾਂ ਪੈਡਾ ਛੱਡ ਰਿਹਾ ਹੈ । ਆਪਣਾ ਕਿਰਦਾਰ ਬਦਲਨ ਦੀ ਕੋਸ਼ਿਸ਼ ਕਰ ਰਿਹਾ ਹੈ । ਬਿਲਕੁਲ ਅਸ਼ੋਕ ਵਾਂਗ । ਜੋ ਕਲਿੰਗ ਦੀ ਲੜਾਈ ਵਿਚ ਹਜ਼ਾਰਾਂ ਮਜ਼ਲੂਮਾਂ ਨੂੰ ਮਾਰ ਕੇ ਅੰਤ ਨੂੰ ਬੋਧੀ ਸਾਧ ਬਣ ਗਿਆ ਸੀ ।

ਮੋਦੀ ਦੇ ਇਸ ਬਦਲੇ ਸਵਰੂਪ ਨੂੰ ਸਮਝ ਕੇ ਕਿਸਾਨ ਮੋਰਚੇ ਦੀ Strategy ਵਿਚ ਵੀ ਅਮੂਲ ਚੂਕ ਬਦਲਾਅ ਕਰਨ ਦੀ ਲੋੜ ਹੈ । ਇਸ ਦਾ ਵਿਸਤਾਰ ਨਵੇਂ ਤੌਰ-ਤਰੀਕੇ ਨਾਲ Expand ਕਰਨ ਦੀ ਅਤੇ ਬੁਨਿਆਦੀ ਮੰਗਾਂ ਨੂੰ ਨਵੇਂ ਤਰੀਕੇ ਨਾਲ ਪੇਸ਼ ਕਰਨ ਅਤੇ ਮਨਵਾਉਣ ਦੀ ਲੋੜ ਹੈ । ਕਿਸਾਨ ਆਗੂਆਂ ਅਤੇ ਬੁਧੀਜੀਵੀਆਂ ਨੂੰ ਇਸ ਤੇ ਧਿਆਨ ਦੇਣ ਦੀ ਲੋੜ ਹੈ । ਜਿੱਤ ਸਾਡੀ ਯਕੀਨੀ ਹੈ !!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top